ਸਿਫ਼ਰਨਾਮਾ - ਇੱਕ ਵਿਚਾਰ ਅਤੇ ਵਿਸਤਾਰ
ਸਿਫ਼ਰਨਾਮਾ - ਸਮੇਂ ਦੀ ਰਫਤਾਰ ਦਾ ਇੱਕ ਸਾਹਿਤਕ ਮੋੜ ਸਿਫ਼ਰਨਵੀਸ ਕਾਵਿ ਅਤੇ ਵਾਰਤਕ, ਵਾਰਤਕ ਅਤੇ ਕਹਾਣੀ ਲੇਖ ਅਤੇ ਵਿਸ਼ੇ ਦੀ ਅਹਿਮੀਅਤ ਨੂੰ ਮੁੱਖ ਰੱਖੀ ਲੇਖਣੀ ਨੂੰ ਜਦੋਂ ਜਦੋਂ ਵੀ ਕੋਈ ਨਵਾਂ ਆਯਾਮ ਦੇਣ ਦੀ ਗੱਲ ਚੱਲਦੀ ਓਦੋਂ ਇਹ ਗੱਲ ਸਾਹਮਣੇ ਸਵਾਲ ਬਣ ਕੇ ਖੜ੍ਹੀ ਕਿ "ਕਲਮ ਅਤੇ ਅੱਖਰ" ਦਾ ਆਪਸੀ ਸੰਬੰਧ ਕੀ ਹੈ ? ਕੀ ਕੁਝ ਅਸੀਂ ਵੇਖਿਆ ਅਤੇ ਕੀ ਕੁਝ ਹੰਢਾਇਆ ਅਸੀਂ ਬਹੁਤਾਤ ਵਿੱਚ ਓਸੇ ਆਧਾਰ ਉੱਤੇ ਜੀਅ ਰਹੇ ਹਾਂ ! ਜਿਉਣ ਦੀ ਗੱਲ ਸਾਹਿਤ ਵਿੱਚ ਵੱਖਰੇ ਪੈਮਾਨੇ ਰੱਖਦੇ ਹਨ,ਇਸ ਗੱਲ ਨੂੰ ਜੇਕਰ ਵਿਆਪਕ ਰੂਪ ਵਿੱਚ ਸਮਝਣਾ ਹੋਵੇ ਤਾਂ ਸਿਫ਼ਰਨਾਮਾ ਨਾਵਲ ਲੜੀ ਅੰਦਰ ਸਫਰ ਬਿਆਨ ਕਰਨ ਵਿੱਚ ਕੋਈ ਆਪਣੀ ਤਨਦੇਹੀ ਨਾਲ ਕੋਸ਼ਿਸ਼ ਕਰ ਰਿਹਾ ਹੈ | ਆਮ ਹਾਲਾਤ ਅੰਦਰ ਇਹ ਦਲੀਲ ਬੇਹੱਦ ਪਾਏਦਾਰ ਹੁੰਦੀ ਆਈ ਹੈ ਕਿ ਲਿਖਾਰੀ ਕਿਸੇ ਰਚਨਾ ਨੂੰ ਅੱਗੇ ਲੈ ਕੇ ਚੱਲ ਰਿਹਾ ਹੈ, ਪਰ ਸਿਫ਼ਰਨਾਮਾ ਲਿਖਾਰੀਆਂ ਦੇ ਜ਼ਿਹਨ ਦਾ ਮੁਥਾਜ਼ ਨਹੀਂ, ਉਹ ਆਪਣੀ ਰਫਤਾਰ ਚੱਲ ਰਿਹਾ ਅਤੇ ਸ਼ਾਯਦ ਇਸ ਖੇਡ ਨੂੰ ਬਿਆਨ ਕਰਨਾ ਸੌਖਾ ਨਹੀਂ ! ਹਾਲੇ ਤਾਂ ਅਸੀਂ ਜਿਸ ਬਾਜ਼ਾਰ ਵਿੱਚ ਖੁਦ ਨੂੰ ਸਾਹਿਤ ਦੇ ਹਵਾਲੇ ਕਰ ਰਹੇ ਹਾਂ ਉਹ ਬਾਜ਼ਾਰ ਸ਼ਾਇਦ ਇਹਨਾਂ ਗੱਲਾਂ ਵਾਸਤੇ ਬਣਿਆ ਹੀ ਨਹੀਂ ! ਇਸ ਬਾਜ਼ਾਰ ਵਿੱਚ ਚੱਲ ਕੀ ਰਿਹਾ ਹੈ ? ੧.ਦੇਹ ਦੀ ਖਿੱਚ ਅਤੇ ਮਾਨਸਿਕਤ ਪ੍ਰਤਾੜਨਾ ੨.ਆਦਰਸ਼ਵਾਦ ਦਾ ਖੋਖਲਾ ਰੌਲਾ ੩.ਹੰਕਾਰ ਅਤੇ ਹਲੀਮੀ ਦੇ ਬੇਲੋੜੇ ਫਲਸਫੇ ੪.ਰਾਜਨੀਤੀ ਅਤੇ ਸਮਾਜਵਾਦ ਦੇ ਨਾਂ ਉੱਤੇ ...