“ਨਾਇਬ ਸੂਬੇਦਾਰਨੰਦ ਲਾਲ”
ਭਾਈ ਨੰਦ ਲਾਲ ਪਹਿਲਾਂ ਮੁਨਸ਼ੀ , ਫਿਰ ਮੀਰ ਮੁਨਸ਼ੀ , ਫਿਰ ਕਿਲ੍ਹੇਦਾਰ , ਫਿਰ ਕਿਲੇ ਦਾ ਫ਼ੌਜਦਾਰ ਅਤੇ ਫਿਰ ਅੰਤ ਵਿਚ ਉਹ ਮੁਲਤਾਨ ਦਾ ਨਾਇਬ ਸੂਬੇਦਾਰ ਬਣ ਜਾਂਦਾ ਹੈ ।
###
ਇਸ ਤਰਾਂ ਲੱਗਭਗ ਉਹ ਤੀਹ ਕੁ ਸਾਲ ਬਾਦਸ਼ਾਹ ਔਰੰਗਜੇਬ ਦੇ ਮੁਲਤਾਨ ਸੂਬੇ ਵਿਚ ਵੱਖ ਵੱਖ ਔਹੁਦਿਆਂ ਉਤੇ ਕੰਮ ਕਰਦਾ ਰਿਹਾ ।
##
ਫਿਰ ਉਹ ਮੁਲਤਾਨੋਂ ਲਾਹੋਰ ਤੋਂ ਹੁੰਦਾ ਹੋਇਆ ਅਨੰਦਪੁਰ ਸਾਹਿਬ ਦਸਮ ਪਿਤਾ ਕੋਲ ਪਹੁੰਚ ਜਾਂਦਾ ਹੈ ਅਤੇ ਕੁਝ ਸਮਾਂ ਠਹਿਰ ਕੇ ਉਹ ਫਿਰ ਦਿੱਲੀ ਬਾਦਸ਼ਾਹ ਔਰੰਗਜੇਬ ਦੇ ਦਰਬਾਰ ਵਿਚ ਉਸ ਦੇ ਪੁੱਤਰ ਬਹਾਦਰ ਸ਼ਾਹ ਨੂੰ ਮਿਲਦਾ ਹੈ
###
ਇਥੇ ਇਕ ਨਾਟਕੀ ਢੰਗ ਨਾਲ ਬਾਦਸ਼ਾਹ ਵਲੋਂ ਕੁਰਾਨ ਦੀ ਆਇਤ ਦੇ ਅਰਥਾਂ ਦੀ ਕਹਾਣੀ ਕਰਕੇ ਨੰਦ ਲਾਲ ਮੁਸਲਮਾਨ ਬਣਨ ਦੇ ਡਰੋਂ ਫਿਰ ਅਨੰਦਪੁਰ ਚ ਵਾਪਿਸ ਪਹੁੰਚ ਜਾਂਦਾ ਹੈ।
### ਕੁਝ ਸਵਾਲ ਉਪਰੋਕਤ ਘਟਨਾਕਰਮ ਉਤੇ#
1
ਕੀ ਬਾਦਸ਼ਾਹ ਨੂੰ ਪਤਾ ਹੀ ਨਹੀਂ ਸੀ ਕਿ ਉਸ ਦੇ ਸੂਬੇ ਮੁਲਤਾਨ ਦਾ ਨਾਇਬ ਸੂਬੇਦਾਰ ਭਾਈ ਨੰਦ ਲਾਲ ਹੈ ਤੇ ਉਹ ਇਕ ਹਿੰਦੂ ਹੈ ?
##
2
ਮੁਲਤਾਨ ਸੂਬਾ ਮੁਗਲ ਬਾਦਸ਼ਾਹ ਦੇ ਅਧੀਨ ਸੀ ਤਾਂ ਕੀ ਭਾਈ ਨੰਦ ਲਾਲ ਬਾਦਸ਼ਾਹ ਨੂੰ ਦਿੱਲੀ ਵਿਚ ਕਿਸ ਹੈਸੀਅਤ ਨਾਲ ਮਿਲਿਆ ਹੋਵੇਗਾ, ਇਕ ਸਿੱਖ ਜਾਂ ਹਿੰਦੂ ਜਾਂ ਫਿਰ ਮੁਲਤਾਨ ਦੇ ਨਾਇਬ ਸੂਬੇਦਾਰ ਦੀ ਹੈਸੀਅਤ ਵਿਚ?
##
3
ਹੈਰਾਨੀ ਤਾਂ ਇਹ ਹੈ ਕਿ ਔਰੰਗਜੇਬ ਬਾਦਸ਼ਾਹ ਦੇ ਸੂਬੇ ਚ ਸੂਬੇਦਾਰ ਭਾਈ ਨੰਦ ਲਾਲ ਇਕ ਹਿੰਦੂ ਦੀ ਹੈਸੀਅਤ ਵਿਚ ਹੀ ਸੀ ਨਾ ਕਿ ਮੁਗਲ ਦੀ? ਪਰ ਜਦੋਂ ਉਹ ਦਿੱਲੀ ਪਹੁੰਚਦਾ ਹੈ ਤਾਂ ਔਰੰਗਜੇਬ ਉਸ ਨੂੰ ਮੁਸਲਮਾਨ ਬਣਾਉਣ ਦੀ ਵਿਚਾਰ ਰੱਖਦਾ ਹੈ ਜਦਕਿ ਉਹ ਲਗਭਗ ਤੀਹ ਸਾਲ ਤੋਂ ਦਿੱਲੀ ਤਖਤ ਦੀ ਚਾਕਰੀ ਕਰਦਾ ਆ ਰਿਹਾ ਸੀ ਤਾਂ ਪਹਿਲਾਂ ਉਸ ਨੇ ਇਕ ਹਿੰਦੂ ਨੂੰ ਏਨਾ ਵੱਡਾ ਅਹੁਦਾ ਦਿੱਤਾ ਹੀ ਕਿਉਂ ?
##
ਇਹ ਵੀ ਦੱਸਿਆ ਜਾਂਦਾ ਹੈ ਕਿ ਉਸ ਦੇ ਰਾਜ ਦੇ ਵੱਡੇ ਔਹੁਦਿਆਂ ਉਤੇ ਲਗਭਗ 30% ਹਿੰਦੂ ਕੰਮ ਕਰਦੇ ਸਨ (ਓਨ ਲਾਈਨ ਸਭ ਡਾਟਾ ਪਿਆ ਹੈ )ਤਾਂ ਫਿਰ ਭਾਈ ਨੰਦ ਲਾਲ ਦੇ ਮੁਸਲਮਾਨ ਬਣ ਜਾਣ ਨਾਲ ਕਿਹੜਾ ਇਸਲਾਮ ਦੀ ਕਾਂਇਆ ਕਲਪ ਹੋ ਜਾਣੀ ਸੀ?
####
ਇਹ ਕਹਾਣੀ ਨਾਟਕੀ ਬਿਰਤਾਂਤ ਹੈ ਕਿ ਭਾਈ ਨੰਦ ਲਾਲ ਨੂੰ ਜਬਰਦਸਤੀ ਮੁਸਲਮਾਨ ਬਣਾਉਣ ਲਈ ਬਾਦਸ਼ਾਹ ਖਿਆਲ ਰੱਖਦਾ ਸੀ :
ਲਗਦਾ ਇਹ ਹੈ ਕਿ ਅਸਲ ਵਿਚ ਇਕ ਤਰਕੀਬ ਨਾਲ ਵੱਡੇ ਸਰਕਾਰੀ ਕਾਰਜ ਲਈ ਭਈ ਨੰਦ ਲਾਲ ਨੂੰ ਅਨੰਦਪੁਰ ਦੁਬਾਰਾ ਭੇਜਿਆ ਗਿਆ ਸੀ ,
ਬੱਸ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਸਰਕਾਰੀ ਕਾਰਜ ਕੀ ਹੋ ਸਕਦਾ ਸੀ?
ਕਿਉਂ ਕਿ ਇਕ ਵੱਡਾ ਤਜਰਬੇਕਾਰ ਜਾਂਬਾਜ ਸਿਪਾਹੀ ਤੇ ਫ਼ੌਜਦਾਰ ਸੂਬੇਦਾਰ ਭਾਈ ਨੰਦ ਲਾਲ ਤਲਵਾਰ ਦੇ ਜੰਗੀ ਜੌਹਰ ਛੱਡ ਕੇ ਕਲਮ ਨਾਲ ਇਸ਼ਕ ਮਜਾਜੀ ਦੀਆਂ ਗ਼ਜ਼ਲਾਂਤੇ ਅਤੇ ਲੰਗਰ ਪਕਾਉਣ ਵਿਚ ਕਿਉਂ ਰੁੱਝ ਜਾਂਦਾ ਹੈ???
##
ਜਦੋਂ ਕਿ ਲੋੜ ਤਾ ਲੜ-ਮਰਨ ਦੀ ਸੀ।
###
ਫਿਰ ਜਦੋਂ ਅਨੰਦਪੁਰ 1704 ਚ ਉਜਾੜ ਦਿੱਤਾ ਗਿਆ ਤਾਂ ਭਾਈ ਜੀ ਦਾ ਕੋਈ ਪਤਾ ਨਹੀਂ ਲਗਦਾ ਕਿਥੇ ਗਿਆ ਤੇ ਕਿਵੇਂ ਬਚ ਗਿਆ?
