ਗੁਰਦਰਸ਼ਨ ਦੇ ਅਧਿਐਨ ਤੋਂ ਪਹਿਲੋਂ ਆਤਮ-ਮੰਥਨ
ਨਿੱਜ ਦਾ ਪਰਿਪੇਖ ਕੱਚੀ ਜਿਹੀ ਮੱਤ ਜਦੋਂ ਅੱਲ੍ਹੜ ਉਮਰ ਤੋਂ ਕਿਸੇ ਸਿੱਖਿਅਤ ਸਮਾਜ ਦਾ ਬਿੰਬ ਵੇਖਦੀ ਹੈ ਤਾਂ ਓਸਦੇ ਅੰਦਰ ਆਤਮਗਿਆਨ ਦੇ ਕਈ ਪੜਾਅ ਉੱਗਦੇ ਨੇ, ਜਿਹਨਾਂ ਨੂੰ ਸਮਝਣ ਬੁੱਝਣ ਖ਼ਾਤਿਰ ਉਹ ਬਹੁਪੱਖੀ ਰਵਾਇਤਾਂ ਅਤੇ ਆਲੇ ਦੁਆਲੇ ਦੇ ਪ੍ਰਚਲਨ ਵਿੱਚੋਂ ਬਹੁਤ ਕੁਝ ਸਿੱਖਦਾ ਹੈ ਜਿਸਨੂੰ ਆਪਣੇ ਅੰਦਰ ਸਮਾਹਿਤ ਕਰਨ ਨਾਲ ਸੰਸਕਾਰ ਬਣ ਜਾਂਦੇ ਨੇ | ਕਈ ਵਾਰ ਮੌਸਮਾਂ ਦੇ ਰੰਗ ਭਾਵ ਉਸਨੂੰ ਬਾਹਰੀ ਤੌਰ ਤੇ ਆਕਰਸ਼ਿਤ ਅਤੇ ਪ੍ਰਭਾਵਿਤ ਕਰਦੇ ਹਨ ਪਰ ਸਮੇਂ ਦੀ ਪ੍ਰਪੱਕਤਾ ਆਉਣ ਨਾਲ ਓਸਨੂੰ ਆਪੇ ਹੀ ਅਹਿਸਾਸ ਹੋਣ ਲੱਗ ਜਾਂਦਾ ਹੈ ਕਿ ਜੋ ਕੁਝ ਉਹ ਕਰ ਰਿਹੈ, ਜੋ ਵੇਖ ਰਿਹੈ ਜੋ ਸਮਝ ਰਿਹੈ ਇਹ ਸਭ ਆਖ਼ਰੀ ਨਹੀਂ | ਫੇਰ ਆਖ਼ਰੀ ਹੈ ਕੀ ? ਆਖਿਰ ਵਿਅੰਗ ਕਿਸ ਗੱਲ ਦਾ ਹੈ ਅਤੇ ਵਿਸਮਾਦ ਕਿਸ ਚੀਜ਼ ਦਾ ? ਦਰਸ਼ਨ ਕੀ ਹੈ ਅਤੇ ਅਲੋਪ ਕੀ ਸ਼ੈਅ ? ਇਹਨਾਂ ਸਵਾਲਾਂ ਦੇ ਜਵਾਬਾਂ ਤੋਂ ਪਹਿਲੋਂ ਆਤਮ-ਦ੍ਵੰਦ ਦਾ ਇੱਕ ਪੜਾਅ ਅਜਿਹਾ ਅਹਿਮ ਆਉਂਦਾ ਹੈ ਜਿਸਦਾ ਨਾਮ “ਵਿੱਦਿਆ-ਕਾਲ” ਹੈ ! ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਵਿੱਦਿਆ ਇੱਕ ਵਿਚਾਰ-ਵਿਧਾਨ ਸੰਗ੍ਰਹਿ ਹੈ ਮਨੁੱਖੀ ਚੇਤਨਾ ਦੇ ਤਮਾਮ ਦੁਆਰ ਖੋਲ੍ਹਣ ਲਈ ਅਤੇ ਇਸਨੂੰ ਆਪਣੇ ਅੰਦਰ ਸਮਾਉਣਾ ਆਮ ਵਿਅਕਤੀ ਦੇ ਵੱਸ ਦਾ ਰੋਗ ਨਹੀਂ ਹੈ | ਰੋਗ ਵੀ ਇੱਕ ਸੰਭਾਵੀ ਰੂਪ ਵਿੱਚ ਟਿਕਵਾਂ ਭਾਵ ਹੈ ਜਿਹੜਾ ਇਸ ਗੱਲ ਦਾ ਸੂਚਕ ਹੈ ਕਿ ਗ੍ਰਸਿਤ ਪਾਤਰ ਸੰਪੂਰਣ ਰੂਪ ਵਿੱਚ ਆਪਣੇ ਅਸਲੋਂ ਬਦਲਿਆ ਹੋਇਆ ਹੈ ! ਜਿਹੜੇ ਇਸ ਗੱਲ ਨੂੰ ਮੁੱਖ ਰੱਖਦੇ ਹਨ...