Imbalance of Interpretation is Disaster for Mankind


 ਰੇਡੀਓ ਵਿਰਸਾ ਨਿਊਜ਼ੀਲੈੰਡ - ਇੱਕ ਬੇਲਗਾਮ ਤਬਕਾ !

ਬਦਤਮੀਜ਼ੀਆਂ ਦਾ ਵਰਤਦਾ ਸਿਖਰ !


ਇਸ ਤੋਂ ਪਹਿਲਾਂ ਕਿ ਗੱਲ ਸ਼ੁਰੂ ਕਰਾਂ, ਮੂਹਰੇ ਹੱਡੀਆਂ ਦੀ ਮਾਲਾ, ਬੰਦਗੀ ਭਰੀਆਂ ਕੁਝ ਗੱਲਾਂ ਕਰ ਲਵਾਂ. ਕਿਉਂਕਿ ਗੱਲ ਉਹਨਾਂ ਭੱਦਰ ਪੁਰਖਾਂ ਦੀ ਕਰਨੀ ਏ ਜਿਹਨਾਂ ਦਾ ਪ੍ਰਤਾਪ ਇੰਨਾ ਵੱਡਾ ਹੈ ਕਿ ਉਹਨਾਂ ਦੀ ਅੱਖ ਨੇੜ ਤੇੜ ਨਹੀਂ ਟਿਕਦੀ, ਸਿੱਧੇ ਧੁਰ ਦਰਬਾਰ ਤੋਂ ਅਗਮ ਨਿਗਮ ਦੀ ਸੋਝੀ ਲੈ ਕੇ ਆਏ ਹੋਏ ਹਨ. ਉਹ ਕੀ ਹਨ,ਕਿਸੇ ਤੋਂ ਲੁਕੇ ਹੋਏ ਨਹੀਂ, ਜੋਗੀ ਗੋਰਖਨਾਥ ਤੋਂ ਵੱਡੀ ਪਹੁੰਚ ਉਹਨਾਂ ਦੇ ਹੰਕਾਰ ਦੀ ਹੈ, ਸਾਰੀ ਸਿੱਖ ਸੰਗਤ ਵੈਸੇ ਪਟਿਆਲੇ ਬੈਠੇ ਸਿੱਧ ਪੁਰਸ਼ ਦੇ ਦਰਸ਼ਨ ਕਰਦੀ ਏ ਪਰ ਉਸਦੇ ਪਿੱਛੇ ਲੁਕੇ ਦਰਵੇਸ਼ ਨੂੰ ਐਵੇਂ ਭੋਲੇ ਭਾਏ, ਬਚਨ ਕੁਬਚਨ ਵੀ ਬੋਲ ਦੇਂਦੇ ਹਨ. ਖੈਰ ਮੈਂ ਗੱਲ ਸ਼ੁਰੂ ਕਰਨੋ ਪਹਿਲਾਂ ਆਪਣੀ ਗੱਲ ਕਹਿ ਲਵਾਂ, ਨਹੀਂ ਤਾਂ ਮਗਰੋਂ ਉਸ ਵਿਸ਼ੇ ਨੇ ਹੀ ਸਾਰੀ ਥਾਂ ਲੈ ਲੈਣੀ ਹੈ. 

ਭਾਸ਼ਾ ਅਤੇ ਇਸਦੇ ਵਿਸਤਾਰ ਜਦੋਂ ਆਪਣੀ ਸੀਮਾਵਾਂ ਲੰਘਦੇ ਹੋਵਣ ਓਦੋਂ ਬੰਦਗੀ, ਸਿਮਰਨ ਅਤੇ ਅਧਿਐਨ ਆਪਣੀ ਵੱਖਰੀ ਅਹਿਮੀਅਤ ਰੱਖਦਾ ਹੈ. ਜਿਸ ਕਿਸੇ ਨੂੰ ਵੀ ਆਪਣੇ ਘਰ ਪਰਿਵਾਰ ਅੰਦਰ ਕਿਸੇ ਸਮਾਜ ਦਾ ਹਿੱਸਾ ਬਣਾ ਕੇ ਤੁਰਨ ਦਾ ਹੁਨਰ ਸਿਖਾਉਣਾ ਹੋਵੇ ਤਾਂ ਕਦੇ ਵੀ ਉਸਨੂੰ ਕੋਈ ਇੱਕ ਖੇਤਰ ਨਹੀਂ ਦੱਸਿਆ ਜਾ ਸਕਦਾ ! ਸਾਡੇ ਅਤੀਤ ਵਿੱਚ ਸਿਖਾਉਣ ਦੇ ਢੰਗ ਅਤੇ ਉਸਦੇ ਮਾਇਨੇ ਬਹੁਤ ਸੀਮਿਤ ਜਿਹੇ ਰਹੇ ਹਨ,ਜਿਸਦੇ ਕਰਕੇ ਇਹ ਕਿਹਾ ਨਹੀਂ ਜਾ ਸਕਦਾ ਕਿ ਇੱਕੋ ਵਿਅਕਤੀ ਹਰ ਮੌਜ਼ੂ ਨੂੰ ਪੂਰਾ ਫੜ ਪਾਵੇ ਇਹ ਕੋਈ ਜ਼ਰੂਰੀ ਨਹੀਂ, ਪਰ ਫੇਰ ਵੀ ਫਲਸਫਾ ਜਦੋਂ ਇਸਦੀ ਅੰਤਰੀਵੀ ਹੋਂਦ ਵਿੱਚ ਜਿਉਂਦਾ ਹੈ ਤਾਂ ਕਿਸੇ ਬੀਜ ਵਾਂਗੂੰ ਮੁਕੰਮਲ ਤੱਥ ਰੱਖਦਾ ਹੈ ਅਤੇ ਜਦੋਂ ਕਿਸੇ ਸਮਾਜ ਵਿੱਚ ਢਾਲਦਾ ਹੈ ਤਾਂ ਵੱਡੇ ਰੁੱਖ ਦੀ ਟਾਹਣੀਆਂ ਪੱਤਿਆਂ ਵਾਂਗ ਹੁੰਦਾ ਹੈ ਜਿਹੜੇ ਮੌਲਦੇ, ਖਿੜਦੇ ਅਤੇ ਮੁਰਝਾਉਂਦੇ ਨੇ, ਓਵੇਂ ਹੀ ਫਲਸਫੇ ਦੀ ਖੇਡ ਚੱਲਦੀ ਹੈ. ਗੱਲ ਜਦੋਂ ਸਿੱਖਿਆ ਦੀ ਹੋਵੇ ਓਦੋਂ ਪਹਿਲੋਂ ਵੇਖਣਾ ਪੈਂਦਾ ਹੈ ਕਿ ਚੱਲ ਕੀ ਰਿਹਾ ਹੈ ? ਉਸਦੇ ਵੱਖਰੇ ਵਿਚਾਰ ਘੇਰੇ ਨੇ, ਉਸਦੇ ਪੈਮਾਨੇ ਨੇ ਉਸਦੇ ਮੁੱਦੇ ਅਤੇ ਮਕਸਦ ਨੇ, ਪਰ ਉਸ ਸਭ ਦੇ ਇੱਕਰਸ ਮੰਥਨ ਅਤੇ ਵਿਚਾਰ ਸੰਗ੍ਰਹਿ ਨੂੰ ਘੋਖਣ ਸਮਝਣ ਵਿੱਚ ਇੱਕ ਨਵੇਂ ਸਿਖਾਂਦਰੂ ਦੇ ਤੌਰ ਤੇ ਬਹੁਤ ਮੁਸ਼ੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋਕਿ ਮੈਨੂੰ ਵੀ ਕਰਨਾ ਪਿਆ ਹੈ ਪਰ ਝੋਰਾ ਕੋਈ ਨਹੀਂ ਬਲਕਿ ਮੇਰੀ ਬੰਦਗੀ ਦੇ ਐਨੇ ਸਾਲ ਸਫਲ ਹੁੰਦੇ ਜਾ ਰਹੇ ਹਨ ਅਤੇ ਅਸੂਲਾਂ ਦੀ ਤੰਦ ਹੋਰ ਪਿਆਰੀ ਬਣ ਰਹੀ ਹੈ. ਇਸ ਬੰਦਗੀ ਦੇ ਫਲਸਰੂਪ ਜਿਹੜੀਆਂ ਨਿਆਮਤਾਂ ਗੁਰੂ ਬਾਬਾ ਸੋਝੀ ਵਿੱਚ ਬਖਸ਼ਿਸ਼ ਕਰ ਰਿਹਾ ਉਸ ਬਖਸ਼ਿਸ਼ ਦਾ ਅਹਿਸਾਸ ਹੋਣਾ ਕਾਫੀ ਵੱਡੇ ਕਿਸਮ ਅਸਚਰਜ ਗੱਲ ਹੈ.

ਵੈਸੇ ਇਹ ਗੱਲ ਨਾ ਕਹਿਣ ਦੇ ਵੀ ਸਰ ਸਕਦਾ, ਪਰ ਮੈਨੂੰ ਪਤਾ ਹੈ ਜਦੋਂ ਕਦੇ ਉਸ ਅੱਪਗ੍ਰੇਡ ਮਹਿਕਮੇ ਦੇ ਲੋਕਾਂ ਦੀ ਨਜ਼ਰ ਪੈਣੀ ਹੈ,ਉਹਨਾਂ ਆਪਣੀ ਖਰ-ਬੁੱਧੀ ਪ੍ਰਗਟ ਕਰ ਹੀ ਦੇਣੀ ਹੈ ਆਪਣੀਆਂ ਹਰਕਤਾਂ ਨਾਲ. ਵੈਸੇ ਅੱਜ ਮੈਂ ਇਹਨਾਂ ਦੀ ਇੱਕ ਬਾਹਮਣ-ਬਿਰਤੀ ਬਾਰੇ ਗੱਲ ਕਰਨੀ ਹੈ, ਇਤਿਹਾਸ ਦੇ ਬਾਰੇ ਜਵਾਬ ਤਾਂ ਟੀਵੀ ਸੱਚ ਦੀ ਖੋਜ ਉੱਤੇ  ਮਘਦੇ ਬੋਲ (ਇਸ ਨੂੰ ਕਲਿੱਕ ਕਰਕੇ ਪੂਰਾ ਸੁਣਿਓ) ਪ੍ਰੋਗਰਾਮ ਕਰਕੇ ਦਿੱਤੇ ਹੀ ਜਾ ਰਹੇ ਨੇ, ਮੈਨੂੰ ਇਹ ਵੀ ਲੰਬੇ ਸਮੇਂ ਤੋਂ ਅਹਿਸਾਸ ਹੈ ਕਿ ਉਹਨਾਂ ਭੱਦਰ ਪੁਰਖਾਂ ਦੇ ਪੱਲੇ ਹੈ ਕੀ ਅਤੇ ਇਹਨਾਂ ਦੇ ਢਿੱਡ ਪਾੜਿਆਂ ਕਿਹੜੀਆਂ ਲੀਰਾਂ ਨਿੱਕਲਣ ਵਾਲੀਆਂ ਨੇ. ਮੇਰੇ ਤੱਕ ਵੀ ਸੁਨੇਹੇ ਆਉਂਦੇ ਨੇ ਮੇਰੇ ਸ਼ੁਭਚਿੰਤਕਾਂ ਵੱਲੋਂ ਕਿ ਤੂੰ ਨਾ ਬੋਲ, ਇਹਨਾਂ ਹਲਕਿਆਂ ਹੋਇਆਂ ਨੇ ਸ਼ਰਮ ਕਿਸੇ ਦੀ ਨਹੀਂ ਕਰਨੀ. ਪਰ ਮੇਰਾ ਸਵਾਲ ਹੈ ਕਿ ਆਖਿਰ ਕਦੋਂ ਤੱਕ ? ਗੌਰ ਨਾਲ ਸਮਝਿਓ ਹੁਣ ਹੇਠ ਲਿਖੇ ਤੱਥਾਂ ਨੂੰ... 