ਪਰ ਬਾਦਸ਼ਾਹ ਔਰੰਗਜੇਬ ਤੋਂ ਬਾਅਦ ਫਿਰਅਚਾਨਕ ਦਿੱਲੀ ਦੇ ਬਾਦਸ਼ਾਹ ਬਹਾਦਰ ਸ਼ਾਹ ਦਾ ਵਜ਼ੀਰ ਬਣ ਕੇ ਪ੍ਰਗਟ ਹੋ ਜਾਂਦਾ ਹੈ।
##
ਫਿਰ ਨੰਦ ਲਾਲ ਦਸਮਪਿਤਾ ਤੇ ਬਹਾਦਰ ਸ਼ਾਹ ਵਿਚ ਮੁਲਾਕਾਤ ਕਰਵਾਉਂਦਾ ਦੱਸਿਆ ਜਾਂਦਾ ਹੈ:
ਪਰ ਆਖਰ ਸਭ ਕੁਝ ਤੋਂ ਬਾਅਦ ਬਹਾਦਰ ਸ਼ਾਹ ਗੁਰੂ ਜੀ ਦੀ ਕੋਈ ਵੀ ਸ਼ਰਤ ਜਾਂ ਉਹਨਾਂ ਦੀ ਮੰਗ ਪੂਰੀ ਨਹੀਂ ਕਰਦਾ ਤਾਂ ਵੀ ਭਾਈ ਨੰਦ ਲਾਲ ਬਹਾਦਰ ਸ਼ਾਹ ਦੀ ਚਾਕਰੀ ਕਰਨ ਨੂੰ ਪਹਿਲ ਦਿੰਦਾ ਹੈ:
ਇਹ ਉਹ ਭਾਈ ਨੰਦ ਲਾਲ ਹੈ ਜਿਹੜਾ ਮਿਸ਼ਨਰੀ-ਜਾਗਰੂਕਾਂ ਦੇ ਇਤਿਹਾਸ ਅਨੁਸਾਰ ਕਦੇ ਇਹ ਕਿਹਾ ਕਰਦਾ ਸੀ ਕਿ ,
“ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ”
ਪਰ ਅਜੇ ਵੀ ਬੁਢਾਪੇ ਵਿਚ ਮੁਗਲਾਂ ਦੇ ਬਾਦਸ਼ਾਹ ਬਹਾਦਰ ਸ਼ਾਹ ਦਾ ਸੇਵਕ ਬਣ ਵਜ਼ੀਰੀ ਦਾ ਰੂਹਾਨੀ ਤੇ ਅਧਿਆਤਮਿਕ ਅਨੰਦ ਲੈਣ ਦਾ ਲਾਹਾ ਪ੍ਰਾਪਤ ਕਰਦਾ ਹੈ:
ਤਾਂ ਕੀ ਤੁਹਾਨੂੰ ਨਹੀਂ ਲਗਦਾ ਕਿ ਜਾਗਰੂਕਾਂ ਅਤੇ ਮਿਸ਼ਨਰੀਆਂ ਦਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਇਕ ਕੇਵਲ ਮੌਕਾਪ੍ਰਸਤ ਤੇ ਖ਼ੁਸ਼ਾਮਦ ਕਰਨ ਵਾਲਾ ਲਿਖਾਰੀ ਸੀ,
ਇਹ ਕਦੇ ਵੀ ਸੰਭਵ ਨਹੀਂ ਕਿ ਨੰਦ ਲਾਲ ਨੇ ਆਪਣੀ ਰਚਨਾ ਗੁਰੂ ਜੀ ਦੇ ਕੋਲ ਬਹਿ ਕੇ ਲਿਖੀ ਹੋਵੇ ਤੇ ਗੁਰੂ ਜੀ ਸੁਣ ਕੇ ਕਹਿੰਦੇ ਹੋਣ ;
ਧੰਨ ਭਾਈ ਨੰਦ ਲਾਲ ਜੀ
ਤੁਸੀਂ ਧੰਨ ਹੋ !
ਜੋ ਮੇਰੀ ਏਨੀ ਵੱਡੀ ਸਿਫਤ ਵਡਿਆਈ ਕਰਕੇ ਮੇਰੇ ਗੁਣ-ਗਾਣ ਕਰ ਰਹੇ ਹੋ ;
ਅੱਜ ਤੋਂ ਤੁਸੀ ਹੀ ਮੇਰੇ ਦਰਬਾਰੀ ਕਵੀਆਂ ਦੇ ਮੁੱਖੀ : ਆਹ ਬਾਕੀ ਕਵੀਆਂ ਨੂੰ ਤਾਂ ਕੁਝ ਲਿਖਣਾ ਈ ਨਹੀਂ ਆਉਂਦਾ.......
#ਬਾਕੀ ਫੇਰ ਸਹੀ#
“ਅਮਰਜੀਤ ਸਿੰਘ ਅਨੰਦਪੁਰੀ”
ਵੈਸੇ ਤਾਂ #ਬਾਕੀ ਫੇਰ ਸਹੀ# ਲਿਖ ਕੇ ਲੇਖਕ ਨੇ ਆਪਣੀ ਜਾਹਿਲ ਸੋਚ ਦਾ ਕਾਫੀ ਹਿੱਸਾ ਬਾਕੀ ਪਿਆ ਹੋਣ ਦਾ ਇਸ਼ਾਰਾ ਕੀਤਾ ਹੈ, ਪਰ ਮੈਂ ਸੋਚੀਂ ਪਿਆਂ ਕਿ ਇਸ ਚੋਰ ਨੂੰ ਜਵਾਬ ਦਵਾਂ ਕਿ ਇਸ ਚੋਰ ਦੀ ਮਾਂ (ਇਹਨੂੰ ਸਿੱਖਿਅਤ ਕਰਨ ਵਾਲੇ ਅਦਾਰੇ) ਨੂੰ ਸਵਾਲ ਕਰਾਂ ? ਕਿਉਂਕਿ ਇਸ ਚੋਰ ਦੀ ਮਾਂ ਨੇ ਸਪੂਤ ਬੜੇ ਦਿੱਤੇ ਹੋਏ ਨੇ ਜਿਹੜੇ ਅੱਜਕੱਲ ਰੇਡੀਓ ਵਿਰਸਾ ਨਿਊਜ਼ੀਲੈੰਡ ਅਤੇ ਬਾਕੀ ਦੇ ਕਈ ਮੀਡੀਆ ਚੈਨਲ ਜਿਹੜੇ ਮਿਸ਼ਨਰੀ ਕਾਲਜ ਵਾਲਿਆਂ ਨਾਲ ਸੰਬੰਧਿਤ ਨੇ, ਵਿੱਚ ਬੈਠੇ ਕਾਫੀ ਖੱਪ ਪਾਉਂਦੇ ਨੇ। ਭਸੌੜ ਵਾਲਿਆਂ ਦੀ ਨੀਤੀ ਅਤੇ ਨੀਅਤ ਕੀ ਸੀ ਇਸ ਬਾਰੇ ਮੈਂ ਜ਼ਿਆਦਾ ਦਾਅਵੇ ਨਾਲ ਕੁਝ ਕਹਿ ਨਹੀਂ ਸਕਦਾ ਕਿਉਂਕਿ ਸੌ ਸਾਲ ਪਹਿਲੋਂ ਕਿਹੜੀ ਕਿਹੜੀ ਲਿਖਤਾਂ ਉੱਤੇ ਕਿਹੜੇ ਸ਼ੰਕੇ ਸਨ ਇਸਦਾ ਕਾਰਨ ਵੱਖਰੇ ਪੈਮਾਨੇ ਅਤੇ ਚਰਚਾ ਦੀ ਮੰਗ ਰਖਦਾ ਹੈ, ਪਰ ਫਿਲਹਾਲ ਪਰਮੇਸ਼ਰ ਦੁਆਰੀਏ ਨੇਰੇਟਿਵ ਵਿੱਚ ਕਾਫੀ ਕੁਝ ਅਜਿਹਾ ਹੈ ਜੋਕਿ ਪੱਕੇ ਪ੍ਰਮਾਣਿਕ ਰੂਪ ਵਿੱਚ ਇਤਿਹਾਸ ਵਿਰੋਧੀ ਹੈ। ਇਹਨਾਂ ਸੱਜਣਾਂ ਨੂੰ "ਸਿੱਖੀ ਵਿਰੋਧੀ" ਕਹਿਣ ਦੀ ਗਲਤੀ ਇਸ ਲਈ ਨਹੀਂ ਕਰਦਾ ਕਿਉਂਕਿ ਅਸਿੱਖ ਖੁਦ ਨੂੰ ਬਹੁਗਿਣਤੀ ਸਿੱਖ ਦੱਸ ਕੇ ਵੈਸੇ ਹੀ ਅੱਤ ਮਚਾ ਚੁੱਕੇ ਨੇ, ਹੁਣ ਚੁਣ ਚੁਣ ਕੇ ਸਿੱਖਿਆ ਦੇ ਖੇਤਰ ਅਤੇ ਪਰਿਪੇਖ ਨੂੰ ਚੂੰਢ ਸੁੱਟਣ ਲਈ ਇਹ ਅਦਾਰੇ ਖੋਲ੍ਹੇ ਹਨ। ਲੇਖਕ ਪ੍ਰਤੀ ਨਿੱਜੀ ਟਿੱਪਣੀਆਂ ਅਤੇ ਵਿਵਾਦਿਤ ਗੱਲਾਂ ਲਿਖ ਸਕਦਾ ਹੋਣ ਦੇ ਬਾਵਜੂਦ ਮੈਂ ਸਮਝਦਾਂ ਕਿ ਇਹਨਾਂ ਬੰਦਿਆਂ ਨੂੰ ਇਹਨਾਂ ਦੀ ਹਾਲ ਉੱਤੇ ਛੱਡ ਦਈਏ ਤਾਂ ਸੁਖਾਲੇ ਰਹਾਂਗੇ...