Difference between an Idiot and an Intelligent
ਧਰਨਾ- ਇਨਕਲਾਬ ਜਾਂ ਤਖਤਾ ਪਲਟ ?
ਭਾਰਤ ਵਿੱਚ ਜਦੋਂ ਤੋਂ ਕੇਂਦਰੀ ਸਰਕਾਰ ਨਰੇਂਦਰ ਮੋਦੀ ਦੀ ਲੀਡਰਸ਼ਿਪ ਵਿੱਚ ਬਣੀ ਹੈ ਓਦੋਂ ਤੋਂ ਇਸਦੀ ਨੀਤੀਆਂ ਨੇ ਆਮ ਨਾਗਰਿਕ ਦਾ ਸਾਹ ਲੈਣਾ ਔਖਾ ਕੀਤਾ ਹੋਇਆ ਹੈ. ਕੁਝ ਚਿਰ ਲਈ ਤਾਂ ਇਹ ਮੰਨ ਕੇ ਤੁਰ ਰਹੇ ਸੀ ਕਿ ਸ਼ਾਯਦ ਬੀਤੇ ਭ੍ਰਿਸ਼ਟਾਚਾਰੀ ਦੌਰ ਤੋ ਅੱਗੇ ਵਧੇ ਹਾਂ ਸ਼ਾਇਦ ਸਾਨੂੰ ਇਮਾਨਦਾਰੀ ਬਾਰੇ ਸਹੀ ਸਹੀ ਪਤਾ ਨਾ ਹੋਵੇ, ਸੋ, ਜੋ ਕੁਝ ਕੇਂਦਰ ਸਰਕਾਰ ਕਰਦੀ ਹੈ ਓਸਨੂੰ ਸਮਝਣ ਦੀ ਕੋਸ਼ਿਸ਼ ਕਰ ਲਈਏ, ਪਰ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ ਨਰੇਂਦਰ ਮੋਦੀ ਦੇ ਭਾਸ਼ਣਾਂ ਵਿੱਚ ਜਦੋਂ ਉਹਨਾਂ ਨਵੀਆਂ ਗੱਲਾਂ,,ਜੋ ਉਹਨੇ ਭਾਰਤੀ ਰਾਜਨੀਤੀ ਅੰਦਰ ਕਿਸੇ ਉਪਦੇਸ਼ਕ ਵਾਂਗ ਸ਼ੁਰੂ ਕਰਕੇ ਖੁਦ ਨੂੰ ਸਵਾਮੀ ਵਿਵੇਕਾਨੰਦ ਦਾ ਅਵਤਾਰ ਮੰਨਣ ਲੱਗਿਆ ਉਸਦੀ ਗੱਲਾਂ ਦਾ ਕੜਾਹ ਆਪਣੀ ਹੋਂਦ ਤੋਂ ਉਲਟ ਸੀ. ਨਰੇਂਦਰ ਮੋਦੀ ਤਾਸੀਰ ਵਜੋ ਇੱਕ ਗੁਪਤਚਰ ਰਿਹਾ ਹੈ, ਜਿਸ ਕਰਕੇ ਉਸਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਛਦਮ ਯੁੱਧ ਕਿਹੜੀ ਸ਼ੈਅ ਦਾ ਨਾਮ ਹੈ, ਹੁਣ ਜਿਹਨੂੰ ਮੌਜੂਦਾ ਕਿਰਸਾਣੀ ਮੋਰਚਾ ਪਏ ਹਾਂ ਇਹਦੇ ਵਿੱਚ ਕਿਹੜਾ ਦਿਮਾਗ ਮੋਦੀ ਨੂੰ ਕੱਟ ਰਿਹਾ ਇਹ ਮੋਦੀ ਦੇ ਸਮਝ ਪੂਰੀ ਤਰ੍ਹਾਂ ਆ ਰਿਹਾ ਹੈ ਅਤੇ ਮੀਡੀਆ ਦੀ ਡਿਉਟੀ ਇਹ ਲਗਾਈ ਹੋਈ ਕਿ ਮੁੱਦਾ ਭਟਕਾਇਆ ਜਾਵੇ. ਮੋਦੀ ਦੀ ਨੀਤੀ ਜਾਂ ਹਿੰਦੂਤਵੀ ਨੀਤੀ ਦਾ ਪਹਿਲਾ ਹਥਿਆਰ ਹੈ ਕਿ ਵਿਰੋਧ ਕਰਦੀ ਧਿਰ ਨੂੰ ਮਜ਼ਹਬ ਵਿਰੋਧੀ, ਮੁਲਕ ਵਿਰੋਧੀ ਗਰਦਾਨਿਆ ਜਾਵੇ, ਜੋਕਿ 1984 ਵਿੱਚ ਸਫਲਤਾਪੂਰਣ ਤਰੀਕੇ ਨਾਲ ਨੇਪਰੇ ਚੜ੍ਹਿਆ ਸੀ. ਹੁਣ ਵੀ ਜਿਵੇਂ ਜਿਵੇਂ ਰਿਪੋਰਟਰ ਆਪਣੀ ਹੱਦ ਟੱਪਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਪੂਰਵ ਕਿਆਸਿਆ ਰੰਗ ਹੈ, ਹਾਲਾਂਕਿ ਬਹੁਤ ਸਾਰੇ ਪੱਖ ਨੇ ਪਰ ਫਿਲਹਾਲ ਦੋ ਸੰਭਾਵਨਾਵਾਂ ਨਜ਼ਰੀਂ ਆ ਰਹੀਆਂ ਨੇ, ਇੱਕ ਤਾਂ ਤਖ੍ਤਾ ਪਲਟ ਵਰਗੇ ਹੌਸਲੇ ਨਾਲ ਵਧੇ ਕਿਰਸਾਨਾਂ ਨੇ ਇੰਨਾ ਕੁ ਹੁਲਾਰਾ ਜ਼ਰੂਰ ਦਿੱਤਾ ਹੈ ਕਿ ਮੋਦੀ ਨਿਹਕਲੰਕੀ ਨਹੀਂ. ਇਹਨੂੰ ਅਤੇ ਇਸਦੀ ਨੀਤੀਆਂ ਨੂੰ ਕੋਈ ਨੱਥ ਪੈਣੀ ਚਾਹੀਦੀ ਹੈ,ਜੇਕਰ ਕਿਰਸਾਣੀ ਮੁੱਦਾ ਇਹ ਰੂਪ ਨਾ ਧਰਦਾ ਤਾਂ ਹੋਰ ਕੋਈ ਵੀ ਮਸਲਾ ਅਜਿਹਾ ਨਹੀਂ ਜਿਸ ਉੱਤੇ ਸਾਰਾ ਮੁਲਕ ਇੱਕਮੱਤ ਹੋ ਕੇ ਅੱਗੇ ਵਧਦਾ ! ਦੂਜੇ ਪਾਸੇ ਬਾਕੀ ਮੁਲਕ ਨੂੰ ਇੰਨਾ ਕੁ ਹੌਸਲਾ ਜ਼ਰੂਰ ਮਿਲੇਗਾ ਉਹ ਹਰ ਕਾਨੂੰਨ ਨੂੰ ਅੱਖਾਂ ਮੀਟ ਕੇ ਮੰਨਣ ਨਾ ਬਹਿ ਜਾਓ ਵਰਨਾ ਔਖੇ ਹੁੰਦੇ ਜਾਓਗੇ ਜਿੰਨਾ ਜ਼ੁਲਮ ਬਰਦਾਸ਼ਤ ਹੋਏਗਾ ਅਤੇ ਵਿਰੋਧ ਕਰਨ ਦੀ ਤਾਕਤ ਵੀ ਮੁੱਕਦੀ ਜਾਣੀ ! ਨੋਟਬੰਦੀ ਵੇਲੇ ਇਹਨੇ ਚਿੱਟਾ ਝੂਠ ਮਾਰਿਆ ਸੀ ਕਿ ਭਾਰਤ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਹੁੰਦੀ ਨਕਲੀ ਨੋਟਾਂ ਦੀ ਛਪਾਈ ਨੂੰ ਰੋਕਣ ਲਈ ਨੋਟ ਬਦਲੀ ਕੀਤੇ. ਜਦੋਂਕਿ ਹਰ ਵਪਾਰੀ ਨੂੰ ਪਤਾ ਹੈ ਕਿ ਨਕਲੀ ਨੋਟਾਂ ਦੇ ਕਾਰੋਬਾਰ ਬੰਬੇ ਗੁਜਰਾਤ ਰਾਜਸਥਾਨ ਵਿੱਚ ਰੱਜ ਰੱਜ ਕੇ ਹੁੰਦਾ ਸੀ, ਕਸ਼ਮੀਰ ਨੂੰ ਨਿਸ਼ਾਨਾ ਬਣਾਉਣ ਵਾਲੀ ਮੋਦੀ ਸਰਕਾਰ ਨੇ ਨੈਸ਼ਨਲ ਮੀਡੀਆ ਦਾ ਮੂੰਹ ਇਸ ਦਲੀਲ ਨਾਲ ਸਿਉ ਦਿੱਤਾ ਕਿ ਉਹਨਾਂ ਦੀ ਗੱਲ ਕਰਨਾ ਮਤਲਬ ਅੱਤਵਾਦੀਆਂ ਨੂੰ ਸਹੀ ਠਹਿਰਾਉਣ ਬਰਾਬਰ ਹੈ, 2015 ਵਿੱਚ ਹੋਏ ਬੁਰਹਾਨ ਵਾਨੀ ਦੇ ਕਤਲ ਮਗਰੋ ਕਸ਼ਮੀਰ ਵਿੱਚ ਉਭਰੇ ਰੋਸ ਨੂੰ ਕਸ਼ਮੀਰ ਦੀ ਆਜ਼ਾਦੀ ਦਾ ਅਰਥ ਪਾਕਿਸਤਾਨ ਦਾ ਦਖਲ ਮੰਨਿਆ ਜਾਣ ਲਗਿਆ ! ਸਾਨੂੰ ਯਾਦ ਆਉਦਾ ਹੈ 1984 ਵਿੱਚ ਅਤੇ ਓਸਤੋਂ ਬਾਅਦ ਵਿੱਚ ਵੀ ਸਿੱਖ ਨੌਜੁਆਨਾਂ ਦੇ ਕੀਤੇ ਖੁੱਲ੍ਹੇ ਸ਼ਿਕਾਰ ਨੂੰ ਏਜੰਸੀਆਂ ਨੇ ਆਈ.ਐੱਸ.ਆਈ. (ਪਾਕਿਸਤਾਨੀ ਖੂਫੀਆ ਏਜੰਸੀ) ਨਾਲ ਆਪਣਾ ਟਕਰਾਅ ਦੱਸ ਕੇ ਨੌਜੁਆਨ ਬੁਰੀ ਤਰ੍ਹਾਂ ਰੋਲ ਸੁੱਟੇ. ਇਹ ਹਿੰਦੂਤਵੀ ਏਜੰਡਾ ਹੈ ਇਸਦਾ ਸਾਹਮਣਾ ਦਲੇਰੀ ਨਾਲ ਅਤੇ ਦੁਨੀਆਂ ਨੂੰ ਜਾਗ੍ਰਿਤ ਕਰਕੇ ਹੀ ਹੋਣਾ ਹੈ, ਇਸ ਲਈ ਮੌਜੂਦਾ ਵਿਦਰੋਹ ਉੱਤੇ ਇਹ ਟਿੱਪਣੀ ਸਾਡੀ ਅਤੇ ਸਾਡੇ ਹਮਦਰਦਾਂ ਦੀ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਕਿ ਇਹ ਸੰਘਰਸ਼ ਹਾਰਿਆ ਜਾਏਗਾ, ਫੇਲ ਹੋਏਗਾ ਜਾਂ ਸਾਡੀਆਂ ਕੀ ਕਮਜ਼ੋਰੀਆਂ ਨੇ...