  • ਹਰਨੇਕ ਸਿੰਘ ਅਤੇ ਇਹਨਾਂ ਦੀ ਪੂਰੀ ਗਿਆਨਵਾਨ ਜਿਊਰੀ (ਸਮੇਤ ਕਨੇਡੇ ਰਹਿੰਦੇ ਤਿੰਨ ਲਾਲ- ਗਿਆਨੀ ਲਖਵੀਰ ਸਿੰਘ, ਸਤਨਾਮ ਸਿੰਘ ਮੌਂਟਰਿਯਲ ਅਤੇ ਯਾਦਵਿੰਦਰ ਸਿੰਘ) ਆਪਣੇ ਲੇਖਾਂ, ਬੋਲਾਂ ਅਤੇ ਵੇਰਵਿਆਂ ਰਾਹੀਂ ਭਾਈ ਰਣਜੀਤ ਸਿੰਘ ਦਾ ਗੱਲ ਗੱਲ ਉੱਤੇ ਰੈਫਰੈਂਸ ਦੇਂਦੇ ਨਹੀਂ ਥੱਕਦੇ, ਉਸ ਬੰਦੇ ਦੀ ਆਪਣੀ ਹੈਸੀਅਤ ਕੀ ਹੈ ਕੀ ਨਹੀਂ ਉਸਦੇ ਬਾਰੇ ਮੇਰੇ ਨਿੱਜੀ ਵਿਚਾਰ ਕਿਸੇ ਹੋਰ ਲੇਖ ਵਿੱਚ ਸਹੀ, ਪਰ ਜਦੋਂ ਕੋਈ ਪ੍ਰਤੀਕਰਮ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਉੱਤੇ ਉਂਗਲ ਖੜ੍ਹੀ ਕਰੇ ਓਦੋਂ ਓਸਨੂੰ ਸਿੱਖੀ ਵਿਰੋਧੀ ਕਹਿ ਕੇ ਸੰਬੋਧਿਤ ਹੁੰਦੇ ਨੇ, ਪਰ ਜਦੋਂ ਇਹਨਾਂ ਉੱਤੇ ਫੈਸਲਾ ਸੁਣਾਏ ਬਗੈਰ ਕੋਈ ਸਵਾਲ ਕਰੇ ਤਾਂ ਇਹਨਾਂ ਦਾ ਸਿੱਧਾ ਜਵਾਬ ਇਹੀ ਹੁੰਦਾ ਹੈ ਕਿ ਅਸੀਂ ਕਿਸੇ ਦੇ ਜਵਾਬਦੇਹ ਨਹੀਂ ਹਾਂ, ਅਸੀਂ ਖੁਦਮੁਖਤਿਆਰ ਹਾਂ !
  • ਠੇਕਾ ਖੋਲ੍ਹਣਾ ਹੋਵੇ ਤਾਂ ਸ਼ਾਯਦ ਕੋਈ ਲਿਆਕਤ ਦਾ ਦਿਖਾਵਾ ਕਰਨ ਦੀ ਲੋੜ ਨਹੀਂ, ਸਿਰਫ ਇੰਨਾ ਬਹੁਤ ਹੈ ਕਿ ਅਕਾਊਂਟੈਂਟ ਰੱਖ ਕੇ ਸਿਰਫ ਉਸ ਸਾਮਾਨ ਦੀ ਰਾਖੀ ਕੀਤੀ ਜਾਵੇ ਉਸਦੀ ਵਿਵਸਥਾ ਨੂੰ ਬਹਾਲ ਰੱਖਣਾ ਹੀ ਘੱਟੋ ਘੱਟ ਲਿਆਕਤ ਕਾਫੀ ਹੈ. ਪਰ ਇਧਰ ਗੁਰਦੁਆਰਾ ਸੰਸਥਾ, ਮੰਦਰਾਂ ਬਰਾਬਰ ਗਿਣਤੀ ਰੱਖਣ ਲੱਗੇ ਸਾਡੀ ਆਗੂ ਧਿਰਾਂ ਨੇ ਸੋਚਿਆ ਹੀ ਨਾ, ਕਿ ਇਥੇ ਆਉਣ ਵਾਲਿਆਂ ਪ੍ਰਬੰਧਕਾਂ ਅਤੇ ਅਹੁਦੇਦਾਰਾਂ ਦੀ ਲਿਆਕਤ ਨਿਰਧਾਰਤ ਦੀ ਲੋੜ ਹੈ. ਹੁਣ ਪ੍ਰਬੰਧਕ ਭਾਵੇਂ ਬਲਰਾਜ ਸਿੰਘ ਸਪੋਕਨ ਸ਼ਹਿਰ ਵਾਲਾ ਧੜਾ ਹੋਵੇ, ਭਾਵੇਂ ਵਰਿੰਦਰ ਸਿੰਘ ਗੋਲਡੀ ਵਾਲਾ ਧੜਾ ਜਾਂ ਨਿਊਜ਼ੀਲੈੰਡ ਵਿੱਚ ਵੱਖ ਵੱਖ ਧੜਿਆਂ ਵਾਂਗ ਇੱਕ ਭਾਈ ਕੇਵਲ ਸਿੰਘ ਵਾਲਾ ਗਰੁੱਪ, ਜਿਸ ਵਿੱਚ ਸਰਦਾਰ ਹਰਨੇਕ ਸਿੰਘ ਇੱਕ ਮੈਂਬਰ ਵਜੋਂ ਹੈਸੀਅਤ ਰੱਖਦਾ ਹੈ, ਇਹਨਾਂ ਸਾਰਿਆਂ ਨੂੰ ਪੰਥਕ ਖੇਤਰ ਦਾ ਮੈਦਾਨ ਖਾਲੀ ਮਿਲ ਗਿਆ...ਜਿਸਦੇ ਅੰਦਰ ਭਾਈ ਜਰਨੈਲ ਸਿੰਘ ਦੀ ਸ਼ਹਾਦਤ ਮਗਰੋਂ ਕੋਈ ਵੀ ਵੱਡਾ ਨਾਮ ਅਜਿਹਾ ਨਹੀਂ ਨਜ਼ਰੀਂ ਆ ਰਿਹਾ ਜਿਹੜਾ ਗੁਰਮਤਿ ਦੇ ਸਾਰੇ ਵਖਰੇਵੇਂ ਅਤੇ ਗੁਹਜਾਂ ਨੂੰ ਸਮਝਣ ਸਮਝਾਉਣ ਦਾ ਗੁਣ ਰੱਖਦਾ ਹੋਵੇ. ਸਾਰੇ ਹੀ ਆਪੋ ਆਪਣੇ ਧੜੇ ਪੂਜਨ ਦੇ ਪੁਜਾਰੀ ਜਦੋਂ ਮੰਚ ਦਬੱਲ ਬੈਠੇ ਤਾਂ ਸਿੱਟੇ ਹੁਣ ਵਿਗੜੇ ਪਏ ਨੇ. 
  • ਮਨੋਵਿਗਿਆਨ ਦੇ ਸਾਰੇ ਪੈਮਾਨੇ ਅਤੇ ਪਰਿਪੇਖ ਇਹਨਾਂ ਲੋਕਾਂ ਦੀ ਮਾਨਸਿਕਤਾ ਇੰਨੀ ਹੇਠਾਂ ਸੁੱਟ ਚੁੱਕੇ ਹਨ ਕਿ ਸਮੇਤ ਮੇਰੇ, ਕੋਈ ਵੀ ਨਵਾਂ ਨਾਮ ਸਿੱਖੀ ਖੇਤਰ ਵਿੱਚ ਵਿਚਰਦਾ ਹੋਵੇ ਓਹਦੇ ਪ੍ਰਤੀ ਜਹਿਰ ਹੀ ਥੁੱਕਦੇ ਨੇ, ਮੈਨੂੰ ਨਹੀਂ ਲਗਦਾ ਕਿ ਇਹਨਾਂ ਚਹੁਆਂ ਪੰਜਾਂ ਧੜਿਆਂ ਵਿੱਚੋਂ ਕਿਸੇ ਇੱਕ ਵਿੱਚ ਵੀ ਹਿਮਾਕਤ ਹੋਵੇ ਆਪਣੇ ਬਾਰੇ ਉਠਦੇ ਸਵਾਲ ਨੂੰ ਬਰਦਾਸ਼ਤ ਕਰਨ ਲਈ. ਮਘਦੇ ਬੋਲ ਵਾਲੇ ਵੀਰਾਂ ਦੀ ਸਿਫਤ ਸਿਰਫ ਇੰਨੀ ਹੈ ਕਿ ਉਹ ਪ੍ਰਬੰਧਕੀ ਨਿਜ਼ਾਮ ਵਿੱਚ ਨਹੀਂ ਨੇ, ਗੁਣ ਪੱਖੋ ਕਦੇ ਗ੍ਰੰਥੀ ਸਿੰਘ ਜਾਂ ਪਾਠੀ ਭਾਵੇਂ ਰਹੇ ਹੋਵਣ ਪਰ ਚੌਧਰ ਦੀ ਭੁੱਖ ਅਤੇ ਚੂਹਾ ਦੌੜ ਵਿੱਚ ਸ਼ਾਮਿਲ ਨਹੀਂ ਹੋਏ. ਪਰ ਇੱਕ ਗੱਲ ਖਾਸ ਤੌਰ ਉੱਤੇ ਸਮਝਣੀ ਪਏਗੀ ਕਿ ਇਹਦੇ ਵਿੱਚ ਬੀਤੇ ਸਮੇਂ ਦੇ ਤਮਾਮ ਧੜਿਆਂ ਦਾ ਦੋਸ਼ ਕੋਈ ਨਹੀਂ...ਰਤਾ ਭਰ ਵੀ ਨਹੀਂ, ਕਿਉਕਿ ਹਰ ਕੋਈ ਬੀਤੇ ਵੇਲੇ ਦੀ ਕਮੀਆਂ ਦੇ ਪ੍ਰਤੀਕਰਮ ਵਿਚੋਂ ਉਭਰ ਰਿਹਾ ਸੀ. ਹੁਣ ਵਾਲਾ ਅੱਪਗ੍ਰੇਡ ਤਬਕਾ ਵੀ ਹੈਗਾ ਤਾਂ ਸਿਰਫ ਨਿਰੋਲ ਪ੍ਰਤੀਕਰਮ ਦੀ ਪੈਦਾਇਸ਼...ਜਿੰਨੀ ਖਿਝ ਅਤੇ ਰੰਜਿਸ਼,ਕਲੇਸ਼ ਭਰਿਆ ਦਿਮਾਗ ਹੈ ਉਹ ਸਾਰਾ ਇਥੇ ਆਣ ਪ੍ਰਗਟ ਹੁੰਦਾ ਹੈ, ਪਰ ਫੇਰ ਵੀ ਜਿਵੇਂ ਕਿ ਇਹ ਕਹਿੰਦੇ ਹਨ ਸਾਡੇ ਦਿਮਾਗ ਖੋਲ੍ਹ ਦਿਤੇ ਭਾਈ ਸਾਹਿਬ ਰਣਜੀਤ ਸਿੰਘ ਜੀ ਨੇ...ਜੇ ਖੁਸ਼ਫਹਿਮੀ ਨੂੰ ਆਪਣਾ ਰੁਤਬਾ ਬਣਾ ਲਿਆ ਤਾਂ ਆਉਂਦੇ ਸਮੇਂ ਵਿੱਚ ਉਸ ਘਟਨਾ ਤੋਂ ਘਬਰਾਉਣ ਨਾ ਕਿ ਕੋਈ ਇਹਨਾਂ ਦੇ ਹੱਥ ਵਿੱਚ ਇਹਨਾਂ ਦਾ ਹੀ ਦਿਮਾਗ ਫੜਾ ਕੇ ਕਹੇਗਾ ਕਿ ਭਾਈ ਖਾਲੀ 💀 ਖੋਪੜ ਵਿੱਚ ਇਹਨੂੰ ਪਾ ਲਓ ਤੇ ਵਰਤ ਕੇ ਵੀ ਵੇਖ ਲਵੋ, ਐਵੇਂ ਖਾਲੀ ਖਾ ਪੀ ਕੇ ਉਮਰ ਨਾ ਕੱਢੀ ਜਾਓ... ਕਿਧਰੇ ਓਦੋਂ ਆਪਣੇ ਪੁਰਖਿਆਂ ਦੀ ਜਾਗੀਰ ਚੋਂ ਮਿਲੀਆਂ ਗਾਲਾਂ ਕੱਢਣ ਨਾ ਲੱਗ ਜਾਇਓ. 
ਇਹ ਤਿੰਨ ਨੁਕਤੇ ਖਾਸ ਹਨ, ਜਿਹੜੇ ਅੱਜ ਭਾਵੇਂ ਇਹਨਾਂ ਧੜਿਆਂ ਦੇ ਪੁਜਾਰੀ ਵੀ ਹੋਵਣ, ਚਾਪਲੂਸ ਹੋਵਣ ਯਾ ਗੁਲਾਮ, ਇੰਨੀ ਗੱਲ ਸਮਝ ਲਵੋ ਕਿ ਹੱਡਾ-ਰੋੜੀ ਦੇ ਕੁੱਤੇ ਨੂੰ ਕੌਣ ਕਦੋਂ ਗੋਲੀ ਮਾਰ ਜਾਵੇ ਇਸਦਾ ਕੋਈ ਪਤਾ ਨਹੀਂ ਲਗਦਾ, ਓਵੇਂ ਹੀ ਇਹ ਤੁਹਾਨੂੰ ਕਦੋਂ ਕਿਥੇ ਜ਼ਲੀਲ ਕਰਨ,ਜਾਨੋਂ ਜਾਂ ਰੁਤਬੇ ਤੋਂ ਮਾਰਨ ਇਸਦੀ ਕੋਈ ਖਬਰ ਨਹੀਂ. ਜਿਹਨਾਂ ਨੂੰ ਗੁਰ ਅਸਥਾਨਾਂ ਦੀ ਬੇਕਦਰੀ ਕਰਦਿਆਂ ਸ਼ਰਮ ਨਾ ਆਈ ਹੋਵੇ, ਉਹਨਾਂ ਦੀ ਹੋਂਦ ਹਕੀਕਤ ਬਾਰੇ ਹੀ ਜੇਕਰ ਸਵਾਲੀਆ ਚਿੰਨ੍ਹ ਲਗਾਏ ਹੋਵਣ, ਭਾਵੇਂ ਤਖਤ ਰੇਡੀਓ ਵਿਰਸੇ ਉੱਤੇ ਬੈਠਾ ਸਰਦਾਰ ਹਰਨੇਕ ਸਿੰਘ ਹੋਵੇ ਜਾਂ ਅੰਮ੍ਰਿਤਸਰ ਵਿੱਚ ਗਿਆਨੀ ਹਰਪ੍ਰੀਤ ਸਿੰਘ ਸਮੇਤ ਸਾਰਾ ਪ੍ਰਬੰਧਕੀ ਤਬਕਾ...ਝਗੜਾ ਸਾਰਾ ਗੋਲਕ,ਚੌਧਰ ਅਤੇ ਪਾਰਟੀਆਂ ਦਾ ਹੈ. ਜਿਹੜੇ ਵਹਿਮ ਪਾਲ ਕੇ ਬੈਠੇ ਹੋਵਣ ਪਾਰਟੀਆਂ ਦੇ ਰੌਲੇ ਵਿੱਚ ਰੇਡੀਓ ਵਿਰਸੇ ਦੇ ਸ਼ਾਮਿਲ ਹੋਣ ਦੀ ਘੱਟ ਸੰਭਾਵਨਾ ਦਾ ਉਹਨਾਂ ਘਰ ਬੈਠੇ ਲਾਂਗਰੀਆਂ ਨੂੰ ਬੇਨਤੀ ਹੈ ਕਿ ਆਪਣੀ ਖੀਰ ਘਰੇ ਰਿੰਨ੍ਹ ਕੇ ਆਪ ਖਾਇਆ ਕਰੋ, ਐਵੇਂ ਸਾਡੇ ਮੂਹਰੇ ਨਾ ਵਰਤਿਆ ਕਰੋ...ਤੁਹਾਡੇ ਵਰਗਿਆਂ ਨੂੰ ਜੇਕਰ ਸਾਬਿਤ ਵੀ ਕਰ ਦਿੱਤਾ ਕਿ ਇਹ ਗੱਲ ਸੱਚ ਹੈ ਤਦ ਵੀ ਤੁਸੀਂ ਕੁਝ ਕਰਨ ਜੋਗੇ ਨਹੀਂ. ਜਿਹਨਾਂ ਵੇਲਿਆਂ ਵਿੱਚ ਜਾਗਰੁਕਾਂ ਦੇ ਨੇੜੇ ਸੀ, ਓਦੋਂ ਉਹਨਾਂ ਦੇ ਪੰਥਕ ਵਿਚਾਰਧਾਰਾ ਦੇ ਚਿੰਤਨ ਨੂੰ ਇੱਕ ਪਾਸੇ ਰੱਖ ਕੇ ਮੈਂ ਇਹ ਪੁੱਛ ਬੈਠਾ ਕਿ ਤੁਹਾਡੇ ਬੱਚੇ ਜਿਹਨਾਂ ਸਕੂਲਾਂ ਵਿੱਚ ਪੜ੍ਹਦੇ ਨੇ ਇਥੇ ਕੀ ਪੜ੍ਹਾਇਆ ਜਾ ਰਿਹਾ ਇਸਦੀ ਖਬਰ ਹੈ ਕੋਈ ? ਮਿਸ਼ਨਰੀ ਕਾਲਜ ਦੇ ਵਿਦਵਾਨਾਂ ਨਾਲ ਵੀ ਗਲ ਕੀਤੀ ਗੁਰਮਤਿ ਸੰਬੰਧੀ ਸਿੱਖਿਆ ਨੂੰ ਬੱਚਿਆਂ ਤੱਕ ਪਹੁੰਚਾਉਣ ਲਈ ਉਪਰਾਲਿਆਂ ਦੀ...