ਸ਼ੇਖ਼ ਫ਼ਰੀਦ ਸ਼ਕਰਗੰਜ - ਚਿਰਾਗ਼ ਏ ਚਿਸ਼ਤੀਆ
ਖ਼ੁਦਾ ਖ਼ੈਰ ਬਖ਼ਸ਼ੇ... ਤਸੱਵੁਫ਼ ਫ਼ੈਜ਼ ਹੋਵੇ ਤਸੱਵੁਫ਼ ਦੀ ਇਬਾਰਤ ਨੂੰ ਸਮਝਣਾ ਬਹੁਤ ਵਡੇਰਾ ਦਰਸ ਹੈ, ਯਕੀਨਨ ਮੈਂ ਇਸ ਨੂੰ ਆਪਣੇ ਕਲਾਵੇ ਵਿੱਚ ਨਹੀਂ ਲੈਣਾ ਚਾਹੁੰਦਾ... ਇੱਕ ਰਵਾਨਗੀ ਨੂੰ ਅੱਗੇ ਵਧਾਉਣ ਦਾ ਜ਼ੋਰ ਹੈ, ਜਿਸਨੂੰ ਸੰਭਾਲ਼ ਨਹੀਂ ਸਕਦੇ, ਵਹਿੰਦੇ ਜਾਣਾ ਪਏਗਾ। ਕੁਝ ਤਕਨੀਕੀ ਗੱਲਾਂ ਨੂੰ ਸਭ ਤੋਂ ਪਹਿਲਾਂ ਹੀ ਲਿਖ ਦਈਏ ਤਾਂ ਜੋ ਪੜ੍ਹਣ ਵਾਲਿਆਂ ਨੂੰ ਸਮਝਣ ਵਿੱਚ ਕੋਈ ਪਰੇਸ਼ਾਨੀ ਨਾ ਆਵੇ, ਗੱਲ ਸੂਫ਼ੀਅਤ ਦੀ ਹੋਵੇ ਤਾਂ ਗੱਲ ਕੁਰਾਨ ਦੀ ਹੋਏਗੀ, ਕੁਰਾਨ-ਏ-ਪਾਕ ਦੀ ਤਸ਼ਬੀਹ ਅੰਦਰ ਮੁਕੱਦਸ ਤਸੱਵੁਫ਼ ਨੂੰ ਤਸਦੀਕ ਕਰਨਾ ਬਹੁਤ ਔਖਾ ਕੰਮ ਤਾਂ ਹੈ ਹੀ, ਪਰ ਕਿਉਂਕਿ ਬਾਬਾ ਫ਼ਰੀਦ ਦਾ ਥਾਂਉਂ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਸ ਮੁਤਾਬਿਕ ਇਹ ਗੰਭੀਰਤਾ ਹੋਰ ਵੀ ਵੱਧ ਜਾਂਦੀ ਹੈ ਕਿ ਇਸਲਾਮਿਕ ਥਾਂਉਂ ਤੋਂ ਨਿਕਲੀ ਧਾਰਾ ਨੂੰ ਜੇ ਗੁਰਬਾਣੀ ਦੇ ਦਰ ਪ੍ਰਵਾਣ ਕੀਤਾ ਤਾਂ ‘ਲੋਕਾਚਾਰ’ ਦੀ ਕੋਈ ਤਾਂ ਅਹਿਮੀਅਤ ਹੈ ਨਾ ਰੂਹਾਨੀਅਤ ਅੰਦਰ? ਇਹ ਗੱਲ ਖ਼ਾਸ ਧਿਆਨ ਰਹੇ ਕਿ ਸਿੱਖੀ ਉਸ ਅਧਿਆਤਮ ਨੂੰ ਇਸਲਾਮਿਕ ਦਰਸ਼ਨ ਵਾਂਗ ਨਹੀਂ ਵੇਖਦੀ ਤੇ ਸਾਡੇ ਲਈ ਦਰਸ਼ਨ ਦੀ ਵਿਆਖਿਆ ਬਹੁਤ ਵੱਡਾ ਸਵਾਲੀਆ ਚਿੰਨ੍ਹ ਬਣਿਆ ਹੋਇਆ ਹੈ ਜਿਸ ਵਿਚੋਂ ਵਿਲੱਖਣਤਾ ਦੀ ਹੋਂਦ ਤੇ ਸਾਂਝੀਵਾਲਤਾ ਦੀ ਤੰਦ ਦੋਵੇਂ ਪ੍ਰਤੱਖ ਹੋਣੀਆਂ ਹਨ। ਚਿਸ਼ਤੀ ਸਿਲਸਿਲੇ ਦੀ ਤਸਲੀਮ ਨੂੰ ਬਹੁਤ ਤਰਤੀਬਵਾਰ ਸਮਝਣਾ ਹੈ ਤਾਂ ਇਸ ...