ਕਾਨੂੰਨੀ ਕਿੱਸਾ - ਚੰਦਨ ਪਾਂਡੇ (ਪੰਜਾਬੀ ਅਨੁਵਾਦ - ਹਰਜੋਤ)

ਕਾਨੂੰਨੀ ਕਿੱਸਾ - ਚੰਦਨ ਪਾਂਡੇ

ਅਨੁਵਾਦ - ਹਰਜੋਤ 

ਪ੍ਰਕਾਸ਼ਕ - ਰੀਥਿੰਕ ਪਬਲੀਸ਼ਰ

ਵਿਚਾਰ- ਸਿਫ਼ਰਨਵੀਸ


ਬੀਤੇ ਹਫਤਿਆਂ ਦੌਰਾਨ ਕੁਝ ਵਰਤਮਾਨ ਦੇ ਵਿਸ਼ਿਆਂ ਅੰਦਰ ਘੋਖ ਵਿਚਾਰਾਂ ਅੰਦਰ "ਲਵ-ਜੇਹਾਦ" ਅਜਿਹਾ ਵਿਸ਼ਾ ਜਿਸਦੇ ਸੰਬੰਧੀ ਕਿਤਾਬਾਂ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਫੇਸਬੁੱਕ ਉੱਤੇ ਇੱਕ ਟਿੱਪਣੀ ਰਾਹੀਂ ਪਤਾ ਲੱਗਿਆ ਕਿ ਚੰਦਨ ਪਾਂਡੇ ਦੁਆਰਾ ਰਚਿਆ ਨਾਵਲ ਉਸੇ ਵਿਸ਼ੇ ਬਾਰੇ ਹੈ, ਸੁਕੂਨ ਦੀ ਗੱਲ ਇਹ ਸੀ ਕਿ ਇਸਦੇ ਨਾਮ ਤੋਂ ਪਹਿਲਾਂ ਵਾਕਿਫ਼ ਸਾਂ, ਵਿਸ਼ੇ ਸੰਬੰਧੀ ਬੇਸ਼ੱਕ ਬਾਅਦ ਚ ਪਤਾ ਲੱਗਾ ਪਰ ਰੀਥਿੰਕ ਪਬਲਿਸ਼ਰਜ਼ ਦੇ ਕੰਮਾਂ ਬਾਰੇ ਜਾਣਕਾਰੀ ਰੱਖਦਿਆਂ ਹੋਣ ਕਰਕੇ ਇਸਦੇ ਪੰਜਾਬੀ ਅਨੁਵਾਦ ਦੇ ਆਉਣ ਬਾਰੇ ਪਤਾ ਸੀ, ਇਸ ਲਈ ਇਹ ਕਿਤਾਬ ਦਾ ਹਥਲਾ ਪੰਜਾਬੀ ਅਨੁਵਾਦ ਮੇਰੇ ਤੱਕ ਪਹੁੰਚਿਆ. 



ਰਾਜਨੀਤਕ ਸਮੀਕਰਣ ਬਦਲਨੇ ਅਤੇ ਸਾਮਰਾਜ ਖਤਮ ਹੋਣੇ, ਇਹ ਕੋਈ ਨਵੇਕਲੀ ਕਹਾਣੀ ਨਹੀਂ..ਲਗਭਗ ਹਜ਼ਾਰ ਕੁ ਸਾਲ ਇਸਲਾਮੀ ਸ਼ਾਸਕਾਂ ਦੀ ਅਧੀਨਗੀ ਬਰਦਾਸ਼ਤ ਕਰਨ ਵਾਲਾ ਭਾਰਤੀ ਸਮਾਜ ਅੰਗ੍ਰੇਜ਼ਾਂ ਰਾਹੀਂ ਮੁੜ ਆਪਣੇ ਹੱਥਾਂ ਵਿੱਚ ਸੱਤਾ ਦੀ ਚਾਬੀ ਲੈ ਸਕਿਆ ਜਿਸਦੀ ਅਗੁਆਈ ਸਵਰਣ ਜਾਤੀ ਹਿੰਦੂ ਸਮਾਜ ਹੱਥ ਆਈ. ਸਮਾਜਿਕ ਤੌਰ 'ਤੇ ੧੯੪੭ ਦੀ ਸ਼ਕਤੀ-ਸਥਾਨਾਂਤਰਨ ਮਗਰੋਂ ਹਿੰਦ-ਪਾਕ ਸਰਹੱਦ ਉੱਤੇ ਹੋਈ ਹਿੰਸਕ ਕਾਰਵਾਈਆਂ ਨੂੰ ਜਿੰਨਾ ਪ੍ਰਚਾਰਿਆ ਪ੍ਰ੍ਸਾਰਿਆ ਗਿਆ ਉਸਨੇ ਸਮਾਜਿਕ ਪਾੜੇ ਨੂੰ ਵਧਾਇਆ ਫਿਰਕਾਪ੍ਰਸਤੀ ਦੀ ਅੱਗ ਹਿੰਦੂ-ਮੁਸਲਿਮ ਝਗੜੇ ਦੀ ਜੜ੍ਹ ਲਗਾਈ ਜਿਹੜੀ ਕਿ ਹੌਲੀ ਹੌਲੀ ਬਾਕੀ ਘੱਟ ਗਿਣਤੀਆਂ ਪ੍ਰਤੀ ਵੀ ਭਾਰਤੀ ਸਮਾਜ ਅੰਦਰ ਛੇਤੀ ਹੀ ਨਜਰ ਆਉਣ ਲੱਗ ਪਈ ਸੀ. ਸਰਕਾਰ ਦਾ ਦੋਸ਼ ਮੰਨੀਏ ਤਾਂ ਲੋਕ ਬਰੀ ਨਹੀਂ ਕੀਤੇ ਜਾ ਸਕਦੇ ਅਤੇ ਲੋਕਾਂ ਦੀ ਨਾਲਾਇਕੀ ਉੱਤੇ ਗੱਲ ਕਰਕੇ ਸਰਕਾਰ ਸੁਰਖਰੂ ਨਹੀਂ ਹੋ ਸਕਦੀ. ਅਜਿਹੀ ਗੁੰਝਲਾਂ ਵਿੱਚ ਫਸਿਆ ਸਮਾਜ ਵੱਖ ਵੱਖ ਸਮੇਂ ਅਜੀਬ ਅਜੀਬ ਨਾਮਾਂ ਨਾਲ ਗਵਾਚਦਾ ਰਿਹਾ ਹੈ ਜਿਹਨਾਂ ਚੋਂ ਇੱਕ "ਲਵ-ਜੇਹਾਦ" ਹੈ. ਇਸ ਵਿੱਚ ਕਈ ਸਾਰੇ ਨੁਕਤਿਆਂ ਨਾਲ ਸਮਾਜ,ਪਰਿਵਾਰ ਤੇ ਜਾਤੀਵਾਦ ਦੇ ਵਿਸ਼ੇ ਤੋਂ ਗੱਲ ਸ਼ੁਰੂ ਹੁੰਦੀ ਹੋਈ ਮੀਡੀਆ ਦੀ ਭੂਮਿਕਾ ਅਤੇ ਪ੍ਰਸ਼ਾਸਨ ਦੀ ਝੂਠੀ ਤਫਤੀਸ਼ ਉੱਤੇ ਟਿਕ ਚੁੱਕੀ ਸੀ. ਕਹਾਣੀ ਅੰਦਰ ਨਾਇਕ ਨੂੰ ਇੱਕ ਦੁਵਿਧਾਗ੍ਰ੍ਸਤ, ਉਲਝਿਆ ਹੋਇਆ, ਅਤੀਤ ਦੇ ਪਛਤਾਵੇ ਭਰਿਆ ਵਿਅਕਤੀ ਬਣਾ ਕੇ ਉਭਾਰਿਆ ਗਿਆ ਅਤੇ ਹੌਲੀ ਹੌਲੀ ਤੰਦਾਂ ਵਿੱਚ ਉਲਝੀ ਕਹਾਣੀ ਜਦੋਂ ਕੁ ਸੁਲਝਦੀ ਹੈ ਓਦੋਂ ਤੱਕ ਕਹਾਣੀ ਅੰਦਰ ਨਾਇਕ ਦੀ ਪਤਨੀ ਉਸਤੋਂ ਵੱਧ ਪ੍ਰੋੜ੍ਹ, ਮਜ਼ਬੂਤ ਹਿਰਦੇ ਵਾਲੀ ਅਤੇ ਅੱਗੇ ਵੱਧ ਕੇ ਸਾਰਥਕ ਫੈਸਲੇ ਲੈਣ ਵਾਲੀ ਜੀਵਨ ਸਾਥਣ ਵਜੋਂ ਵੇਖਿਆ ਜਾ ਚੁੱਕਾ ਸੀ,ਜਿਹਨੂੰ ਪੜ੍ਹਨ ਮਗਰੋਂ ਨਾਇਕ ਭਾਵੇਂ ਆਤਮ ਵਿਸ਼ਵਾਸ ਵਿੱਚ ਪਰਤ ਕੇ ਅੱਗੇ ਵਧਦਾ ਹੈ ਪਰ ਨਾਇਕਾਵਾਂ ਦੇ ਅਕਸ ਨੂੰ ਧੁੰਧਲਾ ਜਾਂ ਦੋਇਮ ਨਹੀ ਕਰ ਸਕਿਆ. ਇੱਕ ਚੰਗੀ ਪੁਸਤਕ ਹੈ ਜਿਸਨੂੰ ਸੋਹਣੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ. ਪ੍ਰਸ਼ਾਸਨ ਨਾਲ ਹੁੰਦੇ ਮਾਨਸਿਕ ਤਣਾਅ ਭਰੇ ਸੰਘਰਸ਼, ਜਿਸ ਵਿੱਚ ਅਜੀਬ ਮੋੜਾਂ ਵਿੱਚੋਂ ਲੰਘਦਾ ਨਾਇਕ ਕਿਹੜੀਆਂ ਕਿਹੜੀਆਂ ਪਰਤਾਂ ਨੂੰ ਹੋਰ ਖੁਲਾਸੇ ਨਾਲ ਪੇਸ਼ ਕਰਦਾ ਹੈ ਇਸਨੂੰ ਵੇਖਣ ਲੱਗਿਆਂ ਪਾਠਕ ਪੂਰੀ ਰਚਨਾ ਨੂੰ ਪੜ੍ਹੇ ਬਗੈਰ ਨਹੀਂ ਰਹਿ ਸਕੇਗਾ ਇੰਨਾ ਨਿਸਚਿਤ ਹੈ. 

ਸਿਫ਼ਰਨਵੀਸ
26 ਅਕਤੂਬਰ 2020

Comments

Popular posts from this blog

Missionary College's Student became Parmeshar Dwar devotee

Autonomy of The Intellectualism

ਸ਼ੇਖ਼ ਫ਼ਰੀਦ ਸ਼ਕਰਗੰਜ - ਚਿਰਾਗ਼ ਏ ਚਿਸ਼ਤੀਆ