ਪਰ ਓਥੋਂ ਵੀ ਨਿਰਾਸ਼ਤਾ ਮਿਲੀ, ਆਹ ਜਿਹੜੇ ਪਰਮੇਸ਼ਰ ਦੁਆਰੀਏ ਨੈਰੇਟਿਵ ਇਤਿਹਾਸ ਨੂੰ ਜਿਹੜੇ ਦ੍ਰਿਸ਼ਟੀਕੋਣ ਤੋਂ ਪ੍ਰਚਾਰਦੇ ਪਏ ਨੇ ਮੈਨੂੰ ਨਹੀਂ ਲਗਦਾ ਇਹ ਕਿਸੇ ਵੀ ਪੱਖ ਉੱਤੇ ਬਚ ਸਕਣਗੇ। ਦਸਮ ਗ੍ਰੰਥ ਦਾ ਝਗੜਾ ਜਾਂ ਹੋਰਨਾਂ ਮਸਲਿਆਂ ਦੀ ਖਿੱਦੋ ਖੂੰਡੀ ਸਮਝਣੀ ਹੋਵੇ ਤਾਂ ਇਹ ਵੇਖ ਲਵੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੰਦਰ ਦਸਮ ਗ੍ਰੰਥ ਦੇ ਅਧਿਐਨ ਅਤੇ ਪ੍ਰਸਾਰ ਦੇ ਤਮਾਮ ਕਾਰਜ ਹੁੰਦੇ ਜਾ ਰਹੇ ਹਨ, ਓਸੇ ਪਟਿਆਲੇ ਵਿੱਚ ਪਰਮੇਸ਼ਰ ਦੁਆਰ ਦੇ ਵੱਸਦੇ ਹੋਣ ਵਿੱਚ ਜੇ ਕੋਈ ਲੜੀ ਸਮਝਾ ਸਕੇ ਤਾਂ ਇੰਨਾ ਸਮਝਾ ਦਿਓ ਕਿ ਮਹਿਤੇ ਚੌਕ ਨੂੰ ਨਾਨਕ ਨਿਵਾਸ ਨਾਲ ਜੋੜਨ ਵਾਲੇ ਪੈਮਾਨੇ ਨੂੰ ਕੋਲ ਰੱਖੀਏ ਜਾਂ ਸੁੱਟ ਦਈਏ ? ਕਿਉਂਕਿ ਜਿਹਨੂੰ ਤਾਂ ਅਸੀਂ ਅਕਾਦਮਿਕ ਤਰੀਕਾ ਕਹਿੰਦੇ ਹਾਂ ਕਿਸੇ ਵੀ ਵਿਸ਼ੇ ਦੀ ਪੜਚੋਲ ਦਾ ਉਹਨੂੰ ਸਾਡੇ ਲੋਕਾਂ ਨੇ ਮੰਨਿਆ ਕਦੋਂ ਹੈ ? ਜੇ ਪਟਿਆਲੇ ਯੂਨੀਵਰਸਿਟੀ ਦਾ ਕਸੂਰ ਸਿਰਫ ਦਸਮ ਗ੍ਰੰਥ ਦੇ ਸਮਰਥਕ ਧੜੇ ਦਾ ਹੋਣਾ ਹੀ ਮੰਨਿਆ ਜਾਂਦਾ ਹੈ ਤਾਂ ਫੇਰ ਆਪਣੀ ਯੂਨੀਵਰਸਿਟੀ ਬਣਾਉਣ ਲਈ ਤੁਹਾਡੇ ਕੋਲ ਡਾਕਟਰਿਨ ਡਿਗਰੀ ਵਾਲੇ ਵਿਅਕਤੀ ਕਿੱਥੇ ਨੇ ? ਜੇ ਤੁਸੀਂ ਖੁਦ ਨੂੰ ਬਚਾਉਣ ਦੀ ਗੱਲ ਕਰਦੇ ਓ ਤਾਂ ਤੁਹਾਡੀ ਸਕੂਲਿੰਗ ਸੁਵਿਧਾ ਅੰਦਰ ਪੜ੍ਹਨ ਪੜ੍ਹਾਉਣ ਵਾਲੇ ਨੂੰ ਉਜੱਡ ਕਿਹਾ ਜਾਂਦਾ, ਕਿਤਾਬਾਂ ਦੇ ਉਲੱਥੇ ਸਮਝਣੇ ਘੱਟੋ ਘੱਟ ਅਜੋਕੇ ਸਮੇਂ ਵਿੱਚ ਐਨੇ ਔਖੇ ਨਹੀਂ. ਪਰ ਬੰਦੇ ਸਾਡੇ ਕਿੰਨੇ ਕੁ ਮੰਦ-ਬੁੱਧੀ ਹੋਏ ਪਏ ਨੇ ਇਸਦਾ ਪ੍ਰਮਾਣ ਰੇਡੀਓ ਵਿਰਸੇ ਤੋਂ ਸੋਹਣਾ ਕਿਧਰੇ ਨਹੀਂ ਮਿਲਣਾ. ਕੁਝ ਅਰਸਾ ਪਹਿਲੋਂ ਰੇਡੀਓ ਵਿਰਸਾ ਦੇ ਇੱਕ ਹਿੱਸੇ ਚਿੱਟੀ ਸਿਉਂਕ ਪ੍ਰੋਗ੍ਰਾਮ ਵਿੱਚ ਆਪਣੇ ਕਿਸੇ ਵਿਚਾਰਿਕ ਵਿਰੋਧੀ ਦੀ ਵਿਰੋਧਤਾ ਕਰਨ ਮਾਰਿਆਂ ਨੇ ਮੇਰੀ ਟਿੱਪਣੀ ਬਾਰੇ ਜ਼ਿਕਰ ਕਰਦਿਆਂ ਵਿਸ਼ੇਸ਼ ਤੌਰ ਉੱਤੇ ਸਰਦਾਰ ਬਲਜਿੰਦਰ ਸਿੰਘ ਜੀ ਨੇ ਕਿਹਾ ਕਿ ਸਿਫ਼ਰਨਵੀਸ...ਇਹ ਵੀ ਆਪਣੇ ਆਪ ਵਿੱਚ ਬਣਿਆ ਤਣਿਆ ਵਿਦਵਾਨ ਹੀ ਹੈ, ਐਨ ਤਗੜੇ ਕਿਸਮ ਦਾ.... ਗੱਲ ਦਾ ਵਿਸ਼ਾ ਕੁਝ ਹੋਰ ਸੀ, ਥੋੜਾ ਕੁ ਚਿਰ ਮੈਂ ਇਹ ਵੀ ਸੋਚਿਆ ਕਿ ਚਲੋ ਇਹਨਾਂ ਦੀ ਆਦਤ ਹੀ ਹੈ ਇਵੇਂ ਦੀ, ਇਸ ਲਈ ਫੇਸਬੁੱਕ ਕੰਧ ਉੱਤੇ ਮੈਂ ਕੁਝ ਵੀ ਬੋਲਣਾ ਜ਼ਰੂਰੀ ਨਹੀਂ ਸਮਝਿਆ, ਮੈਂ ਤਾਂ ਇਹ ਵੀ ਮੰਨਦਾ ਹਾਂ ਕਿ ਸ਼ੁਕਰ ਹੈ ਹਾਲੇ ਬਲਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਮੁਠੱਡਾ ਨਾਲ ਪਰਮਵੀਰ ਸਿੰਘ ਹੀ ਰੇਡੀਓ ਪ੍ਰੋਗ੍ਰਾਮ ਉੱਤੇ ਸਨ, ਜੇ ਭਲਾ ਪੰਥ ਦਾ ਦੀਨਾ ਪੁੱਤ ਹਰਨੇਕ ਸਿੰਘ ਕਦੇ ਮੇਰੇ ਬਾਰੇ ਬੋਲਣ ਉੱਤੇ ਆਇਆ, ਕੜ੍ਹੀ ਬਹੁਤ ਬੁਰੀ ਘੋਲੇਗਾ...ਅੱਜ ਤੱਕ ਉਹਨਾਂ ਬੰਦਿਆਂ ਬਾਰੇ ਵੀ ਝੂਠ ਤੁਫਾਨ ਸੁਣਦਾ ਆਇਆਂ ਜਿਹਨਾਂ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਹਾਂ ਕਿ ਉਹ ਅਜਿਹੇ ਨਹੀਂ ਹਨ,ਪਰ ਰੇਡੀਓ ਵਿਰਸੇ ਉੱਤੇ ਕਰੈਕਟਰ ਅਸੈਸਿਨੇਸ਼ਨ ਸ਼ਾਯਦ ਦਮਦਮੀ ਟਕਸਾਲ ਦੀ ਗੰਦੀ ਟੀਮ ਇੰਜਣ ਮਹਿਕਮੇ ਵਿੱਚੋਂ ਨਿਕਲੇ ਕੁਝ ਬੰਦਿਆਂ ਦੇ ਟੀਮ ਰੇਡੀਓ ਵਿਰਸਾ ਨਾਲ ਜੁੜਨ ਦਾ ਅਸਰ ਹੋਇਆ ਹੋਣਾ. ਪਰ ਫੇਰ ਮੇਰੇ ਸੁਣਨ ਵਿੱਚ ਲੰਘੇ ਸ਼ਨੀਵਾਰ ਦੇ ਪ੍ਰੋਗਰਾਮ ਵਿੱਚ ਹਰਨੇਕ ਸਿੰਘ ਦਾ ਬੋਲ ਸੁਣਨ ਨੂੰ ਮਿਲਿਆ ਕਿ ਟੀਵੀ ਸੱਚ ਦੀ ਖੋਜ ਵਾਲੇ ਹਰਨੇਕ ਸਿੰਘ ਨੂੰ ਵਿਦਵਾਨ ਕਹੀ ਜਾਂਦੇ ਆ, ਮੈਂ ਕਦੋਂ ਆਪਣੇ ਆਪ ਨੂੰ ਵਿਦਵਾਨ ਕਿਹਾ...ਅਸੀਂ ਤਾਂ ਇਹ ਦਾਅਵੇ ਕਰਦੇ ਹੀ ਨਹੀਂ... ਹੁਣ ਲੇਖ ਪੜ੍ਹਨ ਵਾਲੇ ਪਾਠਕਾਂ ਨੂੰ ਮੈਂ ਆਪਣੀ ਸਮਝ ਦਾ ਇੱਕ ਪੱਖ ਦੱਸਦਾਂ, ਜੋਕਿ ਮੈਂ ਅਪਨਾ ਰਿਹਾਂ... ਮੈਂ ਉਸ ਗੱਲ ਉੱਤੇ ਸਹਿਮਤੀ ਅਤੇ ਅਸਹਿਮਤੀ ਦੋਵੇਂ ਪ੍ਰਗਟ ਨਹੀਂ ਕੀਤੇ ਕਿ ਬਲਜਿੰਦਰ ਨੇ ਸਹੀ ਕਿਹਾ ਜਾਂ ਗਲਤ, ਮੁੱਦਾ ਇਹਨਾਂ ਦੇ ਪੈਮਾਨਿਆਂ ਦਾ ਹੈ. 
