Uninformed Society Always Misguided By Fools.
ਤਵੱਜੋਂ ਦੇਣ ਦੇ ਅਸੂਲ
ਪਿਛਲੇ ਕੁਝ ਦਿਨਾਂ ਤੋਂ ਮੇਰੇ ਵੱਲੋਂ ਛੋਹੇ ਇੱਕ ਵਿਸ਼ੇ ਬਾਰੇ ਵਿਚਾਰਾਂ ਚੱਲ ਰਹੀਆਂ ਸਨ, ਨਾਲ ਨਾਲ ਈ-ਮੇਲ ਰਾਹੀਂ ਆਉਂਦੇ ਸੁਨੇਹੇ ਅਤੇ ਵਿਚਾਰਾਂ ਵਿੱਚ ਇੱਕ ਗੱਲ ਸਪਸ਼ਟ ਹੀ ਰਹੀ ਕਿ ਇਹਨਾਂ ਮਸਲਿਆਂ ਉੱਤੇ ਮੀਡੀਆ ਤਾਂ ਦੂਰ ਦੀ ਗੱਲ, ਸੋਸ਼ਲ ਮੀਡੀਆ ਵੀ ਸਾਰਥਕ ਥਾਂ ਨਹੀਂ, ਇਹ ਤਾਂ ਇੱਕ ਕਿਸਮ ਦੀ ਮੰਡੀ ਹੈ (ਵੈਸੇ ਤਾਂ ਸ਼ਬਦ ਇੱਕ ਹੋਰ ਵੀ ਢੁੱਕਦਾ ਪਰ ਮੈਂ ਸਮਝਦਾਂ ਆਪਣੀ ਮਰਿਆਦਾ ਦਾ ਖਿਆਲ ਰੱਖ ਕੇ ਚੱਲੀਏ ਤਾਂ ਬੇਹਤਰ ਹੈ ) ਇਸ ਮੰਡੀ ਵਿੱਚ ਕੋਈ ਵੀ ਵਿਸ਼ਾ ਸਿਰਫ ਇੱਕ ਵਿਕਾਊ ਵਸਤੂ ਵਰਗਾ ਹੈ, ਜਿਸ ਉੱਤੇ ਬਹੁਤਾ ਭਾਅ ਲੱਗਿਆ ਤਾਂ ਉਹ ਵਿਕਣੀ ਹੀ ਵਿਕਣੀ ਹੈ। ਗੁਰਬਾਣੀ ਅੰਦਰ ਵਪਾਰ ਅਤੇ ਵਪਾਰੀਆਂ ਦੇ ਵਣਜ ਵਿਹਾਰ ਬਾਰੇ ਬਹੁਤ ਸੋਹਣਾ ਵਿਸਤਾਰ ਹੈ, ਪਰ ਇਹ ਗੱਲ ਅੱਜ ਦੀ ਨਹੀਂ, ਕਰੀਬ ਅੱਜ ਤੋਂ ਸਾਢੇ ਕੁ ਤਿੰਨ ਵਰ੍ਹਿਆਂ ਪਹਿਲੋਂ ਦੀ ਹੈ ਜਦੋਂ ਫੇਸਬੁੱਕ ਉੱਤੇ ਦਮਦਮੀ ਟਕਸਾਲ ਅਤੇ ਮਿਸ਼ਨਰੀ ਕਾਲੇਜ ਵਾਲਿਆਂ ਦੀ ਧੜੇਬੰਦੀ ਸਿੱਖ ਇਤਿਹਾਸ ਅਤੇ ਗ੍ਰੰਥਾਂ ਦੀ ਬਹਿਸ ਵਿੱਚ ਮੈਂ ਗੁਰਬਾਣੀ ਅਰਥਾਂ ਦੀ ਹੁੰਦੀ ਖਿੱਚੋਤਾਣ ਤੋਂ ਦੁਖੀ ਜਿਹਾ ਹੋ ਕੇ ਇਹ ਬਕਾਇਦਾ ਲਿਖਿਆ ਸੀ ਕਿ ਮੈਂ ਆਪਣੇ ਸ਼ਾਬਦਿਕ ਭੰਡਾਰ ਨਾਲ ਅਤੇ ਅਨੁਭਵ ਆਧਾਰ ਉੱਤੇ ਗੱਲ ਕਰਾਂਗਾ ਅਤੇ ਗੁਰਬਾਣੀ ਦੀ ਵਰਤੋਂ ਕਰਨੀ ਬੰਦ ਕਰਾਂਗਾ, ਉਹਨਾਂ ਦਿਨਾਂ ਵਿੱਚ ਰੇਡੀਓ ਵਿਰਸਾ ਨਿਊਜ਼ੀਲੈੰਡ ਵਿੱਚ ਸਰਦਾਰ ਹਰਨੇਕ ਸਿੰਘ ਨੇ ਕਿਹਾ ਸੀ, "ਮੈਂ ਤਾਂ ਕਹਿਨਾਂ ਸਾਡੇ ਸਿੱਖਾਂ ਲਈ ਗੁਰਬਾਣੀ ਦੀ ਵਰਤੋਂ ਬੈਨ ਹੋਣੀ ਚਾਹੀਦੀ ਹੈ..." ਹਰਨੇਕ ਸਿੰਘ ਦਾ ਸੰਦਰਭ ਗੁਰਬਾਣੀ ਤੁਕਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਸੀ ਪਰ ਮੈਨੂੰ ਇਉਂ ਲੱਗਿਆ ਕਿ ਏਜੰਡੇ ਦੋਹਰੇ ਰੱਖ ਰਿਹਾ, ਪਰ ਖੈਰ, ਮੈਂ ਬੇਸ਼ੱਕ ਆਪਣੀ ਗੱਲ ਉੱਤੇ ਕਾਇਮ ਰਿਹਾ ਪਰ ਇੱਕ ਦੋ ਵਾਰ ਨੂੰ ਛੱਡ ਕੇ ਮੈਂ ਜਨਤਕ ਤੌਰ 'ਤੇ ਅਜਿਹਾ ਕਹਿਣ ਤੋਂ ਸੰਕੋਚ ਕੀਤਾ। ਸਾਨੂੰ ਆਪਣੇ ਕਹੇ ਬੋਲਾਂ ਅਤੇ ਉਸਦੇ ਮਕਸਦ ਬਾਰੇ ਚੰਗੀ ਤਰ੍ਹਾਂ ਅਹਿਸਾਸ ਹੁੰਦਾ ਹੈ, ਪਰ ਦੂਸਰਿਆਂ ਬਾਰੇ ਸਾਡੇ ਕੋਲ ਸਿਰਫ ਇੱਕੋ ਵਿਕਲਪ ਹੁੰਦਾ ਹੈ ਕਿ ਉਹਨਾਂ ਨੂੰ ਸੁਣੋ, ਬਿਨ੍ਹਾਂ ਛੇੜੇ ਤੇ ਬਗੈਰ ਉਹਨੂੰ ਕੋਈ ਹੁੱਜ ਮਾਰੇ ਸਿਰਫ ਉਹਨੂੰ ਸੁਣੋ ਸਮਝੋ। ਵੈਸੇ ਵੀ ਮੀਡੀਆ ਹਾਊਸ ਦੇ ਏਜੰਡੇ ਅਲ ਜਜ਼ੀਰਾ ਤੋਂ ਰਾਇਟਰਸ ਵਰਗੇ ਪੁਰਾਣੇ ਅਤੇ ਪ੍ਰੋੜ੍ਹ ਮੀਡੀਆ ਗਰੁੱਪ ਅੰਦਰ ਵੀ ਟੇਢੀ ਰਾਜਨੀਤੀ ਚੱਲਦੀ ਹੀ ਆਈ ਹੈ, ਇਸ ਲਈ ਮੈਨੂੰ ਕਦੇ ਸਾਡੇ ਉਹਨਾਂ ਸਿੱਖਾਂ ਦੀ ਨਾਦਾਨ ਟਿੱਪਣੀਆਂ ਪ੍ਰਭਾਵਿਤ ਨਹੀਂ ਕਰ ਸਕੀਆਂ ਕਿ ਹਰਨੇਕ ਸਿੰਘ ਏਜੰਸੀਆਂ ਦਾ ਬੰਦਾ ਹੈ, ਏਜੰਸੀ ਓਸ ਦਿਨ ਦੁਨੀਆਂ ਦੀ ਸਭ ਤੋਂ ਨਖਿੱਧ ਲੀਡਰਸ਼ਿਪ ਮਾਣੇਗੀ ਜਿਹੜੀ ਲੀਡਰਸ਼ਿਪ ਹਰਨੇਕ ਸਿੰਘ ਵਰਗੇ ਵਿਅਕਤੀ ਉੱਤੇ ਇੱਕ ਨਿੱਕਾ ਪੈਸਾ ਵੀ ਖਰਚ ਕਰੇਗੀ...ਇਸਦੇ ਠੋਸ ਕਾਰਨ ਹਨ ਜਿਹਨਾਂ ਬਾਰੇ ਅੱਜ ਕੁਝ ਗੱਲਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ! ਸਮਝਣ ਦੀ ਗੱਲ ਸਿਰਫ ਇੰਨੀ ਹੈ ਕਿ ਇਹਨਾਂ ਲੋਕਾਂ ਨੂੰ ਸਹੀ ਸਲੀਕੇ ਨਾਲ ਤਵੱਜੋਂ ਦਈਏ ਤਾਂ ਜੋ ਆਪਣੀ ਉਸਾਰੂ ਗੱਲ ਵੀ ਜਾਰੀ ਰੱਖੀਏ ਅਤੇ ਇਹਨਾਂ ਵਰਗੇ ਤਮਾਮ ਸਮੂਹ ਸੋਧੇ ਜਾਣ, ਸਹੀ ਅਰਥਾਂ ਵਿੱਚ, ਨਾ ਕਿ ਕਤਲ ਕਰਨਾ,ਮਾਰਨਾ ਕੁੱਟਣਾ...ਇਹ ਸਭ ਦਾ ਸੋਧਣ ਨਾਲ ਕੋਈ ਮੇਲ ਨਹੀਂ, ਇਹ ਨੌਬਤ ਤਾਂ ਸਿਰ ਤੇ ਚੜ੍ਹਿਆਂ ਨੂੰ ਲਾਹੁਣ ਲਈ ਆਖਰੀ ਵਿਕਲਪ ਹੁੰਦਾ ਹੈ. ਹੁਣ ਵਿਸ਼ਾ ਸ਼ੁਰੂ ਕਰਨ ਤੋਂ ਪਹਿਲੋਂ ਕੁਝ ਕੁ ਸ਼ਬਦਾਂ ਵਿੱਚ ਉਹਨਾਂ ਲੋਕਾਂ ਲਈ ਜਿਹੜੇ ਇਹੀ ਵਹਿਮ ਜੇਹਾ ਰੱਖੀ ਬੈਠੇ ਕਿ ਸ਼ਾਯਦ ਮੇਰਾ ਇਥੇ ਲਿਖਣਾ ਬੋਲਣਾ ਕਿਸੇ ਈਰਖਾ ਸਾੜੇ ਜਾਂ ਹੀਣਤਾ ਦਾ ਸ਼ਿਕਾਰ ਹੋ ਕੇ ਲਿਖ ਰਿਹਾਂ ਤਾਂ ਭਾਈ ਕਿਸੇ ਚੰਗੇ ਜਿਹੇ ਮਨੋਵਿਗਿਆਨੀ ਕੋਲੋਂ ਮਨੋਰੋਗਾਂ ਦਾ ਮੁੱਢਲਾ ਅਸੂਲ ਇਹ ਸਮਝ ਲਵੋ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਵਿਅਕਤੀ ਬਹੁਤਿਆਂ ਵਿਸ਼ਿਆਂ ਉੱਤੇ ਕੰਮ ਨਹੀਂ ਕਰ ਸਕਦਾ, ਉਹ ਕਿਸੇ ਨੂੰ ਢਾਹੁਣ, ਮਿਟਾਉਣ ਲਈ ਕੰਮ ਕਰਦਾ ਹੈ...ਸਿਰਜਣਾ ਬਿਲਕੁਲ ਵੀ ਨਹੀਂ ! ਫਿਲਹਾਲ ਦੀ ਘੜੀ ਜਿੰਨੇ ਵੀ ਮੇਰੇ ਬਾਰੇ ਕਿਆਫੇ ਲਾਉਣੇ ਨੇ ਉਹ ਤੁਹਾਡੀ ਆਖਰੀ ਪਹੁੰਚ ਤੋਂ ਬਹੁਤ ਪਰ੍ਹੇ ਦੀ ਗੱਲ ਹੈ, ਦੂਜੇ ਪਾਸੇ ਹਰਨੇਕ ਸਿੰਘ ਨਿਊਜ਼ੀਲੈੰਡ ਅਤੇ ਉਸਦੀ ਟੀਮ ਦੇ ਸਾਰੇ ਵਿਅਕਤੀ ਜਿਹਨਾਂ ਜਿਹਨਾਂ ਅਧਾਰਾਂ ਉੱਤੇ ਘਿਰ ਗਏ ਨੇ ਉਹ ਆਪਣੇ ਆਪ ਵਿੱਚ ਇੰਨੀ ਕੁ ਵੁੱਕਤ ਰੱਖਦੇ ਨੇ ਕਿ ਚੁੱਪ ਦਾ ਦਾਨ ਦੇ ਕੇ ਛੱਡ ਦਈਏ। ਰੇਡੀਓ ਵਿਰਸੇ ਵਾਲਿਆਂ ਪ੍ਰਤੀ ਲੰਬੇ ਸਮੇਂ ਤੋਂ ਚੁੱਪੀ ਯਾ ਬਹੁਤ ਘੱਟ ਹੀ ਬੋਲਿਆਂ ਪਰ ਹੁਣ ਵਿਸ਼ਾ ਨਾਲ ਨਾਲ ਤੋਰਨ ਦੀ ਵਜ੍ਹਾ ਇਹੀ ਹੈ ਕਿ ਪਿਛਲੀ ਪ੍ਰਚੱਲਿਤ ਧਾਰਾ ਤੋਂ ਵੱਖ ਹੋ ਕੇ ਚੱਲਣ ਵਾਲੇ ਹਰ ਵਿਅਕਤੀ ਉੱਤੇ ਹਰਨੇਕ ਸਿੰਘ ਇਹ ਦਬਾਅ ਬਣਾਉਂਦਾ ਹੈ ਕਿ ਧੜੇ ਸਿਰਫ ਦੋ ਹੁੰਦੇ ਨੇ ਇੱਕ ਸਾਡਾ ਦੂਸਰਾ ਤੁਹਾਡਾ, ਜਦੋਂ ਕਿ ਨਹੀਂ ! ਅਜਿਹਾ ਸੰਭਵ ਨਹੀਂ ! ਪਰਮੇਸ਼ਰ ਦੁਆਰੀਏ ਰਣਜੀਤ ਸਿੰਘ ਪ੍ਰਤੀ ਮੈਨੂੰ ਜਿਆਦਾ ਫਿਕਰ ਨਹੀਂ ਹੁੰਦੀ ਕਿਉਂਕਿ ਉਹਨੂੰ ਸੁਣਨ ਵਾਲੇ ਅਕਸਰ ਉਸਦੇ ਸ਼ਰਧਾਲੂ ਹੀ ਹਨ, ਸਾਡੇ ਵਿੱਚੋਂ ਸਿਰਫ ਉਹੀ ਵੀਰ ਭੈਣਾਂ ਦਾ ਓਧਰ ਜਾਣਾ ਹੋਇਆ ਜਿਹਨਾਂ ਦਾ ਨਿੱਜੀ ਮੁਫਾਦ ਬੀਤੇ ਧੜਿਆਂ ਖਿਲਾਫ਼ ਬੋਲਣ ਨਾਲ ਜੁੜਿਆ, ਜਿਸਦੇ ਮਾਰੇ ਹੁਣ ਉਹਨਾਂ ਕੋਲ ਸੱਚਮੁਚ ਕੋਈ ਵਿਕਲਪ ਨਹੀਂ ਉਹੀ ਪਰਮੇਸ਼ਰ ਦੁਆਰ ਜਾ ਕੇ ਬਹਿ ਰਹੇ ਨੇ. ਬੀਤੇ ਚਾਰ ਸਾਲਾਂ ਤੋਂ ਹਰਨੇਕ ਸਿੰਘ ਮਿਸ਼ਨਰੀ ਪ੍ਰਚਾਰਕਾਂ ਨੂੰ ਚੂੰਢ ਚੂੰਢ ਕੇ ਸਵਾਲ ਪੁੱਛ ਰਿਹਾ ਕਿ ਉਹਨਾਂ ਦਾ ਏਜੰਡਾ ਕੀ ਹੈ ਅੱਗੇ ? ਇਹ ਵੀ ਸਭਨੂੰ ਪਤਾ ਹੈ ੨੦੨੦ ਵਰ੍ਹਾ ਬਹੁਤ ਖਾਸ ਹੈ, ਇਥੇ ਡਰਿਆਂ ਗੱਲ ਨਹੀਂ ਬਣਨੀ, ਇਹਦੇ ਵਿੱਚ ਆਪਣੇ ਉੱਤੇ ਰੈਡੀਕਲ ਠੱਪਾ ਲਗਵਾਏ ਬਗੈਰ ਅੱਗੇ ਵਧਣਾ ਹੈ, ਸਾਰਾ ਜ਼ੋਰ ੨੦੨੦ ਵਿੱਚ ਬਰਬਾਦ ਵੀ ਨਹੀਂ ਕਰਨਾ ਪਰ ਕੁਝ ਸਾਰਥਕ ਪ੍ਰਾਪਤੀ ਜ਼ਰੂਰ ਕਰਨੀ ਹੈ, ਹਰਨੇਕ ਸਿੰਘ ਦੇ ਸਮਰਥਕ ਹਰਨੇਕ ਸਿੰਘ ਦੀ ਇਸ ਗੱਲ ਨੂੰ ਬਹੁਤ ਇਨਕਲਾਬੀ ਮੰਨਦੇ ਨੇ ਕਿ "ਦੁਨੀਆਂ ਇੱਕ ਪਿੰਡ ਬਣਨ ਜਾ ਰਹੀ ਹੈ, ਸਾਨੂੰ ਆਪਣੇ ਮੁਲਕ ਦੀ,ਖਿੱਤੇ ਦੀ ਲੋੜ ਨਹੀਂ...ਬਾਹਰ ਨਿਕਲੋ ਅਤੇ ਵਿਸ਼ਵ ਨੂੰ ਆਪਣਾ ਪਰਿਵਾਰ ਸਮਝੋ..!" ਹੁਣ ਰੇਡੀਓ ਸ਼ਰਧਾਲੂ ਅਕਸਰ ਕਹਿ ਦੇਂਦੇ ਅਸੀਂ ਇਤਿਹਾਸ ਨੂੰ ਪੜ੍ਹ ਕੇ ਕੀ ਕਰਨਾ, ਅੱਜ ਇਹ ਵੀ ਵਿਸ਼ਾ ਅੱਗੇ ਚੱਲ ਕੇ ਸਮਝਾਂਗੇ ਕਿ ਆਖਰ ਲੋੜ ਕੀ ਅਤੇ ਕਿਉਂ ਹੈ, ਪਰ ਪਹਿਲਾਂ ਹਰਨੇਕ ਸਿੰਘ ਦੀ ਗੱਲ ਸੁਣਨ ਵਾਲਿਆਂ ਨੂੰ ਕੋਈ ਖਬਰਸਾਰ ਹੈ ਕਿ "ਬੁੱਧੀ ਦਾ ਵਿਕਾਸ ਅਤੇ ਵਸੁਦੈਵ ਕੁਟੰਬ" ਦੀ ਗੱਲ ਨਰੇਂਦਰ ਮੋਦੀ ਕਹਿੰਦਾ ਹੈ ਆਪਣੇ ਹਰ ਭਾਸ਼ਣ ਵਿੱਚ ? ਠੀਕ ਹੈ ਮੈਂ ਹਾਲੇ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਇੱਕ ਪਾਸੇ ਰੱਖ ਰਿਹਾਂ ਪਰ ਹਰਨੇਕ ਸਿੰਘ ਦੀ ਇੱਕ ਹੋਰ ਬੋਲੀ, "ਸ਼ਹੀਦਾਂ ਦੀ ਲਾਸ਼ਾਂ ਵੇਚਣ ਵਾਲੇ ਅਕਾਲੀ" ਉੱਤੇ ਖਾਸ ਧਿਆਨ ਦੇਣਾ ਹੈ ਕਿ ਕਹਾਣੀ ਚੱਲ ਕੀ ਰਹੀ ਹੈ ! ਉਸਤੋਂ ਪਹਿਲੋਂ ਇਹਨਾਂ ਦੇ ਏਜੰਡੇ ਦੀ ਇੱਕ ਤੰਦ ਨੂੰ ਹੋਰ ਖੁਲਾਸੇ ਵਿੱਚ ਲਿਆਵਾਂ, ਖਾਲਸਾ ਪੰਥ ਨੂੰ ਚੱਕਰਵਰਤੀ ਪੰਥ ਮੰਨਣਾ, ਨਾ ਸਿਰਫ ਸਰਹੱਦ-ਹੀਣ ਰਾਜ ਸਗੋਂ ਸੰਸਾਰ ਪੱਧਰ ਉੱਤੇ ਆਪਣੀ ਸੱਤਾ ਕਾਇਮ ਰੱਖਣ ਦਾ ਪੂਰਾ ਸਿਧਾਂਤ ਪੰਥ ਖਾਲਸੇ ਦੇ ਹੱਥਾਂ ਵਿੱਚ ਪਲਦਾ ਹੈ। ਅਜਿਹੀ ਗੱਲਾਂ ਮੈਨੂੰ ਸ਼ਹੀਦ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਬਾਪੂ ਜੀ ਤੋਂ ਉਹਨਾਂ ਦੀ ਆਖਰੀ ਉਮਰੇ ਸਿੱਖਣ ਨੂੰ ਮਿਲਿਆ, ਉਮਰ ਵੀ ਮਸਾਂ 13 ਸਾਲ ਦੀ ਸੀ ਓਦੋਂ, ਓਸਤੋਂ ਬਾਅਦ ਵਿੱਦਿਅਕ ਖੁਦਮੁਖਤਿਆਰੀ (Educational Autonomy) ਉੱਤੇ ਮੇਰੇ ਹੁਣ ਤੱਕ ਦੇ ਸਫਰ ਨੂੰ ਜਾਣਨ ਵਾਲਾ ਐਨੀ ਛੇਤੀ ਮੇਰੇ ਨੇੜੇ ਨਹੀ ਲਗਦਾ, ਭਾਵੇਂ ਕਿ ਓਸਤੋਂ ਬਾਅਦ ਮੈਂ ਬਹੁਤ ਚੀਜ਼ਾਂ ਦਾ ਚਸ਼ਮਦੀਦ ਗਵਾਹ ਵੀ ਰਿਹਾਂ ਅਤੇ ਮੌਜੂਦਾ ਸਮੇਂ ਵਿੱਚ ਹਰਨੇਕ ਨਾਲੋਂ ਕਿਤੇ ਵੱਧ ਵਡੇਰੇ ਹਿੱਲੀ ਮਾਨਸਿਕਤਾ ਵਾਲੇ ਭਾਰਤੀ ਸਿਸਟਮ ਦੇ ਟੱਟੂ ਖੁਦ ਨੂੰ ਇਨਕਲਾਬੀ ਖਾਲਿਸਤਾਨੀ ਕਹਿੰਦੇ ਵੇਖ ਚੁੱਕਾਂ ਪਰ ਇਹ ਬਾਕੀ ਸਾਰਿਆਂ ਨਾਲੋਂ ਵੱਧ ਸਿਆਣਾ ਹੋਣ ਦਾ ਭਰਮ ਰੱਖਦਾ ਵਿਅਕਤੀ ਹੈ, ਇਹਦੇ ਨਾਲ ਸੰਬੋਧਿਤ ਹੋ ਹੋ ਕੇ ਬਹੁਤ ਸਾਰਿਆਂ ਨੇ ਇਹਨਾਂ ਨੂੰ ਐਨੀ ਬੇਵਜ੍ਹਾ ਤਵੱਜੋਂ ਦਿੱਤੀ ਕਿ ਉਹਨੂੰ ਹੁਣ ਇਥੋਂ ਤੱਕ ਖੁਸ਼ਫਹਿਮੀ ਦਾ ਫਤੂਰ ਚੜ੍ਹਿਆ ਹੋਇਆ ਕਿ ਜੇ ਮੇਰੇ ਵਰਗਾ ਬੰਦਾ ਲੇਖ ਉਸ ਬਾਰੇ ਲਿਖੇ ਵੀ ਤਾਂ ਇਹਨਾਂ ਦੇ ਸ਼ਰਧਾਲੂਆਂ ਨੂੰ ਵਹਿਮ ਪੈ ਗਿਆ ਕਿ ਖਬਰੇ ਅਸੀਂ ਵਿਹਲੇ ਬੈਠੇ ਇਹਨਾਂ ਦੀ ਵਾਹੀਆਤ ਗੱਲਾਂ ਬਰਦਾਸ਼ਤ ਵੀ ਕਰੀਏ ਤੇ ਆਪਣੇ ਸ਼ਬਦਾਂ ਉੱਤੇ ਜ਼ਾਬਤਾ ਵੀ ਰੱਖੀਏ ਤੇ ਇਹਨਾਂ ਨੂੰ ਚੰਗਾ ਚੰਗਾ ਵੀ ਕਹੀਏ ? ਮੰਨਿਆ ਕਿ ਤਾਕਤਾਂ ਸਾਡੀਆਂ ਬਹੁਤ ਘੱਟ ਨੇ, ਇਹ ਵੀ ਸਮਝਦੇ ਹਾਂ ਕਿ ਸਾਡੇ ਹਰ ਬੋਲ ਦਾ ਅਸਰ ਦੂਰ ਤੱਕ ਜਾਂਦਾ ਹੈ, ਇਸ ਗੱਲੋਂ ਤਾਂ ਖੈਰ ਅੱਪਗ੍ਰੇਡ ਅਣਜਾਣ ਨੇ ਕਿ ਇਧਰ ਚੱਲਦਾ ਕੀ ਕੁਝ ਹੈ, (ਇਹਨਾਂ ਦੇ ਭਾਣੇ ਜਿੰਨੀ ਕੁ ਦੁਨੀਆਂ ਸਰਦਾਰ ਹਰਨੇਕ ਸਿੰਘ ਜਾਂ ਇਹਨਾਂ ਦੇ ਟੀਮ ਮੈਂਬਰ ਆਪ ਵੇਖਦੇ ਬੱਸ ਦੁਨੀਆਂ ਓਨੀ ਕੁ ਹੀ ਹੈ ) ਜਿਹੜੇ ਲੋਕਾਂ ਨੂੰ ਮੌਜੂਦਾ ਸਮਾਜ ਵਿੱਚ ਕੀ ਕੁਝ ਚੱਲ ਰਿਹਾ ਉਹਦਾ ਹੀ ਸਹੀ ਸਹੀ ਨਹੀਂ ਪਤਾ, ਜਿਹਨਾਂ ਨੇ ਆਪਣੇ ਜਿਉਂਦੇ ਜਾਗਦੇ ਸਾਕੇ ਨੀਲੇ ਤਾਰੇ ਉੱਤੇ ਦੁਨੀਆਂ ਭਰ ਦਾ ਝੂਠ ਰੇਡੀਓ ਉੱਤੇ ਬੋਲਿਆ, ਇਹਨਾਂ ਵੱਲੋਂ ਸੁਣਾਏ ਇਤਿਹਾਸ ਉੱਤੇ ਕਾਹਦਾ ਵਿਸਾਹ ? ਜਿਹੜੇ ਪੰਜਾਬ ਦੇ ਅੱਜ ਉੱਠੇ ਤੂਫ਼ਾਨ ਦਾ ਕਾਂਬਾ ਹਰਨੇਕ ਸਿੰਘ ਦੇ ਰੇਡੀਓ ਉੱਤੇ ਗੂੰਜਦਾ ਪਿਆ, ਕੀ ਸਾਡੇ ਭੋਲੇ ਸਿੱਖਾਂ ਨੂੰ ਇਹਦੇ ਤੋਂ ਕਿਸੇ ਇਨਕਲਾਬ ਦੀ ਉਮੀਦ ਹੈ ? ਇਹ ਬਾਬੇ ਬੰਦੇ ਬਹਾਦਰ ਦੀ ਗੱਲ ਕਰਦਾ ਜਿਹੜੇ ਬਾਬੇ ਨੇ ਚੱਪੜਚਿੜੀ ਮੈਦਾਨ ਰੋਲਦਿਆਂ ਸਰਹੰਦ ਉਜਾੜੀ ਸੀ, ਜ਼ਰਾ ਢੰਗ ਨਾਲ ਯਾਦ ਕਰੋ ਓਸ ਯਥਾਰਥ ਨੂੰ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਵੰਸ ਦਾ ਨਾਸ ਕਰਨ ਵਾਲੀ ਧਿਰ ਪ੍ਰਤੀ ਕਹਿਰ ਵਾਪਰਿਆ, ਇਹ ਹਰਨੇਕ ਸਿੰਘ ਤੇ ਇਹਨਾਂ ਦਾ ਖਾਸ ਸਿਪਾਹ-ਸਲਾਰ ਸਤਨਾਮ ਸਿੰਘ ਮੌਂਟਰੀਅਲ ਬਾਬਾ ਬੰਦਾ ਸਿੰਘ ਬਹਾਦਰ ਸੰਬੰਧੀ ਜਿਹੜੀ ਸੋਚ ਰੱਖਣ ਦਾ ਦਾਅਵਾ ਕਰਦੇ ਨੇ ਕੀ ਸੱਚੀਂ ਓਸਦੇ ਹਾਮੀ ਨੇ ? 