Before The SinatureAge
ਤਵਾਰੀਖ਼ ਸੰਬੰਧੀ ਸਾਡੀ ਜ਼ਿੰਮੇਵਾਰੀਆਂ
(ਭੂਮਿਕਾ)
ਯੁੱਗ ਸਾਡੀ ਅਧੀਨਗੀ ਦੇ ਪਾਤਰ ਨਹੀਂ ਅਤੇ ਅਸੀਂ ਮਨੁੱਖ ਮਾਤਰ ਹਾਂ, ਸਾਹਾਂ ਦੀ ਤੰਦ ਬੱਝੇ ਜੀਵ ! ਬਹੁਤ ਕੁਝ ਵਾਪਰਦਾ ਕੁਦਰਤੀ ਵਰਤਾਰੇ ਅੰਦਰ ਜਿਹਨਾਂ ਬਾਰੇ ਗੱਲਾਂ ਕਰ ਕਰਕੇ ਅਸੀਂ ਕਾਫੀ ਸਮਾਂ ਗੰਵਾ ਚੁੱਕੇ ਹਾਂ ਅਤੇ ਸਾਨੂੰ ਚਾਹੀਦਾ ਹੈ ਕਿ ਕੁਝ ਗੱਲਾਂ ਨਿਰੋਲ ਆਪਣੇ ਪੱਧਰ ਉੱਤੇ ਖੜ੍ਹ ਕੇ ਸੂਖਮ ਰੂਪ ਵਿੱਚ ਵਿਚਾਰਣ ਲੱਗੀਏ ! ਇਹ ਗੱਲ ਹਾਲਾਂਕਿ ਅਰਾਜਕਤਾ ਫੈਲਾਉਣ ਵਾਲਿਆਂ ਲਈ ਬੜੀ ਲਾਹੇਵੰਦ ਹੁੰਦੀ ਹੈ ਪਰ ਸਾਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਵੇ ਕਿ ਅਸੀਂ ਅਰਾਜਕਤਾ ਦੇ ਡਰ ਤੋਂ ਨਵੇਂ ਸਮਾਜ ਵੱਲ ਸਥਾਨਾਂਤਰਣ ਤੋਂ ਇੰਕਾਰੀ ਨਹੀਂ ਰਹਿ ਸਕਦੇ ਅਤੇ ਨਾ ਹੀ ਸਾਡੀ ਹੱਦਬੰਦੀ ਸਮੇਂ ਦੀ ਰਫ਼ਤਾਰ ਜਾਂ ਤੋਰ ਨੂੰ ਰੋਕਣ ਕਾਬਿਲ ਹੋਈ ਅਤੇ ਨਾ ਹੋਣੀ ! ਮੁੱਦਾ ਚਿੰਤਨ ਦਾ ਮਨੋਰਥ ਸਿਰਫ ਇਹ ਰੱਖਦਾ ਹੈ ਕਿ ਅਸੀਂ ਜਿਹਨਾਂ ਵਿਸ਼ਿਆਂ ਦਾ ਚੀਖ਼ ਚਿਹਾੜਾ ਅਤੇ ਰਾਮਰੌਲਾ ਘਰ, ਬਾਹਰ, ਕਾਰੋਬਾਰ, ਮੀਡੀਆ, ਸੋਸ਼ਲ ਮੀਡੀਆ ਅਤੇ ਰਾਜਸੀ ਢਾਂਚਿਆਂ ਵਿੱਚ ਹਰ ਵਕਤ ਚੱਲ ਰਿਹਾ ਓਸਦੇ ਵਿੱਚ ਅਸੀਂ ਕੀ ਕਰ ਰਹੇ ਹਾਂ ਅਤੇ ਕੀ ਹੋਣਾ ਚਾਹੀਦਾ ਹੈ ! ਹਾਲਤ ਭਾਵੇਂ ਤਲਖ ਹੈ ਪਰ ਨਵੇਕਲੀ ਨਹੀਂ...ਅਤੇ ਆਖ਼ਰੀ ਵੀ ਨਹੀਂ ! ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਬੀਤੇ ਦੇ ਦਰਦਾਂ ਦਾ ਨਿਵਾਰਣ ਅੱਜ ਕਰੀਏ ਅਤੇ ਉਸਦੇ ਲਈ ਦਰਦ ਨਹੀਂ ਜ਼ਖਮ ਲੱਭੀਏ ! ਇਹ ਦੋ ਕਿਤਾਬਚਿਆਂ ਦੀ ਲੜੀ ਦਾ ਪਹਿਲਾ ਭਾਗ ਸਾਂਝਾ ਕਰਨ ਦੇ ਨਾਲ ਇਹ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਹਾਂ ਕਿ ਨਿੱਜੀ ਵਿਚਾਰ ਅਤੇ ਸਮੁੱਚੇ ਸਮਾਜ ਲਈ ਵਿਚਾਰਾਂ ਦੇ ਸਾਂਚੇ ਵਿੱਚ ਕਈ ਭਿੰਨਤਾਵਾਂ ਹੁੰਦੀਆਂ ਨੇ ਅਤੇ ਹੋਣੀਆਂ ਵੀ ਚਾਹੀਦੀਆਂ ਨੇ ! ਇਸਦੇ ਅੱਗੇ ਤੁਸੀਂ ਖੁਦ ਨੂੰ ਕਾਇਮ ਕਿਵੇਂ ਰੱਖਣਾ ਅਤੇ ਜੂਝਣਾ ਕਿਵੇਂ ਇਸਦੇ ਕਾਇਦੇ ਸਮਝ ਕੇ ਚੱਲੀਏ ਤਾਂ ਜੋ ਸਾਡੀ ਸਮੱਸਿਆਵਾਂ ਦਾ ਹੱਲ ਸਦੀਵੀਂ ਕਾਲ ਤੱਕ ਦੂਰ ਹੋਵੇ ! ਇਹ ਕਿਤਾਬ ਬੁੱਧੀਜੀਵੀ ਚਿੰਤਨ ਲਈ ਨਹੀਂ ਹੈ,ਉਹਨਾਂ ਦੇ ਆਪਣੇ ਧੜਿਆਂ ਦੇ ਹਿਤ ਨੇ ਜਿਹਨਾਂ ਨੂੰ ਪੂਰਦਿਆਂ ਅੱਜ ਤੱਕ ਦੀ ਸਮੱਸਿਆਵਾਂ ਵਿੱਚ ਸਿੱਧੇ ਅਸਿੱਧੇ ਰੂਪ ਵਿੱਚ ਸੰਬੰਧ ਰਿਹਾ ਹੀ ਹੈ ! ਬੱਸ ਖ਼ਿਆਲ ਇੰਨਾ ਰੱਖਣਾ ਹੈ ਕਿ ਕਿਸੇ ਵੀ ਧੜੇ ਦੇ ਕਿਸੇ ਤਰ੍ਹਾਂ ਦੇ ਆਗੂ ਦੀ ਬੇਕਦਰੀ ਨਹੀਂ ਕਰਨੀ ਕਿਉਂਕਿ ਹੁਣ ਤੱਕ ਦੀ ਸਮੱਸਿਆ ਦੇ ਸਿਰਜਣਹਾਰ ਹੋਣ ਦੇ ਨਾਅਤੇ ਹਰ ਕੋਈ ਇਹੀ ਮੌਕਾ ਅਤੇ ਬਹਾਨਾ ਲੱਭਦਾ ਹੈ ਕਿ ਹੁਣ ਕੋਈ ਬੇਕਦਰੀ ਯਾ ਕੁਬਚਨ ਮੈਨੂੰ ਹੇਠਲੇ ਪੱਧਰ ਤੇ ਆਉਣ ਦਾ ਕਾਰਨ ਮਿਲ/ਬਣ ਜਾਵੇ, ਅਤੇ ਇਸ ਸਭ ਦੇ ਕਾਰਨ ਸਾਨੂੰ ਨਹੀਂ ਬਣਨਾ ਚਾਹੀਦਾ | ਪੁਰਾਣੇ ਬੁੱਧੀਜੀਵੀ ਜੇਕਰ ਸਾਡੀਆਂ ਗੱਲਾਂ ਸੁਣਨ/ਪੜ੍ਹਨ ਤਾਂ ਆਪਣੇ ਅੰਦਰ ਝਾਕ ਲੈਣ,ਜੇ ਅੰਦਰ ਸਹੀ ਜਾਪੇ ਤਾਂ ਸਾਨੂੰ ਦਰੁਸਤ ਕਰੋ ਅਸੀਂ ਸਭ ਦੀਆਂ ਸੁਣਾਂਗੇ ! ਅਸੀਂ ਵੈਸੇ ਵੀ ਸਭਨੂੰ ਸੁਣ ਹੀ ਰਹੇ ਹਾਂ, ਸਦੀਆਂ ਤੋਂ...ਕਿਤਾਬਾਂ, ਸੈਮੀਨਾਰਾਂ, ਲੈਕਚਰਾਂ ਕਥਾਵਾਂ ਅਤੇ ਢੱਡ ਸਾਰੰਗੀ ਦਰਬਾਰਾਂ ਵਿੱਚ ਕਵੀਸ਼ਰੀਆਂ ਵਾਰਾਂ ਦੇ ਰੂਪ ਵਿੱਚ ਸਭਨੂੰ ਸੁਣਦੇ ਹੀ ਜਾ ਰਹੇ ਹਾਂ..