ਜਦੋਂ ਮੈਂ ਸਕੂਲ ਦੀ ਪੜ੍ਹਾਈ ਛੱਡੀ, ਸੱਤਵੀਂ ਜਮਾਤ ਮਗਰੋਂ ਸਕੂਲ ਨਹੀਂ ਗਿਆ, ਅਤੇ ਅੱਜ ਤੱਕ ਨਹੀਂ ਵੜਿਆ, ਓਦੋਂ ਸਾਡੇ ਸਮਾਜ ਦੇ ਅੱਪਗ੍ਰੇਡ ਲੋਕਾਂ (ਰੇਡੀਓ ਵਿਰਸੇ ਵਾਲੇ ਨਹੀਂ, ਵੈਸੇ ਹੀ ਅਗਾਂਹਵਧੂ ਲੋਕ ) ਸਾਨੂੰ ਸਾਡੇ ਪਰਿਵਾਰ ਨੂੰ ਟਿੱਚਰਾਂ ਕਰਨ ਤੋਂ ਕਦੇ ਨਾ ਟਲੇ, ਸਾਨੂੰ ਮੰਦਬੁੱਧੀ ਕਹਿੰਦੇ ਕਹਿੰਦੇ ਮੇਰੇ ਨਾਮ ਨਾਲ ਅੱਲ੍ਹ ਅਨਪੜ੍ਹ ਵੀ ਪਾ ਕੇ ਵੇਖ ਹਟੇ ਕਿ ਬੱਚੇ ਉੱਤੇ ਅਸਰ ਪੈਂਦਾ ਯਾ ਨਹੀਂ. ਜਿਹਨਾਂ ਸਮਿਆਂ ਵਿੱਚ ਅਖਬਾਰਾਂ ਦੀ ਹੈੱਡਲਾਈਨ ਦੱਸਵੀਂ ਬਾਰ੍ਹਵੀਂ ਜਮਾਤ ਦੇ ਫੇਲ ਹੋਏ ਬੱਚਿਆਂ ਦੀ ਖੁਦਕੁਸ਼ੀ ਨਾਲ ਭਰੀਆਂ ਹੁੰਦੀਆਂ ਸੀ, ਜਿਸ ਵੇਲੇ ਸਾਡਾ ਪਿੰਡ ਅਤੇ ਹੁਸ਼ਿਆਰਪੁਰ ਇਲਾਕਾ ਧੀਆਂ ਨੂੰ ਬੜਾ ਹੁੱਬ ਕੇ ਵੱਡੀਆਂ ਵੱਡੀਆਂ ਡਿਗਰੀਆਂ ਕਰਵਾ ਰਿਹਾ ਸੀ, ਓਦੋਂ ਅਸੀਂ ਭੈਣ ਭਰਾ ਆਰਾਮ ਨਾਲ ਘਰ ਬੈਠੇ ਆਮ ਕਿਤਾਬਾਂ ਪੜ੍ਹ ਰਹੇ ਸੀ, ਅਤੇ ਹੌਲੀ ਹੌਲੀ ਦੱਸਵੀਂ ਤੱਕ ਪਹੁੰਚਦੇ ਹੋਏ ਮੈਂ ਐਮ ਫਿਲ ਤੱਕ ਦੇ ਬੱਚਿਆਂ ਦੀ ਹਰ ਤਰ੍ਹਾਂ ਦੀ ਕਿਤਾਬ ਭਾਵੇਂ ਇਤਿਹਾਸ ਹੋਵੇ ਯਾ ਰਾਜਨੀਤੀ ਸ਼ਾਸਤਰ, ਹਿੰਦੀ ਪੰਜਾਬੀ ਅੰਗ੍ਰੇਜ਼ੀ ਜਾਂ ਅਰਥਸ਼ਾਸਤਰ... ਇਹ ਨਹੀਂ ਕਿ ਪੰਜਾਬੀ ਮਾਧਿਅਮ ਵਾਲੀ ਹੀ, ਅੰਗ੍ਰੇਜ਼ੀ ਮਾਧਿਅਮ ਵਿੱਚ ਵਿਸ਼ਿਆਂ ਨੂੰ ਪੜ੍ਹਨਾ...ਬੱਚਿਆਂ ਦੀ ਖੇਡ ਨਹੀਂ ਸੀ. ਦੱਸਵੀਂ ਦੇ ਇਮਤਿਹਾਨਾਂ ਦੇ ਵੇਲੇ ਤੱਕ ਮੈਨੂੰ ਇੰਨੀ ਸਮਝ ਆ ਗਈ ਕਿ ਸਕੂਲ ਕਾਲਜ ਦੀ ਸਿੱਖਿਆ ਕਿਸੇ ਕੰਮ ਦੀ ਨਹੀਂ. ਇਹਨਾਂ ਖੋਤੇ ਪਰਮੇਸ਼ਰ ਦੁਆਰੀਆਂ ਦੇ ਪੈਮਾਨੇ ਮੁਤਾਬਿਕ ਜਿਹਨਾਂ ਦੇ ਬਾਬਾ ਜੀ ਕਹਿੰਦੇ ਫਿਰਦੇ ਕਿ ਬੱਚਿਆਂ ਨੂੰ ਧਰਮ ਖੇਤਰ ਤੋਂ ਆਜ਼ਾਦ ਕਰੋ ਖੁੱਲੀ ਹਵਾ ਵਿੱਚ ਸਾਹ ਲੈਣ ਤੇ ਬੱਚਿਆਂ ਨੂੰ ਹੋਸ਼ ਆਵੇ...ਮੇਰੇ ਮਾਪੇ ਸ਼ਹਿਰੀ ਪੜ੍ਹੇ ਲਿਖੇ ਤਬਕੇ ਵਿੱਚੋਂ ਹੀ ਹਨ, ਉਹਨਾਂ ਜਦੋਂ ਘਰ ਪੜ੍ਹਦੇ ਮੈਨੂੰ ਅੱਗੇ ਪੜ੍ਹਾਈ ਬਾਰੇ ਪੁੱਛਿਆ ਸੀ ਤਾਂ ਮੈਂ ਕਹਿੰਦਾ ਸੀ, ਬਾਣੀ ਕਹਿ ਰਹੀ ਆ, "ਮੇਰੋ ਅਉਰੁ ਪੜ੍ਹਨ ਸਿਉ ਨਹੀਂ ਕਾਮੁ...ਮੇਰੀ ਪਟੀਆ ਲਿਖ ਦੇਹੁ ਸਿਰੀ ਗੋਪਾਲੁ ਨਹੀਂ ਛੋਡਹੁ ਰੇ ਬਾਬਾ ਰਾਮ ਨਾਮੁ" ਆਹ ਸ਼ਬਦ ਬੜੀ ਸ਼ੌਕ ਨਾਲ ਗਾਉਣਾ ਸੁਣਨਾ, ਮੇਰੇ ਹੱਥ ਕੀ ਸੀ ? ਸਿਵਾਏ ਨਿੱਤਨੇਮ ਦੀ ਬਾਣੀਆਂ ਦੇ ਗੁਟਕੇ, ਭਾਈ ਬਾਲੇ ਵਾਲੀ ਜਨਮਸਾਖੀ ਤੇ ਫੇਰ ਹੌਲੀ ਹੌਲੀ ਭਾਈ ਗੁਰਦਾਸ ਜੀ ਦੀ ਵਾਰਾਂ ਦੀ ਪੋਥੀਆਂ...ਏਦੂੰ ਇਲਾਵਾ ਇਸ ਵਿਦਵਾਨ ਕੋਲ ਨਾ ਕੋਈ ਕਿਤਾਬ, ਨਾ ਕੋਈ ਸਾਹਿਤ ਅਤੇ ਨਾ ਕੋਈ ਨੇੜ ਤੇੜ ਲਾਇਬਰੇਰੀ ਅਤੇ ਪਿੰਡ ਦੀ ਹੱਦ ਤੋਂ ਬਾਹਰ ਲੰਘਿਆ। ਇਹਨਾਂ ਵਰਗੇ ਮਨੋਵਿਗਿਆਨੀ ਮੈਨੂੰ ਕੁੰਠਾਗ੍ਰਸਤ (Depressed mind) ਦੱਸ ਦੱਸ ਘਰ ਦਿਆਂ ਨੂੰ ਪਰੇਸ਼ਾਨ ਕਰਦੇ ਰਹੇ ਅਤੇ ਹੁਣ ਤੱਕ ਇਹਨਾਂ ਗੱਲਾਂ ਦਾ ਸਮਾਜਿਕ ਮਾਹੌਲ ਅੰਦਰ ਵਾਪਰਦਾ ਹੀ ਰਹਿੰਦਾ ਹੈ। ਜਦੋਂ ਆਮ ਅੱਪਗ੍ਰੇਡ ਬੰਦੇ ਨੂੰ ਰੇਡੀਓ ਉੱਤੇ ਬੋਲਣ ਦੀ ਖੁੱਲ੍ਹ ਮਿਲੀ ਤਾਂ ਉਹ ਰੇਡੀਓ ਉੱਤੇ ਪ੍ਰੋਗ੍ਰਾਮ ਕਰਨ ਦੇ ਮੌਕੇ ਮਿਲੇ ਤਾਂ ਉਹ ਇਹ ਕਹਿੰਦਾ ਨਹੀਂ ਥੱਕਦਾ ਕਿ ਸਾਡੇ ਸਿੱਖੀ ਵਿੱਚ ਨੱਚਣਾ ਮਨ੍ਹਾਂ ਹੈ, ਅਸੀਂ ਨੱਚਾਂਗੇ... ਮੈਂ ਪ੍ਰਬੰਧਕ ਪਰਿਵਾਰਾਂ ਦਾ ਹਿੱਸਾ ਹੋਣ ਦੇ ਬਾਵਜੂਦ ਬਚਪਨੇ ਵਿੱਚ ਨੱਚਣ ਗਾਉਣ ਦਾ ਰੱਜਵਾਂ ਸ਼ੁਕੀਨ ਹੋਣ ਦੇ ਬਾਵਜੂਦ ਇਹ ਕਹਿਣ ਲੱਗ ਪਿਆ ਸੀ ਕਿ ਨੱਚਣਾ ਟੱਪਣਾ ਬੰਦ ਕਰੋ ਜਰਾ ਗੰਭੀਰਤਾ ਦੇ ਘਰ ਆਓ...ਸਾਨੂੰ ਨੱਚਣ ਟੱਪਣ ਲਗਾ ਕੇ ਸਕੂਲਾਂ ਕਾਲਜਾਂ ਨੇ ਸਾਨੂੰ ਪਾਗਲ ਬਣਾਇਆ ਹੋਇਆ ਹੈ। ਜਿਹੜੀ ਵਿਦਵਾਨਤਾ ਦੇ ਘਰ ਵਿੱਚ ਮੈਨੂੰ ਧੱਕਦੇ ਪਏ ਨੇ ਇਧਰ ਵੀ ਆਉਣਾ ਇੰਨਾ ਸੌਖਾ ਤੇ ਸਿੱਧ ਪਧਰਾ ਨਹੀ. ਜਿਹੜੀ ਮਿਸ਼ਨਰੀ ਧਿਰ ਨੂੰ ਇਹ ਨਿੰਦਦੇ ਪਏ ਨੇ ਓਸ ਮਿਸ਼ਨਰੀ ਧਿਰ ਦੇ ਉਲਟ ਮੈਂ ਵੀ ਖੜ੍ਹਾ ਹਾਂ, ਪਰ ਇੱਕ ਕਾਇਦੇ, ਅਕਾਦਮਿਕ ਨੀਤੀ ਅਤੇ ਵਿਸ਼ਲੇਸ਼ਣ ਨੂੰ ਮੁੱਖ ਰੱਖ ਕੇ। ਜਿਹੜਾ ਸਮਾਜ ਬਾਜ਼ਾਰਵਾਦ ਦੀ ਦੌੜ ਵਿੱਚ ਭੱਜਿਆ ਫਿਰਦਾ ਓਸਦੇ ਉਲਟ ਮੈਂ ਉਹਨਾਂ ਸਾਰੇ ਲੋਕਾਂ ਨਾਲ ਜੁੜ ਰਿਹਾਂ ਜਿਹੜੇ ਪੀ.ਐਚ.ਡੀ ਅਤੇ ਐਮ ਫਿਲ ਕਰਕੇ ਵੀ ਸਾਫ਼ ਮੰਨਦੇ ਨੇ ਕਿ ਯੂ ਜੀ ਸੀ ਦੇ ਅਧੀਨ ਵੱਸਦੇ ਸਮਾਜ ਨੂੰ ਬਦਲਣ ਲਈ ਯੂ ਜੀ ਸੀ ਦੇ ਘੇਰੇ ਵਿਚੋਂ ਬਾਹਰ ਆਉਣਾ ਪਏਗਾ। ਇਸ ਵਿੱਚ ਮੇਰੇ ਅਤੇ ਓਹਨਾਂ ਦੇ ਪੜ੍ਹਨ ਦੇ ਜਜ਼ਬੇ ਵਿੱਚ ਕੋਈ ਵਖਰੇਵਾਂ ਨਹੀਂ ਪਰ ਕਦੇ ਖਿਲਾਰਾ ਨਹੀਂ ਪਾਇਆ। ਵਿਰੋਧਤਾ ਦੇ ਨਾਮ ਉੱਤੇ ਮਾਨਸਿਕ ਹਮਲੇ ਜੀਵਨ ਦੇ ਹਰ ਪੱਧਰ ਉੱਤੇ ਮੈਨੂੰ ਰੋਲ ਚੁੱਕੇ ਨੇ, ਓਸ ਵੇਲੇ ਵੀ ਇਹਨਾਂ ਵਰਗੇ ਬਦਬਖਤ ਅਤੇ ਓਧਰ ਸਾਹਿਤਕ ਖੇਤਰ ਵਿੱਚ ਕਾਮਰੇਡਾਂ ਦੀ ਵੱਡੀ ਧਿਰ ਵਿਰੁੱਧ ਖੜ੍ਹਨਾ ਅਤੇ ਜਦੋਂ ਚੰਗੀ ਤਰ੍ਹਾਂ ਪਤਾ ਹੋਵੇ ਕਿ ਆਸਤਿਕ /ਨਾਸਤਿਕ ਭੇੜ ਵਿੱਚ ਕਾਮਰੇਡ/ਪੰਥ ਦਾ ਟਾਕਰਾ ਏਜੰਸੀਆਂ ਦੀ ਮਨੋਰੰਜਨ ਭਰੀ ਖੇਡ ਦਾ ਹਿੱਸਾ ਹੈ ਓਸਨੂੰ ਤੋੜ ਕੇ ਪੰਥਕ ਸਫਾਂ ਵਿੱਚ ਅੰਦਰੂਨੀ ਰਾਹ ਕਿਵੇਂ ਸਿਰਜਣਾ ਇਸਦੀ ਗੱਲ ਉੱਤੇ ਜੋਰ ਦੇਣ ਲਈ ਪੈਸਾ,ਦੌਲਤ ਸੋਹਰਤ ਮਾਣ ਸਨਮਾਨ ਅਤੇ ਸ਼ਾਬਾਸ਼ੀਆਂ ਨਹੀਂ...ਜਿਗਰਾ ਚਾਹੀਦਾ ਭਾਈ, ਇਥੇ ਮੇਰੇ ਕੋਲ ਕੋਈ ਮੋਟੀਵੇਸ਼ਨ ਸਪੀਕਰ ਨਹੀਂ ਬੈਠਾ ਬਲਕਿ ਲੱਤਾਂ ਖਿੱਚਣ ਵਾਲਿਆਂ ਤੋਂ ਲੈ ਕੇ ਧੌਣਾਂ ਲਾਹੁਣ ਵਾਲੇ ਵਿਰੋਧੀ ਵੀ ਤਾਕ ਚ ਬੈਠੇ ਨੇ। ਇਹ ਸਭ ਦੇ ਬਾਵਜੂਦ "ਬਣਿਆ ਤਣਿਆ ਵਿਦਵਾਨ" ਕਹਿਣ ਵਾਲੀ ਵੱਡੀ ਧਿਰ ਜੇ ਕਿਤੇ ਓਹੀ ਕੁਝ ਬਕੜਵਾਹ ਮਾਰੇਗੀ ਤਾਂ ਇਹਨਾਂ ਦੀ ਇਤਿਹਾਸ ਬਾਰੇ ਟਿੱਪਣੀਆਂ ਦਾ ਕਾਹਦਾ ਭੁਲੇਖਾ ਰੱਖਣਾ ਭਾਈ ? 

ਇਹ ਪਿਛਾਂਹਖਿਚੂ ਬੰਦੇ ਅੱਪਗ੍ਰੇਡ ਕਿਹੜੇ ਪਾਸਿਓਂ ਮੇਰੇ ਤਾਂ ਸਮਝ ਨਹੀਂ ਆਉਂਦੀ ਪਈ। ਛੋਟੀਆਂ ਛੋਟੀਆਂ ਗੱਲਾਂ, ਪੰਥਪ੍ਰੀਤ ਵਰਗਾ ਪਾਗਲ ਜੇ ਖੁਦ ਨੂੰ ਜਾਗਰੂਕ ਦੱਸਣ ਬਹਿ ਗਿਆ ਤਾਂ ਇਹਨਾਂ ਮੰਨ ਵੀ ਲਿਆ ? ਓਸੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਮੈਂ ਵੀ ਸੁਣਦਾ ਰਿਹਾਂ ਪਰ ਇਸਦੇ ਬਾਵਜੂਦ ਓਸਦੇ ਵਿਰੋਧ ਵਿੱਚ ਹੋਈਆਂ ਗੱਲਾਂ ਦੀ ਅੰਤਿਮ ਤਹਿ ਤੱਕ ਫਰੋਲਣ ਦਾ ਜਿਗਰਾ ਰੱਖਿਆ, ਕਦੇ ਚਾਪਲੂਸੀਆਂ ਨਹੀ ਕੀਤੀਆਂ, ਹਰਨੇਕ ਦੀ ਮਾਨਸਿਕ ਹਾਲਤ ਅਤੇ ਮਜਬੂਰੀ... ਇਹਦੇ ਦੱਸਣ ਮੁਤਾਬਿਕ ਵਰਪਾਲ ਸਿੰਘ ਵਰਗਿਆਂ ਓਥੋਂ ਦੇ ਬਾਕੀ ਵਿਰੋਧੀਆਂ ਨੇ ਨਿਊਜ਼ੀਲੈੰਡ ਵਿੱਚ ਜਿੰਨੇ ਇਸਦੇ ਰੇਡੀਓ ਉੱਤੇ ਕਮਿਉਨਲ ਹਰਾਸੇੰਟ ਦੇ ਕੇਸ ਠੋਕੇ ਹੋਣਗੇ ਉਸਦੇ ਸਿੱਟੇ ਵਜੋਂ ਇਸਦੀ ਹੁਣ ਮਜਬੂਰੀ ਵਿੱਚ ਅਹਿੰਸਾਵਾਦੀ ਗਾਂਧੀ ਨੀਤੀ, ਮਹਾਤਮਾ ਗਾਂਧੀ ਵੱਲੋਂ ਵਰਤੀ ਗਈ ਵਿਚਾਰਿਕ ਹਿੰਸਾ ਦਾ ਜਿਉਂਦਾ ਰੂਪ ਦਿਖਾਲਣ ਲਈ ਰੇਡੀਓ ਦੇ ਮੌਜੂਦਾ ਅਵਤਾਰ ਨੂੰ ਜੇ ਸਮਝਣਾ ਹੋਵੇ ਓਥੇ ਘਟੋ ਘੱਟ ਹਰਨੇਕ ਸਿੰਘ ਇੰਨਾ ਤਾਂ ਤਰਸ ਕਰ ਹੀ ਸਕਦਾ ਹੈ ਕਿ ਖੁਦ ਨੂੰ ਧੜਿਆਂ ਵਿਰੁੱਧ ਦੱਸਦਾ ਦੱਸਦਾ ਗੁਰ ਇਤਿਹਾਸ ਵਿਰੁੱਧ ਨਾ ਚਲਾ ਜਾਵੇ ? ਬਾਬਾ ਬੰਦਾ ਸਿੰਘ ਬਹਾਦਰ ਨਾਲ ਧੋਖਾ ਹੋਇਆ ਉਸਦਾ ਕੌਮ ਨੂੰ ਨੁਕਸਾਨ ਹੋਇਆ..ਇਹ ਗੱਲ ਆਪਾਂ ਮੰਨ ਲਈ, ਪਰ ਕੀ ਗਰੰਟੀ ਹੈ ਕਿ ਜੇ ਬਾਬਾ ਬੰਦਾ ਸਿੰਘ ਬਹਾਦਰ ਜਿਉਂਦੇ ਹੁੰਦੇ, ਉਹਨਾਂ ਨਾਲ ਧੋਖਾ ਨਾ ਹੋਇਆ ਹੁੰਦਾ...ਉਹਨਾਂ ਦੀ ਦਸਤਖਤ ਲੱਗੀ ਚਿੱਠੀ ਰਾਹੀਂ ਦਸਮ ਗ੍ਰੰਥ ਭਾਈ ਮਨੀ ਸਿੰਘ ਰਾਹੀਂ ਸੰਪੂਰਨ ਹੋਇਆ ਹੁੰਦਾ... ਕੀ ਓਸ ਸੂਰਤੇ ਹਾਲ ਵਿੱਚ ਇਹ ਬਾਬਾ ਬੰਦਾ ਬਹਾਦਰ ਨੂੰ ਕਬੂਲ ਲੈਂਦੇ ? ਜਿੰਨਾ ਚੀਖ ਚੀਖ ਕੇ ਮੌਂਟਰੀਅਲ ਵਾਲਾ ਅਨਮੋਲ ਰਤਨ ਮਾਤਾ ਸੁੰਦਰੀ ਵਿਰੁੱਧ ਭਾਈ ਨੰਦ ਲਾਲ ਜੀ ਵਿਰੁੱਧ ਬਕਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਦੱਸਦਾ ਹੈ...