ਇਹਨਾਂ ਵਰਗੀ ਮੰਦ-ਬੁੱਧੀਆਂ ਦੀ ਪੌਧ ਸਾਲ ਦਰ ਸਾਲ ਵੈਸੇ ਹੀ ਬਥੇਰੀ ਤੁਰੀ ਆਈ ਹੈ ਹੈ...ਓਸ ਸਿਸਟਮ ਨੂੰ ਵੀ ਸਵਾਲ ਚਾਹੀਦੇ ਹਨ ਜਿਹਨਾਂ ਦੀ ਮੌਜੂਦਾ ਕਾਰਜਨੀਤੀ ਨੇ ਸਿੰਘ ਸਭਾ ਲਹਿਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਸਮੇਂ ਚੱਲੀ ਗੁਰਦੁਆਰਾ ਸੁਧਾਰ ਲਹਿਰ ਨੂੰ ਕਲੰਕਿਤ ਕੀਤਾ ਹੈ। ਇਸ ਲਈ ਸਰਦਾਰ ਅਮਰਜੀਤ ਸਿੰਘ ਅਨੰਦਪੁਰੀ ਜੀ ਪ੍ਰਤੀ ਫਿਲਹਾਲ ਕੋਈ ਸਵਾਲ ਨਹੀਂ...ਜਿਹੋ ਜਿਹੀ ਕੋਕੋ ਓਹੋ ਜਿਹੀ ਵਹੀਰ ਦੀ ਆਸ ਅਸੀਂ ਕਦੋਂ ਦੀ ਰੱਖੀ ਬੈਠੇ ਹਾਂ। ਇਹਨਾਂ ਦੀ ਕੁੱਲਾਂ ਵੱਸਦੀਆਂ ਰਹਿਣ, ਰੱਬ ਉਜਾੜੇ ਨਾ ਅਜਿਹੇ ਕਦੇ ਵੀ ਅਜਿਹੇ ਜਾਹਿਲਾਂ ਨੂੰ।
ਸਿਫ਼ਰਨਵੀਸ
ਭਾਈ ਨੰਦ ਲਾਲ ਜੀ, ਇਹ ਵਿਸ਼ਾ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ, ਸਰਦਾਰ ਹਰਨੇਕ ਸਿੰਘ ਨੂੰ "ਨੇਕੀ", "ਹਲਕਿਆ ਕੁੱਤਾ" ਜਾਂ ਕੋਈ ਵੀ ਕੋਝੀ ਭਾਸ਼ਾ ਵਰਤ ਕੇ ਆਪਣੇ ਢਿੱਡ ਨੂੰ ਠੰਡ ਪਾਉਣ ਵਾਲੇ ਬੰਦੇ ਬਿਲਕੁਲ ਚੁੱਪ ਬੈਠੇ ਨੇ, ਭਾਈ ਰਣਜੀਤ ਸਿੰਘ ਨੂੰ ਹਰ ਨਿੱਕੀ ਮੋਟੀ ਜਾਂ ਬਹੁਤ ਵਾਰੀ ਬੇਬੁਨਿਆਦ ਗੱਲ ਉੱਤੇ ਸਵਾਲ ਕਰਕੇ ਇੱਕ ਤਰ੍ਹਾਂ ਅਸਲ ਮੌਕਿਆਂ ਉੱਤੇ ਗੁਨਾਹ ਕਰਨ ਦੀ ਖੁੱਲ੍ਹ ਦੇ ਗਏ, ਅੱਜ ਬਿਲਕੁਲ ਓਵੇਂ ਹੀ ਵਾਪਰਦਾ ਹੈ। ਹੁਣ ਨਰੇਂਦਰ ਮੋਦੀ, ਬਾਬਾ ਜੀ, ਆਪਣੇ ਸਟੇਜ ਸ਼ੋਅ ਉੱਤੇ ਵਿਕਾਸ ਵਿਕਾਸ ਨੂੰ ਹਾਕਾਂ ਮਾਰ ਕੇ ਮੁਲਕ, ਕੌਮ, ਨੂੰ ਕਿਹੜੇ ਅੰਨ੍ਹੇ ਖੂਹ ਵਿੱਚ ਧੱਕ ਰਹੇ ਕਿਹਨੂੰ ਨਹੀਂ ਪਤਾ ? ਪਰ ਲੋਕ ਖੁਦ ਜਾ ਰਹੇ ਨੇ. ਅਮਿਤ ਸ਼ਾਹ, ਨਿਊਜ਼ੀਲੈੰਡ ਰੇਡੀਓ ਮਾਲਕ, ਰੱਜ ਰੱਜ ਝੱਗ ਸੁੱਟਦਾ ਪਰ ਸਾਡੇ ਲੋਕਾਂ ਦੀ ਅੰਧ-ਭਕਤੀ ਉਹਨੂੰ ਪਰਮ ਪੂਜਨੀਕ ਵਿਅਕਤੀ ਦੱਸਦੀ ਹੈ...ਜਨਤਾ ਕਿਧਰ ਕਿਸਨੂੰ ਸਹੀ ਮੰਨੇਗੀ ? ਹੁਣ ਓਪੋਜ਼ਿਸ਼ਨ ਧੜੇ ਵਿੱਚ ਕੋਈ ਲੀਡਰ ਨਹੀਂ ਬਚਿਆ ਤਾਂ ਹੀ ਆਪਣੇ ਸਪੋਕਸਪਰਸਨ ਅੱਗੇ ਕਰ ਕਰਕੇ ਲੋਕਾਂ ਮੂਹਰੇ ਆਪਣਾ ਚੰਗਾ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਕੁਝ ਨਹੀਂ ਕਰ ਸਕਦੇ ਕਿਉਂਕਿ ਇਸ ਨਰੇਂਦਰ ਮੋਦੀ,ਬਾਬਾ ਜੀ, ਨੂੰ ਸਥਾਪਿਤ ਕਰਨ ਵਾਲੀ ਆਰ.ਐੱਸ.ਐੱਸ. (ਸਾਡੇ ਸ਼੍ਰੋਮਣੀ ਕਮੇਟੀ) ਧਿਰ ਹੀ ਹੈ ਅਤੇ ਆਰ ਐੱਸ ਐੱਸ ਨੂੰ ਬਿਠਾਇਆ ਕਾਂਗਰਸ (ਸਿੰਘ ਸਭੀਆਂ ਨੇ). ਜੇ ਕਿਸੇ ਜ਼ਮੀਨੀ ਹਕੀਕਤ ਤੋਂ ਅਣਜਾਣ ਵਿਅਕਤੀ ਨੂੰ ਹਜੇ ਸ਼ੱਕ ਹੋਵੇ ਤਾਂ ਆਉਂਦੇ ਕੁਝ ਵਰ੍ਹਿਆਂ ਵਿੱਚ ਮਿਸ਼ਨਰੀਆਂ ਦੇ ਵੱਡੇ ਸਪੂਤ ਸਰਦਾਰ ਹਰਨੇਕ ਸਿੰਘ ਜੀ ਦੀ ਬਾਬਾ ਜੀ ਨਾਲ ਮੁਲਾਕਾਤਾਂ ਦੀ ਵੀਡੀਓ ਵੀ ਆ ਹੀ ਜਾਏਗੀ, ਜਿਹਦੇ ਹੋਣ ਜਾਂ ਨਾ ਹੋਣ ਬਾਰੇ ਬਥੇਰਾ ਬਲੈਕਮੇਲ ਕੀਤਾ ਜਾਂਦਾ ਰਿਹਾ ਸੰਗਤ ਨੂੰ। ਖਾਲਸਾ ਨਿਊਜ਼ ਵਾਲਿਆਂ ਵੀ ਜਦੋਂ ਕਿਤੇ ਇਹਨਾਂ ਬਹੁਤੇ ਸਿਆਣੇ ਤਬਕੇ ਦੇ ਜਵਾਬ ਦੇਣ ਦਾ ਉਪਰਾਲਾ ਕੀਤਾ ਤਾਂ ਐਨੇ ਕੁ ਹੇਠਲੇ ਪੱਧਰ ਦਾ ਰੌਲਾ ਪਾਇਆ ਕਿ ਹੁਣ ਢੰਗ ਨਾਲ ਕੁਝ ਵੀ ਬੋਲਣ ਜੋਗੇ ਨਹੀਂ। ਕਾਸ਼ ਕਿਤੇ ਓਦੋਂ ਜ਼ਾਬਤਾ ਰੱਖਿਆ ਹੁੰਦਾ ਤਾਂ ਸਲੀਕੇ ਨਾਲ ਹੁਣ ਸੰਗਤ ਨੂੰ ਸੰਬੋਧਿਤ ਹੋਣ ਜੋਗੇ ਹੁੰਦੇ. ਪਰਮੇਸ਼ਰ ਦੁਆਰੀਏ ਬਾਬਾ ਜੀ ਦੇ ਮੋਤੀ ਮਹਿਲ ਨਾਲ ਸਰੋਕਾਰ ਬਾਰੇ ਖਬਰਾਂ ਸੁਣਨ ਨੂੰ ਮਿਲ ਜਾਂਦੀਆਂ ਨੇ, ਆਹ ਅਨੰਦਪੁਰੀ ਦੇ ਭਾਈ ਨੰਦ ਲਾਲ ਜੀ ਬਾਰੇ ਬੋਲੇ ਵਿਆਖਿਆਨ ਦਾ ਅਸਰ ਸਿਰਫ ਬਾਹਰਲੀ ਸੰਗਤ ਨੂੰ ਹੀ ਪਏਗਾ ਕਿਉਂਕਿ ਭਾਸ਼ਾਈ ਵਖਰੇਵੇਂ ਅਤੇ ਓਥੋਂ ਤੱਕ ਮਿਹਨਤ ਕਰਨ ਤੋਂ ਅਵੇਸਲੇ ਹੁੰਦੇ ਜਾ ਰਹੇ ਸਿੱਖਾਂ ਦੀ ਕਮਜ਼ੋਰੀ ਦਾ ਹਰਨੇਕ ਸਿੰਘ ਨਾਲੋਂ ਵੱਡਾ ਲਾਹਾ ਕਿਸੇ ਨਹੀਂ ਲਿਆ ਹੋਣਾ. ਉਹਨੂੰ ਚੰਗੀ ਤਰ੍ਹਾਂ ਪਤਾ ਹੈ ਕੌਣ ਕਿੱਥੇ ਕਿੰਨਾ ਕੁ ਬੋਲਣ ਜੋਗਾ ਹੈ, ਮੇਰੇ ਵਰਗੇ ਦੇ ਬੋਲੇ ਕਿਸੇ ਵੀ ਤੱਥ ਨੂੰ ਮੰਨਣਾ ਕੀਹਨੇ...ਆਹ ਅੱਪਗ੍ਰੇਡ ਬਾਹਮਣ ਮੰਨਣਗੇ ? ਜਿਹੜੇ ਮਨੂੰ-ਸਿਮ੍ਰਤੀ ਦੇ ਨਿਯਮਾਂ ਵਾਂਗੂੰ ਬੋਲਣ ਵਾਲੇ ਦੀ ਜਾਤ, ਗੋਤ, ਮਜ਼ਹਬ, ਧੜਾ ਸਾਰਾ ਕੁਝ ਵੇਖਦੇ ਨੇ...ਇਹਨਾਂ ਦੀ ਟਿੱਪਣੀ ਦੇ ਪੱਧਰ ਅਤੇ ਬਿਓਰੇ ਆਰਾਮ ਨਾਲ ਸੁਣੇ ਨੇ ਲੰਬੇ ਸਮੇਂ ਤੋਂ। ਜਦੋਂ ਕੋਈ ਸਿੱਖੀ ਨਾਲ ਇਹਨਾਂ ਦੇ ਪਿਆਰ ਦੀ ਗੱਲ ਕਰਦਾ ਹੈ ਤਾਂ ਮੈਂ ਸਿਵਾਏ ਇੰਨਾ ਕਹਿਣ ਦੇ ਹੋਰ ਕੁਝ ਨਹੀਂ ਕਿਹਾ ਕਿ, "दिल बहलाने को ग़ालिब ये ख्याल अच्छा है !" ਪਰ ਫੇਰ ਵੀ..ਕੋਈ ਇੰਨਾ ਸਮਝਾਵੇਗਾ ਕਿ ਐਨੀ ਲੰਬੀ ਚੁੱਪੀ ਕਾਹਦੀ ਹੈ ? ਸੰਗਤ ਪੁੱਛਦੀ ਹੈ ਸਵਾਲ ਅਤੇ ਤੁਸੀਂ ਸਲੋਗਨ ਲਾਈਨ ਕੀ ਲਗਾ ਰੱਖੀ ਹੈ ? ਮੇਰੇ ਕਿਸੇ ਵੀ ਜਵਾਬ ਦੇਣ ਦਾ ਕੋਈ ਅਰਥ ਨਹੀਂ ਬਣਦਾ ਕਿਉਂਕਿ ਨਾ ਮੇਰੇ ਤੋਂ ਕੋਈ ਪੁੱਛ ਰਿਹਾ ਅਤੇ ਨਾ ਕੋਈ ਸੁਣ ਰਿਹਾ, ਜਿਹੜੇ ਵੀ ਪੜ੍ਹਦੇ ਸੁਣਦੇ ਨੇ ਉਹਨਾਂ ਦਾ ਬਹੁਤਾਤ ਦਾਇਰਾ ਆਪਣੇ ਆਪ ਸਮਝਣ ਸਿੱਖਣ ਵਿੱਚ ਆਨੰਦ ਲੈਣ ਦਾ ਹੈ. ਹਰਨੇਕ ਸਿੰਘ ਦੀ ਬੇਸ਼ਰਮੀ ਦੀ ਕਾਹਦੀ ਪਰਵਾਹ ? ਉਹ ਐਲਾਨੀਆ ਇਹ ਕਹਿ ਚੁੱਕਾ ਹੈ ਕਿ "ਗੁਰੂ ਪਾਤਿਸ਼ਾਹਾਂ ਕੋਲੋਂ ਗਲਤੀਆਂ ਹੋਈਆਂ ਹਨ...ਉਹਨਾਂ ਦੇ ਫੈਸਲੇ ਗਲਤ ਰਹੇ ਹਨ !"ਇਸ ਗੱਲ ਨੂੰ ਸਾਬਿਤ ਕਰਨ ਲਈ ਹਰਨੇਕ ਸਿੰਘ ਹਰ ਉਹ ਨੁਕਤਾ ਚੁੱਕਦਾ ਰਹੇਗਾ ਜਿਸ ਉੱਤੇ ਚਿੱਟੇ ਦਿਨ ਝੂਠ ਬੋਲਿਆ ਜਾ ਸਕੇ, ਕਵੀਆਂ, ਲੇਖਕਾਂ ਅਤੇ ਬੁੱਧੀਜੀਵੀਆਂ ਪ੍ਰਤੀ ਅਸਲ ਭਾਵ ਵਿੱਚ ਨਫਰਤ ਰੱਖਣ ਅਤੇ ਉਹਨਾਂ ਦਾ ਹਾਸਾ ਬਣਾਉਣ ਲਈ ਹਮੇਸ਼ਾ ਇਸ ਤਬਕੇ ਦੀ ਖਾਸੀਅਤ ਰਹੀ ਹੈ. ਇਹਨਾਂ ਨੂੰ ਇਸ ਗੱਲ ਦੀ ਰਤਾ ਪਰਵਾਹ ਨਹੀਂ ਕਿ ਗੁਰਬਾਣੀ ਅਤੇ ਇਤਿਹਾਸ ਦੇ ਪੱਤਰਿਆਂ ਵਿੱਚੋਂ ਕਿਹੜੀ ਚੀਜ਼ ਕਿਵੇਂ ਛਾਣਨੀ ਹੈ, ਇਸ ਮਾਮਲੇ ਵਿੱਚ ਕਨੇਡੇ ਰਹਿੰਦੇ ਰੇਡੀਓ ਭਕਤ ਅਨਮੋਲ ਰਤਨ ਗਿਆਨੀ ਲਖਵੀਰ ਸਿੰਘ ਦੀ ਸੂਰਜ ਪ੍ਰਕਾਸ਼ ਸੰਬੰਧੀ ਵਾਰਤਾ ਵੀ ਦਿਲਚਸਪ ਹੁੰਦੀ ਪਰ ਪ੍ਰੋਗਰਾਮ ਸਾਡੇ ਕੋਲੋਂ ਟਿੱਪਣੀ ਲਈ ਨਹੀਂ ਬਣਿਆ ਹਜੇ. ਹੁਣ ਮੇਰੇ ਇਸ ਲੇਖ ਦੇ ਦੋ ਸੰਬੋਧਨ ਹਨ, ਪਹਿਲਾ ਸੰਬੋਧਨ ਮਿਸ਼ਨਰੀ ਕਾਲੇਜ ਨਾਲ ਸੰਬੰਧਿਤ ਧਿਰਾਂ ਲਈ ਅਤੇ ਦੂਸਰਾ ਸੰਬੋਧਨ ਆਮ ਪਾਠਕਾਂ ਲਈ, ਰੇਡੀਓ ਵਿਰਸਾ ਜਾਂ ਇਹਨਾਂ ਸਮੇਤ ਜਿੰਨੇ ਵੀ ਜਾਹਿਲ ਲੋਕ ਨੇ ਉਹਨਾਂ ਦੀ ਬੰਦੋਬਸਤੀ ਕਿਸੇ ਕਾਨੂੰਨੀ ਕਾਰਵਾਈ ਲਈ ਤਿਆਰ ਰੱਖਣੀ ਹੈ ਜਿਸ ਵਿੱਚ ਕੋਈ ਵੀ ਵਿਅਕਤੀ ਜਵਾਬਦੇਹ ਜ਼ਰੂਰ ਹੋਵੇ. ਇਹ ਸਾਡੇ ਸਿਰ ਉੱਤੇ ਕੋਈ ਚੌਧਰੀ ਨਹੀਂ ਲੱਗੇ ਜਿਹਨਾਂ ਦੀ ਇੱਜਤ ਕਰਨ ਬਹਾਨੇ ਜੁੱਤੀਆਂ ਜ਼ਬਾਨ ਨਾਲ ਸਾਫ਼ ਕਰੀਏ.
੧.ਮਿਸ਼ਨਰੀ ਜਾਗਰੂਕ ਲਹਿਰ ਦੇ ਮੌਜੂਦਾ ਹਾਮੀਆਂ ਲਈ ਸਵਾਲ -
- ਸ਼ਹੀਦ ਬਾਬਾ ਦੀਪ ਸਿੰਘ ਜੀ, ਭਾਈ ਜੀਵਣ ਸਿੰਘ ਜੀ, ਭਾਈ ਮਨੀ ਸਿੰਘ ਜੀ, ਮਾਤਾ ਸੁੰਦਰੀ ਜੀ ਅਤੇ ਭਾਈ ਨੰਦ ਲਾਲ ਗੋਯਾ ਬਾਰੇ ਹਰਨੇਕ ਸਿੰਘ ਦੀ ਨਫ਼ਰਤ, ਚਿੜ੍ਹ ਸਿਰਫ ਦਸਮ ਗ੍ਰੰਥ ਕਰਕੇ ਹੈ, ਇਥੋਂ ਤੱਕ ਕਿ ਬਾਬਾ ਬੰਦਾ ਸਿੰਘ ਬਹਾਦਰ ਪ੍ਰਤੀ ਇਹਨਾਂ ਦਾ ਹੇਜ਼ ਵੀ ਆਪਣੇ ਕਿਸਮ ਦੀ ਮਨੌਤਾਂ ਕਰਕੇ ਹੈ, ਬਾਬੇ ਨਾਨਕ ਦੀ ਵਿਚਾਰਧਾਰਾ ਦੀ ਪਰਿਭਾਸ਼ਾ ਜੇਕਰ ਇਹਨਾਂ ਦੇ ਸੱਜਣਾਂ ਪਾਸੋਂ ਜਾਣਨ ਦੀ ਕੋਸ਼ਿਸ਼ ਕਰੋਗੇ ਤਾਂ ਸਪਸ਼ਟ ਰੂਪ ਵਿੱਚ ਦੋਗਲੀਆਂ ਗੱਲਾਂ ਤੋਂ ਇਲਾਵਾ ਕੁਝ ਵੀ ਨਹੀਂ...ਇਸੇ ਕਰਕੇ ਹਰਨੇਕ ਸਿੰਘ ਇਹ ਕਹਿਣ ਨੂੰ ਮਜਬੂਰ ਹੁੰਦਾ ਹੈ ਕਿ ਮੈਕਸੀਕੋ ਅਤੇ ਇਟਾਲੀਅਨ ਲੋਕਾਂ ਬਾਰੇ ਗੁਰੂ ਗਰੰਥ ਵਿੱਚ ਕੁਝ ਨਹੀਂ ਲਿਖਿਆ ਇਸ ਲਈ ਇਹ ਜਗਤ ਗੁਰੂ ਨਹੀਂ...ਇਸ ਲਈ ਮੇਰਾ ਸਵਾਲ ਮਿਸ਼ਨਰੀਆਂ ਲਈ... ਕੀ ਤੁਸੀਂ ਦਸਮ ਗ੍ਰੰਥ ਦੇ ਵਿਵਾਦ ਸੰਬੰਧੀ ਅਗਲੇ ਪੱਧਰ ਦਾ ਸਾਹਿਤਕ ਦਸਤਾਵੇਜ਼ ਬਣਾ ਸਕੇ ਹੋ ? ਸਰਦਾਰ ਇੰਦਰਜੀਤ ਸਿੰਘ ਕਾਨਪੁਰ ਵਾਲਿਆਂ ਦੀ ਲਿਖੀ "ਅਖੌਤੀ ਦਸਮ ਗਰੰਥ ਦਾ ਖੁੱਲਾ ਸੱਚ" ਵਰਗੀ ਕਿਤਾਬ ਨਹੀਂ ਬਲਕਿ ਪ੍ਰਮਾਣਿਕ ਜਾਣਕਾਰੀਆਂ ਨਾਲ ਗੱਲ ਕਰਦਾ ਉਲੇਖ ਜੋਕਿ ਡਾਕਟਰ ਰਤਨ ਸਿੰਘ ਜੱਗੀ ਦੇ ਕੀਤੇ ਕਾਰਜ ਮਗਰੋਂ ਉਭਰੇ ਮਾਹੌਲ ਦੇ ਜਵਾਬ ਵਿੱਚ ਮੁੱਕਦੀ ਗੱਲ ਨੂੰ ਕਲਮ-ਬੱਧ ਕੀਤਾ ? ਚਰਿਤਰੋਪਾਖਿਆਨ ਤੋਂ ਸ਼ੁਰੂ ਹੋਈ ਸਾਡੇ ਮਾੜੇ ਭਾਗਾਂ ਦੀ ਕਹਾਣੀ ਸਾਨੂੰ ਲੀਡਰਸ਼ਿਪ, ਵਿਚਾਰਧਾਰਾ ਅਤੇ ਸੰਘਰਸ਼ ਪੱਖੋਂ ਹੀਣਾ ਕਰ ਗਈ. ਅਕਾਦਮਿਕ ਤੌਰ ਉੱਤੇ ਸਾਡੇ ਕੋਲ ਨਵੀਂ ਪੀੜ੍ਹੀ ਦੇ ਵਿਦਵਾਨ ਨਹੀਂ ਰਹੇ ਅਤੇ ਜਿਹੜੇ ਪਿਛਾਂਹਕੇਤੁ ਲੋਕ ਜਿਹਨਾਂ ਨੇ ਆਪਣੇ ਮੱਥੇ ਉੱਤੇ ਅਗਾਂਹਵਧੂ (ਅੱਪਗ੍ਰੇਡ) ਹੋਣ ਦਾ ਠੱਪਾ ਲਗਾਇਆ ਹੋਇਆ, ਇਹ ਸਮਝਦੇ ਨੇ ਕਿ ਨਾਮ ਨੈਨਸੁਖ ਰੱਖਣ ਨਾਲ ਕੋਈ ਇਹਨਾਂ ਦਾ ਅੰਨ੍ਹਾ ਹੋਣਾ ਢਕ ਦਏਗਾ..ਅੰਨ੍ਹਿਆਂ ਦੀ ਜਾਤ ਅੰਨ੍ਹੀ ਨਹੀਂ ਹੁੰਦੀ,ਉਹਨਾਂ ਦੇ ਕੰਮ ਅੰਨ੍ਹੇ ਹੁੰਦੇ ਨੇ. ਭਾਈ ਗੁਰਦਾਸ ਜੀ ਨੇ ਇੱਕ ਪਉੜੀ ਵਿੱਚ ਇਹਨਾਂ ਅਕ੍ਰਿਤਘਣਾਂ ਲਈ ਦ੍ਰਿਸ਼ਟਾਂਤ ਸੋਹਣਾ ਲਿਖਿਆ ਸੀ,
ਮਦ ਵਿਚਿ ਰਿੱਧਾ ਪਾਇਕੈ ਕੁੱਤੇ ਦਾ ਮਾਸ ।
ਧਰਿਆ ਮਾਣਸ ਖੋਪਰੀ ਤਿਸੁ ਮੰਦੀ ਵਾਸੁ ।
ਰੱਤੂ ਭਰਿਆ ਕਪੜਾ ਕਰਿ ਕੱਜਣ ਤਾਸੁ ।
ਢੱਕ ਲੈ ਚਲੀ ਚੂਹੜੀ ਕਰਿ ਭੋਗ ਬਿਲਾਸੁ ।
ਆਖਿ ਸੁਣਾਏ ਪੁੱਛਿਆ ਲਾਹੇ ਵਿਸਵਾਸ ।
ਨਦਰੀ ਪਵੈ ਅਕ੍ਰਿਤਘਣ ਮਤ ਹੋਇ ਵਿਣਾਸੁ ॥ ੯ ॥
ਸ਼ਰਾਬ ਦੇ ਵਿੱਚ ਰਿੰਨ੍ਹ ਕੇ ਬਣਾਇਆ ਕੁੱਤੇ ਦਾ ਮਾਸ, ਉਹਨੂੰ ਮਰੇ ਹੋਏ ਬੰਦੇ ਦੀ ਖੋਪੜੀ ਦਾ ਭਾਂਡਾ ਬਣਾ ਕੇ ਭੈੜੀ ਵਾਸਨਾ ਨੂੰ ਕੱਜ ਕੇ ਲਹੂ ਨਾਲ ਭਰਿਆ ਕੱਪੜਾ ਵਰਤਿਆ, ਜਾ ਵੀ ਇੱਕ ਚੂਹੜੀ ਰਹੀ ਸੀ ਬਾਜ਼ਾਰ ਵਿੱਚੋਂ ਲੰਘਦੀ ਤੁਰੀ ਜਾਂਦੀ ਨੂੰ ਕਿਸੇ ਨੇ ਰੋਕ ਲਿਆ ਕਿ ਭਲੀਏ ਆਹ ਕੀ ਲੈ ਕੇ ਜਾਂਦੀ ਪਈ ਏਂ...ਅੱਗੋਂ ਉਹ ਜਵਾਬ ਦੇਂਦੀ ਏ ਕਿ ਨਾ ਵੇ, ਕਿਸੇ ਅਕ੍ਰਿਤਘਣ ਦੀ ਨਜ਼ਰ ਪੈਣ ਨਾਲ ਇਹ ਭ੍ਰਿਸ਼ਟ ਨਾ ਹੋ ਜਾਵੇ,ਲੰਘ ਲੈਣ ਦੇ ! ਇਹ ਗੱਲ ਦੀ ਲੋੜ ਕਿਉਂ ਪਈ ?
