Team Radio Virsa New Zealand Cheating with Bhai Nand Lal Goya
ਮੀਰ ਮੁੰਸ਼ੀ ਭਾਈ ਨੰਦ ਲਾਲ ਗੋਯਾ
ਭਾਈ ਨੰਦ ਲਾਲ ਦਾ ਜਨਮ 1633 ਇਸਵੀਂ ਨੂੰ ਅਫ਼ਗ਼ਾਨਿਸਤਾਨ ਦੇ ਸ਼ਹਿਰ ਗ਼ਜ਼ਨੀ ਵਿੱਚ ਹੋਇਆ ਭਾਈ ਨੰਦ ਲਾਲ ਦੇ ਪਿਤਾ ਛੱਜੂ ਮੱਲ ਜੀ ਮੁਗ਼ਲੀਆ ਹਕੂਮਤ ਦੇ ਰਾਜ ਪ੍ਰਬੰਧ ਹੇਠ ਬਤੌਰ ਮੀਰ ਮੁਨਸ਼ੀ ਸਨ ਪਿਤਾ ਛੱਜੂ ਮੱਲ ਜੀ ਫਾਰਸੀ, ਸੰਸਕ੍ਰਿਤ ਦੇ ਵੱਡੇ ਆਲਿਮ ਸਨ ਤੇ ਬਾਦਸ਼ਾਹ ਸ਼ਾਹ ਜਹਾਨ ਦੇ ਵਕ਼ਤ ਤੋਂ ਹੀ ਰਾਜਧਾਨੀ ਦਿੱਲੀ ਵਿੱਚ ਸ਼ਾਹੀ ਮੁਨਸ਼ੀ ਖਾਨੇ ਵਿਚ ਮੀਰ ਮੁਨਸ਼ੀ ਨੌਕਰ ਫਾਇਜ਼ ਹੋ ਗਏ ਦਿੱਲੀ ਵਿੱਚ ਹੀ ਉਹਨਾਂ ਦਾ ਮੇਲ ਮਿਲਾਪ ਬਾਦਸ਼ਾਹ ਸ਼ਾਹ ਜਹਾਨ ਦੇ ਪੁੱਤਰ ਦਾਰਾ ਸ਼ਿਕੋਹ ਨਾਲ ਹੋਇਆ ਜੋ ਖੁਦ ਵੀ ਸੰਸਕ੍ਰਿਤ,ਫਾਰਸੀ,ਅਰਬੀ ਦਾ ਆਲਿਮ ਸੀ ਤੇ ਆਲਿਮਾਂ ਦੀ ਬਹੁਤ ਕਦਰ ਕਰਦਾ ਸੀ ਦਾਰਾ ਸ਼ਿਕੋਹ ਦੇ ਇਹ ਦਾਨਾਈ ਉਸਦੀਆਂ ਲਿਖਤਾਂ ਤੇ ਸੰਸਕ੍ਰਿਤ ਗ੍ਰੰਥਾਂ ਤੇ ਉਲੱਥੇ ਵਿਚੋਂ ਝਲਕਾਰੇ ਮਾਰਦੀ ਹੈ। ਦਾਰਾ ਸ਼ਿਕੋਹ ਨਾਲ ਛੱਜੂ ਮੱਲ ਦੀ ਇਲਮੀ ਸਾਂਝ ਤੇ ਦਿਆਨਤਦਾਰੀ ਤੇ ਮਿਲਾਪੜਾ ਸੁਬਾਹ ਕਾਰਨ ਹੀ ਜਦ ਬਾਦਸ਼ਾਹ ਸ਼ਾਹ ਜਹਾਨ ਨੇ ਸ਼ਹਿਜ਼ਾਦੇ ਦਾਰਾ ਸ਼ਿਕੋਹ ਨੂੰ ਪਹਿਲੀ ਮੁਹਿੰਮ ਤੇ ਕੰਧਾਰ ਨੂੰ 1639 ਵਿੱਚ ਭੇਜਿਆ ਤਾਂ ਉਹ ਬਤੌਰ ਮੀਰ ਮੁਨਸ਼ੀ ਛੱਜੂ ਮੱਲ ਨੂੰ ਨਾਲ ਲੈ ਕੇ ਗਿਆ ਤੇ ਓਥੇ ਪਹੁੰਚ ਕੇ ਉਹ ਛੱਜੂ ਮੱਲ ਨੂੰ ਦੀਵਾਨ ਨਿਯੁਕਤ ਕਰ ਦਿੱਤਾ ਤੇ ਬਹੁਤ ਸਾਰੇ ਫੌਜੀ ਮਾਮਲੇ ਤੇ ਹੋਰ ਪ੍ਰਬੰਧ ਉਹਨਾਂ ਜ਼ਿੰਮੇ ਲਗਾ ਦਿੱਤੇ ਜਿੰਨਾ ਨੂੰ ਉਹਨਾਂ ਨੇ ਬਾਖ਼ੂਬੀ ਨਿਭਾਇਆ। ਸ਼ਹਿਜ਼ਾਦਾ ਦਾਰਾ ਸ਼ਿਕੋਹ ਤਾਂ ਜਲਦ ਹੀ ਕੰਧਾਰ ਤੋਂ ਵਾਪਿਸ ਆ ਗਿਆ ਮਗਰ ਛੱਜੂ ਮੱਲ ਨੇ ਓਥੇ ਹੀ ਟਿਕਾ ਕਰ ਲਿਆ। ਸ਼ਾਇਦ ਛੱਜੂ ਮੱਲ ਨੰਦ ਲਾਲ ਦੀ ਵਿਦਿਆ ਬਾਰੇ ਸੰਜੀਦਾ ਸੀ ਤਾਂ ਕਰਕੇ ਓਥੇ ਰੁਕ ਗਿਆ। ਕਿਉਂਕਿ ਤੇਰਵੀ ਸਦੀ ਤੋਂ ਹੀ ਕੰਧਾਰ ਆਲਿਮ ਤੇ ਖੁਦਾ ਦੇ ਲੋਕਾਂ ਦਾ ਗੜ੍ਹ ਵਜੋਂ ਜਾਣਿਆ ਜਾਂਦਾ ਸੀ। ਤਾਲਿਬ ਇਲਮ ਦੀ ਜੁਸਤਜੂ ਵਿੱਚ ਕੰਧਾਰ ਜਾਇਆ ਕਰਦੇ ਸਨ। ਇਸ ਦਾ ਹਵਾਲਾ ਬਾਬਾ ਸ਼ੇਖ ਫ਼ਰੀਦ ਦੀਆਂ ਜੀਵਨ ਵਿੱਚੋਂ ਮਿਲਦਾ ਹੈ ਉਸ ਵਕ਼ਤ ਸ਼ੇਖ ਫ਼ਰੀਦ ਵੀ ਇਲਮ ਦੀ ਖੋਜ ਲਈ ਕੰਧਾਰ ਗਏ ਸਨ।