ਅਤੇ ਬੋਲਣਾ ਵੀ ਤੁਹਾਡੇ ਅੱਗੇ ਨਹੀਂ ! ਇਹੀ ਇਸ ਲੜੀ ਦਾ ਮੁੱਖ ਮਨੋਰਥ ਸਮਝਿਆ ਜਾਵੇ ਇਸ ਲਈ ਕੋਈ ਵੀ ਸਵਾਲ ਸੁਆਗਤ੍ਯੋਗ ਭਾਵੇਂ ਹੋ ਸਕਦਾ ਹੈ ਪਰ ਜਵਾਬ ਸਿਰਫ ਚਿੰਤਕਾਂ ਅਤੇ ਸੁਧਾਰਕ ਤੱਤ ਹੀ ਲੈਣਗੇ ! ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੀ ਸਿੱਖ ਰਹਿਤ ਮਰਿਆਦਾ ਦਾ ਸੰਦਰਭ ਅਕਾਲ ਤਖਤ ਦੇ ਛਤਰ ਤੱਕ ਸੰਬੰਧਿਤ ਹੈ ਜਿਸਨੂੰ ਕੌਣ ਕਿੰਨਾ ਕੁ ਮੰਨਦਾ ਹੈ ਇਸਦੀ ਕਹਾਣੀ ਕੋਈ ਲੁਕਵੀਂ ਨਹੀਂ ਪਰ ਫੇਰ ਵੀ ਮੇਰਾ ਮੰਨਣਾ ਹੈ ਕਿ ਅਕਾਲ ਤਖਤ ਦੀ ਮਰਿਆਦਾ ਭਾਰਤੀ ਰਾਜਨੀਤਕ ਢਾਂਚੇ ਅਧੀਨ ਡਿੱਗੀ ਪਈ ਹੈ ਜਿਸ ਨਾਲ ਟਕਰਾਉਣ ਦਾ ਸਿੱਧਾ ਅਰਥ ਦਿੱਲੀ ਨਾਲ ਖਹਿਣਾ ਹੈ, ਜਦੋਂ ਤੱਕ ਅਸੀਂ ਐਨੇ ਜੋਗੇ ਨਹੀਂ ਹੋ ਜਾਂਦੇ ਓਦੋਂ ਤੱਕ ਅਜਿਹੀ ਬੇਲਿਹਾਜ਼ੀ ਪੰਕਤੀ ਲਿਖਣ ਬੋਲਣ ਦਾ ਕੋਈ ਅਰਥ ਨਹੀਂ ਜਿਹੜੀ ਸਾਡੇ ਲਈ ਬੇਵਜ੍ਹਾ ਮੁਸ਼ਕਿਲ ਬਣੇ ਅਤੇ ਇਸਨੂੰ ਬੁਜ਼ਦਿਲੀ ਸਮਝਣ ਵਾਲਿਆਂ ਦੀ ਆਤਮਾ ਦੀ ਅੰਤਿਮ ਅਰਦਾਸ ਇਸ ਕਥਨ ਦੇ ਨਾਲ ਹੀ ਮੁਕੰਮਲ ਹੁੰਦੀ ਹੈ ਕਿ “ਤੁਹਾਡੀ ਖੇਡ ਅਸਲ ਹਕ਼ੀਕਤ ਦੇ ਕੁਝ ਵੀ ਕਤਰੇ ਨਹੀਂ ਸੰਵਾਰ ਸਕਦੀ ਇਸ ਲਈ ਆਪਣਾ ਕਾਰਜ ਆਪ ਕਰੋ...ਸਾਨੂੰ ਜੋ ਸਵਾਲ ਹੁੰਦੇ ਨੇ ਕਿ ਤੁਹਾਡਾ ਕੀ ਨਜ਼ਰੀਆ ਅਤੇ ਵਿਸਤ੍ਰਤ ਵਿਚਾਰ ਹੈ ਭਵਿੱਖ ਸੰਬੰਧੀ ਓਸਦੇ ਉਪਰਾਲੇ ਨਾਲ ਉੱਦਮ ਕਰ ਰਹੇ ਹਾਂ...ਚੰਗੇ ਪਾਠਕ ਹੋ ਤਾਂ ਪੜ੍ਹੋ ਸੁਣੋ ਅਤੇ ਆਨੰਦਿਤ ਰਹੋ !”
ਵਧੀਆ ਉਪਰਾਲਾ
ReplyDeleteKmaal krti
ReplyDelete