ਰੇਡੀਓ ਵਿਰਸਾ ਦੇ ਸੋਮਵਾਰ ਨੂੰ ਹੋਏ ਪ੍ਰੋਗਰਾਮ ਅਸਲੀਅਤ ਵਿੱਚ ਰੇਡੀਓ ਹੋਸਟ ਪਰਮਵੀਰ ਸਿੰਘ ਅਤੇ ਫੋਨ ਉੱਤੇ ਸਤਨਾਮ ਸਿੰਘ ਮੌਂਟਰੀਅਲ ਵਾਲਿਆਂ ਦੇ ਬੋਲ ਬੜੇ ਧਿਆਨਯੋਗ ਸਨ ਕਿ "ਸਿੱਖੀ ਕਿਸੇ ਦੇ ਪਿਓ ਦੀ ਥੋੜੈ ਕਿ ਇਹੀ ਸਭ ਕੁਝ ਕਹਿ ਸਕਦੇ ਅਸੀਂ ਕੁਝ ਕਹਿਣ ਲੱਗੀਏ ਤਾਂ ਸਾਨੂੰ ਮਨਾਹੀ ਹੋਵੇ..." ਪੂਰੀ ਵਾਰਤਾਲਾਪ ਸੁਣਨ ਵਾਲੀ ਹੈ, 35 ਕੁ ਮਿੰਟ ਮਗਰੋਂ ਪਰਮਵੀਰ ਸਿੰਘ ਦੇ ਬੌਧਿਕ ਪੱਧਰ ਤੋਂ ਸਮਝਣਾ ਸ਼ੁਰੂ ਹੋਇਓ ਅਤੇ ਅੱਗੇ ਬਾਕੀ ਗੱਲ ਸਪਸ਼ਟ ਹੁੰਦੀ ਜਾਣੀ. ਕਿਹਾ ਇਹ ਜਾਂਦਾ ਹੈ ਕਿ ਅਸੀਂ ਰੇਡੀਓ ਵਾਲਿਆਂ ਦੇ ਵਿਰੋਧੀ ਕਿਉਂ ਹਾਂ, ਜਦਕਿ ਸਵਾਲ ਤਾਂ ਇਹ ਬਣਦਾ ਕਿ ਇਹਨਾਂ ਨੂੰ ਸਿੱਖਾਂ ਨਾਲ ਕਾਹਦਾ ਵੈਰ ਹੈ ? ਕੀ ਤੁਹਾਨੂੰ ਇਹ ਮਨੌਤਾਂ ਦਾ ਫਰਕ ਲਗਦਾ ? ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਰਾਜਸੀ ਮਜਬੂਰੀਆਂ ਉਹ ਜਾਣਨ, ਕਾਲੇਜ ਵਾਲੇ ਇਤਿਹਾਸ ਪ੍ਰਤੀ ਇੰਨੀ ਕੁ ਪਹੁੰਚ ਜ਼ਰੂਰ ਸਪਸ਼ਟ ਕਰਨ ਕਿ ਹੁਣ ਉਹਨਾਂ ਨੇ ਦਹਿਕਦੇ ਮਸਲਿਆਂ ਉੱਤੇ ਕਿਵੇਂ ਅੱਗੇ ਨਜਿੱਠਣ ਦੀ ਸੋਚੀ ਹੈ. ਭਾਈ ਨੰਦ ਲਾਲ ਕੋਈ ਆਖਰੀ ਨਹੀਂ ਹੈ, ਇਹਨਾਂ ਨੇ ਤੇਜਾ ਸਿੰਘ ਭਸੌੜ ਤੋਂ ਅਗਾਂਹ ਵੀ ਟੱਪਣ ਦੀ ਰਾਹ ਫੜੀ ਹੋਈ ਹੈ ਪਰ ਜਿਹੜੀ ਤੁਹਾਡੀ ਧਿਰ ਬਿਨ੍ਹਾਂ ਕਿਸੇ ਨੀਤੀ ਨਿਰਧਾਰਨ ਦੇ ਅੱਗੇ ਵੱਧ ਰਹੀ ਹੈ ਤੁਹਾਡੇ ਬਹੁਤਾਤ ਲੋਕ ਇਹਨਾਂ ਦੇ ਝੋਲੀ ਹੀ ਡਿੱਗਣ ਜਾ ਰਹੇ ਨੇ. ਸਾਰੇ ਦੇ ਸਾਰੇ ਸਿੱਖੀ ਤੋਂ ਹਤਾਸ਼ ਅਤੇ ਬਿਲਕੁਲ ਬੋਝਿਲ ਜਿਹੇ ਹੋ ਕੇ, ਕਿਸੇ ਵਿੱਚ ਸਿੱਖੀ ਪ੍ਰਤੀ ਉਤਸ਼ਾਹ ਨਹੀਂ ਹੈ ਸਗੋਂ ਪਰਮੇਸ਼ਰ ਦੁਆਰ ਦੀ ਸ਼ਾਨੋ ਸ਼ੌਕਤ ਦੇ ਭਰਮਾਏ ਇਹ ਵੀ ਨਹੀਂ ਸਮਝ ਰਹੇ ਕਿ 'ਬਕਬਕੇ ਫਲਾਂ ਦਾ ਰੁੱਖ ਹੈ" ਐਵੇਂ ਨਾ ਮੂੰਹ ਮਾਰਦੇ ਰਹਿਣ ਉਸ ਰੁੱਖ ਨੂੰ. ਜਿਹੜੀ ਆਮ ਸੰਗਤ ਹੁੰਦੀ ਹੈ ਉਹ ਇਸ ਮਿਹਣੇਬਾਜ਼ੀ ਵਿੱਚ ਪੈਂਦੀ ਹੈ ਜਿਹੋ ਜਿਹੀ ਮਿਹਣੇਬਾਜ਼ੀ ਸਾਡੇ ਵੀਰਾਂ ਨੇ ਫੜੀ ਹੋਈ. ਲੇਖ ਪੜ੍ਹੋ ਅਨੰਦਪੁਰੀ ਦਾ ਅਤੇ ਦੱਸੋ ਤੁਹਾਡੇ ਪੜ੍ਹਾਏ ਛੋਹਰ ਦਾ ਕੀ ਕਰੀਏ ਜਿਹੜਾ ਦੱਸਵੀਂ ਦੇ ਪੱਧਰ ਦੀ ਅਕਲ ਦਿਖਾ ਰਿਹਾ.
੨.ਪਾਠਕਾਂ ਲਈ ਇਤਿਹਾਸ ਦੇ ਇਸ ਸੰਦਰਭ ਬਾਰੇ ਸੰਖੇਪ ਜੇਹਾ ਵੇਰਵਾ :-
ਸਭ ਤੋਂ ਪਹਿਲੀ ਗੱਲ, ਇਸ ਗੱਲੋਂ ਦੁਚਿੱਤੀ ਛੱਡ ਦਿਓ ਕਿ ਅਮਰਜੀਤ ਸਿੰਘ ਅਨੰਦਪੁਰੀ ਠੀਕ ਲਿਖ ਰਿਹਾ ਜਾਂ ਗਲਤ, ਸਿਰਫ ਉਹਦੇ ਸਵਾਲ ਧਿਆਨ ਵਿੱਚ ਰੱਖ ਕੇ ਓਸ ਵੇਲੇ ਵੱਲ ਪੰਛੀ ਝਾਤ ਮਾਰਿਓ...