ਓਦੋਂ ਇਹਦੀ ਜ਼ੁਬਾਨ ਕਿੰਨੀ ਝੱਗ ਸੁੱਟਦੀ ਇਸਦਾ ਸਾਨੂੰ ਪਤਾ ਨਹੀਂ ? ਬੀਤੇ ਪ੍ਰੋਗਰਾਮ ਵਿੱਚ ਭਾਈ ਨੰਦ ਲਾਲ ਦੀ ਗਜ਼ਲਾਂ ਦੀ ਵਿਆਖਿਆ ਕਰਦਾ ਇਹਨਾਂ ਦਾ ਅਮਰਜੀਤ ਸਿੰਘ ਅਨੰਦਪੁਰੀ ਕਹਿੰਦਾ ਕਿ ਭਾਈ ਨੰਦ ਲਾਲ ਦੀ ਰਚਨਾਵਾਂ ਪੜ੍ਹਦਿਆਂ ਇਉਂ ਲਗਦਾ ਜਿਵੇਂ ਸੂਫੀਆਂ ਦਾ ਰਲਾ ਪਿਆ ਹੋਵੇ...ਸਿੱਖਾਂ ਦਾ ਸੂਫੀਆਂ ਨਾਲ ਕੀ ਸੰਬੰਧ ? ਕੀ ਕਹੇ ਕੋਈ ਹੁਣ ? ਪਹਿਲੀ ਗੱਲ ਗਜ਼ਲਾਂ ਦਾ ਪੈਟਰਨ ਸੂਫੀਆਨਾ ਹੀ ਹੁੰਦਾ ਹੈ, ਜਿਹੜੇ ਉਸਤਾਦ ਨੁਸਰਤ ਫਤਹਿ ਅਲੀ ਖਾਂ ਦਾ ਨਾਮ ਲੈ ਕੇ ਉਹਨੂੰ ਗੈਰ ਕਹਿੰਦਾ ਸੀ, ਬਾਬਾ ਫਰੀਦ ਸੂਫੀ ਧਾਰਾ ਦੇ ਮੁੱਢਲੇ ਫੱਕਰ ਹੋਏ ਨੇ...ਇਹਨਾਂ ਭਰਮ-ਗਿਆਨੀਆਂ ਕੋਲੋਂ ਹੁਣ ਬਾਬਾ ਫਰੀਦ ਦੀ ਤੋਏ ਤੋਏ ਵੀ ਸਾਨੂੰ ਸੁਣਨੀ ਪਏਗੀ ? ਹਾਲੇ ਤਾਂ ਚਰਿਤਰੋਪਾਖਿਆਨ ਦਾ ਵਿਸ਼ਾ ਤਾਂ ਉਹਨਾਂ ਕਾਮ ਦੀ ਵਿਗੜੀਆਂ ਜਨਾਨੀਆਂ ਬਾਰੇ ਹੀ ਸਾਡੀ ਅੱਖਾਂ ਮੂਹਰੇ ਆਇਆ ਹੈ, ਜਿਹਦੇ ਕਰਕੇ ਬਹੁਤੇ ਲੋਕਾਂ ਨੂੰ ਇਹੀ ਭਰਮ ਪੈ ਗਿਆ ਹੋਣਾ ਕਿ ਖਬਰੇ ਚਰਿੱਤਰ ਦਾ ਮਤਲਬ ਰਿਲੇਸ਼ਨਸ਼ਿਪ ਵਿੱਚ ਆਈਆਂ ਕਮਜ਼ੋਰੀਆਂ, ਬੇਹੁਰਮਤੀਆਂ ਹੀ ਹੈ ਬਾਕੀ ਸਭ ਗੱਲਾਂ ਕ੍ਰੋਧ, ਲੋਭ ਮੋਹ ਹੰਕਾਰ ਅਤੇ ਸਾਡੇ ਰੋਜ਼ਾਨਾ ਵਿਚਰਨ ਵਿੱਚ ਮਨੋਵਿਗਿਆਨ ਦੇ ਪੱਖ ਤੋਂ ਵਿਹਾਰਕ ਜੀਵਨ ਹੈ ਉਹ ਚਰਿੱਤਰ ਦਾ ਹਿੱਸਾ ਹੀ ਨਹੀਂ, ਇਸ ਵਿਸ਼ਾ ਜਿੰਨਾ ਵਿਵਾਦਿਤ ਇਸ ਗੱਲ ਤੋਂ ਹੈ ਕਿ ਇਸ ਰਚਨਾ ਕਿਸਦੀ ਅਤੇ ਕਿਸਦੇ ਬਾਰੇ ਹੈ, ਉਸਤੋਂ ਵੱਧ ਜ਼ਰੂਰੀ ਹੈ ਇਹ ਸਮਝਣਾ ਕਿ ਸਾਡੇ ਚਰਿੱਤਰ ਵਿੱਚ ਹੋਰ ਕਿਹੜੀ ਕਿਹੜੀ ਕਮੀਆਂ ਦੀ ਪੰਡ ਹੈ ਜਿਸਦੇ ਕਰਕੇ ਅਸੀਂ ਰਾਜਨੀਤਕ ਸਮਾਜਿਕ ਪਕੜ ਗੰਵਾਉਂਦੇ ਜਾ ਰਹੇ ਹਾਂ...ਇਹ ਵੀ ਚਰਿਤਰੋਪਾਖਿਆਨ ਹੀ ਹੈ। ਓਸ ਕਥਾ ਵਿੱਚ ਵੀ ਮੰਤਰੀ ਭੂਪ ਅਤੇ ਰਾਜੇ ਦਾ ਸੰਵਾਦ ਹੈ ਅਤੇ ਦੂਜੇ ਪਾਸੇ ਭਗਤ ਪੂਰਨ ਦਾ ਮਾਤਾ ਇੱਛਰਾਂ ਨਾਲ ਮੇਲ ਹੋਣ ਤੱਕ ਦਾ ਵਾਕਿਆਤ ਲੋਕ ਕਥਾਵਾਂ ਵਿੱਚ ਤੇ ਸਾਹਿਤ ਵਿੱਚ ਮੌਜੂਦ ਹੈ ਓਸਦੇ ਮੁਤਾਬਿਕ ਰਾਜੇ ਸਲਵਾਨ ਦਾ ਪੁੱਤਰ ਖੂਹ ਵਿੱਚ ਵੱਢ ਕੇ ਸੁੱਟ ਦਿੱਤਾ ਗਿਆ ਜਿਥੋਂ ਗੁਰੂ ਗੋਰਖਨਾਥ ਓਸਨੂੰ ਲੈ ਗਏ..ਕੀ ਰਾਣੀ ਲੂਣਾਂ ਦੇ ਇਰਾਦੇ ਅਸ਼ਲੀਲ ਨਹੀਂ ਸੀ ? ਜਾਂ ਰਾਜੇ ਉਤਾਨ੍ਪਾਤ ਦੇ ਪੁੱਤਰ ਭਗਤ ਧ੍ਰੁਵ ਨਾਲ ਜੋ ਵਰਤਾਰਾ ਉਸਦੀ ਮਤਰੇਈ ਮਾਂ ਨੇ ਆਪਣੀ ਔਲਾਦ ਨੂੰ ਰਾਜਗੱਦੀ ਤੇ ਬਿਠਾਉਣ ਲਈ ਕੀਤਾ ਕੀ ਫੇਰ ਉਹ ਸਾਡੀ ਬਾਣੀ ਦਾ ਹਿੱਸਾ ਹੋ ਸਕਦਾ ਸੀ ? ਉਹ ਵੀ ਲੋਭ ਰੂਪੀ ਚਰਿੱਤਰ ਦਾ ਹਿੱਸਾ ਹੈ, ਪਿਤਾ ਦਾ ਦੂਜੀ ਰਾਣੀ ਪ੍ਰਤੀ ਮੋਹ ਹੀ ਹੈ ਨਾ ? ਪ੍ਰਹਿਲਾਦ ਦਾ ਪਿਓ ਹਰਨਾਕਸ਼ ਚਰਿੱਤਰ ਹੀ ਤਾਂ ਖੇਡ ਰਿਹਾ ਪੁੱਤਰ ਨਾਲ ਕਿ ਮੈਂ ਹੀ ਰੱਬ ਹਾਂ...ਅਸ਼੍ਲੀਲਤਾ ਨੂੰ ਹੀ ਚਰਿੱਤਰ ਕਹਿੰਦੇ ਹੋ ਤੁਸੀਂ ? ਫੇਰ ਅਸ਼੍ਲੀਲਤਾ ਬਾਰੇ ਵੀ ਜਾਣ ਲਵੋ... ਕੀ ਅਸ਼੍ਲੀਲਤਾ ਏਦੂੰ ਵੱਧ ਕਿਧਰੇ ਮਿਲੀ ਕਿਸੇ ਨੂੰ ਕਿ ਚਰਿਤਰੋਪਾਖਿਆਨ ਦੇ ਹੱਕ ਅਤੇ ਵਿਰੋਧ ਦੋਵੇਂ ਧੜੇ ਵਾਲਿਆਂ ਨੇ ਇੱਕ ਦੂਸਰੇ ਦੇ ਘਰ ਦੀਆਂ ਔਰਤਾਂ ਪੁਣੀਆਂ, ਉਹ ਵੀ ਬਿਨ੍ਹਾਂ ਕਿਸੇ ਸੰਗ ਸ਼ਰਮ ਦੇ...ਜਿਹਨੂੰ ਇਹ ਬਣਿਆ ਤਣਿਆ ਵਿਦਵਾਨ ਦੱਸਦੇ ਨੇ, ਉਹ ਦਸਮ ਗ੍ਰੰਥ ਦੇ ਵਿਰੋਧ ਦੇ ਵੇਲੇ ਵੀ ਖਾਲਸਾ ਨਿਊਜ਼ ਪੇਜ ਦੀ ਉਹਨਾਂ ਗੱਲਾਂ ਦਾ ਵਿਰੋਧੀ ਹੁੰਦਾ ਸੀ ਜਿਹੜੇ ਦੇਵੀ ਦੁਰਗਾ ਅਤੇ ਦਸਮ ਗ੍ਰੰਥ ਸਮਰਥਕ ਪ੍ਰਚਾਰਕਾਂ ਵਿਰੁੱਧ ਉਸਦੀਆਂ ਪੰਕਤੀਆਂ ਲਿਖ ਲਿਖ ਜਿਵੇਂ ਜ਼ਲੀਲ ਕਰਦੇ ਰਹੇ, ਓਸਦੇ ਜਵਾਬ ਵਿੱਚ ਜਿਹੜੀ ਸ਼ਾਬਦਿਕ ਹਿੰਸਾ ਹੋਈ....