ਅਨੁਭਵ - ਓਪਰੀ ਨਿਗਾਹ ਤੋਂ ਅੰਤਰ-ਮੰਥਨ
" ਅਨੁਭਵ" ਬਾਰੇ ਮੇਰੇ ਵਿਚਾਰ ਤੋਂ ਅਹਿਸਾਸ ਤੱਕ (ਪੁਸਤਕ ਸਮੀਖਿਆ ਸਿਫ਼ਰਨਵੀਸ ਵੱਲੋਂ) ਸੰਪਾਦਕ- ਪਰਮਿੰਦਰ ਸਿੰਘ ਸ਼ੌਂਕੀ ਪ੍ਰਕਾਸ਼ਕ- ਰੀਥਿੰਕ ਪਬਲੀਸ਼ਰ "ਅਨੁਭਵ" ਤੋਂ ਭਾਵ ਅਹਿਸਾਸਾਂ ਦੀ ਦੁਨੀਆਂ, ਜਿਸ ਵਿੱਚ ਰੂਹਦਾਰੀਆਂ ਤੋਂ ਰੂਹਾਨੀਅਤ ਵਾਲੇ ਸ਼ਬਦਕੋਸ਼ ਨੂੰ ਜੇਕਰ ਇੱਕ ਪਾਸੇ ਰੱਖ ਕੇ ਗੱਲ ਕਰਾਂ ਤਾਂ ਵੀ ਬਹੁਤ ਕੁਝ ਅਜਿਹਾ ਬੱਚ ਜਾਂਦਾ ਹੈ ਜਿਸਦਾ ਕਿ ਸਿੱਧ ਪੱਧਰਾ ਮੁਲਾਂਕਣ ਤਰਕ ਨੂੰ ਤਰਕ ਨਾਲ ਨਹੀਂ, ਇੱਕ ਬੇਪਰਵਾਹੀ ਨਾਲ ਕੱਟਦਾ ਹੈ ਜਿਸਦੇ ਆਪਣੇ ਮਾਇਨੇ ਅਤੇ ਅਹਿਮੀਅਤ ਹੈ. ਓਪਰੀ ਨਿਗਾਹ ਵਿੱਚ ਅਧਿਆਤਮ ਅਤੇ ਤਰਕਸ਼ੀਲਤਾ ਨੂੰ ਇੱਕ ਦੂਜੇ ਦੇ ਵਿਰੋਧ ਵਿੱਚ ਖੜ੍ਹੀ ਕਰ ਦੇਣ ਵਾਲੀਆਂ ਧਿਰਾਂ ਅੰਦਰ ਇਹ ਕਮੀ ਹਮੇਸ਼ਾ ਵੇਖੀ ਗਈ ਹੈ ਕਿ ਉਹਨਾਂ ਦੀ ਫਲਸਫੇ ਨਾਲ ਸਿੱਧੀ ਸਿੱਧੀ ਦੁਸ਼ਮਨੀ ਰਹੀ ਹੈ, ਭਾਵੇਂ ਉਹ ਕਿਸੇ ਵੀ ਖਿੱਤੇ ਦਾ ਫਲਸਫਾ ਹੋਵੇ. ਸਮੀਖਿਆ ਲਿਖਣ ਵੇਲੇ ਮੇਰੇ ਅੱਗੇ ਕਾਫੀ ਕੁਝ ਦੌੜ ਰਿਹਾ ਜਿਹੜਾ ਕਿ ਸਿੱਖਿਆ ਤੋਂ ਲੈ ਕੇ ਮੀਡੀਆ ਯੁੱਗ ਦੇ ਡਿਜਿਟਲ ਯੋਧਿਆਂ ਵੱਲੋਂ ਵਟਸਐਪ ਯੂਨੀਵਰਸਿਟੀ ਦੇ ਖੇਤਰ ਵਿੱਚ ਨਿੱਤ ਨਵੀਂ ਗੁੰਝਲ ਨੂੰ ਆਪਣੀ ਚਾਸ਼ਨੀ ਵਿੱਚ ਡੋਬ ਕੇ ਪਾਇਆ ਗਿਆ. ਹੁਣ ਇਹ ਕਹਿਣਾ ਤਾਂ ਅਤਿਕਥਨੀ ਹੋਏਗੀ ਕਿ ਇਹ ਕਿਤਾਬ ਉਹਨਾਂ ਵੇਰਵਿਆਂ ਦਾ ਜਵਾਬ ਹੈ, ਬਲਕਿ ਮੈਂ ਸਮਝਦਾਂ ਮੂਰਖਤਾਈਆਂ ਦੇ ਜਵਾਬ ਨਹੀਂ ਹੋਇਆ ਕਰਦੇ ਸਿਰਫ ਚੁੱਪ ਦਾ ਦਾਨ ਦੇ ਕੇ ਉਸਨੂੰ ਦਫਨਾਇਆ ਜਾਂਦਾ ਹੈ, ਪਰ ਫੇਰ ਵੀ ਕੁਝ ਘਟਨਾਵਾਂ ਨੂੰ ਅੱਖੋਂ ਪਰੋਖੇ ਨਹੀਂ ...