ਬਹੁਤਾਤ ਵੇਰਵਿਆਂ ਵਿੱਚ ਅਸੀਂ ਕਥਾਵਾਚਕਾਂ ਤੋਂ ਬਾਬਰਕੇ ਅਤੇ ਬਾਬੇਕੇ ਦੋ ਵਿਰੋਧੀ ਧੜੇ ਸੁਣੇ ਨੇ, ਇਹਨੂੰ ਅਸੀਂ ਪਿਛਲੇ ਸਾਰੇ ਇਤਿਹਾਸ ਨਾਲ ਮੜ੍ਹ ਦੇਂਦੇ ਹਾਂ, ਜਦੋਂ ਕਿ ਬਾਬਰ ਨੂੰ ਜ਼ਾਬਰ ਕਹਿਣ ਵਾਲੀ ਗੱਲ ਇਤਿਹਾਸ ਵਿੱਚ ਓਵੇਂ ਨਹੀਂ ਮਿਲਦੀ ਜਿਵੇਂ ਅਸੀਂ ਅਕਸਰ ਕਹਿ ਦੇਂਦੇ ਹਾਂ. ਓਵੇਂ ਹੀ ਮੀਰ ਮੁਨਸ਼ੀ ਨੰਦ ਲਾਲ ਦਾ ਵਿੱਦਿਅਕ ਸਫਰ ਅਤੇ ਉਹਨਾਂ ਦੀ ਬੌਧਿਕ ਮਿਆਰ ਦੀ ਵਿਸ਼ਾਲਤਾ ਨੂੰ ਹੁਣ ਜਿਹੜੀ ਸੂਈ ਨਾਲ ਖੁਰਚਿਆ ਜਾ ਰਿਹਾ ਇਸ ਵਿਚੋਂ ਇਤਿਹਾਸ ਦੇ ਬਹੁਤ ਸਾਰੇ ਪੱਖ ਗਿਬ ਨੇ. ਪ੍ਰਾਚੀਨ ਪੰਥ ਪ੍ਰਕਾਸ਼ ਹੋਵੇ ਜਾਂ ਸੂਰਜ ਪ੍ਰਕਾਸ਼ ਗ੍ਰੰਥ ਇਹ ਸਭਨਾਂ ਵਿੱਚ ਕੋਈ ਤਸਦੀਕੀ ਕੰਮ ਨਹੀਂ ਹੋਏ ਏਸ ਲਈ ਉਹਨਾਂ ਆਧਾਰਾਂ ਉੱਤੇ ਕੋਈ ਵੀ ਟਿਪਣੀ ਤੁਹਾਡੀ ਨਿੱਜੀ ਮਨੌਤ ਨੂੰ ਭਾਵੇਂ ਪੱਠੇ ਪਾ ਲਵੇ ਪਰ ਸੱਚਾਈ ਤੋਂ ਕੋਹਾਂ ਦੂਰ ਹੈ. ਦਾਰਾ ਸ਼ਿਕੋਹ ਨੇ ਭਾਰਤੀ ਖੇਤਰ ਵਿੱਚ ਜਿਹੜੇ ਕਾਰਜ ਲਿਖਤਾਂ ਦੇ ਅਨੁਵਾਦ ਅਤੇ ਬਨਾਰਸ ਨਾਲ ਆਪਣੇ ਸੰਬੰਧਾਂ ਨੂੰ ਸੁਧਾਰਨ ਦੇ ਕੀਤੇ ਉਹ ਵਿਚਾਰਨਯੋਗ ਹਨ. ਭਾਈ ਨੰਦ ਲਾਲ ਦਾ ਮੁੱਢ ਆਜ਼ਾਦ ਤਬੀਅਤ ਰਿਹਾ ਜਿਸਦੇ ਬਾਰੇ ਜੀਵਨ ਬਿਰਤਾਂਤ ਭਾਈ ਨੰਦ ਲਾਲ ਗ੍ਰੰਥਾਵਲੀ, ਸੰਪਾਦਕ - ਡਾਕਟਰ ਗੰਡਾ ਸਿੰਘ ਜੀ ਰਾਹੀਂ ਜਾਣਿਆ ਜਾ ਸਕਦਾ ਹੈ. ਭਾਈ ਸਾਹਿਬ ਦੀ ਧਰਮ ਪਤਨੀ ਗੁਰੂ ਘਰ ਨਾਲ ਜੁੜੇ ਪਰਿਵਾਰ ਦੀ ਧੀ ਸੀ, ਇਸ ਲਈ ਉਹਨਾਂ ਦੀ ਜਾਣਕਾਰੀ ਵਿੱਚ ਇਹ ਵਿਸ਼ਾ ਦ੍ਰਿਸ਼ਟੀਗੋਚਰ ਸੀ. ਜਿਹੜੀ ਗੱਲ ਔਰੰਗਜ਼ੇਬ ਵੱਲੋਂ ਇਸਲਾਮ ਕਬੂਲ ਕਰਨ ਦੀ ਗੱਲ ਬਾਰੇ ਸੀ, ਉਸ ਵਿੱਚ ਸਾਡੀ ਮਨੌਤਾਂ ਨੇ ਇਹ ਆਧਾਰ ਚੁਣਿਆ ਕਿ ਔਰੰਗਜ਼ੇਬ ਸਾਰੇ ਹਿੰਦੂਆਂ ਨੂੰ ਇਸਲਾਮ ਧਾਰਨ ਕਰਵਾਉਂਦਾ ਸੀ....ਜਦੋਂਕਿ ਸੱਚਾਈ ਸਿਰਫ ਇੰਨੀ ਕੁ ਹੈ ਕਿ ਔਰੰਗਜ਼ੇਬ ਦੇ ਦਰਬਾਰ ਵਿੱਚ ਵੱਡੇ ਵੱਡੇ ਮੁਰਾਤਬੇ ਲੈਣ ਵਾਲੇ ਦਾਨਿਸ਼ਵਰ ਲੋਕ ਕੁਰਾਨ ਪ੍ਰਤੀ ਅਵੇਸਲੇ ਹੁੰਦੇ ਜਾ ਰਹੇ ਸਨ, ਜਿਸ ਕਰਕੇ ਔਰੰਗਜ਼ੇਬ ਦੇ ਸਵਾਲ ਦਾ ਜਵਾਬ ਨਹੀਂ ਦੇ ਸਕੇ. ਉਸਦਾ ਜਵਾਬ ਸਿਰਫ ਉਸਦੇ ਸ਼ਹਿਜ਼ਾਦੇ ਮੁਆਜ਼ਮ ਨੇ ਦਿੱਤਾ ਸੀ, ਜਿਸਤੋਂ ਔਰੰਗਜ਼ੇਬ ਨੇ ਪੁੱਛਿਆ ਕਿ ਤੇਰਾ ਉਸਤਾਦ ਕੌਣ ਹੈ...ਮੀਰ ਮੁਨਸ਼ੀ ਨੰਦ ਲਾਲ ਨਾਮ ਓਦੋਂ ਉਭਰ ਕੇ ਆਇਆ ਇੱਕ ਆਲਮ ਫ਼ਾਜ਼ਲ ਵਜੋਂ. ਇਸ ਤੋਂ ਬਾਅਦ ਔਰੰਗਜ਼ੇਬ ਨੇ ਸਨਮਾਨ ਵਜੋਂ ਹੀ ਉਸਨੂੰ ਦੀਨ ਏ ਇਸਲਾਮ ਕਬੂਲ ਕਰਨ ਨੂੰ ਕਿਹਾ, ਖਿਆਲ ਰਹੇ ਇਥੇ ਅਸੀਂ ਬਹੁਤ ਖ਼ਤਰਨਾਕ ਗਲਤੀ ਕਰਦੇ ਹਾਂ ਭਾਈ ਨੰਦ ਲਾਲ ਨੂੰ ਹਿੰਦੂ ਧਰਮ ਨਾਲ ਸੰਬੰਧਿਤ ਕਹਿ ਕੇ, ਉਹ ਸ਼ਖਸ ਵੇਦਾਂ ਮੰਤਰਾਂ ਵਾਲਾ ਪੰਡਿਤ ਨਹੀਂ, ਇੱਕ ਅਧਿਆਪਕ ਬੁੱਧੀਜੀਵੀ ਪਹੁੰਚ ਨੂੰ ਕਿਹੜੇ ਰੂਪ ਵਿੱਚ ਲੈਣਾ ਹੈ ਇਸਦੀ ਤੰਦ ਸਮਝਣ ਲਈ ਬਹੁਤ ਜ਼ਰੂਰੀ ਹੈ ਓਦੋਂ ਦੇ ਸਮਾਜ ਵਿੱਚ ਉੱਤਰਨਾ, ਵਰਨਾ ਹਰ ਕਿਸੇ ਨੂੰ ਕਿਸੇ ਨਾ ਕਿਸੇ ਮਜ਼ਹਬ ਵਿੱਚ ਮੜ੍ਹਦੇ ਜਾ ਰਹੇ ਹਾਂ. ਅਸੀਂ ਭਾਈ ਨੰਦ ਲਾਲ ਅਤੇ ਗੁਰੂ ਗੋਬਿੰਦ ਸਿੰਘ ਦਾ ਸੰਬੰਧ ਵੀ ਗੁਰੂ ਚੇਲੇ ਵਰਗਾ ਬਣਾ ਰਹੇ ਹਾਂ ਬਲਕਿ ਉਹ ਇੱਕ ਉੱਘੇ ਵਿਦਵਾਨ ਦਾ ਕਿਸੇ ਅਜਿਹੇ ਫਿਲਾਸਫਰ ਨਾਲ ਮੁਲਾਕਾਤ ਦੀ ਤਸਵੀਰ ਹੈ ਜਿਹੜਾ ਫਿਲਾਸਫਰ ਇੱਕ ਯੋਧਾ ਵੀ ਹੈ ਅਤੇ ਜਰਨੈਲ ਵੀ. ਅਸੀਂ ਇਹਨਾਂ ਗੱਲਾਂ ਉਤੇ ਨਹੀ ਜਾ ਰਹੇ...