ਮੈਨੂੰ ਨਹੀਂ ਲਗਦਾ ਕਿ ਚਰਿਤਰੋਪਾਖਿਆਨ ਇਹਨਾਂ ਲੋਕਾਂ ਦੀ ਬਕਵਾਸਬਾਜ਼ੀ ਤੋਂ ਵੱਧ ਅਸ਼ਲੀਲ ਹੋ ਸਕਦਾ ਹੈ। ਓਸ ਗ੍ਰੰਥ ਨੂੰ ਬੰਦ ਕਰਕੇ ਪਰ੍ਹੇ ਵੀ ਰੱਖਿਆ ਜਾ ਸਕਦਾ ਹੈ, ਜਿੱਥੇ ਕਿਤੇ ਓਸਦੀ ਕਥਾ ਹੁੰਦੀ ਹੋਵੇ ਉਥੇ ਜਾਣ ਤੋਂ ਬਚਿਆ ਵੀ ਜਾ ਸਕਦਾ ਹੈ, ਵੈਸੇ ਕਮਾਲ ਦੀ ਗੱਲ ਇਹ ਹੈ ਕਿ ਸਿਵਾਏ ਜਿੰਦ ਬਡਾਲੀ ਅਤੇ ਬਘੇਲ ਸਿੰਘ ਦੇ ਗਰੁੱਪ ਤੋਂ ਪਹਿਲੋਂ ਚਰਿਤਰੋਪਾਖਿਆਨ ਦੀ ਕਥਾ ਜਾਂ ਵਿਆਖਿਆ ਕਿਸੇ ਦਸਮ ਗ੍ਰੰਥ ਸਮਰਥਕ ਕੋਲੋਂ ਨਹੀਂ ਸੀ ਸੁਣੀ ਪਰ ਪ੍ਰੋਫੈਸਰ ਦਰਸ਼ਨ ਸਿੰਘ ਤੋਂ ਲੈ ਕੇ ਹਰਨੇਕ ਸਿੰਘ ਨੂੰ ਤਾਂ ਆਪ ਇਹਨਾਂ ਰਚਨਾਵਾਂ ਦੀ ਵਿਆਖਿਆ ਕਰਦੇ ਸੁਣਿਆ... ਕੀ ਸਮਝੀਏ ? ਪਹਿਲੋਂ ਦੇ ਵਿਦਵਾਨਾਂ ਅਤੇ ਚਰਚਾਵਾਂ ਬਾਰੇ ਸੁਣੀ ਸੁਣਾਈਆਂ ਗੱਲਾਂ ਉੱਤੇ ਮੈਂ ਟਿੱਪਣੀ ਨਹੀ ਕਰਦਾ ਅਤੇ ਮੇਰੇ ਵਾਸਤੇ ਗੁਰੂ ਗੋਬਿੰਦ ਸਿੰਘ ਦਾ ਸਤਿਕਾਰ ਅਤੇ ਚੇਤਨਤਾ ਵਧਦੀ ਹੀ ਹੈ ਘਟਦੀ ਨਹੀਂ। ਨਾਲੇ ਪੁਜਾਰੀਵਾਦ ਫੈਲਾਉਂਦੀ ਨੰਦ ਲਾਲ ਦੀ ਰਚਨਾਵਾਂ ਦੀ ਵਿਆਖਿਆ ਕਰਨ ਵਾਲੇ ਵਿਅਕਤੀ ਬਾਰੇ ਬਹੁਤਾ ਕੁਝ ਕਹਿਣ ਲੋੜ ਨਹੀਂ, ਇੰਨਾ ਕਾਫੀ ਹੈ ਕਿ ਪੁਰੋਹਿਤ ਬ੍ਰਾਹਮਣ ਤਾਂ ਫਿਲਹਾਲ ਰੇਡੀਓ ਵਾਲੇ ਆਪ ਬਣੇ ਹੋਏ ਨੇ ਜਿਹੜੇ ਬਰਾਬਰ ਦੀ ਗੱਲ ਕਰਦੇ ਨਹੀਂ, ਹਾਂ ਮੇਰੇ ਵਰਗਾ ਬੰਦਾ ਇਹਨਾਂ ਨੇ ਓਧਰ ਜ਼ਰੂਰ ਬਕੜਵਾਹ ਮਾਰਨੀ ਹੈ ਅਤੇ ਓਦਾਂ ਕਹਿਣਾ ਕਿ ਔਕਾਤ ਨਹੀਂ ਕਿਸੇ ਅੰਦਰ ਵੀ ਜਿਹਦੇ ਨਾਲ ਅਸੀਂ ਗੱਲ ਕਰਨੀ ਜ਼ਰੂਰੀ ਸਮਝ ਸਕੀਏ। ਹੈ ਕੋਈ ਥਹੁ ਪਤਾ ? 

ਹੁਣ ਓਸ ਰਚਨਾ ਦੇ ਬਾਰੇ ਮੇਰਾ ਨਿਜੀ ਵਿਚਾਰ ਤਾਂ ਖਰਾ ਨਿਰੋਲ ਹੁਣ ਵੀ ਸਪਸ਼ਟ ਹੈ ਕਿ ਚਰਿਤਰੋਪਾਖਿਆਨ ਨੂੰ ਦਸਮ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਦੀ ਰਚਨਾ ਮੰਨਣਾ ਜਾਂ ਨਾ ਮੰਨਣਾ ਕੌਮੀ ਆਗੂਆਂ ਦਾ ਫੈਸਲਾ ਹੈ ਅਤੇ ਮੇਰੇ ਨਿੱਜ ਦਾ ਫੈਸਲਾ ਹੈ ਕਿ ਇਹ ਰਚਨਾ ਭਾਵੇਂ ਗੁਰੂ ਗੋਬਿੰਦ ਸਿੰਘ ਦੇ ਨਾਮ ਹੀ ਸਾਬਿਤ ਹੋ ਜਾਵੇ ਪਰ ਮੈਂ ਇਹਨੂੰ ਆਪਣੇ ਬੋਲਾਂ ਦਾ ਹਿੱਸਾ ਨਹੀਂ ਬਣਨ ਦੇਣਾ। ਪਰ ਇਹ ਬੰਦੇ ਤਾਂ ਬਹਾਨਾ ਚਰਿਤਰੋਪਾਖਿਆਨ ਦਾ ਲਗਾ ਕੇ ਸਮੁੱਚੇ ਇਤਿਹਾਸ ਨੂੰ ਖੁਰਦ ਬੁਰਦ ਆਪਣੇ ਹੱਥੀਂ ਕਰੀ ਜਾਂਦੇ ਪਏ ਨੇ.. ਕਿਧਰ ਧੱਕਣਾ ਇਹਨਾਂ ਨੇ ਤੁਹਾਨੂੰ ਸਭਨੂੰ...ਇਹ ਸਮਝਦਾਰ ਲੋਕਾਂ ਨੂੰ ਵਿਚਾਰਨਾ ਪਏਗਾ। ਇਤਿਹਾਸ ਨੂੰ ਰੱਦ ਕਰਨ ਦਾ ਵਾਹਵਾ ਡੂੰਘਾ ਚਾਅ ਚੜ੍ਹਿਆ ਪਰ ਇਹ ਗੱਲ ਸਮਝਣ ਤੋਂ ਪੂਰੀ ਤਰ੍ਹਾਂ ਇੰਕਾਰੀ ਹਨ ਕਿ ਵਿਆਖਿਆ ਵਿਚਲੇ ਅਨੁਪਾਤ ਦੇ ਵਿਗੜਨ ਦਾ ਖਮਿਆਜਾ ਹਮੇਸ਼ਾ ਸਰੋਤਿਆਂ ਨੂੰ ਭੁਗਤਣਾ ਪੈਂਦਾ ਹਿਆ। ਜਿਵੇਂ ਧੁੰਦਾ ਜੀ ਦੇ ਵਿਆਖਿਆ ਅਨੁਪਾਤ ਵਿਗੜੇ ਦਾ ਠੇਕਾ ਇਹਨਾਂ ਦੇ ਮੋਢੇ ਚੜ੍ਹਿਆ ਅਤੇ ਇਹ ਵੀ ਹੰਭ ਬੈਠੇ ਓਵੇਂ ਹੀ ਜੇ ਤੁਸੀਂ ਵੀ ਰੇਡੀਓ ਵਿਰਸੇ ਨੂੰ ਸੁਣਦੇ ਮੰਨਦੇ ਹੇਠਾਂ ਜ਼ਮੀਨੀ ਪੱਧਰ ਉੱਤੇ ਕਿਹੜੀ ਗੱਲ ਕਿਧਰ ਜਾ ਕੇ ਖੜ੍ਹਨ ਜਾ ਰਹੀ ਇਸਦਾ ਕੋਈ ਥਹੁ ਟਿਕਾਣਾ ਨਹੀਂ ਲੱਗਣਾ ! 
ਦਸਮ ਗ੍ਰੰਥ ਅਤੇ ਹੋਰਨਾਂ ਵਿਵਾਦਿਤ ਗ੍ਰੰਥਾਂ ਉੱਤੇ ਜੇਕਰ ਅੱਗੇ ਵਧਣਾ ਹੈ ਤਾਂ ਪ੍ਰਚਾਰਕ ਅਤੇ ਮੀਡੀਆ ਸਟੇਸ਼ਨ ਬੰਦ ਕਰਕੇ ਆਪ ਪੜ੍ਹਾਈ ਵੱਲ ਵਧਣਾ ਪਏਗਾ...ਜਿਥੇ ਬਹੁਤ ਕੰਮ ਕੀਤਾ ਪਿਆ ਹੈ ਅਤੇ ਬਹੁਤ ਸਾਰੇ ਕੰਮ ਵੇਲਾ ਵੇਹਾ ਜਾਣਗੇ ਜੇਕਰ ਹੁਣੇ ਨਾ ਆਰੰਭ ਕੀਤੇ ਗਏ ! ਇਹਨਾਂ ਧਿਰਾਂ ਤੋਂ ਤਾਂ ਇਲਜ਼ਾਮ, ਕੁਫਰ ਅਤੇ ਵਾਹਿਯਾਤ ਕਾਰਗੁਜ਼ਾਰੀ ਤੋਂ ਇਲਾਵਾ ਕੁਝ ਵੀ ਨਹੀਂ ਬਚਣਾ ਸਗੋਂ ਲੋਕਾਂ ਨੇ ਮੁੜ ਓਸੇ ਪੁਜਾਰੀਵਾਦ ਦੀ ਅਸਲੀ ਜੜ੍ਹ ਵਿੱਚ ਵੜ ਜਾਣਗੇ ਜੋਕਿ ਹਾਲੇ ਤੱਕ ਕਾਫੀ ਚੀਜ਼ਾਂ ਅੰਦਰ ਲੁਕੀਆਂ ਸਨ. ਸੰਭਲ ਕੇ ਜਰਾ !!! 

ਸਿਫ਼ਰਨਵੀਸ ਇੱਕਵਿੰਦਰ ਪਾਲ ਸਿੰਘ
22 ਨਵੰਬਰ 2020 
contact info - sifarnaama.123@gmail.com

Comments

Popular posts from this blog

Missionary College's Student became Parmeshar Dwar devotee

Autonomy of The Intellectualism

ਸ਼ੇਖ਼ ਫ਼ਰੀਦ ਸ਼ਕਰਗੰਜ - ਚਿਰਾਗ਼ ਏ ਚਿਸ਼ਤੀਆ