Difference between an Idiot and an Intelligent
ਧਰਨਾ- ਇਨਕਲਾਬ ਜਾਂ ਤਖਤਾ ਪਲਟ ? ਭਾਰਤ ਵਿੱਚ ਜਦੋਂ ਤੋਂ ਕੇਂਦਰੀ ਸਰਕਾਰ ਨਰੇਂਦਰ ਮੋਦੀ ਦੀ ਲੀਡਰਸ਼ਿਪ ਵਿੱਚ ਬਣੀ ਹੈ ਓਦੋਂ ਤੋਂ ਇਸਦੀ ਨੀਤੀਆਂ ਨੇ ਆਮ ਨਾਗਰਿਕ ਦਾ ਸਾਹ ਲੈਣਾ ਔਖਾ ਕੀਤਾ ਹੋਇਆ ਹੈ. ਕੁਝ ਚਿਰ ਲਈ ਤਾਂ ਇਹ ਮੰਨ ਕੇ ਤੁਰ ਰਹੇ ਸੀ ਕਿ ਸ਼ਾਯਦ ਬੀਤੇ ਭ੍ਰਿਸ਼ਟਾਚਾਰੀ ਦੌਰ ਤੋ ਅੱਗੇ ਵਧੇ ਹਾਂ ਸ਼ਾਇਦ ਸਾਨੂੰ ਇਮਾਨਦਾਰੀ ਬਾਰੇ ਸਹੀ ਸਹੀ ਪਤਾ ਨਾ ਹੋਵੇ, ਸੋ, ਜੋ ਕੁਝ ਕੇਂਦਰ ਸਰਕਾਰ ਕਰਦੀ ਹੈ ਓਸਨੂੰ ਸਮਝਣ ਦੀ ਕੋਸ਼ਿਸ਼ ਕਰ ਲਈਏ, ਪਰ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਨਰੇਂਦਰ ਮੋਦੀ ਦੇ ਭਾਸ਼ਣਾਂ ਵਿੱਚ ਜਦੋਂ ਉਹਨਾਂ ਨਵੀਆਂ ਗੱਲਾਂ,,ਜੋ ਉਹਨੇ ਭਾਰਤੀ ਰਾਜਨੀਤੀ ਅੰਦਰ ਕਿਸੇ ਉਪਦੇਸ਼ਕ ਵਾਂਗ ਸ਼ੁਰੂ ਕਰਕੇ ਖੁਦ ਨੂੰ ਸਵਾਮੀ ਵਿਵੇਕਾਨੰਦ ਦਾ ਅਵਤਾਰ ਮੰਨਣ ਲੱਗਿਆ ਉਸਦੀ ਗੱਲਾਂ ਦਾ ਕੜਾਹ ਆਪਣੀ ਹੋਂਦ ਤੋਂ ਉਲਟ ਸੀ. ਨਰੇਂਦਰ ਮੋਦੀ ਤਾਸੀਰ ਵਜੋ ਇੱਕ ਗੁਪਤਚਰ ਰਿਹਾ ਹੈ, ਜਿਸ ਕਰਕੇ ਉਸਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਛਦਮ ਯੁੱਧ ਕਿਹੜੀ ਸ਼ੈਅ ਦਾ ਨਾਮ ਹੈ, ਹੁਣ ਜਿਹਨੂੰ ਮੌਜੂਦਾ ਕਿਰਸਾਣੀ ਮੋਰਚਾ ਪਏ ਹਾਂ ਇਹਦੇ ਵਿੱਚ ਕਿਹੜਾ ਦਿਮਾਗ ਮੋਦੀ ਨੂੰ ਕੱਟ ਰਿਹਾ ਇਹ ਮੋਦੀ ਦੇ ਸਮਝ ਪੂਰੀ ਤਰ੍ਹਾਂ ਆ ਰਿਹਾ ਹੈ ਅਤੇ ਮੀਡੀਆ ਦੀ ਡਿਉਟੀ ਇਹ ਲਗਾਈ ਹੋਈ ਕਿ ਮੁੱਦਾ ਭਟਕਾਇਆ ਜਾਵੇ. ਮੋਦੀ ਦੀ ਨੀਤੀ ਜਾਂ ਹਿੰਦੂਤਵੀ ਨੀਤੀ ਦਾ ਪਹਿਲਾ ਹਥਿਆਰ ਹੈ ਕਿ ਵਿਰੋਧ ਕਰਦੀ ਧਿਰ ਨੂੰ ਮਜ਼ਹਬ ਵਿਰੋਧੀ, ਮੁਲਕ ਵਿਰੋਧੀ ਗਰਦਾਨਿਆ ਜਾਵੇ, ਜੋਕਿ 1984 ਵਿੱਚ ਸਫਲਤਾਪੂਰਣ ਤਰੀਕ...