1% ਵੀ ਨਹੀਂ...ਇਹ ਗੱਲ ਮੈਨੂੰ ਸਪਸ਼ਟ ਦਿਸ ਰਹੀ, ਬਾਕੀਆਂ ਦਾ ਬਾਕੀ ਜਾਣਨ ! ਸਤਨਾਮ ਸਿੰਘ ਮੌਂਟਰੀਅਲ, ਕਨੇਡੇ ਤੋਂ ਸੱਜਣ ਹੈ, ਮੇਰੇ ਤੋਂ ਕਾਫੀ ਵਡੇਰੀ ਉਮਰ ਦੇ ਨੇ, ਮੈਂ ਅਕਸਰ ਉਹਨਾਂ ਦੀ ਗੱਲਾਂ ਦੇ ਹਾਲ ਸੁਣ ਕੇ ਇੱਕ ਚੀਜ਼ ਤਾਂ ਦਾਅਵੇ ਨਾਲ ਮੰਨ ਕੇ ਚੱਲ ਰਿਹਾਂ ਕਿ ਜੇ ਕੋਈ ਮੇਰੀ ਹਰ ਗੱਲ ਦਾ ਹਾਮੀ ਹੋਵੇ ਉਹਨੂੰ ਸਤਿਕਾਰ ਨਾਲ ਚੁੱਪਚਾਪ ਇੱਕ ਪਾਸੇ ਬਿਠਾ ਦਿਆਂਗਾ, ਵਰਨਾ ਕਰਤੂਤ ਇਹੋ ਜਿਹਿਆਂ ਦੀ ਹੋਣੀ ਤੇ ਪੱਗਾਂ ਸਾਡੀਆਂ ਲਹਿਣੀਆਂ। ਸਾਬਕਾ ਪ੍ਰਧਾਨ, ਆਲ ਇੰਡੀਆ ਸਿੱਖ ਸਟੂਡੇੰਟ ਫੈਡਰੇਸ਼ਨ, ਸ਼ਹੀਦ ਸਰਦਾਰ ਹਰਮਿੰਦਰ ਸਿੰਘ ਸੰਧੂ ਦੀ ਤਸਵੀਰ ਆਪਣੇ ਫੇਸਬੁੱਕ ਅਕਾਉੰਟ ਉੱਤੇ ਲਗਾ ਕੇ ਰੱਖਣ ਵਾਲਾ ਵਿਅਕਤੀ ੨੦੧੭ ਵਿੱਚ ਮੇਰੀ ਨਜ਼ਰਾਂ ਵਿੱਚ ਆਇਆ ਸੀ, ਸੋਚਿਆ ਕਿ ਸ਼ੁਕਰ ਹੈ ਕੋਈ ਤਾਂ ਹੈ ਜਿਹੜਾ ਇਸ ਸ਼ਖਸ ਨੂੰ ਵੀ ਯਾਦ ਕਰਦਾ ਹੈ, ਪਰ ਖੈਰ, ਇਹ ਸ਼ੁਕਰਾਨਾ ਆਪਣੇ ਆਪ ਉੱਤੇ ਸ਼ਰਮਿੰਦਗੀ ਦਾ ਪਹਿਲਾ ਕਾਰਨ ਵੀ ਛੇਤੀ ਬਣ ਗਿਆ ਓਸਤੋਂ ਬਾਅਦ ਮੈਂ ਕਿਸੇ ਵੀ ਵਿਅਕਤੀ ਉੱਤੇ ਯਕ਼ੀਨ ਕਰਨਾ ਛੱਡ ਦਿੱਤਾ। ਹੁਣ ਅਜਿਹਾ ਨਹੀਂ ਹੈ ਕਿ ਮੈਂ ਸਭਨੂੰ ਏਜੰਸੀਆਂ ਦੇ ਸਰਟੀਫਿਕੇਟ ਦੇਂਦਾ ਹੋਵਾਂ, ਪਰ ਹਾਂ ਭੇਖੀ ਜ਼ਰੂਰ ਮੰਨਦਾਂ ਜਿਹੜੇ ਅਸਲੋਂ ਬਿਲਕੁਲ ਉਲਟ ਹੁੰਦੇ ਨੇ ਤੇ ਲੋਕਾਂ ਉੱਤੇ ਦਾਅਵਾ ਹੋਰ ਕਰਦੇ ਨੇ। ਭਾਈ ਨੰਦ ਲਾਲ ਜੀ ਦਾ ਵਿਸ਼ਾ ਬਹੁਤ ਸਰਲ ਸੀ, ਬਲਕਿ ਮੇਰੇ ਲੇਖ, ਜਿਹਨਾਂ ਵਿੱਚ ਰੇਡੀਓ ਵਾਲੀਆਂ ਸ਼ਖਸੀਅਤਾਂ ਬਾਰੇ ਵਿਸਤਾਰ ਵਿਸ਼ਾ ਸਾਂਝਾ ਕਰਕੇ ਗੱਲ ਕੀਤੀ, ਸ਼ਰਧਾਲੂਆਂ ਨੂੰ ਇਹੀ ਲੱਗਣ ਲੱਗ ਪਿਆ ਕਿ ਮੈਂ ਇਹਨਾਂ ਨਾਲ ਵਿਚਾਰਾਂ ਸਾਂਝੀਆਂ ਕਰਨ ਦਾ ਦੌਰ ਚਲਾਉਣ ਲੱਗਾ, ਨਾ ਭਾਈ ! ਘੱਟੋ ਘੱਟ ਮੇਰੀ ਲਿਆਕਤ, ਮੇਰਾ ਸਬਰ ਉਹਨਾਂ ਨੂੰ ਸੁਣਨ ਤੱਕ ਤਾਂ ਚਲੋ ਜਿਵੇਂ ਕਿਵੇਂ ਕੰਮ ਕਰ ਜਾਂਦਾ ਪਰ ਐਨੇ ਵਾਹਿਯਾਤ ਜਾਹਿਲ ਬੰਦਿਆਂ ਨਾਲ ਸਵਾਲ ਜਵਾਬ ਕਿਵੇਂ ਕਰ ਲਵਾਂਗਾ ? ਜਿਹਨਾਂ ਬੰਦਿਆਂ ਨੂੰ ਹਰ ਹਫ਼ਤੇ 15-16 ਘੰਟੇ ਰੇਡੀਓ ਉੱਤੇ ਝੂਠ ਤੁਫਾਨ ਮਾਰਦਿਆਂ ਅਕੇਵਾਂ ਨਹੀਂ ਮਹਿਸੂਸ ਹੁੰਦਾ ਤੇ ਸਾਡੇ ਲੇਖ ਅਕਾਊ ਲਗਦੇ ਨੇ, ਜਿਹਨਾਂ ਨੂੰ ਮੂੰਹ ਦੇ ਮਿੱਠੇ ਬਣ ਕੇ ਮਗਰੋਂ ਮਾਵਾਂ ਭੈਣਾਂ ਤੱਕ ਪਹੁੰਚਣ ਵਾਲੇ ਟਕਸਾਲੀਆਂ ਵਾਂਗ ਜ਼ੁਬਾਨੀ ਹਿੰਸਾ ਵਿੱਚ ਸ੍ਵਾਦ ਆਉਂਦਾ, ਉਹਨਾਂ ਨਾਲ ਵਾਰਤਾਲਾਪ ਸੰਭਵ ਹੈ ? ਜੇ ਇਹਨਾਂ ਨੂੰ ਆਪਣੇ ਸੱਚ ਉੱਤੇ ਇੰਨਾ ਕੁ ਭਰੋਸਾ ਹੋਵੇ ਤਾਂ ਉਹਦੇ ਲਈ ਵਾਰ ਵਾਰ ਉਹੀ ਰਾਗ ਅਲਾਪ ਕੇ ਐਨੇ ਐਨੇ ਘੰਟੇ ਕਿਉਂ ਬਹਿਣ ? ਸਰੋਤਿਆਂ ਨੂੰ ਬਿਲਕੁਲ ਵੀ ਸੋਚਣ ਦਾ ਸਮਾਂ ਨਹੀਂ ਮਿਲਦਾ ਅਤੇ ਬੱਸ ਰੌਲਾ ਰੱਪਾ ਚਲਾਇਆ ਹੋਇਆ !
ਅਸਲ ਵਿੱਚ ਇਹ ਸਮੱਸਿਆ ਇਹਨਾਂ ਤੋਂ ਪਹਿਲੋਂ ਬਾਕੀ ਧੜਿਆਂ ਅੰਦਰ ਵੀ ਇਵੇਂ ਚੱਲਦੀ ਆਈ, ਟਕਸਾਲ ਪੱਖੀਆਂ ਅਤੇ ਰੇਫਰੇੰਡਮ ਵਾਲਿਆਂ ਨਾਲ ਵੀ ਇਹੀ ਸਮੱਸਿਆ ਹੋਈ ਸੀ, ਜਾਗਰੁਕਾਂ ਨਾਲ ਜਦੋਂ ਅਸਹਿਮਤੀ ਦੇ ਦੌਰ ਵਧੇ ਉਧਰ ਵੀ ਇਹੀ ਜੋਰ ਲੱਗਿਆ ਕਿ ਉਹਨਾਂ ਨਾਲ ਬਹਿ ਕੇ ਗੱਲ ਕਰ..ਧੜਾ ਪੂਜਕ ਸਮਾਜ ਸਾਡਾ ਕਦੇ ਵੀ ਗੁਰੂ ਦਾ ਨਹੀਂ ਹੋਇਆ. ਬਲਕਿ ਹਰਨੇਕ ਸਿੰਘ ਨੇ ਕਾਫੀ ਸਮਾਂ ਪਹਿਲੋਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਧਿਰਾਂ ਸਿਰਫ ਦੋ ਹੀ ਨੇ...ਯਾ ਜਾਗਰੁਕ,ਟਕਸਾਲੀ ਅਤੇ ਜਾਂ ਫਿਰ ਭਾਈ ਰਣਜੀਤ ਸਿੰਘ ਵਾਲੀ ਧਿਰ... ਕੀ ਗੱਲ ਏਦੂੰ ਬਾਹਰ ਦਿਆਂ ਨੂੰ ਗੈਰ ਸਿੱਖ ਮੰਨਦੇ ਓਂ ? ਸਤਨਾਮ ਸਿੰਘ ਮੌਂਟਰੀਅਲ ਦੇ ਖਾਸ ਬਿਆਨ ਵਾਲੇ ਪ੍ਰੋਗਰਾਮ ਅੰਦਰ 1:50:39 ਤੋਂ ਸੁਣ ਕੇ ਕੋਈ ਬੰਦਾ ਇਹ ਸੋਚੇ ਕਿ ਕਿਹੜੇ ਪੱਧਰ ਦੀ ਉਹ ਗੱਲਬਾਤ ਹੋਏਗੀ ਜੋ ਕੋਈ ਇਹਨਾਂ ਨਾਲ ਕਰਨਾ ਚਾਹੇਗਾ ? ਲੋਕ ਸਾਡੇ ਵਿੱਚ ਵਿਚਾਲੇ ਗੱਲ ਕਰਨ ਦੀ ਕਾਹਲੀ ਇੰਨੀ ਰੱਖਦੇ, ਜਿਸ ਵਿੱਚ ਇੰਨਾ ਵੀ ਨਹੀਂ ਸਮਝਦੇ ਕਿ ਜਿਹੜਾ ਲੇਖਕ ਸਿੱਖ ਅਦਾਰਿਆਂ ਨੂੰ ਅਤੇ ਸਮਾਜਿਕ ਸ਼ਖਸੀਅਤਾਂ ਨਾਲ ਸਿੱਧੇ ਖਤਾਂ ਨਾਲ ਰਾਬਤੇ ਕਰਕੇ ਚੁੱਪਚਾਪ ਤੁਰਦਾ ਹੋਵੇ, ਜਿਹੜਾ ਆਪਣੇ ਦਮ ਤੇ ਕਿਤਾਬਾਂ ਲਿਖ ਕੇ ਅੱਗੇ ਕੰਮ ਕਰ ਰਿਹਾ ਹੋਵੇ ਉਹਨੂੰ ਇਹਨਾਂ ਜਿਹੀਆਂ ਹਸਤੀਆਂ ਨਾਲ ਗੱਲ ਕਰਨੀ ਔਖੀ ਕਿਤੇ ? ਮੇਰੇ ਸੁਭਾਅ ਨੂੰ ਜਾਣਨ ਵਾਲੇ ਇਹ ਜ਼ਰੂਰ ਦੱਸ ਦੇਂਦੇ ਨੇ ਕਿ ਮੈਂ ਹਲੀਮੀ ਅਤੇ ਸਪਸ਼ਟਤਾ ਸਾਫ਼ ਦਿਲ ਨਾਲ ਰੱਖਦਾਂ, ਜਿਸ ਗੱਲ ਨਾਲ ਅਸਹਿਮਤੀ ਹੋਵੇ ਸਿੱਧੀ ਗੱਲ ਵੀ ਕਰ ਲੈਂਦਾ ਹਾਂ, ਇਹਦੇ ਵਿੱਚ ਰੇਡੀਓ ਵਾਲਿਆਂ ਵਿਰੁੱਧ ਭੜਾਸ ਦਿਸਦੀ ਕਿਸੇ ਨੂੰ, ਤਾਂ ਰੇਡੀਓ ਉੱਤੇ ਹਰ ਦਿਨ ਸਿੱਖੀ ਰਹਿਣੀ ਸਹਿਣੀ ਬਾਰੇ ਕੋਝੇ ਪੱਧਰ ਦੀ ਗੱਲ ਨੂੰ ਕੀ ਮੰਨੀਏ ? ਫੇਰ ਕਹਿੰਦਾ ਹਾਂ ਕਿ ਜੇ ਐਵੇਂ ਮੇਰੇ ਲੇਖ ਪੜ੍ਹ ਪੜ੍ਹ ਕੇ ਤੁਹਾਡੇ ਸਮਝ ਕੁਝ ਨਹੀਂ ਪੈਣਾ ਤਾਂ ਰੇਡੀਓ ਵਿਰਸੇ ਦੀ ਵਫ਼ਾਦਾਰੀ ਨੂੰ ਮੁੱਖ ਰੱਖਦਿਆਂ ਆਪਣੀ ਮਾਨਸਿਕ ਹਾਲਤ ਨੂੰ ਅਮਲੀ ਜਾਮਾ ਪਵਾਓ ਸਾਰਾ ਕੁਝ ਸਾਹਮਣੇ ਨਜ਼ਰੀਂ ਆ ਜਾਣਾ. ਪੰਜਾਬੀਆਂ ਪ੍ਰਤੀ ਹਿਰਖ ਤੇ ਥੁੱਕ ਥੁੱਕ ਕੇ ਨਹੀਂ ਸਰਨਾ, ਸਮੇਂ ਦੀ ਤੋਰ ਨੂੰ ਪਛਾਣੋ ਤੁਹਾਡੇ ਵਰਗਿਆਂ ਲਈ ਇੱਕ ਸਵਾਲ ਬਣ ਕੇ ਖੜ੍ਹ ਗਏ ਨੇ ਹਾਲਾਤ !