ਮੁਨਸ਼ੀ ਛੱਜੂ ਰਾਮ ਦੇ ਘਰ ਪਹਿਲੀ ਉਮਰੇ ਕੋਈ ਔਲਾਦ ਜਿਓਂਦੀ ਨਹੀਂ ਰਹੀ ਛੋਟੀ ਉਮਰ ਚ ਹੀ ਬੱਚੇ ਫੌਤ ਹੋ ਜਾਂਦੇ ਸਨ ਉਹਨਾਂ ਦਾ ਪੰਜਾਹ ਸਾਲ ਤਕ ਕੋਈ ਔਲਾਦ ਨਹੀਂ ਸੀ ਪਿਛਲੀ ਉਮਰ ਛੱਜੂ ਰਾਮ ਦੇ ਘਰ ਭਾਈ ਨੰਦ ਲਾਲ ਦਾ ਜਨਮ ਹੋਇਆ ਤਾ ਕੋਈ ਖਾਸ ਖੁਸ਼ੀ ਨਾ ਕੀਤੀ ਗਈ। ਜਦ ਨੰਦ ਲਾਲ ਦੀ ਉਹ ਉਮਰ ਟੱਪ ਗਈ ਜਦੋਂ ਉਹ ਮਰ ਜਾਂਦੇ ਸਨ ਤਾ ਉਹਨਾਂ ਦੀ ਵਿਧਿਆ ਦਾ ਪ੍ਰਬੰਧ ਕਰਨਾ ਸ਼ੁਰੂ ਕੀਤਾ। ਇਥੇ ਹੀ ਨੰਦ ਲਾਲ ਨੂੰ ਅਰਬੀ ਤੇ ਫਾਰਸੀ ਦੇ ਵਿਦਵਾਨਾਂ ਪਾਸ ਭੇਜਿਆ ਗਿਆ ਆਪ ਨੂੰ ਖ਼ੁਦਾ ਨੇ ਜ਼ਹੀਨ ਬੁਧੀ ਤੇ ਖੁਸ਼ ਮਿਜ਼ਾਜੀ ਦੇ ਕੇ ਨਿਵਾਜ਼ਿਆ ਸੀ ਆਪ ਨੇ ਮਦਰਸੇ ਦੀ ਤਾਲੀਮ ਦੇ ਨਾਲ ਨਾਲ ਆਪਣੇ ਪਿਤਾ ਦੇ ਪਾਸੋਂ ਸੰਸਕ੍ਰਿਤ ਦਾ ਇਲਮ ਵੀ ਹਾਸਿਲ ਕੀਤਾ ਫਾਰਸੀ, ਅਰਬੀ ਪੜ੍ਹਦੇ ਪੜ੍ਹਦੇ ਹੀ ਥੋੜੀ ਉਮਰ ਚ ਹੀ ਆਪ ਦਾ ਸ਼ੁਮਾਰ ਵੱਡੇ-ਵੱਡੇ ਆਲਿਮ ਫਾਜ਼ਿਲਾਂ ਵਿੱਚ ਹੋਣ ਲਗ ਪਿਆ ਆਪ ਨੂੰ ਕਵਿਤਾ ਕਹਿਣ ਦਾ ਜ਼ੌਕ ਦੀ ਵੀ ਸ਼ਾਇਦ ਖ਼ੁਦਾ ਦੀ ਬਖਸ਼ਿਸ਼ ਵਜੋਂ ਹੀ ਇਨਾਇਤ ਹੋਇਆ ਸੀ । ਆਪ ਆਪਣੇ ਇਲਮ ਏ ਸ਼ਰੀਫ ਨਾਲ ਤਖਲੁੱਸ "ਗੋਯਾ" ਲਿਖਦੇ ਸਨ।
ਦੀਵਾਨ ਛੱਜੂ ਮੱਲ ਖੁਦ ਬੈਰਾਗੀਆਂ ਦਾ ਚੇਲਾ ਸੀ ਜਦ ਨੰਦ ਲਾਲ ਨੇ ਹੋਸ਼ ਸੰਭਾਲੀ ਤਾਂ ਭਾਈ ਨੰਦ ਲਾਲ ਨੂੰ ਛੱਜੂ ਮੱਲ ਵਲੋਂ ਤੁਲਸੀ ਦੀ ਕੰਠੀ ਪਹਿਨਾਉਣ ਦਾ ਆਯੋਜਨ ਕੀਤਾ ਗਿਆ ਪਰ ਬੈਰਾਗੀ ਕੋਲੋਂ ਨੰਦ ਲਾਲ ਨੇ ਬੈਅਤ ਕਾਰਨ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕੇ ਕੋਈ ਐਸਾ ਧਾਗਾ ਪਹਿਨਾਉ ਜੋ ਕਦੀ ਟੁਟੇ ਹੀ ਨਾ ਇਹ ਆਲਿਮ ਲੋਕਾਂ ਦੀ ਸੋਹਬਤ ਦਾ ਸਿੱਟਾ ਸੀ ਬਚਪਨ ਚ ਹੀ ਉਹਨਾਂ ਦਾ ਜ਼ਹਿਨ ਤੌਹੀਦ ਤੇ ਖੜਾ ਸੀ ਜਦੋਂ ਬੈਰਾਗੀ ਨੇ ਇਹ ਗੱਲ ਸੁਣੀ ਤਾਂ ਉਹ ਪਰਤ ਗਏ ਪਰ ਛੱਜੂ ਮੱਲ ਨੇ ਕਈ ਵਾਰ ਕਹਿਣ ਤੇ ਵੀ ਬੈਅਤ ਹੋਣ ਤੋਂ ਇਨਕਾਰ ਕਰ ਦਿੱਤਾ ਤੇ ਆਪਣਾ ਮੁਰਸ਼ਦ ਖੁਦ ਚੁਣਨ ਦੀ ਗੱਲ ਕਹਿ ਕੇ ਸਾਰੀ ਗੱਲ ਸਪਸ਼ਟ ਕਰ ਦਿੱਤੀ ਅਜੇ ਨੰਦ ਲਾਲ ਨੇ ਜਵਾਨੀ ਚ ਪੈਰ ਹੀ ਰੱਖਿਆ ਸੀ ਕਿ ਤਕ਼ਰੀਬਨ 17 ਕੁ ਵਰ੍ਹਿਆਂ ਦੇ ਹੀ ਸੀ ਕੇ ਉਹਨਾਂ ਦੇ ਮਾਤਾ ਦਾ ਇੰਤਕਾਲ ਹੋ ਗਿਆ ਪਿੱਛੋਂ ਕੋਈ 2 ਸਾਲ ਬਾਅਦ ਉਹਨਾਂ ਦੇ ਪਿਤਾ ਛੱਜੂ ਮੱਲ ਦਾ ਵੀ ਇੰਤਕਾਲ 1652 ਈ ਵਿੱਚ ਹੋ ਗਿਆ। ਪਿਤਾ ਦੇ ਅਕਾਲ ਚਲਾਣੇ ਪਿੱਛੋਂ ਸਾਰੀ ਜਿੰਮੇਵਾਰੀ ਉਹਨਾਂ ਦੇ ਮੋਢਿਆਂ ਦੇ ਤੇ ਆਣ ਪਈ ਨੰਦ ਲਾਲ ਜੀ ਗ਼ਜ਼ਨੀ ਦੇ ਨਵਾਬ ਦੇ ਕੋਲ ਆਪਣੀ ਆਪਣੇ ਪਿਤਾ ਦੀ ਜਗਾ ਤੇ ਮੁਲਾਜ਼ਮਤ ਲਈ ਅਰਜ਼ ਕੀਤੀ ਪਰ ਨਵਾਬ ਨੇ ਛੋਟੀ ਉੱਮਰ ਦਾ ਹੋਣ ਕਰਕੇ ਉਹਨਾਂ ਨੂੰ ਕਿਹਾ, "ਕਿ ਆਪਦੇ ਪਿਤਾ ਜੀ ਦੀਵਾਨੀ ਦਾ ਕੰਮ ਸੰਭਾਲਦੇ ਸਨ ਉਹਨਾਂ ਕੋਲ ਉਸ ਦਾ ਤਜ਼ੁਰਬਾ ਵੀ ਸੀ ਤੇ ਭਾਈ ਨੰਦ ਲਾਲ ਨੂੰ ਛੋਟੇ ਅਹੁਦੇ ਤੇ ਮੁਲਾਜ਼ਮਤ ਕਰਨ ਦੇ ਪੇਸ਼ਕਸ਼ ਕੀਤੀ ਤੇ ਨਾਲ ਹੀ ਕਿਹਾ ਕਿ ਜਦ ਅਹੁਦਾ ਸੰਭਾਲਣ ਯੋਗ ਹੋਵੋਗੇ ਤਦ ਆਪ ਨੂੰ ਦੀਵਾਨੀ ਦੇ ਅਹੁਦੇ ਤੇ ਫਾਈਜ਼ ਕਰ ਦਿੱਤਾ ਜਾਵੇਗਾ |
ਨੰਦ ਲਾਲ ਨੂੰ ਉਹਨਾਂ ਦੀ ਇਹ ਗੱਲ ਕੋਈ ਚੰਗੀ ਨਾ ਲੱਗੀ ਤਾਂ ਜਲਦ ਹੀ ਆਪਣਾ ਮਾਲ ਅਸਬਾਬ ਵੇਚ ਵੱਟ ਕੇ ਆਪਣੇ ਪਿਤਾ ਦਾ ਖਿਲਰਿਆ ਹੋਇਆ ਪੈਸਾ ਇਕੱਠਾ ਕਰ ਗ਼ਜ਼ਨੀ ਨੂੰ ਅਲਵਿਦਾ ਕਹਿ ਦਿੱਤਾ ਤੇ ਇਕ ਕਾਫਲੇ ਦੇ ਵਿੱਚ ਆਪਣੇ 2 ਨੌਕਰਾਂ ਦੇ ਨਾਲ ਮੁਲਤਾਨ ਸ਼ਹਿਰ ਨੂੰ ਚਾਲੇ ਪਾ ਦਿੱਤੇ ਕਿਉਂਕਿ ਉਸ ਵਕ਼ਤ ਮੁਲਤਾਨ ਸ਼ਹਿਰ ਹਿੰਦੁਸਤਾਨ ਦਾ ਤਜਾਰਤ ਤੇ ਇਲਮ ਦਾ ਮਰਕਜ਼ ਸੀ ਅਤੇ ਦਿੱਲੀ ਤੇ ਪੰਜਾਬ ਦੇ ਵਪਾਰੀਆਂ ਦੀ ਠਾਹਰ ਤੇ ਕੇਂਦਰ ਸੀ ਨੰਦ ਲਾਲ ਨੇ ਉੱਥੇ ਰਹਿਣਾ ਦੀ ਠੀਕ ਸਮਝਿਆ ਤੇ ਉਹਨਾਂ ਦਿੱਲੀ ਦਰਵਾਜ਼ੇ ਕੋਲ ਇਕ ਖ਼ੂਹ ਦੇ ਕੋਲ ਜ਼ਮੀਨ ਖ਼ਰੀਦ ਕੇ ਮਕਾਨ ਦੀ ਉਸਾਰੀ ਕਰਵਾ ਓਥੇ ਰਹਿਣ ਬਸੇਰਾ ਕਰ ਲਿਆ ਗ਼ਜ਼ਨੀ ਤੋਂ ਆਏ ਨੌਕਰ ਉਹਨਾਂ ਨੂੰ "ਆਗਾ" ਕਹਿ ਸੰਬੋਧਨ ਕਰਦੇ ਸਨ ਤੇ ਹੌਲੀ ਹੌਲੀ ਸਾਰੇ ਲੋਕ ਉਹਨਾਂ ਨੂੰ ਆਗਾ ਕਹਿਣ ਲੱਗ ਗਏ ਜਿਸ ਕਾਰਨ ਵਜੋਂ ਉਸ ਇਲਾਕੇ ਦਾ ਨਾਮ "ਆਗਾਪੁਰ" ਵਜੋਂ ਪ੍ਰਚਲਿਤ ਹੋ ਗਿਆ ਇਥੇ ਆਪ ਦੀ ਸ਼ਾਦੀ ਸਿੱਖ ਪਰਿਵਾਰ ਦੀ ਲੜਕੀ ਨਾਲ ਹੋ ਗਈ ਨੰਦ ਲਾਲ ਦੀ ਪਤਨੀ ਲੰਬੇ ਅਰਸੇ ਤੋਂ ਸਿੱਖ ਘਰ ਦੀ ਸ਼ਰਧਾਲੂ ਸੀ |
ਇਹ ਵੀ ਇੱਕ ਕਾਰਨ ਸੀ ਨੰਦ ਲਾਲ ਜੀ ਦਾ ਗੁਰੂ ਘਰ ਪ੍ਰਤੀ ਪਿਆਰ ਤੇ ਸਤਿਕਾਰ ਸੀ ਕਿਉਂਕਿ ਉਹ ਘਰ ਵਿੱਚ ਰੋਜ਼ਾਨਾ ਅੰਮ੍ਰਿਤ ਰੂਪੀ ਬਾਣੀ ਦਾ ਪਾਠ ਕਰਦੀ ਦੇ ਗੁਰੂ ਸਾਹਿਬ ਦੇ ਜੀਵਨ ਬਾਰੇ ਨੰਦ ਲਾਲ ਨਾਲ ਸਾਂਝ ਪਾਉਂਦੀ ਨੰਦ ਲਾਲ ਦੇ ਘਰ 45 ਵਰ੍ਹਿਆਂ ਦੀ ਉੱਮਰ ਚ ਇਕ ਪੁੱਤਰ ਨੇ ਜਨਮ ਲਿਆ ਜਿਸਦਾ ਨਾਮ ਲੱਖਪਤ ਰਾਏ ਰੱਖਿਆ ਗਿਆ ਤੇ ਫਿਰ ਦੂਸਰੇ ਪੁੱਤਰ ਨੇ ਜਨਮ ਲਇਆ ਜਿਸ ਦਾ ਨਾਲ ਲੀਲਾ ਰਾਮ ਰੱਖਿਆ ਗਿਆ ਨੰਦ ਲਾਲ ਦੇ ਦਿਲ ਓ ਦਿਮਾਗ਼ ਤੇ ਜੋ ਅਸਰ ਸੀ ਉਹ ਇਸ ਗੱਲ ਤੋਂ ਪਤਾ ਚਲਦਾ ਹੈ ਕਿਉਕੇ ਉਹਨਾਂ ਨੇ ਇਥੇ ਰਹਿ ਕੇ ਗੁਰਮੁਖੀ ਜ਼ਬਾਨ ਲਿਖਣੀ ਤੇ ਪੜ੍ਹਨੀ ਵੀ ਸਿੱਖੀ ਜਿਸ ਦਾ ਅੱਗੇ ਜਾ ਕੇ ਭਰਪੂਰ ਫਾਇਦਾ ਚੁਕਿਆ ਉਹਨਾਂ ਤਵਾਰੀਖ਼ ਏ ਸਿਖਾਂ ਤੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ ਤੇ ਕੁਛ ਕਿਤਾਬਾਂ ਗੁਰਮੁਖੀ ਜ਼ਬਾਨ ਵਿੱਚ ਵੀ ਲਿਖੀਆਂ ਉਹਨਾਂ ਦੀਆਂ ਰਚਨਾਂਵਾਂ ਵਿੱਚੋ ਨੰਦ ਲਾਲ ਦੀ ਵਿਦਵਤਾ ਦੀ ਤਸਵੀਰ ਤੇ ਸਿੱਖ ਧਰਮ ਦਾ ਵਿਕਾਸ ਤੇ ਪਸਾਰ ਕਿਵੇਂ ਫੈਲ ਰਿਹਾ ਸੀ ਸਾਫ ਝਲਕਦਾ ਹੈ ਤੇ ਉਹ ਉਸ ਵੇਲੇ ਦੇ ਸਮਾਜੀ ਤੇ ਧਾਰਮਿਕ ਹਾਲਾਤਾਂ ਨੂੰ ਬਾਖੂਬੀ ਦਰਸਾਉਂਦੀਆਂ ਨੇ |
ਉਹਨਾਂ ਦੀ ਆਪਣੀ ਲਿਖਤ ਦਸਤੂਰ ਉਲ ਇਨਸ਼ਾ ਅਨੁਸਾਰ 1652 ਈ ਵਿੱਚ ਮੁਲਤਾਨ ਦੇ ਹਾਕਿਮ ਵਸਾਫ ਖਾਨ ਨੇ ਭਾਈ ਸਾਹਿਬ ਦੀ ਲਿਆਕਤ ਤੇ ਇਲਮੀ ਸੂਝ ਬੂਝ ਨੂੰ ਪੇਸ਼ੇ ਨਜ਼ਰ ਰੱਖ ਕੇ ਉਹਨਾਂ ਨੂੰ ਮੁਨਸ਼ੀ ਦੀ ਨੌਕਰੀ ਦੇ ਨਿਯੁਕਤ ਕਰ ਦਿੱਤਾ ਦੂਸਰਾ ਇਹ ਕਿ ਵਸਾਫ ਖਾਨ ਛੱਜੂ ਮੱਲ ਦਾ ਵਾਕਿਫ ਤੇ ਇਮਾਨਦਾਰੀ ਤੋਂ ਚੰਗਾ ਜਾਣੂ ਸੀ ਛੱਜੂ ਮੱਲ ਨਾਲ ਲਿਹਾਜ ਵੀ ਰੱਖਦਾ ਸੀ ਤੇ ਨੰਦ ਲਾਲ ਆਪਣੀ ਕਾਬਲੀਅਤ ਨਾਲ ਜਲਦ ਹੀ ਮੁਨਸ਼ੀ ਤੋਂ ਮੀਰ ਮੁਨਸ਼ੀ ਦੇ ਅਹੁਦੇ ਤੇ ਨਿਯੁਕਤ ਹੋ ਗਏ ਤੇ ਜਲਦ ਹੀ ਉਹਨਾਂ ਨੂੰ ਭੱਕਰ ਦੇ ਕਿਲੇ ਦੇ ਫੌਜਦਾਰ ਤੇ ਕਿਲੇਦਾਰ ਵਜੋਂ ਜਿੰਮੇਵਾਰੀ ਵੀ ਦੇ ਦਿਤੀ ਗਈ ਜਿਸ ਨੂੰ ਨੰਦ ਲਾਲ ਨੇ ਬਾਖੂਬੀ ਨਿਭਾਇਆ ਤੇ ਪਿੱਛੋਂ ਦੀਨਾ ਕਹਿਰੋੜ੍ਹ ,ਫਤਿਹਪੁਰ ਅਤੇ ਪਰਗਣਾ ਮਹੀ-ਉਦ-ਦੀਨ ਪੁਰ ਦਾ ਨਾਜ਼ਮ ਨਿਯੁਕਤ ਕੀਤੇ ਗਏ ਤੇ ਦਸਤੂਰ ਉਲ ਇਨਸ਼ਾ ਅਨੁਸਾਰ ਮੁਲਤਾਨ ਦੇ ਨਾਇਬ ਸੂਬੇਦਾਰ ਨਿਯਤ ਕਰ ਦਿੱਤੇ ਗਏ |
ਦਸਤੂਰ ਉਲ ਇਨਸ਼ਾ ਕਿਤਾਬ ਚ ਆਪਦੇ ਫੌਜੀ ਸੇਵਾਵਾਂ ਦਾ ਪਤਾ ਚਲਦਾ ਹੈ ਉਥੋਂ ਹੀ ਪਤਾ ਚਲਦਾ ਹੈ ਕਿ ਦੱਰਾ ਸੁਲਤਾਨ ਦੇ ਕੋਲ ਪਹਾੜੀਆਂ ਵਿੱਚ ਸ਼ਾਹੂ ਨਾਂ ਦਾ ਡਾਕੂ ਜਿਸ ਨੇ ਮੁਲਤਾਨ ਤੇ ਨੇੜੇ ਇਲਾਕੇ ਵਿੱਚ 7 ਹਾਜ਼ਰ ਫੌਜ ਇਕੱਠੀ ਕੀਤੀ ਹੋਈ ਸੀ ਜੋ ਤਜਾਰਤ ਕਰਨ ਵਾਲੇ ਵਪਾਰੀਆਂ ਦੀ ਲੁੱਟ ਮਾਰ ਕਰਦੇ ਸੀ ਬਹੁਤ ਹਨੇਰ ਗਰਦੀ ਮਚਾਈ ਹੋਈ ਸੀ ਮੀਰ ਮੁਨਸ਼ੀ ਭਾਈ ਨੰਦ ਲਾਲ ਨੇ ਇਕ ਗਾਜ਼ੀ ਦੀ ਤਰਾਂ ਪੂਰੀ ਬਹਾਦਰੀ ਤੇ ਜਜ਼ਬੇ ਨਾਲ ਹਮਲਾ ਕੀਤਾ ਕਿ ਸ਼ਾਹੂ ਡਾਕੂ ਦੀ ਫੌਜ ਦਾ ਲੱਕ ਭੰਨ ਦਿੱਤਾ ਸ਼ਾਹੂ ਦੀ ਜ਼ਿਆਦਾਤਰ ਫੌਜ ਮਾਰੀ ਗਈ ਕੁਝ ਭੱਜ ਗਈ ਸ਼ਾਹੁ ਸਮੇਤ ਕੁਝ ਨੂੰ ਕੈਦ ਕਰ ਲਿਆ ਗਿਆ ਜਿਸ ਨਾਲ ਲੋਕ ਨੇ ਸੁਖ ਦਾ ਸਾਹ ਲਿਆ ਜਿਸ ਨਾਲ ਇਰਾਨ ਹਿੰਦੁਸਤਾਨ ਤੇ ਹੋਰ ਮੁਮਾਲਿਕ ਦਾ ਤਜਾਰਤ ਦਾ ਰਾਹ ਖੁਲ ਗਿਆ |
30 ਵਰੇ ਆਪ ਨੇ ਉਥੇ ਸੇਵਾ ਨਿਭਾਈ ਤੇ ਕੁਝ ਵਕ਼ਤ ਲਈ ਕਿਸੇ ਕਾਰਨ ਇਹਨਾਂ ਜਿੰਮਵਾਰੀਆਂ ਤੋਂ ਫ਼ਾਰਿਗ਼ ਹੋ ਗਏ ਨੰਦ ਲਾਲ ਨੇ ਆਪਣਾ ਬਹੁਤ ਵਕ਼ਤ ਸਿੱਖ ਧਰਮ ਦੀਆਂ ਕਿਤਾਬਾਂ ਦਾ ਮੁਤਾਲਿਆ ਕਰਨ ਵਿੱਚ ਮਸਰੂਫ ਰਹੇ ਤੇ ਪੂਰੀ ਸ਼ਿੱਦਤ ਨਾਲ ਉਹਨਾਂ ਦਾ ਅਧਿਐਨ ਕੀਤਾ ਉਸ ਵਕ਼ਤ ਸਿਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਦੀ ਤਖ਼ਤ ਨਸ਼ੀਨ ਸਨ ਉਹਨਾਂ ਦੀ ਤਾਕਤ ਨੂੰ ਵੇਖ ਮੁਗ਼ਲੀਆ ਸਲਤਨਤ ਡਾਵਾ ਡੋਲ ਹੋ ਰਹੀ ਸੀ ਦੂਸਰੇ ਪਾਸੇ ਪਹਾੜੀ ਰਾਜਿਆਂ ਦੀਆਂ ਰਾਤਾਂ ਦੀਆਂ ਨੀਦਾਂ ਉੱਡ ਚੁਕੀਆਂ ਸਨ |