ਜਾਂ ਬੀਤੇ ਯੁੱਧ ਦੇ ਕਿੰਨੇ ਘਾਤਕ ਨਤੀਜੇ ਨਿਕਲੇ, ਇਹ ਕੰਮ ਤਾਂ ਕਰਨ ਨੂੰ ਅਰਜੁਨ ਦੇ ਨਾਲ ਅਰਜੁਨ ਦੇ ਤੀਰਾਂ ਤੋਂ ਯੁੱਧ ਹਰਾਉਣ ਵਾਸਤੇ ਹੌਸਲਾ ਪਸਤ ਕਰਨ ਦੀ ਨੀਅਤ ਨਾਲ ਸਾਰਥੀ ਵੱਲੋਂ ਸਵਾਲ ਕੀਤੇ ਗਏ ਸੀ, ਉਹ ਸਾਰਥੀ ਪਾਂਡਵਾਂ ਦਾ ਹੀ ਸਮਰਥਕ ਸੀ, ਯੁੱਧ ਵਿੱਚ ਯੁੱਧ ਨੂੰ ਯੁੱਧ ਵਜੋਂ ਭੜਕਾਉਣ ਵਾਲੇ ਲੋਕ ਅਜੋਕੇ ਸਮੇਂ ਹਾਸੋਹੀਣੇ ਨੇ. ਮੁੰਡੇ ਸਾਡੇ ਇੰਡਿਯਨ ਸਾਇਬਰ ਸੈੱਲ ਦੀ ਨਫਰਤੀ ਪਹੁੰਚ ਦਾ ਸਾਹਮਣਾ ਮਨੋਵਿਗਿਆਨਕ ਤਕਨੀਕ ਨਾਲ ਗੀਤਾਂ ਕਵਿੱਤਾਂ ਰਾਹੀ ਬੌਲੀਵੁਡ ਵਿੱਚ ਬੈਠੀ ਹਿੰਦੂਤਵੀ ਸੋਚ ਨੂੰ ਜਵਾਬ ਦੇਣ ਲਈ ਮੀਡੀਆ ਹਾਊਸ ਦੀ ਸੰਘੀ ਉਤੇ ਅੰਗੂਠਾ ਧਰ ਬੈਠੇ ਨੇ... ਅਤੇ ਨਿਊਜ਼ੀਲੈੰਡ ਵਿੱਚ ਬੈਠਾ ਰੇਡੀਓ ਵਿਰਸੇ ਦਾ ਹੋਸਟ ਸਰਦਾਰ ਹਰਨੇਕ ਸਿੰਘ ਭਾਰਤੀ ਮੀਡੀਆ ਦੇ ਵੱਲੋਂ ਮਿਲਦਾ ਖਾਸ ਕਿਸਮ ਦਾ ਅਖਾੜੇ ਵਾਲਾ ਸ਼ਕਤੀ ਵਾਟਰ ਪੀ ਕੇ ਇਸ ਸੰਘਰਸ਼ ਬਾਰੇ ਕਿੰਨੀ ਜਹਿਰ ਉਗਲਦਾ ਪਿਆ ਹਿੰਦੂਤਵੀ ਸ਼ਕਤੀ ਵਾਟਰ ਦਾ ਅਸਰ ਪ੍ਰ੍ਤੱਖ ਵੇਖ ਲਵੋ ਅੱਪਗ੍ਰੇਡ ਟੀਵੀ ਉੱਤੇ, ਜਦੋਂ ਕਿ ਸਭ ਨੂੰ ਪਤਾ ਹੈ ਕਿ ਪਲਾਇਨ ਐਨਾ ਸੌਖਾ ਨਹੀਂ, ਪਲਾਇਨ ਕਿਸੇ ਗੱਲ ਦਾ ਹਾਲ ਨਹੀਂ ਅਤੇ ਨਾ ਹੀ ਕੋਈ ਅਜਿਹੀ ਗੱਲ ਹੈ ਜੋ ਪੂਰੇ ਖਿੱਤੇ ਨੂੰ ਬਦਲ ਮਿਲ ਜਾਏਗਾ, ਘੱਟ ਤੋਂ ਘਟ ਸ਼ਾਂਤੀਪੂਰਣ ਤਰੀਕੇ ਨਾਲ ਹੁੰਦੇ ਵਿਦਰੋਹ ਉੱਤੇ ਹਰਨੇਕ ਸਿੰਘ ਕਿਹੜਾ ਸਾਡਾ ਆਗੂ ਹੈ ਜਿਹੜਾ ਇਸ ਸਭ ਵਿੱਚ ਅੜਿੱਕਾ ਡਾਹ ਰਿਹਾ, ਇਹ ਮਨੁੱਖੀ ਅਧਿਕਾਰਾਂ ਦੇ ਮੁਢਲੇ ਅਸੂਲਾਂ ਤੋਂ ਵੀ ਗਿਆ ! ਕੀ ਇਸਨੂੰ ਇਹ ਨਹੀਂ ਪਤਾ ਕਿ ਗਾਣਿਆਂ ਗੀਤਾਂ ਦਾ ਮਸਲਾ ਸਿਰਫ ਸਮਾਂ ਟਪਾਊ ਅਤੇ ਨਸ਼ੇ ਵਰਗਾ ਹੁੰਦਾ ਹੈ ਜਿਸਦੇ ਨਾਲ ਓਸ ਵੱਡੀ ਧਿਰ ਮੂਹਰੇ ਖੜ੍ਹਨਾ ਹੈ ਜਿਹੜੀ ਤੁਹਾਨੂੰ ਮਾਨਸਿਕ,ਸਰੀਰਕ ਆਰਥਿਕ ਅਤੇ ਸੰਵਿਧਾਨਿਕ ਤੌਰ ਤੇ ਮਾਰ ਚੁੱਕੀ ਹੈ, ਮਸਲਾ ਹੋਂਦ ਦਾ ਹੈ. ਇਸਦੇ ਨਾਲ ਦੇ ਹੋਸ੍ਟ ਤਾਂ ਇਥੋਂ ਤੱਕ ਵੀ ਕਹਿ ਦੇਂਦੇ ਨੇ ਕਿ ਪੰਜਾਬੀਆਂ ਨੂੰ ਘੱਟ ਗਿਣਤੀ ਹੋਣ ਦਾ ਕਾਰਡ ਖੇਲਣ ਦੀ ਆਦਤ ਪੈ ਗਈ ਹੈ, ਇਹਨਾਂ ਮੰਦਬੁੱਧੀਆਂ ਨੂੰ ਮਿਲੇ ਰੇਡੀਓ ਅਦਾਰੇ ਨੇ ਸਾਡੇ ਲਈ ਕੰਡੇ ਦੁੱਗਣੇ ਬੀਜ ਰੱਖੇ ਨੇ. ਅਸੀਂ ਅਸੂਲਨ ਸ਼ਾਂਤੀਪੂਰਣ ਤਰੀਕੇ ਨਾਲ ਰੋਸ ਜਤਾ ਰਹੇ ਹਾਂ, ਸਰਕਾਰ ਜਿੰਨੀ ਜਿੱਦੀ ਹੈ ਸਾਡਾ ਖੜ੍ਹਨਾ ਵੀ ਓਨਾ ਮਜਬੂਤੀ ਨਾਲ ਜ਼ਰੂਰੀ ਹੈ, ਅਣਮਨੁੱਖੀ ਕਾਰੇ ਕਰਨ ਨੂੰ ਮਸ਼ਹੂਰ ਮੋਦੀ ਸਰਕਾਰ ਦੇ ਮੁਢਲੇ ਅਸੂਲ ਦਾ ਇਹ ਵੀ ਹਿੱਸਾ ਹੈ ਕਿ ਇਹ ਪੁਰਾਣੀ ਹਿੰਦੂਤਵੀ ਲੌਬੀ ਦੇ ਦੰਗਾਈ ਤਰੀਕੇ ਤੋਂ ਵੱਖ ਹੋ ਕੇ ਸ਼ਾਂਤੀਪੂਰਣ ਹਿੰਸਾ ਕਰਨ ਦਾ ਸ਼ੌਕੀਨ ਹੈ, ਦੁਰਘਟਨਾਤਮਕ ਹਿੰਸਾ (Accidental Outbreak) ਇਸਦੇ ਏਜੰਡੇ ਦਾ ਮੁੱਖ ਹਥਿਆਰ ਹੈ, ਜਾਟ ਆਂਦੋਲਨ 2016 ਵਿੱਚ ਜਿਵੇ ਹਿੰਸਾਤਮਕ ਹੋਇਆ ਸੀ, ਪਟੇਲ ਆਰਕਸ਼ਣ ਦਾ ਮਸਲਾ ਜਿੰਨਾ ਵਰਗਲਾਉਣ ਦੀ ਕੋਸ਼ਿਸ਼ ਹੋਈ, ਮੁਜੱਫਰਨਗਰ ਵਿੱਚ 2015 ਅੰਦਰ ਹੋਏ ਕਤਲੇਆਮ ਬਾਰੇ ਕਿਹਨੂੰ ਨਹੀਂ ਪਤਾ ਕਿ ਉਹ ਵਿਚਾਰੇ ਲੋਕ ਜਵਾਂ ਗਰੀਬ ਸਨ, ਮਹਾਂਰਾਸ਼ਟਰ ਦੇ ਕਿਰਸਾਨਾਂ ਨੂੰ ਤਿੰਨ ਸਾਲ ਪਹਿਲੋਂ ਜੰਤਰ ਮੰਤਰ ਉੱਤੇ ਜ਼ਲੀਲ ਕਰਕੇ ਮੋੜਿਆ...