ਭਾਰਤ ਅੰਦਰ ਬਣ ਰਹੇ ਅੰਦਰੂਨੀ ਵਿਦਰੋਹ ਦੇ ਹਾਲਾਤ ਵਿੱਚ ਰੇਡੀਓ ਵਿਰਸੇ ਦੀ ਸਰਕਾਰਪ੍ਰਸਤੀ
ਇਹ ਇੱਕ ਪ੍ਰੋਗ੍ਰਾਮ ਕਿਸਾਨੀ ਮਸਲੇ ਅਤੇ ਭਾਈ ਨੰਦ ਲਾਲ ਦੇ ਵਿਸ਼ੇ ਉੱਤੇ ਹੋਈ ਗੱਲਬਾਤ ਦਾ ਹੈ, ਇਹਨੂੰ ਗੌਰ ਨਾਲ ਸੁਣਿਓ, ਭਾਈ ਨੰਦ ਲਾਲ ਦੇ ਵਿਸ਼ੇ ਉੱਤੇ ਮੈਂ ਆਪਣੀ ਗੱਲ ਕਹਿ ਚੁੱਕਾਂ ਹਾਂ, ਹੁਣ ਹਰ ਵਾਰੀ ਵਿਦਵਤਾ ਨੂੰ ਅਨੰਦਪੁਰੀ ਦੇ ਸਾਹਮਣੇ ਚੱਪਣੀ ਲੱਭਦਿਆਂ ਮੇਰੇ ਕੋਲੋਂ ਨਹੀਂ ਦੇਖਿਆ ਜਾਣਾ, ਇਸ ਲਈ ਇਹਨਾਂ ਦੇ ਕੁਫਰ ਨੂੰ ਹੁਣ ਸੰਗਤ ਦੀ ਮਰਜ਼ੀ ਉੱਤੇ ਛੱਡ ਦੇਣਾ ਕਿ ਕਦੋਂ ਕਿਹੜੀ ਵਿਧੀ ਨਾਲ ਇਹਨਾਂ ਨੂੰ ਸਮਝਾ ਸਕਣਗੇ. ਪੰਜਾਬੀ ਸਿੱਖਾਂ ਅਤੇ ਸਮਾਜਿਕ ਉਭਾਰਾਂ ਪ੍ਰਤੀ ਹਰਨੇਕ ਸਿੰਘ ਦੀ ਨਿਰਾਸ਼ਤਾ ਭਰੀ ਪਹੁੰਚ ਨੂੰ ਵੇਖਦਿਆਂ ਮੈਂ ਇਸ ਚੀਜ਼ ਵੱਲ ਧਿਆਨ ਦੇਣ ਨੂੰ ਮਜਬੂਰ ਹੋਇਆਂ ਕਿ ਜਿਹੜੇ ਭਾਈ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਬਾਰੇ ਕੋਝੇ ਹੱਦ ਤੱਕ ਬਿਆਨਬਾਜ਼ੀ ਅਤੇ ਬੜੀ ਬੇਸ਼ਰਮੀ ਨਾਲ ਇਸਨੂੰ ਡਿਸਕਸ਼ਨ ਦਾ ਨਾਮ ਦੇਂਦਾ ਹੈ, ਉਹ ਡਿਸਕਸ਼ਨ ਜਿਹੜੀ ਕਿ ਦੁਨੀਆਂ ਦੀ ਹਰ ਅੰਬੈਸੀ, ਹਰ ਸਰਕਾਰੀ ਪੁੱਛ-ਗਿੱਛ, ਟੀਵੀ ਰੇਡੀਓ ਸਟੇਸ਼ਨ ਉੱਤੇ ਹੋਈਆਂ ਗੱਲਾਂ ਕੁਲਦੀਪ ਨਈਅਰ ਵਰਗੇ ਸੀਨੀਅਰ ਪੱਤਰਕਾਰ...ਕਿਹੜੀ ਉਹ ਧਿਰ ਹੈ ਜਿਸਨੇ ਸਿੱਖ ਸੰਘਰਸ਼ ਨੂੰ ਬੇਬੁਨਿਆਦ, ਮੰਤਵਹੀਣ ਰਾਜਨੀਤਕ ਤੌਰ ਉੱਤੇ ਗੈਰ ਪ੍ਰੋੜ੍ਹਤਾਵਾਦੀ ਨਾ ਦੱਸਿਆ ਹੋਵੇ ? ਰੇਡੀਓ ਵਿਰਸੇ ਨੇ ਤਾਂ ਚਾਰ ਰੱਤੀਆਂ ਉੱਤੇ ਜਾ ਕੇ ਕੰਮ ਕੀਤਾ, ਇਹਨਾਂ ਦੀ ਟਿੱਪਣੀਆਂ ਤਾਂ ੧੭੧੬ ਤੋਂ ਲੈ ਕੇ ੨੦੧੬ ਤੱਕ ਸਾਰੇ ਇਤਿਹਾਸ ਉੱਤੇ ਕਾਟਾ ਮਾਰ ਕੇ ਉਹਨੂੰ ਟਕਸਾਲੀ,ਮੀਣੇ, ਸਿਰੀਚੰਦੀਏ ਕਹਿਣ ਦੀ ਹਰ ਪੱਖ ਤੋਂ ਵਾਰ ਵਾਰ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਅਤੇ ਇਹ ਹਜੇ ਵੀ ਜਾਰੀ ਹੀ ਹੈ, ਪ੍ਰੋਗ੍ਰਾਮ ਪੂਰਾ ਸੁਣ ਲੈਣਾ, ਬੜੀ ਤਸੱਲੀ ਨਾਲ ਪਤਾ ਲੱਗ ਜਾਏਗਾ ਕਿ ਜਿਸ ਵੇਲੇ ਲੰਬੇ ਸਮੇਂ ਤੋਂ ਨਿੱਸਲ ਹੁੰਦੀ ਜਾ ਰਹੀ ਪੰਜਾਬੀ ਮੁੱਖਧਾਰਾ ਨੂੰ ਮੁੜ ਖੜ੍ਹਾ ਕਰਨ ਦੀ ਕਹਾਣੀ ਨੂੰ ਸਰਕਾਰ ਦੇ ਚੈਨਲਾਂ ਤੋਂ ਬਾਅਦ ਸਿਰਫ ਰੇਡੀਓ ਵਿਰਸਾ ਹੀ ਅਜਿਹਾ ਸਿੱਖਾਂ ਦਾ ਪਹਿਲਾ ਚੈਨਲ ਹੈ ਜਿਹੜਾ ਨਾ ਸਿਰਫ ਸਾਕੇ ਨੀਲੇ ਤਾਰੇ ਤੋਂ ਬਾਅਦ ਵਾਪਰੇ ਦ੍ਰਿਸ਼ਾਂ ਨੂੰ ਉਭਾਰ ਉਭਾਰ ਕੇ, ਮਾਤਾਵਾਂ,ਭੈਣਾਂ ਦੀ ਹੋਈ ਜਿਣਸੀ ਬੇਪੱਤੀ ਦੇ ਨਾਮ ਉੱਤੇ ਅਤੇ ਉਹਦੇ ਦੁਹਰਾਏ ਜਾਣ ਦੇ ਖਦਸ਼ੇ ਨੂੰ ਧਿਆਨ ਦਵਾਉਂਦੇ ਹਿਤੈਸ਼ੀ ਬਣਨ ਦਾ ਢੋੰਗ ਰਚ ਰਿਹਾ...ਕੀ ਹਜੇ ਵੀ ਸਾਡੇ ਵੀਰਾਂ ਨੂੰ ਲਗਦਾ ਕਿ ਸਾਡੇ ਨਾਲ ਹੋਣ ਵਾਲੀ ਜ਼ੁਲਮ ਦੀ ਕਹਾਣੀ ਵਿੱਚ ਅੰਤਰਰਾਸ਼ਟਰੀ ਮੰਚ ਉੱਤੇ ਇਹ ਸ਼ਖਸ ਸਾਨੂੰ ਜ਼ਲੀਲ ਨਹੀਂ ਕਰਵਾਏਗਾ ? ਹਰਨੇਕ ਸਿੰਘ ਦੀ ਟੀਮ ਦੇ ਗੰਦੇ ਸੁਭਾਅ ਤੋਂ ਜੇਕਰ ਡਰ ਲਗਦਾ ਤਾਂ ਇਹ ਬਾਬੇ ਨਾਨਕ ਦੇ ਨਾਮ ਉੱਤੇ ਮਾਰੀਆਂ ਜਾਂਦੀਆਂ ਟਾਹਰਾਂ ਦਾ ਰਤਾ ਵੀ ਖੌਫ਼ ਨਹੀਂ ਆਉਂਦਾ ? ਇੰਦਰਾ ਗਾਂਧੀ ਨੂੰ ਸਾਫ਼ ਸਾਫ਼ ਸਹੀ ਮੰਨਣ ਵਾਲਾ, ਕੇ.ਪੀ.ਐੱਸ ਗਿੱਲ ਦਾ ਉੱਤਰਾਧਿਕਾਰੀ ਆਪਣੇ ਆਪ ਨੂੰ ਕਹਿਣ ਵਾਲਾ ਵਿਅਕਤੀ, ਸਾਡੇ ਸੰਘਰਸ਼ ਵਿੱਚ ਆਈਆਂ ਕਮਜ਼ੋਰੀਆਂ ਦਾ ਠੀਕਰਾ ਸਾਡੇ ਹੀ ਸਿਰ ਭੰਨਣ ਵਾਲਾ ਵਿਅਕਤੀ, ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜੱਥੇ ਵਿਚਲੀਆਂ ਕਮੀਆਂ ਦਾ ਠੀਕਰਾ ਭਾਈ ਜਰਨੈਲ ਸਿੰਘ ਉੱਤੇ ਭੰਨਣ ਅਤੇ ਹੋਰ ਤਾਂ ਹੋਰ ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਨੂੰ ਉਹਨਾਂ ਸਭਨਾਂ ਤੋਂ ਬਾਹਰਾ ਅਤੇ ਸਿਆਣਾ ਦੱਸ ਕੇ ਬਾਕੀਆਂ ਨੂੰ ਉਸਤੋਂ ਅਲਹਿਦਾ ਦੱਸ ਕੇ ਆਪਣੇ ਕਿਸਮ ਦੀ ਕਹਾਣੀ ਘੜਨ ਵਾਲੇ ਬੰਦਿਆਂ ਬਾਰੇ ਹੋਰ ਸਭ ਅਣਜਾਣ ਜਿਹੇ ਮਨ ਨਾਲ ਉਸਦੀ ਗੱਲਾਂ ਨੂੰ ਮੰਨਣ, ਪਰ ਕੀ ਮੈਨੂੰ ਵੀ ਇਹ ਗੱਲਾਂ ਮੰਨਣੀਆਂ ਚਾਹੀਦੀਆਂ ? ਵੈਸੇ ਮੇਰਾ ਇਹ ਵੀ ਦਸਣਾ ਮੇਰੇ ਲਈ ਖਤਰੇ ਤੋਂ ਖਾਲੀ ਨਹੀਂ ਪਰ ਖੈਰ,ਇਹਨੂੰ ਟੂਕ ਮਾਤਰ ਹੀ ਜਾਣਿਓ ! ਅਗਲੀ ਗੱਲ ਵੱਲ ਵਧੀਏ, ਕਦੇ ਵੀ ਇਸ ਗੱਲ ਦੀ ਸਫਾਈ ਅਸੀਂ ਕਿਸੇ ਨੂੰ ਨਹੀ ਦਿੱਤੀ ਕਿ ਸਿੱਖੀ ਬਾਰੇ ਅਸੀਂ ਕਿੰਨੇ ਕੁ ਸੁਚੇਤ ਅਤੇ ਜਾਗ੍ਰਿਤ ਹਾਂ, ਹਰਨੇਕ ਸਿੰਘ ਦੇ ਕਾਰਪੋਰੇਟ ਰਵੱਈਏ ਦੀ ਸਮਝ ਦਾ ਇੱਕ ਉਦਾਹਰਣ ਉਸਦੇ ਟੀਮ ਮੈਂਬਰ ਨੇ ਵੀ ਦਿਖਾਇਆ ਸੀ ਕਿ ਜੇਕਰ ਅੰਬਾਨੀ ਅਡਾਨੀ ਇਥੇ ਆਪਣੇ ਕਾਰੋਬਾਰ ਖੋਲਦੇ ਨੇ ਤਾਂ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਕਿਉਂਕਿ ਉਹਦੇ ਨਾਲ ਹੀ ਤਾਂ ਆਰਥਿਕਤਾ ਮਜਬੂਤ ਹੋਣੀ ਏ... ਕੋਈ ਇਸ ਨੁਕਤੇ ਨੂੰ ਸਮਝਣ ਦੀ ਕੋਸ਼ਿਸ਼ ਕਰੇ ਕਿ ਇੱਕ ਸੂਬਾ ਤੁਹਾਡੇ ਆਪਣੇ ਜੀਆਂ ਨੂੰ ਇੰਡਸਟਰੀ ਖੜ੍ਹੀ ਕਰਨ ਨਹੀਂ ਦੇ ਰਿਹਾ, ਤੁਹਾਡੇ ਰੇਡੀਓ ਵਰਗੇ ਵਿਚਾਰ ਛੱਤੀ ਤੁਰੇ ਫਿਰਦੇ ਜਿਹਦੇ ਕਰਕੇ ਸਾਰਾ ਪੈਸਾ ਰਸਤੇ ਵਿੱਚ ਲੰਗਰਾਂ ਉੱਤੇ ਖਰਚ ਦਿੱਤਾ ਅਤੇ ਸਿੱਖ ਇੰਜੀਨੀਅਰ ਮੁੰਡਿਆਂ ਨੂੰ ਪੰਜਾਬ ਵਿੱਚ ਕੋਈ ਵੱਡਾ ਕਾਰੋਬਾਰ ਖੜ੍ਹਾ ਨਹੀਂ ਕਰਕੇ ਦਿੱਤਾ, ਸਕੂਲ ਵੀ ਖੋਲੇ ਤਾਂ ਵਿਦੇਸ਼ ਦੀ ਦਲਾਲੀ ਕਰਨ ਦੇ ਲਈ, ਨਿਆਣੇ ਪੜ੍ਹਨ ਲਿਖਣ ਅਤੇ ਬਾਹਰ ਜਾਣ, ਓਹੋ ਨੀਤੀ ਸਰਕਾਰ ਦੀ ਕਿ ਸਿੱਖੀ ਪਲਾਇਨ ਕਰ ਜਾਵੇ, ਬਾਹਰ ਜਾਣ ਨੂੰ ਰੋਕਿਆ ਕਿਹਨੇ ਹੈ ਪਰ ਘਰਾਂ ਨੂੰ ਤਾਲੇ ਲਗਾ ਕੇ ਜਾਣ ਵਾਲਿਆਂ ਲਈ ਪਿੱਛੋਂ ਰਸਤੇ ਬੰਦ ਹੁੰਦੇ ਨੇ, ਬਾਹਰ ਵਾਲੇ ਮੁਲਕ ਕਿੰਨਾ ਚਿਰ ਸਾਡੀ ਭਾਸ਼ਾ, ਸਾਡੇ ਸੁਭਾਅ ਨੂੰ ਬਰਦਾਸ਼ਤ ਕਰਣਗੇ ? ਰੇਡੀਓ ਉੱਤੇ ਪੰਜਾਬੀਆਂ ਦੇ ਸੁਭਾਅ ਦੀ ਕਮਜ਼ੋਰੀਆਂ ਦੇ ਨਾਮ ਉੱਤੇ ਕਿੰਨਾ ਜ਼ਲੀਲ ਕੀਤਾ ਜਾਂਦਾ ਕਦੇ ਖਿਆਲ ਹੋਇਆ ਕਿਸੇ ਨੂੰ ? ਹਰਨੇਕ ਸਿੰਘ ਨਿਊਜ਼ੀਲੈੰਡ ਦੇ ਪੂਰੇ ਸਮੁੱਚੇ ਸਾਰ ਨੂੰ ਜੇਕਰ ਮੰਨੀਏ ਕਿ ਪੰਜਾਬੀ ਅੱਜ ਵੀ ਕਬੀਲਾਵਾਦੀ ਕੌਮ ਹੈ, ਜੋਕਿ ਘਟੀਆ ਅਤੇ ਹੀਣਤਾ ਭਰੀ ਹੈ, ਤਾਂ ਉਹਨੂੰ ਕੋਈ ਇਹ ਸਵਾਲ ਕਰਨਾ ਚਾਹੇਗਾ ਕਿ ਭਾਈ ਜੇ ਤੇਰਾ ਆਹੀ ਮੰਨਣਾ ਏ ਤਾਂ ਤੁਹਾਡੇ ਅੱਪਗ੍ਰੇਡ ਸਰਟੀਫਿਕੇਟ ਵਾਲਿਆਂ ਅਤੇ ਬਾਬਾ ਜੀ ਪਰਮੇਸ਼ਰ ਦੁਆਰ ਵਾਲਿਆਂ ਨੂੰ ਤੁਹਾਡੇ ਸ਼ਰਲੀ ਰੋਡ ਭੇਜ ਦੇਂਦੇ ਹਾਂ ਕਾਹਨੂੰ ਐਥੇ ਆਪਣੀ ਕੀਮਤੀ ਸਾਹਾਂ ਦੀ ਪੂੰਜੀ ਰੋਲਦੇ ਓਂ ? ਪੰਜਾਬੀ ਪੰਜਾਬ ਤਾਂ ਛੱਡੋ ਬਾਹਰਲੇ ਮੁਲਕਾਂ ਵਿੱਚ ਵੀ ਆਪਣੇ ਮੱਦ ਤੇ ਇਕੱਤਰ ਹੋਣ ਵਾਲਾ ਇੰਡਸਟਰੀਅਲ ਸੇੱਟ ਅੱਪ ਨਹੀਂ ਬਣਾ ਸਕੇ, ਜੇ ਨਿਊਜ਼ੀਲੈੰਡ ਦੇ ਇਹ ਸਿੱਖ ਚਿੰਤਕ ਖੁਦ ਨੂੰ ਉਦ੍ਯੋਗਪਤੀ ਹੋਣ ਦਾ ਦਾਅਵਾ ਮਾਰਦੇ ਨੇ ਇਹਨਾਂ ਨੂੰ ਇਹ ਨਹੀਂ ਦਿਸਦਾ ਕਿ ਓਸ ਅੰਬਾਨੀ ਅਡਾਨੀ ਗਰੁੱਪ ਨੇ ਟਾਟਾ ਅਤੇ ਸਹਾਰਾ ਨੂੰ ਡੋਬ ਦਿੱਤਾ ? ਉਦਯੋਗ ਦੇ ਅਸੂਲਾਂ ਉੱਤੇ ਵੀ ਇਹਨਾਂ ਨੂੰ ਡਾਟਾ ਦੇਣਾ ਪਏਗਾ ? ਨਹੀਂ ਭਾਈ ! ਇਹਨਾਂ ਨੂੰ ਸਮਝਾਉਣ ਬਾਰੇ ਸੋਚਣਾ ਸਾਡੀ ਮੂਰਖਤਾ ਹੋਏਗੀ, ਬਲਕਿ ਮੈਂ ਤਾਂ ਆਪਣੀ ਗੱਲ ਸਾਰੇ ਪਾਸੇ ਉਡਾਉਣ ਦੀ ਕਾਹਲੀ ਵੀ ਨਹੀਂ ਕਰਦਾ, ਮੈਨੂੰ ਇੰਨਾ ਭਰੋਸਾ ਹੈ ਕਿ ਬਾਬਾ ਸਮਰੱਥਾ ਬਖਸ਼ੇ, ਯੋਗਤਾ ਅਤੇ ਸੋਝੀ ਬਖਸ਼ਿਸ਼ ਰੱਖੇ...ਹਰਨੇਕ ਸਿੰਘ ਦੀ ਰਾਜਨੀਤਕ ਮੰਦਬੁੱਧੀ ਹਾਲਤ ਦਾ ਵੇਰਵਾ ਲੋਕੀਂ ਆਪ ਦੇਣਗੇ. ਸਰਕਾਰ ਕੀ ਚਾਹੁੰਦੀ ਹੈ ਬੀਤੇ ਚਾਰ ਸਾਲਾਂ ਤੋਂ ਹਰਨੇਕ ਸਿੰਘ ਦੇ ਸਲੀਕੇ ਨੇ ਸਪਸ਼ਟ ਦੱਸਿਆ ਹੈ.
- ਸਰਕਾਰ ਚਾਹੁੰਦੀ ਹੈ ਕਿ ਉਹ ਹਰ ਜ਼ੁਲਮ ਕਰੇ ਅਤੇ ਸਿੱਖ ਉਹਦੇ ਉੱਤੇ ਸਿਰਫ ਕੋਰਟਾਂ ਦੀ ਤਰੀਕਾਂ ਕੱਟਣ - ਹਰਨੇਕ ਸਿੰਘ ਵੀ ਵਾਰ ਵਾਰ ਇਹੀ ਕਹਿੰਦਾ ਹੈ ਕਿ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰੋ, ਬੇਈਮਾਨੀ ਇੰਨੀ ਕਰਦਾ ਰਿਹਾ ਕਿ ਇਹ ਨਹੀਂ ਦੱਸ ਸਕਦਾ ਕਿ ਅਸੀਂ ਕਾਨੂੰਨ ਤੋੜੇ ਕਦੋਂ ?
- ਸਰਕਾਰ ਕਿਸੇ ਸਿੱਖ ਦੇ ਵੱਲੋਂ ਹੋਈ ਛੋਟੀ ਜਿਹੀ ਘਟਨਾ ਭਾਵੇਂ ਹਿੰਸਾ ਦੀ ਹੋਵੇ ਯਾ ਕੋਈ ਸਾਧ ਲਾਣੇ ਵੱਲੋਂ ਕੀਤਾ ਗਿਆ ਹਾਸੋਹੀਣਾ ਕੰਮ, ਉਹਨਾਂ ਨੇ ਨੈਸ਼ਨਲ ਮੀਡੀਆ ਉੱਤੇ ਜਾਂ ਆਪਣੇ ਕਰਿੰਦਿਆਂ ਦੁਆਰਾ ਸਿੱਖਾਂ ਨੂੰ ਜ਼ਲੀਲ ਕਰਦੀਆਂ ਖਬਰਾਂ ਲਾਉਣੀਆਂ ਹੁੰਦੀਆਂ- ਦੂਜੇ ਪਾਸੇ ਹਰਨੇਕ ਸਿੰਘ ਨੇ ਅੱਜ ਤੱਕ ਇੱਕ ਵੀ ਅਜਿਹੀ ਕੋਈ ਛੋਟੀ ਤੋਂ ਛੋਟੀ ਕਲਿੱਪ ਅਜਿਹੀ ਨਹੀਂ ਛੱਡੀ ਹੋਣੀ ਜਿਸ ਵਿੱਚ ਸਿੱਖਾਂ ਨੂੰ ਜ਼ਲੀਲ ਨਾ ਕੀਤਾ ਹੋਵੇ, ਦਿੱਲੀ ਵਾਲੀ ਘਟਨਾ ਵਿੱਚ ਯਾ ਇੱਕ ਦੋ ਹੋਰ ਜਿਸ ਵਿੱਚ ਕਿਸੇ ਦੀ ਗਲਤੀ ਰਹੀ ਵੀ ਹੋਵੇ ਉਹਦੇ ਉੱਤੇ ਪੂਰੀ ਕੌਮ ਨੂੰ ਗੁੰਡੇ ਕਹਿਣ ਵਾਲੀ ਇਸ ਟੀਮ ਦਾ ਲਿਹਾਜ਼ ਕੀ ਮੰਨੀਏ ?
- ਭਾਰਤੀ ਸਿਸਟਮ ਆਪਣੇ ਕਾਨੂੰਨ ਦੀ ਕਿਸੇ ਦਫ਼ਾ ਦੀ ਪਾਲਣਾ ਨਹੀਂ ਕਰਦਾ, ਸਿੱਖ ਉਸ ਉੱਤੇ ਭਾਰਤੀ ਨਾਗਰਿਕ ਹੋਣ ਦੇ ਨਾਅਤੇ ਵੀ ਟਿੱਪਣੀ ਕਰਨ ਜੋਗੇ ਨਹੀਂ, ਜੇ ਕਰਦੇ ਨੇ ਤਾਂ ਪੀੜੇ ਜਾਂਦੇ ਨੇ, ਜੇਲਾਂ ਚ ਸਜਾਵਾਂ ਕੱਟ ਚੁੱਕਿਆਂ ਹਾਲੇ ਤੱਕ ਰਿਹਾਈ ਨਹੀਂ ਮਿਲਦੀ ਅਤੇ ਹਜੇ ਵੀ ਅੱਤਵਾਦੀ ਕਿਹਾ ਜਾਂਦਾ ਹੈ- ਇਧਰ ਹਰਨੇਕ ਸਿੰਘ ਦੇ ਉਹਨਾਂ ਕੈਦੀਆਂ ਪ੍ਰਤੀ ਵਿਚਾਰ ਤਾਂ ਉਸ ਸੰਘਰਸ਼ ਦੀ ਪੱਟੀ ਮੇਸ ਕੇ ਸਾਹਮਣੇ ਦਿਸੇ ਹੀ ਨੇ, ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਵਾਰੀ ਹਰਨੇਕ ਸਿੰਘ ਦਾ ਰੋਲ ਕਿੰਨਾ ਹਾਸੋਹੀਣਾ ਅਤੇ ਨਫਰਤੀ ਰਿਹਾ ਅਤੇ ਭੁੱਖ ਹੜਤਾਲ ਅਸਫਲ ਰਹਿਣ ਮਗਰੋਂ ਹਰਨੇਕ ਸਿੰਘ ਨੇ ਕਿਸ ਹੱਦ ਤੱਕ ਜ਼ਲੀਲ ਕਰਦੇ ਬਿਆਨ ਸਿੱਖਾਂ ਪ੍ਰਤੀ ਦਿੱਤੇ ਸੀ, ਇਹ ਗੱਲ ਪੁਰਾਣੇ ਸਰੋਤਿਆਂ ਨੂੰ ਚੰਗੀ ਤਰ੍ਹਾਂ ਯਾਦ ਹੋਣਗੇ.
- ਮਨੋਵਿਗਿਆਨ ਬਣਦੇ ਬਾਬੇ ਕੌਂਸਲਿੰਗ ਅਤੇ ਮਾਨਸਿਕ ਰੋਗਾਂ ਤੋਂ ਬਚਣ ਦੀਆਂ ਗੱਲਾਂ ਕਰਦੇ ਨੇ, ਕਾਮਰੇਡਾਂ ਦਾ ਇੱਕ ਬੜਾ ਸਸਤਾ ਹਥਿਆਰ ਹੈ ਕਿ ਆਪਣੀ ਗੱਲ ਨੂੰ ਸਮਾਜ ਭਲਾਈ ਦਾ ਉੱਤਮ ਨਮੂਨਾ ਦੱਸਣ ਲਈ ਬੱਚਿਆਂ ਦੀ ਆਜ਼ਾਦੀ, ਔਰਤਾਂ ਦੀ ਆਜ਼ਾਦੀ ਦੀ ਗੱਲਾਂ ਰੱਜ ਰੱਜ ਕਰਨੀਆਂ ਹੁੰਦਿਆਂ, ਇਧਰ ਵੀ ਓਹੀ ਕੰਮ ਹੁੰਦੇ ਰਹੇ, ਪਰ ਜਦੋਂ ਕਹਾਣੀ ਕਿਧਰੇ ਆਪਣੇ ਮਰਜ਼ੀ ਦੇ ਅਸੂਲਾਂ ਵਿਰੁੱਧ ਭੁਗਤੇ ਤਾਂ ਰਖੈਲਾਂ, ਕਮਜਾਤਾਂ ਕਹਿਣ ਤੱਕ ਵੀ ਅੱਪੜਦੇ ਨੇ, ਅਗਲਿਆਂ ਦੀ ਪਰਸਨਲ ਲਾਈਫ ਦੀ ਆਜ਼ਾਦੀ ਦੀ ਗੱਲ ਕਹਿਣ ਵਾਲੇ ਅੱਜ ਤੱਕ ਰੇਡੀਓ ਉੱਤੇ ਕਿੰਨਿਆਂ ਦੀ ਪਰਸਨਲ ਲਾਈਫ ਬਾਰੇ ਟਿੱਪਣੀਆਂ ਕਰ ਚੁੱਕੇ ਉਹ ਲੇਖ ਵਿੱਚ ਲਿਖਣ ਦੀ ਲੋੜ ਨਹੀਂ ਸਮਝਦਾ ਮੈਂ. ਪਰ ਮਨੋਵਿਗਿਆਨ ਦੀ ਪੂਰੀ ਪੱਟੀ ਮੇਸੀ ਹੈ ਇੰਨਾ ਨਿਸਚਿਤ ਹੈ. ਜਿਹੜਾ ਰੇਡੀਓ ਸਰੋਤਾ ਅਤੇ ਆਮ ਬੰਦਾ ਜੇ ਇਹਨਾਂ ਦੇ ਕਹੇ ਕਹਾਏ ਮਨੋਵਿਗਿਆਨੀ ਕੋਲ ਚਲਾ ਗਿਆ ਤਾਂ ਪੰਝੀ ਤੀਹ ਹਜ਼ਾਰ ਨੂੰ ਚੂਨਾ ਲਗਵਾਏ ਬਿਨ੍ਹਾਂ ਇੰਨਾ ਵੀ ਸਮਝ ਨਹੀਂ ਆਉਣਾ ਕਿ ਮੂਰਖ ਬਣਾਇਆ ਜਾ ਰਿਹਾ.
