When A Writer Needs to Learn Reading Skill
ਕੇਂਦਰ ਬਿੰਦੂ- ਸਿਧਾਂਤ ਦਾ ਕੇਂਦਰ ਲੇਖਕ- ਪਰਮਿੰਦਰ ਸਿੰਘ ਸ਼ੌਂਕੀ ‘ਕੇਂਦਰ ਬਿੰਦੂ’ ਇੱਕ ਜ਼ਿਹਨੀ ਅਵਿਵਸਥਿਤ ਸ਼ਸ਼ੋਪੰਜ ਨੂੰ ਕੇਂਦ੍ਰਿਤ ਹੋ ਕੇ ਇੱਕੋ ਨੁਕਤੇ ਨਾਲ ਚੀਰਣ ਵਾਲੀ ਰਚਨਾ ਦਾ ਨਾਮ ਹੈ। ਜੇ ਮੈਂ ਥੋੜਾ ਕੁ ਪਾਠਕ ਬਿਰਤੀ ਨੂੰ ਇਸ ਕਿਤਾਬ ਦੀ ਤਰਤੀਬ ਦੇ ਨਾਲ ਮੇਚਣ ਦੀ ਕੋਸ਼ਿਸ਼ ਕੀਤਾ ਤਾਂ ਮੇਰੇ ਅੱਗੇ ਕੁਝ ਅਜਿਹੇ ਬਿਖਰੇ ਕਣ ਆਏ ਜਿਸਨੂੰ ਇਕੱਤਰ ਕਰਨ ਲਈ ਸ਼ਾਇਦ ਪੜ੍ਹਣ ਵਾਲਿਆਂ ਨੂੰ ਬਹੁਤ ਬਾਰੀਕ ਤੰਦ ਸਮਝਣ ਦੀ ਲੋੜ ਪਏਗੀ... ਉਮੀਦ ਕਰਾਂਗਾ ਕੋਸ਼ਿਸ਼ ਵਜੋਂ ਹੀ ਸਹੀ ਕੋਈ ਇਸਨੂੰ ਸਮਝਣ ਦੀ ਜ਼ਰੂਰਤ ਸਮਝੇ: ਸਿਰਲੇਖ ਚੋਣ ਦਾ ਮਨੋਰਥ ਸਿਰਲੇਖ ਚੋਣ ਅਜਿਹਾ ਸੰਗੀਨ ਮਸਲਾ ਹੈ ਜਿਸਤੋਂ ਸਾਰੀ ਰਚਨਾ ਦਾ ਤੱਤਸਾਰ ਹੀ ਪੇਸ਼ ਨਹੀਂ ਕਰਨਾ ਹੁੰਦਾ ਉਸਦੇ ਨਾਲ ਆਪਣੇ ਅਸਲ ਮਨੋਰਥ ਨੂੰ ਵੀ ਪ੍ਰਗਟ ਕਰਨਾ ਹੁੰਦਾ ਹੈ। ਪਰਮਿੰਦਰ ਸਿੰਘ ਸ਼ੌਂਕੀ ਦੀ ਇਹ ਰਚਨਾ ਵਾਰਤਕ ਦੇ ਸੰਵਾਦੀ ਸੁਰ ਵਿਚ ਸਾਡੇ ਨਾਲ ਸਾਂਝੀ ਕੀਤੀ ਹੈ ਜਿਸਦਾ ਸਿੱਧਾ ਸਰਲ ਅਰਥ ਕੋਈ ਵਿਸ਼ੇਸ਼ ਮਨੋਰਥ ਵਾਲਾ ਹੋ ਸਕਦਾ ਸੀ; ਪਰ ਰਚਨਾ ਸੰਵਾਦ ਦਾ ਪਾਠਕ ਰਿਹਾ ਹੋਣ ਕਰਕੇ ਮੈਂ ਇਹ ਗੱਲ ਸੌਖਿਆਂ ਪਚਾਉਣ ਨੂੰ ਤਿਆਰ ਹੀ ਨਹੀਂ ਸੀ। ਕਿਸੇ ਵੀ ਕਿਤਾਬ, ਬਾਸ਼ਰਤੇ ਉਹ ਯੋਗ ਲਿਖਾਰੀ ਅਤੇ ਉੱਨਤ ਸੋਝੀ ਵਾਲੇ ਵੱਲੋਂ ਲਿਖੀ ਕਿਤਾਬ ਹੋਵੇ, ਉਸਦੇ ਸਿਰਲੇਖ ਉੱਪਰ ਮੁਕੰਮਲ ਬਹਿਸ ਛੇੜੀ ਜਾ ਸਕਦੀ ਹੈ ਕਿ ਆਖ਼ਰ ਇਹ ਨਾਂ ਯੋਗ ਸਮਰੱਥਾ ਰੱਖਦਾ...