ਕਿਹੜੇ ਮੁਲਕ ਨੇ ਬੁਲਾ ਲੈਣਾ ਸਾਰੇ ਖਿੱਤੇ ਨੂੰ ਆਪਣੇ ਮੁਲਕ ? ਪਲਾਇਨਵਾਦੀਆਂ ਨੂੰ ਬੇਨਤੀ ਹੈ ਕਿ ਆਪਣੇ ਵੀਜ਼ੇ ਸਪਾਂਸਰਸ਼ਿੱਪ ਨੂੰ ਆਪਣੇ ਸ਼ਰਧਾਲੂਆਂ ਵਾਸਤੇ ਤਿਆਰ ਰੱਖਿਆ ਕਰੋ, ਬਾਕੀ ਬੰਦੇ ਜਿਹੜੇ ਪੰਜਾਬ ਅਤੇ ਪੰਜਾਬੀਆਂ ਬਾਰੇ ਸਹੀ ਸਹੀ ਪ੍ਰਤੀਨਿਧਤਾ ਦੁਨੀਆਂ ਦੇ ਮੂਹਰੇ ਜੇਕਰ ਰੱਖਣੀ ਚਾਹੁਣ ਉਹ ਕੁਲਵੰਤ ਸਿੰਘ ਧਾਲੀਵਾਲ ਦਾ ਬਿਆਨ ਸੁਣੋ ਤੇ ਸਮਝੋ ਕਿਵੇਂ ਆਪਣੀ ਗਲ ਵੀ ਰੱਖ ਰਹੇ ਨੇ ਅਤੇ ਸਾਡੀ ਗਲਤੀ ਜਾਇਜ਼ ਤਰੀਕੇ ਨਾਲ ਖੰਡਣ ਕਰਕੇ ਦਬਾਅ ਸਰਕਾਰ ਵੱਲ ਹੀ ਪਾ ਕੇ ਤੁਰ ਰਹੇ, ਇਉਂ ਹੀ ਆਪਣੀ ਗੱਲ ਰੱਖ ਕੇ ਵਧ ਤੋਂ ਵੱਧ ਵਧਾਓ, ਸਮਝਾਓ ਕਿ ਕੋਈ ਹੁਕਮਰਾਨ ਇਸ ਪਾਗਲ ਆਗੂ ਨੂੰ ਸਮਝਾਵੇ ਕਿ ਵਿਰੋਧ ਨੂੰ ਵਿਦਰੋਹ ਦੀ ਹਾਲਤ ਤੱਕ ਪਹੁੰਚਾਉਣ ਤੋਂ ਬਾਅਦ ਆਪਣੀ ਪੱਟੀ ਨਾ ਮਿਟਵਾ ਲਵੇ, ਜਿਹੜੀ ਹਿੰਸਾ ਦਾ ਡਰਾਵਾ ਹਰਨੇਕ ਸਿੰਘ ਦੇਣਾ ਚਾਹ ਰਿਹਾ ਉਹਦੇ ਬਾਰੇ ਅਸੀਂ ਸਿਰਫ ਇਹੀ ਕਹਾਂਗੇ ਕਿ ਭਾਈ ! ਆਰਾਮ ਨਾਲ ਵੇਖ ! ਇਥੇ ਹੁੰਦਾ ਕੀ ਏ...ਜਿਹੜੇ ਪੰਜਾਬ ਵਿੱਚ ਉਹਦੇ ਸ਼ਰਧਾਲੂ ਹੋਣ ਉਹ ਆਰਾਮ ਨਾਲ ਘਰਾਂ ਵਿੱਚ ਬੈਠੇ ਰਹਿਣ, ਬਾਹਰ ਬਹੁਤ ਰੌਲਾ ਪੈਣਾ,ਵੇਖਿਓ ਕੰਨਾਂ ਵਿੱਚ ਉਹ ਸ਼ੋਰ ਨਾ ਪੈ ਜਾਵੇ, ਰੇਡੀਓ ਵਿਰਸਾ ਸੁਣੋ ਆਰਾਮ ਨਾਲ !