- ਭਾਰਤੀ ਸਟੇਟ ਨੇ ਆਰੀਆ ਸਮਾਜੀ ਸਿਸਟਮ ਰਾਹੀਂ ਸਾਰੀਆਂ ਪੁਰਾਤਨ ਸਮਾਜਿਕ ਧਾਰਾਵਾਂ ਨੂੰ ਹਿੰਦੂ ਕਹਿਣ ਦਾ ਜੋਰ ਪਾ ਕੇ ਉਸ ਵਿੱਚੋਂ ਬਹੁਦੇਵਵਾਦ (Multiple Godism) ਨੂੰ ਅੰਦਰੋਂ ਅੰਦਰ ਖੋਖਲਾ ਕਰਕੇ ਤਰਕਵਾਦ ਨੂੰ ਪ੍ਰਬਲ ਕੀਤਾ ਅਤੇ ਰਾਜ ਕਰਨ ਦੀ ਪ੍ਰਣਾਲੀ ਵਿੱਚ ਭਗਵਾਂ ਰੰਗ ਐਨਾ ਪ੍ਰਚੱਲਿਤ ਕਰ ਲਿਆ ਕਿ ਹੁਣ ਆਮ ਮਾਨਸਿਕਤਾ ਕਦੇ ਮੰਨਣ ਨੂੰ ਰਾਜ਼ੀ ਹੀ ਨਹੀਂ ਕਿ ਗ੍ਰੰਥਾਂ ਦੇ ਝਗੜੇ ਅਸਲ ਵਿੱਚ ਆਰੀਆ ਸਮਾਜੀ ਨੇਰੇਟਿਵ ਵਿੱਚੋਂ ਹੋ ਰਹੇ ਨੇ- ਇਧਰ ਪਰਮੇਸ਼ਰ ਦੁਆਰੀਆ ਨੈਰੇਟਿਵ ਅਤੇ ਔਕਲੈਂਡ ਰੇਡੀਓ ਸਟੇਸ਼ਨ ਉੱਤੇ ਪੁਜਾਰੀਵਾਦ ਵਿਰੁੱਧ ਉਠਦੀ ਡੰਡ ਵੇਖ ਕੇ ਸਾਫ਼ ਨਜ਼ਰੀਂ ਪੈਂਦਾ ਕਿ ਬੇਵਜ੍ਹਾ ਵਾਧੂ ਦੇ ਬਵਾਲਾਂ ਵਿੱਚ ਸਾਨੂੰ ਫਸਾਇਆ ਜਾ ਰਿਹਾ, ਬੜੇ ਪਿਆਰ ਨਾਲ ਪੁਚਕਾਰ ਕੇ ਰੱਖਿਆ ਜਾਂਦਾ ਹੈ ਮਗਰੋਂ ਕੰਮ ਕੈਥੋਲਿਕ ਚਰਚ ਦੇ ਨਹੀਂ, ਦਿਆਨੰਦ ਸਰਸ੍ਵਤੀ ਦੇ ਡੀ.ਏ.ਵੀ. ਸੀਰੀਜ਼ ਤੱਕ ਹੀ ਪਹੁੰਚ ਪਾਉਣਗੇ ਅਤੇ ਜਿਵੇਂ ਗਿਆਨੀ ਦਿੱਤ ਸਿੰਘ ਮੂਹਰੇ ਦਿਆਨੰਦ ਟਾਹਰਾਂ ਮਾਰਦਾ ਸੀ ਓਵੇਂ ਬਾਬਾ ਜੀ ਪਟਿਆਲੇ ਤੋਂ ਕਿਹਾ ਕਰਣਗੇ ਕਿ ਮੈਂ ਬਦਲਾਅ ਲਿਆਉਂਦਾ ਪਿਆਂ. ਕੀ ਹੁਣ ਜੇ ਬਾਕੀਆਂ ਨੂੰ ਇਹ ਗੱਲ ਸਮਝ ਨਹੀਂ ਲੱਗ ਰਹੀ, ਯਾ ਹਰਨੇਕ ਟੀਮ ਦੇ ਕਹਿਣ ਵਾਂਗੂੰ ਅਖੇ ਬੁੱਧੀਜੀਵੀਆਂ ਨੇ ਕੌਮ ਨੂੰ ਖੱਜਲ ਕੀਤਾ ਤਾਂ ਇਹ ਕਹਿਣ ਨਾਲ ਅਸੀਂ ਹਕੀਕਤ ਤੋਂ ਅੱਖਾਂ ਮੀਟ ਲਈਏ ?
ਸਾਡੇ ਸਮਝਣ ਲਾਇਕ ਬਹੁਤ ਜ਼ਰੂਰੀ ਗੱਲ ਅਤੇ ਯੋਗ ਸਮਾਂ...
ਹਰਨੇਕ ਸਿੰਘ ਇੱਕ ਉਦਾਹਰਣ ਮਾਤਰ ਹੈ ਵੀਰੋ ! ਸਿਰਫ ਇੱਕ ਛੋਟੀ ਜਿਹੀ ਉਦਾਹਰਣ, ਮੈਂ ਹਰਨੇਕ ਸਿੰਘ ਨੂੰ ਕਦੇ ਵੀ ਵੱਡੀ ਸਮੱਸਿਆ ਨਹੀਂ ਮੰਨਿਆ, ਕਾਰਨ ਸ਼ਾਯਦ ਇਹੀ ਹੈ ਕਿ ਕਾਰਪੋਰੇਟ ਪਰਿਵਾਰ ਤੋਂ, ਹੇਠਲੇ ਗਰੀਬ ਤਬਕੇ ਤੱਕ ਦੀ ਜ਼ਿੰਦਗੀ ਦਾ ਸਫਰ ਹੰਢਾਉਣ ਦਾ ਸਬੱਬ ਛੋਟੀ ਉਮਰ ਵਿੱਚ ਹੀ ਮਿਲੇ ਹੋਣ ਦਾ ਸਦਕਾ ਹੁਣ ਤੱਕ, ਉਹ ਕੁਝ ਵੀ ਹੰਢਾ ਰਿਹਾਂ ਜਿਸਦਾ ਹੱਕਦਾਰ ਮੈਂ ਬਿਲਕੁਲ ਵੀ ਨਹੀਂ, ਮੇਰਾ ਅਨੁਭਵ ਕਹਿੰਦਾ ਹੈ ਕਿ ਆਪਣੇ ਬਾਰੇ ਬਹੁਤੀਆਂ ਹਮਦਰਦੀਆਂ ਲੈਣਾ ਕਮਜ਼ੋਰ ਸੁਭਾਅ ਦਾ ਪ੍ਰਤੀਕ ਹੁੰਦੀਆਂ ਨੇ ਯਾ ਸਿਧਾਂਤਹੀਣ ਵਿਅਕਤੀ ਦਾ ਕੰਮ, ਗੁਰੂ ਪਾਤਿਸ਼ਾਹ ਦੀ ਬਖਸ਼ਿਸ਼ ਸਕਦਾ ਮੇਰੇ ਕੋਲ ਦੋਵੇਂ ਸੰਭਾਵਨਾਵਾਂ ਨਹੀਂ, ਇਸ ਲਈ ਭਾਰਤੀ ਸਟੇਟ ਦੇ ਕੁੱਤੇ ਵੀ ਇਹ ਰੇਡੀਓ ਗਰੁੱਪ ਨਾਲੋਂ ਕਿਤੇ ਵੱਧ ਖ਼ਤਰਨਾਕ ਨੇ, ਜਿਹੜੇ ਹਰਨੇਕ ਸਿੰਘ ਦੀ ਟੀਮ ਨੂੰ ਏਜੰਸੀਆਂ ਦਾ ਕਹਿਣ ਨੂੰ ਕਾਹਲੇ ਰਹਿੰਦੇ ਨੇ, ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹਦੀ ਮਾਨਸਿਕਤਾ ਬੀਤੇ ਚਾਰ ਸਾਲਾਂ ਵਿੱਚ ਜਿੰਨੀ ਵਾਰੀ ਮਰਜ਼ੀ ਬਦਲੀ ਹੋਵੇ, ਜਿਹੜੇ ਮਰਜ਼ੀ ਸਟੈਂਡ ਬਦਲੇ ਹੋਣ, ਇਹਨਾਂ ਦੀ ਇੱਕ ਇੱਕ ਹਰਕ਼ਤ ਸਟੇਟ ਦੇ ਹੱਕ ਵਿੱਚ ਭੁਗਤਦੀ ਹੈ. ਇਹਨੂੰ ਨਿਰਪੱਖਤਾ ਵਾਸਤੇ ਵੀ ਕਾਮਰੇਡ ਸਿਆਣੀ ਧਿਰ ਲਗਦੇ ਨੇ, ਏਦੂੰ ਵੱਧ ਖਿਝ ਦਾ ਕੋਈ ਸਬੂਤ ਹੋਵੇ ਤਾਂ ਦੱਸਿਓ, ਅਸੀਂ ਜਰਾ ਹੁਣ ਅੱਗੇ ਵਧੀਏ ਨਵੰਬਰ ਮੁੱਕ ਚੱਲਾ ਅਤੇ ਇੱਕ ਅਹਿਮ ਮੋੜ ਉੱਤੇ ਆ ਗਏ ਹਾਂ... ਭਾਰਤੀ ਪਰਿਦ੍ਰਿਸ਼ ਨੂੰ ਸਮਝਣ ਲਈ ਹਰਨੇਕ ਨੂੰ ਸਵਾਲ ਨਾ ਕਰਕੇ ਸਿਰਫ ਬੋਲਣ ਦਿਓ, ਜਿਹੜੇ ਸਾਡੇ ਵੀਰ,ਖਾਸਕਰ ਜਿਹਨਾਂ ਨੂੰ ਮੇਰੀ ਗੱਲ ਪੂਰੀ ਪੂਰੀ ਸਮਝ ਪੈਂਦੀ ਹੋਵੇ ਉਹ ਤਾਂ ਇਹਦੇ ਕੋਲ ਬਹਿ ਕੇ ਇਹਨੂੰ ਕਦੇ ਵੀ ਸਵਾਲ ਕਰੋ ਹੀ ਨਾ, ਸਟੇਟਸ ਪੋਸਟਾਂ ਓਵੇਂ ਹੀ ਪਾਈ ਚੱਲੋ ਜਿਵੇਂ ਇਹ ਚਾਹੁੰਦਾ, ਚੁੱਪ ਹੋਣਾ ਤਾਂ ਉਹ ਤੁਹਾਡੇ ਜਮੀਰ ਦੀ ਮਰਜ਼ੀ ਪਰ ਇਹਨੂੰ ਸਵਾਲ ਕਰਨੇ ਬਿਲਕੁਲ ਬੇਵਜ੍ਹਾ ਦੀ ਤਵੱਜੋਂ ਦੇਣ ਦੇ ਬਰਾਬਰ ਗੱਲ ਹੋਏਗੀ ਜੋਕਿ ਅੱਜ ਤੱਕ ਬਾਕੀਆਂ ਨੇ ਬਹੁਤ ਦੇ ਦਿੱਤੀ. ਅਧਿਐਨ ਕਰਨ ਦੀ ਲੋੜ ਉੱਤੇ ਮੈ ਸੱਦਾ ਐਸੇ ਕਰਕੇ ਦਿੱਤਾ ਸੀ, ਹੁਣ ਵੀ ਕਹਿੰਦਾ ਹਾਂ ਕਿ ਜੇ ਮੈਂ ਚਾਹਾਂ ਉਹਨਾਂ ਦੇ ਵੱਲੋਂ ਚੁੱਕੇ ਕੱਲੇ ਕੱਲੇ ਸਵਾਲ ਦੇ ਮੁਕੰਮਲ ਜਵਾਬ ਦੇ ਸਕਦਾ ਹਾਂ, ਉਹ ਮੰਨਣ ਚਾਹੇ ਨਾ, ਪਰ ਸੰਗਤ ਦੇ ਸਮਝ ਆਉਂਦੇ ਰਹਿਣੇ ਨੇ, ਪਰ ਮੇਰੀ ਸੋਚਣੀ ਇਹ ਕਹਿੰਦੀ ਹੈ ਕਿ ਅਸੀਂ ਉਸ ਦੌਰ ਵਿੱਚ ਦਾਖਲ ਹੋ ਚੁੱਕੇ ਹਾਂ ਕਿ ਇੱਕ ਉਪਦੇਸ਼ਕ ਦੇ ਜਵਾਬ ਵਿੱਚ ਨਵਾਂ ਉਪਦੇਸ਼ਕ ਬਣ ਕੇ ਖੜ੍ਹਨ ਦਾ ਕੋਈ ਕੰਮ ਨਹੀਉਂ, ਕੋਈ ਨਵਾਂ ਗੁਰਦਵਾਰਾ ਬਣਵਾਉਣ ਦੀ ਲੋੜ ਨਹੀਂ ਹੈ, ਸਿਰਫ ਇਤਿਹਾਸਕ ਅਸਥਾਨ ਜਿਹੜੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਨੇ ਉਹਨਾਂ ਤੋਂ ਇਲਾਵਾ ਹਰ ਮੌਜੂਦਾ ਗੁਰਦਵਾਰਾ ਸਿਸਟਮ ਨੂੰ ਸਮਾਜਿਕ ਸਥਾਨ ਬਣਾ ਕੇ ਵਿੱਦਿਅਕ ਅਤੇ ਚਿਕਿਤਸਕ ਸੰਸਥਾਨ ਵਜੋਂ ਵਿਕਸਿਤ ਕਰਕੇ ਵੱਧ ਚੜ੍ਹ ਕੇ ਜੋਸ਼ ਵਿੱਚ ਲਿਆਓ,ਸਿੱਖਿਆ ਅਤੇ ਵਿਚਾਰ ਆਪਣੇ ਆਪ ਹੋਸ਼ ਵੀ ਬਖਸ਼ੇਗੀ. ਜਿਹੜੇ ਕਿਸਾਨ ਅਤੇ ਕਿਰਤੀ ਵੀਰ ਘਰ ਬੈਠੇ ਨੇ ਉਹ ਕਿਰਤ ਕਮਾਈਆਂ ਫਸਲਾਂ ਉਗਾਉਣ...