Posts
Showing posts from June, 2020
ਜਦੋਂ ਵਕਤ ਹਵਾਵਾਂ ਤੋਂ ਪੁੱਛੇ ਸਿਰਨਾਵੇਂ, ਅਸੀਂ ਚੱਲਦੇ ਸਾਂ ਬਾਗੀ ਸੁਣੇ ਪਰਛਾਵੇਂ | ਜੇ ਜਿਉਣਾ ਤਾਂ ਹੌਲੇ ਸਾਹਾਂ ਨੂੰ ਪਰਤਾਉਣਾ, ਬੱਸ ਸਿਫ਼ਰ ਸਲੀਕਾ ਤੇ ਸਿੱਕੇ ਨੇ ਟਾਵੇਂ | ਸਿਫ਼ਰਨਵੀਸ ਇਸ ਕਾਲਮ ਦਾ ਮੌਜ਼ੂ "ਸਿਫ਼ਰ ਦਾ ਦਵੰਧ" ਇੱਕ ਖਾਸ ਕਿਸਮ ਦੀ ਦੁਵਿਧਾਵਾਂ ਦੇ ਫਲਸਫੇ, ਸਾਹਿਤ ਅਤੇ ਵਿੱਦਿਆਰਥੀ ਜੀਵਨ ਅੰਦਰ ਆਉਂਦੀਆਂ ਮੁਸ਼ਕਿਲਾਂ ਦਾ ਸੰਦਰਭ ਹੈ | ਸਮਝਣਾ ਬੁੱਝਣਾ ਅਤੇ ਵਿਸਤਾਰ ਅੰਦਰ ਵਿਉਹਾਰ ਵਿੱਚ ਸ਼ਾਮਿਲ ਕਰਦਿਆਂ ਕਿਹੜੀ ਕਿਹੜੀ ਪਰੇਸ਼ਾਨੀ ਵਿੱਚੋਂ ਸਾਨੂੰ ਲੰਘਣਾ ਪੈਂਦਾ ਹੈ, ਇਸਨੂੰ ਸਮਝਣ ਅਤੇ ਇਸ ਵੱਡੀ ਸਾਰੀ ਦੁਨੀਆਂ ਦੇ ਪਸਾਰੇ ਨੂੰ ਵਿਚਾਰਨ ਲਈ ਆਪ ਸਭ ਦਾ ਨਿੱਘਾ ਸੁਆਗਤ ਹੈ !!!