ਇਸ ਲਈ ਅਮਰਜੀਤ ਸਿੰਘ ਅਨੰਦਪੁਰੀ ਉੱਤੇ ਤੁਹਾਨੂੰ ਗੁੱਸਾ ਆਉਣਾ ਬੰਦ ਹੋਏਗਾ ਅਤੇ ਤਰਸ ਆਏਗਾ ਕਿ ਅਜਿਹੇ ਮੰਦ-ਬੁੱਧੀ ਲੋਕਾਂ ਨੂੰ ਤੁਸੀਂ ਕੁਝ ਵੀ ਨਹੀਂ ਸਮਝਾ ਸਕਦੇ. ਔਰੰਗਜ਼ੇਬ ਵੇਲੇ ਹੀ ਨਹੀਂ, ਅਤੀਤ ਵਿੱਚ ਹਰ ਵੱਡੇ ਸਾਮਰਾਜ ਅੰਦਰ ਬੁੱਧੀਜੀਵੀਆਂ ਅਤੇ ਲੇਖਕਾਂ ਦੀ ਬੇਕਦਰੀ ਹੁੰਦੀ ਆਈ ਹੈ ਜਿਸਦੇ ਸਿੱਟੇ ਵਜੋਂ ਭਾੜੇ ਦੇ ਲੇਖਕਾਂ ਦੀ ਲਿਖਤਾਂ ਅੱਗੇ ਵਧਦੀਆਂ ਰਹੀਆਂ ਨੇ. ਇਸ ਗੱਲ ਨੂੰ ਸਮਝਣ ਵਾਲੇ ਲੋਕ ਗੁਰੂ ਗੋਬਿੰਦ ਸਿੰਘ ਅਤੇ ਭਾਈ ਨੰਦ ਲਾਲ ਦੇ ਅਸਲ ਖਾਸੇ ਨੂੰ ਸਮਝਣ ਵਿੱਚ ਬਹੁਤ ਸੌਖਾ ਮਹਿਸੂਸ ਕਰਣਗੇ. ਓਹਦੇ ਤੋਂ ਇਲਾਵਾ ਸ਼ਰਾਬੀਆਂ ਦਾ ਟੋਲਾ ਭਾਵੇਂ ਰੇਡੀਓ ਉੱਤੇ ਬਹਿ ਜਾਵੇ ਜਾਂ ਭਾਵੇਂ ਸੋਸ਼ਲ ਮੀਡੀਆ ਉੱਤੇ ਰੌਲਾ ਪਾਵੇ, ਉਹਨਾਂ ਦਾ ਕਾਹਦਾ ਵਿਸਾਹ ? ਉਹਨਾਂ ਦੀ ਰਚਨਾਵਾਂ ਸੰਬੰਧੀ ਜਾਣਨ ਲਈ, ਜਾਂ ਜਿਵੇਂ ਅਨੰਦਪੁਰੀ ਵਰਗੇ ਸਵਾਲ ਕਰਦੇ ਨੇ ਕਿ ਉਹਨਾਂ ਗਜ਼ਲਾਂ ਦੇ ਅਰਥ ਸੋਸ਼ਲ ਮੀਡੀਆ ਉੱਤੇ ਪਾਈਏ, ਇਹਦੇ ਬਾਰੇ ਤਾਂ ਇਹੀ ਜਵਾਬ ਹੋਏਗਾ ਕਿ "ਭਾਈ ਆਪਣੇ ਭਾਈਆਂ ਨਾਲ ਬੰਟੇ ਖੇਡਿਆ ਕਰੋ, ਆਹ ਵਾਧੂ ਦੀ ਸਵਾਲਬਾਜ਼ੀ ਕਰਦੇ ਰਹੋ, ਅਸੀਂ ਤਾਂ ਤੁਹਾਡੇ ਐਹਨਾਂ ਸਵਾਲਾਂ ਦੇ ਸਹਾਰੇ ਤੁਹਾਡੇ ਅਧਿਆਪਕਾਂ ਨੂੰ ਪੁੱਛਣਾ ਕਿ ਆਹ ਪੜ੍ਹਾਏ ਨੇ ਜਵਾਕ..ਇਹੀ ਪ੍ਰੋਫੈਸਰ ਰੱਖੇ ਸੀ ਤੁਸੀਂ ? ਅਤੇ, ਭਾਈ ਸਾਹਿਬ ਜੀ ਨੂੰ ਪੁੱਛਾਂਗੇ ਕਿ ਭਾਈ ਸਾਹਬ ਜੀ ! ਔਹ ਦਿਮਾਗ ਖੁੱਲ੍ਹੇ ਪਏ ਨੇ ਮਾੜੀ ਮੋਟੀ ਸੇਬੇ ਦੀ ਰੱਸੀ ਨਾਲ ਬੰਨ੍ਹ ਲੈਣੇ ਸੀ...!!!"
ਗੁਸਤਾਖੀ ਮਾਫ਼ !
ਸਿਫ਼ਰਨਵੀਸ ਇੱਕਵਿੰਦਰ ਪਾਲ ਸਿੰਘ
੨੫ ਨਵੰਬਰ, ੨੦੨੦
contact info @ sifarnaama.123@gmail.com
ਵੀਰ ਇਹ ਹਰਨੇਕ ਸਿੰਘ ਹੁਣਾ ਲਈ ਮੈਦਾਨ ਖਾਲੀ ਆ
ReplyDeleteਜੇ ਕੋਈ ਇਨ੍ਹਾਂ ਦੇ ਵਿਰੁੱਧ ਬੋਲਦਾ ਜਾਂ ਸਵਾਲ ਚੁੱਕਦਾ
ਉਸਦਾ ਮਜਾਕ ਬਣਾਇਆ ਜਾਂਦਾ ਹੈ ਤੁਹਾਡੀ ਗੱਲ ਸਹੀ ਹੈ
ਹਰਨੇਕ ਸਿੰਘ ਨੂੰ ਅਜੇ ਤੱਕ ਕੋਈ ਜ਼ਾਬਤੇ ਚ ਰਹਿ ਕੇ ਜਵਾਬ ਦੇਣ ਦੀ ਲਗਾਤਾਰਤਾ ਨਹੀਂ ਵਿਖਾ ਸਕਿਆ ਅਤੇ ਸਾਡਾ ਬੋਲਨਾ ਸੌਖਾ ਵਿਸ਼ਾ ਨਹੀਂ, ਇਹ ਸਭ ਦੀ ਜ਼ਿੰਮੇਵਾਰੀ ਜਿਹਨਾਂ ਸਿਰ ਹੈ ਉਹ ਸਾਰੇ ਪ੍ਰਚਾਰਕ ਆਪਸ ਵਿੱਚ ਇੱਕ ਦੂਜੇ ਦੇ ਵਿਚਾਰਧਾਰਕ ਵਿਰੋਧੀ ਨੇ. ਸੰਗਤ ਵਿੱਚੋਂ ਕੁਝ ਬੋਲੇ ਉਹਦੇ ਜਵਾਬ ਵਿੱਚ ਪਹਿਲੋਂ ਹੀ ਗ੍ਰਾਉੰਡ ਤਿਆਰ ਕੀਤਾ ਹੋਇਆ ਕਿਸੇ ਨੂੰ ਟਕਸਾਲੀ, ਮਿਸ਼ਨਰੀ ਜਾਂ ਪੁਜਾਰੀ ਭਾਟੜਾ ਮਰਾਸੀ ਕਹਿ ਕੇ ਦੁਤਕਾਰਨਾ ! ਜਿਸ ਬਾਬੇ ਨਾਨਕ ਦੇ ਇਹ ਖੁਦ ਨੂੰ ਯਾਰ ਦੱਸਦੇ ਨੇ ਉਹ ਬਾਬਾ ਨਾਨਕ ਦਾਨੇ ਮਰਾਸੀ ਨੂੰ ਮਰਦਾਨਾ ਕਹਿ ਕੇ ਆਪਣਾ ਸਾਥੀ ਚੁਣਦੇ ਨੇ ਤੇ ਇਹਨਾਂ ਅੰਦਰ ਜਾਤੀਵਾਦ ਦੀ ਨਫਰਤ ਇੰਨੀ ਪ੍ਰ੍ਤੱਖ ਕਿ ਆਪਣੀ ਅਮੀਰ ਦੌਲਤ ਤੋਂ ਬਾਹਰਲੇ ਵਿਅਕਤੀ ਦੀ ਕਦਰ ਇਸ ਸ਼ਖਸ ਦੀ ਜ਼ੁਬਾਨੀਂ ਕਿਸੇ ਨੇ ਸੁਣੀ ਹੋਣੀ.
Delete