ਮੰਡੀ ਵਿੱਚ ਕਿਸੇ ਨਹੀਂ ਭੇਜਣੀ, ਪੰਜਾਬ ਅੰਦਰ ਹੀ ਖਪਤ ਹੋਏਗੀ ਅਤੇ ਸਮਾਜ ਵਿੱਚ ਧੜੇਬੰਦੀਆਂ ਨੂੰ ਦਫ਼ਾ ਕਰ ਦਿਓ, ਕਾਂਗਰਸੀ ਅਕਾਲੀ ਸਾਰੇ ਤੁਰ ਰਹੇ ਨੇ, ਸਮਾਜਿਕ ਚਿਹਰੇ ਗਾਇਕਾਂ ਅਤੇ ਫਿਲਮ ਇੰਡਸਟਰੀ ਦਾ ਮੈਦਾਨ ਵਿੱਚ ਨਿੱਤਰ ਕੇ ਆਉਣਾ ਵਿਸ਼ਵ ਪੱਧਰ ਉਤੇ ਇੱਕ ਸੁਨੇਹਾ ਦੇ ਰਿਹਾ ਹੈ ਕਿ ਇਧਰ ਕੁਝ ਗਲਤ ਹੋ ਰਿਹਾ ਹੈ. ਮੁੱਦਾ ਭਲਾ ਇਕੱਲਾ ਕਿਸਾਨਾਂ ਦਾ ਹੀ ਹੈ ? ਕਿਹੜਾ ਆਰਥਿਕ ਖੇਤਰ ਬਾਕੀ ਰਹਿ ਗਿਆ, ਜੇ.ਐਨ.ਯੂ. ਮੁੱਦੇ ਉੱਤੇ ਯੂਨੀਵਰਸਿਟੀ ਦੇ ਵਿੱਦਿਆਰਥੀਆਂ ਨਾਲ ਕਿੰਨਾ ਗੰਦਾ ਸਲੂਕ ਕੀਤਾ ਸਰਕਾਰ ਨੇ, ਸ਼ਾਹੀਨ ਬਾਗ ਵਿੱਚ ਭਾਰਤੀ ਸਮਾਜ ਦੀ ਨਫਰਤ ਦਿੱਸਦੀ ਨਹੀਂ ? ਅੱਜ ਇੰਟਰਨੈੱਟ ਉੱਤੇ ਹਿੰਦੂ-ਮੁਸਲਮਾਨ ਨਫਰਤੀ ਸਲੂਕ ਦਾ ਗੁਬਾਰ ਮਣਾਂ ਮੂੰਹੀਂ ਭਰਿਆ ਪਿਆ, ਇਧਰ ਹਰਨੇਕ ਵਰਗਿਆਂ ਨੂੰ ਬਾਬਾ ਬਘੇਲ ਸਿੰਘ ਦੀ ਦਿੱਲੀ ਫਤਹਿ ਵੀ ਚੁੱਭਣ ਲੱਗੀ, ਕੀ ਹਰਨੇਕ ਸਿੰਘ ਮਾਨਸਿਕ ਟ੍ਰੌਮੇ ਵਿੱਚ ਤਾਂ ਨਹੀਂ ਕਿ ਬਾਬਾ ਬਘੇਲ ਸਿੰਘ ਇਹਨੂੰ ਬਘੇਲ ਸਿੰਘ ਕੁੱਤੇਖਾਣੀ ਸਪੈਸ਼ਲਿਸਟ ਵਰਗਾ ਲੱਗਣ ਲੱਗਿਆ ਹੋਵੇ ? ਰਾਜਨੀਤਕ ਪੱਖੋਂ ਐਨੀ ਸੰਕੀਰਣਤਾ ਦੀ ਆਸ ਮੈਂ ਕਦੇ ਵੀ ਹਰਨੇਕ ਸਿੰਘ ਤੋਂ ਨਹੀਂ ਰੱਖੀ ਸੀ, ਗੁਰਬਾਣੀ ਅਤੇ ਇਤਿਹਾਸ ਪ੍ਰਤੀ ਉਹਦੀ ਗੱਲਾਂ ਨੂੰ ਇਗਨੋਰ ਕਰ ਦੇਂਦਾ ਸੀ, ਪਰ ਹੁਣ ਘੱਟੋ ਘੱਟ ਬੰਦਾ ਵੇਲਾ ਕੁਵੇਲਾ ਵੇਖਦਾ ਕਿ ਨਹੀਂ ? ਇਸ ਵੇਲੇ ਮੋਦੀ ਜੇਕਰ ਭਾਰਤੀ ਇੰਟਰਨੈੱਟ ਕੁਨੇਕਸ਼ਨ ਬੰਦ ਕਰ ਦਵੇ ਓਦੋਂ ਸਾਡੇ ਬਾਕੀ ਸਿੱਖ ਅਦਾਰਿਆਂ ਨੂੰ ਬੈਨ ਕਰ ਦੇਣਾ ਓਦੋਂ ਇਹ ਇੱਕ ਪਾਸੇ ਬੈਠੇ ਸਿਆਣਿਆਂ ਨੇ ਸਾਡੀ ਕਿਹੜੀ ਤਸਵੀਰ ਪੇਸ਼ ਕਰਨੀ ਜਰਾ ਅੰਦਾਜ਼ਾ ਹੈ ? ਇਹਦੇ ਵਰਗੇ ਬੰਦੇ ਨੇ ਤਾਂ ਓਥੇ ਵੀ ਦਸਮ ਗਰੰਥ ਤੇ ਰਾਗਮਾਲਾ ਲੈ ਕੇ ਬਹਿ ਜਾਣਾ ਕਿ ਇਹ ਮਸਲਾ ਹੱਲ ਨਹੀਂ ਕੀਤਾ ਸਾਡੀ ਲੀਡਰਸ਼ਿੱਪ ਨੇ ਇਸ ਲਈ ਸਾਰੀ ਕੌਮ ਝੁੱਡੂ ਏ, ਗਾਇਕ ਮਰਾਸੀ ਹੁੰਦੇ ਨੇ, ਦੀਪ ਸਿੱਧੂ ਸਨੀ ਦਿਓਲ ਨਾਲ ਸੀ, ਕੰਵਰ ਗਰੇਵਾਲ ਮੰਗ ਖਾਣਾ ਏ, ਸਿੱਧੂ ਮੂਸੇਵਾਲਾ ਫੁਕਰਾ ਏ ਏਸ ਲਈ ਇਹ ਸੰਘਰਸ਼ ਮੂਰਖਾਂ ਦਾ ਸੀ....ਇੰਡਸਟਰੀ ਪੰਜਾਬ ਚ ਸੀਗੀ ਨਹੀ, ਬੀਜੇਪੀ ਲੌਬੀ ਛੋਟੇ ਉਦਯੋਗ ਜਲੰਧਰ, ਲੁਧਿਆਣੇ ਵਿੱਚ ਬਹੁਤੇ ਰੂਪ ਵਿੱਚ ਕਾਬਿਜ਼ ਹੈ, ਰਵਿਦਾਸੀਆਂ ਨੂੰ ਸਿੱਖ ਨਹੀਂ ਮੰਨਣਾ, ਬਾਕੀ ਲੋਕ ਜਾਤਾਂ ਛੋਟੀਆਂ ਵਾਲੇੰ ਨੇ, ਓਦਾਂ ਕਹਿਣ ਨੂੰ ਅਸੀਂ ਨਾਨਕ ਦੇ ਯਾਰ ਹਾਂ, ਬੇਸ਼ਰਮੀ ਦੇ ਦ੍ਰਿਸ਼ ਕੱਲ੍ਹ ਦੇ ਪ੍ਰੋਗਰਾਮ ਜਿਸਦਾ ਲਿੰਕ ਉੱਪਰ ਦਿੱਤਾ ਹੈ, ਉਹਨੂੰ ਦੋਬਾਰਾ ਸੁਣ ਲਿਓ ਤੇ ਦੋ ਗੱਲਾਂ ਸੋਚਿਓ, ਪਹਿਲੀ ਗੱਲ ਕਿ ਕੀ ਇਹ ਸਾਰੀ ਬਕਵਾਸ ਸੱਚਾਈ ਹੈ ? ਜੇਕਰ ਨਹੀਂ ਤਾਂ ਬਾਹਰ ਸਾਡਾ ਅਕਸ ਕੀ ਪੇਸ਼ ਹੋ ਰਿਹਾ ? ਦੂਸਰੀ ਗੱਲ ਜੇਕਰ ਹਰਨੇਕ ਦੇ ਕਹਿਣ ਵਾਂਗੂੰ ਸਾਰਾ ਪ੍ਰਕਰਣ 84 ਵਾਲਾ ਉਹਦੀ ਵਿਆਖਿਆ ਪ੍ਰਣਾਲੀ ਵਾਲਾ ਹੋਇਆ ਤਾਂ ਫੇਰ ਇਸਦਾ ਹੱਲ ਇਹੀ ਹੈ ਕਿ ਸਾਰੇ ਲੋਕਾਂ ਨੂੰ ਜ਼ਲੀਲ ਕਰਨਾ ? ਜਾਗਰੂਕ ਮਿਸ਼ਨਰੀ ਪ੍ਰਚਾਰਕਾਂ ਨੂੰ ਤਾਂ ਇਹ
ਇੱਕ ਮਹੱਤਵਪੂਰਨ ਗੱਲ ਇਹ ਵੀ ਹੈ ਕਿ ਇਹ ਅੰਦੋਲਨ ਪੰਜਾਬੀਆਂ ਤੋਂ ਇਲਾਵਾ ਕਿਸੇ ਵੀ ਸਟੇਟ ਤੋਂ ਲੀਡ ਨਹੀਂ ਕੀਤਾ ਜਾ ਸਕਦਾ, ਸਾਡੇ ਕੋਲ ਤਾਕਤ ਯੋਗਤਾ ਅਤੇ ਅੱਗੇ ਵੱਧ ਕੇ ਮੰਦੀ ਦੇ ਦੌਰ ਵਿੱਚ ਮੰਡੀ ਨੂੰ ਲੀਡ ਕਰਨ ਦਾ ਮਾਅਦਾ ਹੈਗਾ ਹੈ, ਓਥੇ ਜਦੋਂ ਮਸਲਾ ਦੱਖਣੀ ਏਸ਼ੀਆ ਦੀ ਰਾਜਨੀਤੀ ਦੇ ਬਦਲਾਅ ਦਾ ਮੁੱਢ ਬੰਨ੍ਹਣ ਦਾ ਹੈ, ਓਥੇ ਇਹਨਾਂ ਵਰਗੇ ਸਿਆਣੇ ੧੯੮੪ ਦੇ ਜੇਤੂ ਸੰਘਰਸ਼ ਨੂੰ ਵੀ ਸਭ ਤੋਂ ਵੱਡੀ ਹਾਰ ਦੱਸੀ ਜਾਂਦੇ ਅਤੇ ਹੁਣ ਆਉਣ ਵਾਲੇ ਵੇਲੇ ਬਾਰੇ ਵੀ ਬੀਤੇ ਦੇ ਡਰਾਵੇ ਦੇ ਰਿਹਾ...ਹੇਠ ਲਿਖਿਆ ਜਵਾਬ ਸਿਰਫ ਆਮ ਮਨੁੱਖ ਲਈ ਹੈ ਜਿਹੜਾ ਹਰਨੇਕ ਸਿੰਘ ਦੀ ਉਪਭਾਵੁਕ ਟਿੱਪਣੀ ਤੋਂ ਪ੍ਰਭਾਵਿਤ ਹੋ ਕੇ ਕੁਝ ਹੋਰ ਸੋਚਦਾ ਹੋਵੇ ਉਹ ਇੰਨਾ ਕੁ ਸਮਝ ਲਵੇ ਕਿ,
ਭਾਈ ਜਰਨੈਲ ਸਿੰਘ ਦੀ ਸ਼ਹਾਦਤ ਦੇ ਨਾਲ ਸੰਘਰਸ਼ ਫ਼ਤਹਿ ਹੋਇਆ ਸੀ, ਕਿਸੇ ਵੀ ਕਾਨੂੰਨ ਦੀ ਕਿਸੇ ਦਫ਼ਾ ਵਿੱਚ ਇਹ ਦਰਜ ਨਹੀਂ ਹੈ ਕਿ ਕਿਸੇ ਆਗੂ ਦੀ ਮੌਤ ਮਗਰੋਂ ਉਸਦੀ ਸਮਰਥਕ ਰਿਆਇਆ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ, ਪਰ ਇਧਰ ਜਦੋਂ ਨਵੰਬਰ ਵਿੱਚ ਸਿੱਖਾਂ ਵੱਲੋਂ ਸਿਰਫ ਇੰਦਰਾ ਗਾਂਧੀ ਮਾਰਨ ਦੇ ਇਵਜ਼ਾਨੇ ਵਿੱਚ ਦਿੱਲੀ ਸਮੇਤ ਸਮੂਹ ਭਾਰਤ ਵਿੱਚ ਸਿੱਖਾਂ ਦੇ ਕਾਰੋਬਾਰ ਉਜਾੜੇ ਜਾਣੇ ਉਹਦਾ ਕਸੂਰ ਸਰਕਾਰੀ ਧਿਰ ਤੋਂ ਇਲਾਵਾ ਕੋਈ ਵੀ ਸਿਆਣਾ ਬੰਦਾ ਸਿੱਖਾਂ ਸਿਰ ਨਹੀਂ ਪਾਉਂਦਾ ਪਰ ਇਧਰ.... ਮਾਫ਼ੀ, ਭਾਵਨਾ ਸੰਕੋਚ ਕੇ ਸਿਰਫ ਲੂਣ ਹਰਾਮੀ ਕਹਾਂਗਾ ਇਸ ਸ਼ਖਸ ਨੂੰ, ਇਹਦੇ ਵਰਗੇ ਇਹਦੇ ਸ਼ਰਧਾਲੂਆਂ ਨੂੰ ਇਹ ਵੀ ਨਹੀੰ ਪਤਾ ਹੋਣਾ ਕਿ ਇਸ ਲੇਖ ਦਾ ਲਿਖਾਰੀ ਆਪਣੀ ਹੋਸ਼ ਸੰਭਾਲਣ ਤੋਂ ਹੀ ਕੋਰਟਾਂ ਕਚਹਿਰੀਆਂ ਦੇ ਇਹੀ ਕੇਸ ਵੇਖਦਾ ਸੁਣਦਾ ਆਇਆ ਹੈ, ਇਹਦੇ ਵਰਗੇ ਲੋਕਾਂ ਦੇ ਡਰਾਏ ਸਾਡੇ ਮਾਪੇ ਵੀ ਸਭ ਕੁਝ ਭੁਗਤਨ ਦੇ ਨਾਲ ਨਾਲ ਸਾਨੂੰ ਪੂਰੀਆਂ ਗੱਲਾਂ ਨਹੀਂ ਸਨ ਦੱਸਦੇ, ਜੇ ਕਿਤੇ ਮੈਂ ਵੀ ਹੋਰਾਂ ਵਾਂਗੂੰ ਸਿਰ ਸੁੱਟ ਕੇ ਤੁਰਿਆ ਰਹਿੰਦਾ ਤਾਂ ਇਹਨਾਂ ਤੋਂ ਮਿਲੇ ਗਿਆਨ ਨਾਲ ਆਪਣੇ ਖਾਨਦਾਨ ਨੂੰ ਗਾਲਾਂ ਕੱਢਣ ਬੈਠਾ ਹੁੰਦਾ...