ਪੰਜਾਬ ਦੀ ਬਿਊਰੋਕਰੇਸੀ ਨੇ ਬਹੁਤ ਸਲੀਕੇ ਨਾਲ ਆਪਣਾ ਰੋਲ ਅਦਾ ਕੀਤਾ ਹੈ, ਸਾਡੀ ਹੁਣ ਕੂਹਣੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਵੇਂ ਜਿਵੇਂ ਮਾਹੌਲ ਗਰਮ ਹੋਣਾ ਓਵੇਂ ਓਵੇਂ ਸਲੀਕੇ ਨਾਲ ਚੱਲੀਏ, ਮੀਡੀਆ ਹਾਊਸ ਅਤੇ ਲੇਖਕ ਵਰਗ ਆਪਣੇ ਵੱਲੋਂ ਸੰਭਵ ਹਰ ਭਾਸ਼ਾ ਵਿੱਚ ਲੇਖ ਵਿਸਤਾਰ ਅਤੇ ਅਕਾਦਮਿਕ ਢੰਗ ਨਾਲ ਸਹੀ ਤੱਥ ਰੱਖੋ ਅਤੇ ਗੱਲ ਨੂੰ ਮਨੁੱਖੀ ਅਧਿਕਾਰਾਂ ਦੀ ਗੱਲ ਨੂੰ ਅੱਗੇ ਵਧਾਈਏ, ਸਾਡੇ ਵਿੱਚ ਕੋਈ ਹੇਰਾ ਫੇਰੀ ਨਾ ਹੋਵੇ ਇਹ ਗੱਲਾਂ ਨੂੰ ਧਿਆਨ ਨਾਲ ਅੱਗੇ ਸੰਭਾਲੀਏ ! ਹਾਲੇ ਸ਼ੁਰੁਆਤ ਹੈ...ਸਫਰ ਬਾਕੀ ਹੈ !!! ਹਿੰਦੂਤਵੀ ਰਾਜਨੀਤੀ ਨੂੰ ਹਿੰਦੂ ਸਿੱਖ ਬਵਾਲ ਨਾ ਬਣਨ ਦਿੱਤਾ ਜਾਵੇ, ਹਿੰਦੂਤਵੀ ਰਾਜਨੀਤੀ ਹਰਿਆਣਾ ਪੰਜਾਬ ਦਾ ਝਗੜਾ ਨਾ ਬਣਾ ਦਵੇ, ਧਿਆਨ ਨਾਲ. ਅੱਗੇ ਚੱਲਣਾ ਹੈ ਚੁਕੰਨੇ ਰਹਿ ਕੇ ਚੱਲਣਾ ਹੈ ਹੁਣ !!!
ਸਿਫ਼ਰਨਵੀਸ ਇੱਕਵਿੰਦਰ ਪਾਲ ਸਿੰਘ
30 ਨਵੰਬਰ 2020

Boss
ReplyDelete