ਪਰ ਅੱਜ ਸਮਾਂ ਹੈ, ਹਾਲੇ ਕੋਈ ਮੁਲਕ ਬਣਨ ਦੀ ਗੱਲ ਨਹੀਂ ਚਲ ਰਹੀ ਸਿਰਫ ਭਾਰਤ ਦਾ ਅੰਦਰੂਨੀ ਮਸਲਾ ਹੈ, ਹਰਨੇਕ ਯਾ ਹਰ ਸੁਹਿਰਦ ਬੰਦੇ ਵੱਲੋਂ ਸਾਨੂੰ ਜ਼ਾਬਤੇ ਵਿੱਚ ਰਹਿਣ ਦੀ ਅਪੀਲ ਅਤੇ ਬੇਨਤੀ ਅਤੇ ਹੁਕਮ ਸਭ ਕੁਝ ਸੁਆਗਤ ਅਧੀਨ ਹੈ, ਅਸੀਂ ਪਾਗਲ ਨਹੀਂ, ਪਰ ਸਾਡੇ ਦਿੱਲੀ ਪ੍ਰਤੀ ਕਿਸੇ ਤਰ੍ਹਾਂ ਦੇ ਰੋਸ ਨੂੰ ਨਜਾਇਜ਼ ਦੱਸ ਕੇ ਬਕਵਾਸ ਨੂੰ ਬਰਦਾਸ਼ਤ ਤਾਂ ਭਾਵੇਂ ਕਰਾਂਗੇ ਪਰ ਮਾਫ਼ ਨਹੀਂ ਕਰ ਸਕਦੇ ਇਹ ਗੱਲ ਸਾਰੇ ਜਣੇ ਖਾਨੇ ਪਾ ਲਓ. ਸਿੱਖ ਪਰਿਵਾਰਾਂ ਨਾਲ ਹੋਏ ਜ਼ੁਲਮ ਤਸ਼ੱਦਦ ਵਿੱਚ ਸਰਕਾਰ ਦੀ ਖਿਝ ਅਤੇ ਪੰਜਾਬੀ ਲੀਡਰਸ਼ਿਪ ਦੀ ਦਲਾਲੀ ਕੰਮ ਕਰਦੀ ਸੀ, ਸਾਡੀ ਇਹ ਬਦਕਿਸਮਤੀ ਹੈ ਹਾਲੇ ਤੱਕ ਬਾਦਲ ਸਾਡੇ ਸਿਰੋਂ ਨਹੀਂ ਲੱਥਾ, ਪਰ ਬਦਲ ਤਿਆਰ ਨਾ ਹੋਣ ਉੱਤੇ ਅਸੀਂ ਕਿੰਨਾ ਕੁਝ ਆਪਣੇ ਤੌਰ ਉੱਤੇ ਕਰ ਰਹੇ ਹਾਂ, ਕੀ ਅਸੀ ਪਾਗਲ ਹੋ ਕੇ ਆਪਣੇ ਚੰਗੇ ਭਲੇ ਇਤਿਹਾਸ ਉੱਤੇ ਥੁੱਕਣ ਬਹਿ ਜਾਈਏ ? ਬਘੇਲ ਸਿੰਘ ਨੇ ਦਿੱਲੀ ਜਿੱਤੀ, ਸਾਡੀ ਢਾਡੀ ਵਾਰਾਂ ਦਾ ਉਹ ਹਿੱਸਾ ਬਣੇ, ਹੁਣ ਜੇ ਗਾਇਕ ਕੁਝ ਵੱਧ ਘੱਟ ਬੋਲਦੇ ਵੀ ਨੇ ਤਾਂ ਕੀ ਉਹਦੇ ਤੋਂ ਵੀ ਮੂੰਹ ਨੂੰ ਸਿਉਣ ਮਰਵਾ ਦਈਏ ? ਸਿਆਣੇ ਬੰਦੇ ਨੂੰ ਤਾਂ ਚਾਹੀਦਾ ਕਿ ਆਗੂ ਸੰਭਲੇ ਹੋਏ ਬਿਆਨ ਦੇਣ ਅਤੇ ਦੁਸ਼ਮਨਾਂ ਦਾ ਮੀਡੀਆ ਇਹਨਾਂ ਅੱਥਰੇ ਬਿਆਨਾਂ ਦਾ ਨੋਟਿਸ ਲਿਆਉਣ ਅਤੇ ਅਸੀਂ ਹੱਸ ਕੇ ਕਹੀਏ ਕਿ ਤੁਸੀਂ ਲੀਡਰਾਂ ਦੇ ਬਿਆਨ ਉੱਤੇ ਗੌਰ ਕਰੋ, ਉਹਨਾਂ ਦਾ ਗੰਦਾ ਮੀਡੀਆ ਸਾਡੀਆਂ ਘਰ ਦੀਆਂ ਬਾਰੇ ਗਲਤ ਬੋਲੇ ਹਰਨੇਕ ਸਿੰਘ ਦੀ ਟੀਮ ਅੱਡੀਆਂ ਚੁੱਕ ਕੇ ਉੱਲਰ ਉੱਲਰ ਪੈਂਦੀ ਕਿ ਆਹ ਗੱਲ ਉਹਨਾਂ ਤੋਂ ਪਹਿਲੋਂ ਆਪਾਂ ਕਹਿਣੀ ਏ, ਕੂਹਣੀ ਮੋੜਾਂ ਉੱਤੇ ਇਹੋ ਜਿਹੀਆਂ ਅੜਬਾਈਆਂ ਸੱਜਣਾਂ ਮਹਿੰਗੀਆਂ ਪੈਂਦੀਆਂ ਨੇ ! ਯੁੱਧ ਭਾਵੇਂ ਸ਼ਸਤਰਾਂ ਦਾ ਹੋਵੇ ਯਾ ਜੁਬਾਨਾਂ ਦਾ...ਅਸਰ ਫੱਟ ਹੀ ਕਰਦੇ ਨੇ ! ਖੇਡ ਲੈਣ ਦਿਓ ਭੋਰਾ ਕੁ, ਇਹ ਵੀ ਪੰਜਾਬੀਆਂ ਦੀ ਮੌਜ ਏ, ਅੰਤਰਰਾਸ਼ਟਰੀ ਪੱਧਰ ਉੱਤੇ ਟਰੰਪ ਹਾਰਿਆ ਏ, ਬਾਇਡਨ ਦੇ ਬਾਲ ਨੇੜਤਾ ਰੱਖੋ ਤਾਂ ਕਿ ਰੂਸੀ ਕਤੀੜ ਆਪਣੇ ਏਜੰਟ ਟਰੰਪ ਦੇ ਹਾਰੇ ਦਾ ਬਦਲਾ ਪੰਜਾਬ ਦੇ ਸਮੀਕਰਣ ਵਿਗਾੜ ਕੇ ਨਾ ਲਵੇ, ਕਸ਼ਮੀਰ ਹਾਲੇ ਦਹਿਕਦਾ ਹੈ ਅਤੇ ਚੀਨ ਭਾਰਤ ਪ੍ਰਤੀ ਖਿਝ ਪੂਰੀ ਰੱਖ ਰਿਹਾ, ਮੋਦੀ ਬਹੁਤਿਆਂ ਨੂੰ ਰੜਕਦਾ ਪਿਆ ਤੇ ਜੇ ਐਵੇਂ ਗੱਲਾਂ ਚੌੜ ਵਿੱਚ ਵਧੀਆਂ ਤਾਂ ਅਗਲਿਆਂ ਮੋਦੀ ਦਾ ਕੰਡਾ ਕੱਢ ਕੇ ਬੀਜੇਪੀ ਹਮੇਸ਼ਾ ਲਈ ਸਥਾਪਿਤ ਕਰ ਦੇਣੀ ਏ ਇਸ ਲਈ ਇਸ ਖੇਡ ਵਿੱਚ ਤੁਸੀਂ ਕਿਸਾਨੀ ਮੋਰਚੇ ਦੇ ਹੱਕ ਅਤੇ ਵਿਰੋਧ ਦੋਵਾਂ ਚੋਂ ਕੋਈ ਮਰਜੀ ਰਾਹ ਫੜ ਲਓ ਪਰ ਜਾਇਜ਼ ਤਰੀਕਾ ਅਤੇ ਸੁਹਿਰਦ ਵਸੀਲਾ ਰੱਖੋ. ਰੇਡੀਓ ਦੇ ਸ਼ਰਧਾਲੂ ਜਿਹੜੇ ਹਜੇ ਵੀ ਖੁਦ ਨੂੰ ਸਿੱਖ ਹੋਣ ਦਾ ਭਰਮ ਰੱਖਦੇ ਹੋਣ ਉਹ ਇਸ ਗੱਲ ਨੂੰ ਜ਼ਰੂਰ ਸਮਝਣ, ਰੇਡੀਓ ਵਾਲੇ ਦੇਵਪੁਰਸ਼ ਨੇ, ਪਰੀਆਂ ਹੀ ਉਹਨਾਂ ਨੂੰ ਨੀਂਦ ਚੋਂ ਜਗਾਉਣ ਤਾਂ ਜਗਾਉਣ, ਬਾਕੀ ਸਭ ਤਾਂ ਹਿਲ ਗਏ ਲੀਹੋਂ.
ਰਾਜਨੀਤੀ ਦੇ ਬਹੁਤ ਸਾਰੇ ਭੇਦ ਹੁੰਦੇ ਨੇ, ਮੇਰੀ ਰਾਜਨੀਤਕ ਸਮਝ ਕੁਝ ਹੋਰ, ਤੁਹਾਡੀ ਕੁਝ ਹੋਰ ਹੋਏਗੀ, ਪਰ ਸੱਚਾਈ ਦੀ ਗੱਲ ਉੱਤੇ ਨਜ਼ਰੀਏ ਦੀ ਖੁੰਧਕ ਕੰਮ ਨਹੀਂ ਕਰਨੀ ਚਾਹੀਦੀ, ਮੈਨੂੰ ਯਾਦ ਹੈ ਇੱਕ ਵੀਰ ਨੇ ਮੇਰੇ ਪ੍ਰਤੀ ਟਕਸਾਲੀ ਹੋਣ ਠੱਪਾ ਮੜ੍ਹ ਦਿੱਤਾ ਸੀ, ਉਹਨੂੰ ਰੇਡੀਓ ਸ਼ਰਧਾਲੂ ਤਾਂ ਨਹੀਂ ਕਹਿੰਦਾ ਮੈਂ ਪਰ ਹਾਂ ਇਹ ਗੱਲ ਠੀਕ ਹੈ ਕਿ ਸਾਡੀ ਹੁਣ ਤੱਕ ਦੀ ਕਾਰਗੁਜ਼ਾਰੀ ਧੜਿਆਂ ਵਿੱਚ ਨੱਚਦੀ ਰਹਿਣ ਕਰਕੇ ਅਸੀਂ ਕਿਸੇ ਕੱਲੇ ਇਕਹਿਰੇ ਬੰਦੇ ਨੂੰ ਬੰਦਾ ਸਮਝਦੇ ਹੀ ਨਹੀਂ, ਸਿੱਖ ਸਮਝੀਏ...ਸਵਾਲ ਹੀ ਪੈਦਾ ਨਹੀਂ ਹੁੰਦਾ ! ਇਥੇ ਬਹੁਤੇ ਬੰਦੇ ਮੇਰੇ ਗਾਤਰੇ ਕਾਗਜਾਂ ਦਾ ਬੈਗ ਦੇਖ ਕੇ ਕਹਿਣਗੇ,ਕਿਰਪਾਨ ਕਿਥੇ ਆ ? ਉਹ ਸੋਚਦੇ ਕਿ ਇਨਕਲਾਬ ਕਲਮ ਤੋਂ ਬਿਨ੍ਹਾਂ ਹੀ ਆਉਂਦਾ, ਠੀਕ ਹੈ, ਵਗਦੇ ਜਾਓ ਵਹਿਣਾਂ ਅੰਦਰ, ਪਰ ਲੋਕਾਂ ਦੀ ਭਾਵਨਾ ਦਾ ਐਨਾ ਮਜ਼ਾਕ ਨਾ ਉਡਾਓ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਤੁਹਾਡੀ ਗੱਲ ਜਾਇਜ਼ ਨਾ ਠਹਿਰਾਈ ਜਾ ਸਕੇ. ਮੋਰਚੇ ਸੰਬੰਧੀ ਬਹੁਤ ਸਾਰਿਆਂ ਗੱਲਾਂ ਨੇ ਜਿਹੜੇ ਵਿੱਚ ਇਸ ਬੇਈਮਾਨ ਚੈਨਲ ਦੇ ਲੋਕਾਂ ਦਾ ਕੋਈ ਸੰਬੰਧ ਨਹੀਂ, ਇਸ ਲਈ ਉਹ ਗੱਲਾਂ ਅਗਲੇ ਲੇਖਾਂ ਵਿੱਚ ਲਗਾਤਾਰ ਜਾਰੀ ਰੱਖਦੇ ਹਾਂ ! ਇਸ ਅਧਿਆਏ ਦਾ ਇਥੇ ਹੀ ਸਮਾਪਨ !!
ਸਿਫ਼ਰਨਵੀਸ ਇੱਕਵਿੰਦਰ ਪਾਲ ਸਿੰਘ
29 ਨਵੰਬਰ, 2020
contact info - sifarnaama.123@gmail.com

Comments
Post a Comment