ਜਦ ਆਪਦੇ ਪੁੱਤਰ ਹੋਸ਼ ਸੰਭਾਲਣ ਯੋਗ ਹੋਏ ਤਾ ਭਾਈ ਨੰਦ ਲਾਲ ਆਪਣੀ ਪਤਨੀ ਤੇ ਬੱਚਿਆਂ ਨੂੰ ਆਪਣੇ ਸਹੁਰੇ ਪਰਿਵਾਰ ਕੋਲ ਛੱਡ ਕੇ ਉਹਨਾਂ ਦਾ ਇੰਤਜ਼ਾਮ ਕਰਕੇ ਆਪਣੇ ਨਾਲ ਇਕ ਖ਼ਾਦਿਮ ਨੂੰ ਲੈ ਆਗਰੇ ਦੀ ਤਰਫ ਕੂਚ ਕਰ ਗਏ ਇਕ ਖ਼ਾਦਿਮ ਨੂੰ ਆਪਣੇ ਪਰਿਵਾਰ ਪਾਸ ਦੇਖ ਰੇਖ ਤੇ ਖਿਦਮਤ ਲਈ ਛੱਡ ਦਿੱਤਾ ਰਸਤੇ ਵਿੱਚ ਨੰਦ ਲਾਲ ਨੇ ਕੁਝ ਦਿਨ ਲਾਹੌਰ ਟਿਕਾ ਕੀਤਾ ਤੇ ਫਿਰ ਸਿੱਖ ਮਜ਼ਹਬ ਦੇ ਸੱਭ ਤੋਂ ਮੁਕੱਦਸ ਸਥਾਨ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਦੀ ਜ਼ਿਆਰਤ ਕੀਤੀ ਇਥੋਂ ਹੋਰ ਸਾਫ਼ ਹੋ ਜਾਂਦਾ ਹੈ ਕਿ ਉਹਨਾਂ ਦੀ ਨਜ਼ਰ ਵਿੱਚ ਸਿੱਖ ਮਜ਼ਹਬ ਦਾ ਬੇਤਹਾਸ਼ਾ ਪਿਆਰ ਸਤਿਕਾਰ ਤੇ ਇਹਤਰਾਮ ਸੀ ਓਥੇ ਰਹਿ ਆਪ ਨੇ ਸਿੱਖ ਮਜ਼ਹਬ ਦੀ ਹੋਰ ਜਾਣਕਾਰੀ ਨੂੰ ਇਕੱਤਰ ਕੀਤਾ ਤੇ ਨੰਦ ਲਾਲ ਦੇ ਦਿਲ ਚ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਤੀ ਖਿੱਚ ਹੋਰ ਉਬਾਲੇ ਮਾਰਨ ਲੱਗੀ ਉਹਨਾਂ ਆਗਰੇ ਜਾਣ ਤੋਂ ਪਹਿਲਾਂ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨੇ ਚਾਹੇ ਆਨੰਦਪੁਰ ਸਾਹਿਬ ਗੁਰੂ ਸਾਹਿਬ ਦੇ ਦਰਸ਼ਨਾਂ ਜੋ ਬਾਅਦ ਆਪ ਆਗਰੇ ਚਲੇ ਗਏ |
ਆਗਰਾ ਪਹੁੰਚ ਆਪਦਾ ਰਾਬਤਾ ਸ਼ਹਿਜ਼ਾਦੇ ਮੁਅਜ਼ਮ ਨਾਲ ਹੋਇਆ ਜੋ ਉਸ ਵਕ਼ਤ ਆਗਰੇ ਦਾ ਸੂਬੇਦਾਰ ਸੀ ਤੇ ਔਰੰਗਜ਼ੇਬ ਦਾ ਪੁੱਤਰ ਸੀ ਸ਼ਹਿਜ਼ਾਦੇ ਮੁਅਜ਼ਮ ਨੰਦ ਲਾਲ ਦੀਆਂ ਗ਼ਜ਼ਲਾਂ ਸੁਣ ਕੇ ਗਦ ਗਦ ਹੋ ਗਿਆ ਤੇ ਉਹਨਾਂ ਨੂੰ ਆਪਣੇ ਪਾਸ ਬੁਲਾਇਆ ਤੇ ਗ਼ਜ਼ਨੀ ਤੋਂ ਚਲ ਕੇ ਸਾਰੀ ਵਿਥਿਆ ਸੁਣੀ ਸ਼ਹਿਜ਼ਾਦੇ ਨੇ ਅਗਲੇ ਦਿਨ ਉਹਨਾਂ ਨੂੰ ਆਪਣੇ ਦਰਬਾਰ ਚ ਬੁਲਾਇਆ ਤੇ ਨੰਦ ਲਾਲ ਨੂੰ ਮੀਰ ਮੁਨਸ਼ੀ ਦਾ ਅਹੁਦੇ ਤੇ ਨਿਯੁਕਤ ਕਰ ਦਿੱਤਾ ਭਾਈ ਸਾਹਿਬ ਨੇ ਖਿੜੇ ਮਿਥੇ ਉਸ ਨੂੰ ਕਬੂਲ ਕੀਤਾ ਤੇ ਆਪਣੀ ਜਿੰਮੇਦਾਰੀ ਨੂੰ ਤਹਿ ਦਿੱਲੋਂ ਬਹੁਤ ਸੁਚੱਜੇ ਢੰਗ ਨਾਲ ਨਿਭਾਇਆ ਥੋੜੇ ਹੀ ਵਕ਼ਤ ਵਿੱਚ ਨੰਦ ਲਾਲ ਨੇ ਸ਼ਹਿਜ਼ਾਦੇ ਮੁਅਜ਼ਮ ਦੇ ਹਿਰਦੇ ਚ ਇਕ ਖਾਸ ਜਗਹ ਬਣਾ ਲਈ ਸੀ ਉਹਨਾਂ ਦਾ ਚਰਚਾ ਹਰ ਅਦਬੀ ਮਜਲਿਸ ਵਿੱਚ ਹੋਣ ਲਗਾ ਤੇ ਗੋਯਾ ਦੀ ਬੇਸ਼ੁਮਾਰ ਤਾਰੀਫ਼ ਹੋਣ ਲੱਗੀ ਕਹਿ ਲਿਆ ਜਾਵੇ ਕਿ ਕੋਈ ਐਸਾ ਅਦਬੀ ਅਫ਼ਰਾਦ ਨਹੀਂ ਜੋ ਭਾਈ ਸਾਹਿਬ ਤੋਂ ਵਾਕਿਫ਼ ਨਾ ਹੋਵੇ |
ਔਰੰਗਜ਼ੇਬ ਨੰਦ ਲਾਲ ਸਾਹਿਬ ਤੋਂ ਨਾ ਵਾਕਿਫ ਸੀ ਚੂੰ ਕਿ ਜਦ ਸ਼ਹਿਜ਼ਾਦਾ ਮੁਅਜ਼ਮ ਨੇ ਨੰਦ ਲਾਲ ਨੂੰ ਮੀਰ ਮੁਨਸ਼ੀ ਤੇ ਅਹੁਦੇ ਦੇ ਨਿਯੁਕਤ ਕੀਤਾ ਸੀ ਉਸ ਵਕ਼ਤ ਬਾਦਸ਼ਾਹ ਔਰੰਗਜ਼ੇਬ ਦੌਰੇ ਤੇ ਸੀ ਇਕ ਦਿਨ ਔਰੰਗਜ਼ੇਬ ਦਾ ਦਰਬਾਰ ਸਜਿਆ ਹੋਇਆ ਸੀ ਸਭ ਆਲਿਮ ਫਾਜ਼ਿਲ ਤੇ ਮੌਲਵੀ ਮੌਲਾਨਾ ਦਰਬਾਰ ਦੀ ਰੌਣਕ ਵਧਾ ਰਹੇ ਸਨ ਔਰੰਗਜ਼ੇਬ ਨੇ ਕੁਰਾਨ ਮਜੀਦ ਦੀ ਕਿਸੇ ਆਇਤ ਦੇ ਅਰਥ ਤੇ ਵਿਆਖਿਆ ਜਾਣਨੀ ਚਾਹੀ ਬਹੁਤ ਅਲਿਮਾਂ ਨੇ ਤਸ਼ਰੀਹ ਕੀਤੀ ਪਰ ਉਸ ਵਿਚੋਂ ਬਣਦਾ ਮਫੂਮ ਪੈਦਾ ਨਾ ਹੋਇਆ ਬਾਦਸ਼ਾਹ ਦੀ ਕਿਸੇ ਵੀ ਖੁਲਾਸੇ ਉਪਰ ਤਸੱਲੀ ਪ੍ਰਗਟ ਨਹੀਂ ਕੀਤੀ ਦਿੱਲੀ ਸਲਤਨਤ ਦੇ ਬਾਦਸ਼ਾਹ ਨੇ ਨਿਰਾਸ਼ਾ ਚ ਮਜਲਿਸ ਖ਼ਾਰਿਜ ਕਰ ਦਿੱਤੀ ਕਲ ਨੂੰ ਫਿਰ ਆਇਤ ਦੇ ਖੁਲਾਸੇ ਲਈ ਆਦੇਸ਼ ਦਿੱਤਾ ਸ਼ਹਿਜ਼ਾਦੇ ਨੇ ਬਹੁਤ ਕਾਜ਼ੀਆਂ ਤੇ ਮੌਲਵੀਆਂ ਨੂੰ ਪੁੱਛਿਆ ਪਰ ਗੱਲ ਨਾ ਬਣੀ |
ਨੰਦ ਲਾਲ ਜੀ ਨੇ ਸ਼ਹਿਜ਼ਾਦੇ ਦੀ ਉਦਾਸੀ ਦਾ ਕਰਨ ਪੁੱਛਿਆ ਤਾਂ ਉਸ ਨੇ ਵਿਥਿਆ ਸੁਣਾ ਦਿੱਤੀ ਨੰਦ ਲਾਲ ਨੇ ਸ਼ਹਿਜ਼ਾਦਾ ਆਲਮ ਨੂੰ ਕਿਹਾ ਇਹ ਕਿਹੜੀ ਗੱਲ ਅਸੀਂ ਹੁਣੇ ਹੀ ਤਸ਼ਰੀਹ ਕਰ ਦਿੰਦੇ ਹਾਂ ਜਦ ਨੰਦ ਲਾਲ ਨੇ ਉਸ ਆਇਤ ਦਾ ਖੁਲਾਸਾ ਕੀਤਾ ਤਾਂ ਸ਼ਹਿਜ਼ਾਦੇ ਦੀ ਤਸੱਲੀ ਹੋ ਗਈ ਉਸ ਦੇ ਚੇਹਰੇ ਤੇ ਗਵਾਚਾ ਨੂਰ ਵਾਪਿਸ ਆ ਗਿਆ ਅਗਲੇ ਦਿਨ ਜਦ ਬਾਦਸ਼ਾਹ ਦਾ ਦਰਬਾਰ ਸਜਿਆ ਦਾ ਸ਼ਹਿਜ਼ਾਦਾ ਮੁਅਜ਼ਮ ਬਹਾਦਰ ਸ਼ਾਹ ਨੇ ਉਸ ਆਇਤ ਦਾ ਖ਼ੁਲਾਸਾ ਸਭ ਨੂੰ ਸੁਣਾਇਆ ਸਭ ਦੀ ਅੱਖਾਂ ਖੁਲੀਆਂ ਰਹਿ ਗਈਆਂ ਤੇ ਸਭ ਨੇ ਇਸ ਤਸ਼ਰੀਹ ਤੇ ਸੰਤੁਸ਼ਟੀ ਦਿਖਾਈ ਪਰ ਔਰੰਗਜ਼ੇਬ ਦੇ ਅਜੇ ਵੀ ਸਵਾਲ ਤੋਂ ਮੁਕਤ ਨਹੀਂ ਸੀ ਹੋਇਆ ਉਹਨਾਂ ਸ਼ਹਿਜ਼ਾਦੇ ਨੂੰ ਪੁੱਛਿਆ ਬੇਸ਼ੱਕ ਇਹ ਆਇਤ ਦਾ ਖੁਲਾਸਾ ਠੀਕ ਹੈ ਪਰ ਇਹ ਤੁਹਾਡੇ ਜ਼ਹਿਨ ਦੀ ਉਪਜ ਨਹੀਂ ਲੱਗਦੀ ਤੁਸੀਂ ਇਹ ਬਾਰੇ ਤਫ਼ਸੀਲ ਚ ਦੱਸੋ ਤਾਂ ਸ਼ਹਿਜ਼ਾਦੇ ਨੇ ਸਿਰ ਹਿਲਾਉਂਦਿਆ ਕਿਹਾ ਜੀ ਸਰਕਾਰ ਤੁਸਾਂ ਸੱਚ ਕਿਹਾ ਹੈ ਇਹ ਆਇਤ ਦਾ ਖ਼ੁਲਾਸਾ ਮੈਂ ਨਹੀਂ ਕਿਸੇ ਹੋਰ ਸ਼ਖ਼ਸ ਨੇ ਕੀਤਾ ਹੈ ਉਹ ਹਨ ਸਾਡੇ ਮੀਰ ਮੁਨਸ਼ੀ ਨੰਦ ਲਾਲ ਜੀ ਔਰੰਗਜ਼ੇਬ ਨੇ ਫੱਟ ਕਿਹਾ ਕੇ ਉਹਨਾਂ ਨੂੰ ਕਲ ਦਰਬਾਰ ਏ ਖ਼ਾਸ ਵਿੱਚ ਆਉਣ ਦਾ ਨਿਆਉਤਾ ਭੇਜਿਆ ਜਾਵੇ |
ਜਦ ਨੰਦ ਲਾਲ ਗੋਯਾ ਜੀ ਬਾਦਸ਼ਾਹ ਕੋਲ ਪੇਸ਼ ਹੋਏ ਤਾਂ ਬਾਦਸ਼ਾਹ ਉਹਨਾਂ ਵੱਲ ਵੇਖ ਹੈਰਾਨ ਹੋਇਆ ਉਹਨਾਂ ਨੇ ਨੰਦ ਲਾਲ ਗੋਯਾ ਨੂੰ ਇਨਾਮ ਵਜੋਂ ਪੰਜ ਸਦ ਰੁਪਏ ਇਨਾਇਤ ਕੀਤੇ ਤੇ ਨੰਦ ਲਾਲ ਦੀ ਬਹੁਤ ਵਾਹ ਵਾਹ ਹੋਈ ਪਰ ਬਾਦਸ਼ਾਹ ਇਸ ਗੱਲ ਨੂੰ ਲੈ ਕੇ ਹੈਰਾਨ ਸੀ ਕਿ ਇਹਨਾਂ ਵੱਡਾ ਆਲਿਮ ਜੋ ਇਸਲਾਮ ਦੇ ਦਾਇਰੇ ਤੋਂ ਬਾਹਰ ਸੀ ਇਹ ਬਾਤ ਦੀ ਸ਼ਹਿਜਾਦੇ ਨਾਲ ਸਾਂਜ ਕੀਤੀ ਤੇ ਸ਼ਹਿਜ਼ਾਦੇ ਨੂੰ ਤਾਕੀਦ ਕੀਤੀ ਕਿ ਜਲਦ ਤੋਂ ਜਲਦ ਇਹਨਾਂ ਨੂੰ ਇਸਲਾਮ ਦੇ ਘੇਰੇ ਵਿੱਚ ਲਿਆਂਦਾ ਜਾਵੇ ਸ਼ਹਿਜ਼ਾਦਾ ਨੰਦ ਲਾਲ ਦੀ ਹਾਲਤ ਨੂੰ ਜਾਣਦਾ ਸੀ ਉਸ ਨੂੰ ਪਤਾ ਸੀ ਗੋਯਾ ਇਸ ਗੱਲ ਨੂੰ ਕਦੇ ਵੀ ਕਬੂਲ ਨਹੀਂ ਕਰਨਗੇ ਉਹਨਾਂ ਜਾ ਕੇ ਸਾਰੀ ਗੱਲ ਨੰਦ ਲਾਲ ਨੂੰ ਸੁਣਨਾ ਦਿਤੀ ਕਿ ਬਾਦਸ਼ਾਹ ਚਾਹੁੰਦਾ ਹੈ ਕਿ ਤੁਸੀਂ ਦੀਨ ਏ ਇਸਲਾਮ ਕਬੂਲ ਕਰ ਲਵੋ ਮੈਨੂੰ ਪਤਾ ਹੈ ਕਿ ਤੁਸੀਂ ਇਸਲਾਮ ਕਬੂਲ ਨਹੀਂ ਕਰੋਗੇ ਇਸ ਕਰਕੇ ਮੈਂ ਗੁਜ਼ਾਰਿਸ਼ ਕਰਦਾ ਹਾਂ ਕਿ ਤੁਸੀਂ ਆਗਰਾ ਛੱਡ ਕੇ ਇਥੋਂ ਚਲੇ ਜਾਵੋ ਨਹੀਂ ਤਾ ਕੋਈ ਵੀ ਭਾਣਾ ਵਾਪਰ ਸਕਦਾ ਹੈ |
ਅਗਲੇ ਹੀ ਦਿਨ ਭਾਈ ਨੰਦ ਲਾਲ ਜੀ ਨੇ ਗਿਆਸੁਦੀਨ ਨਾਲ ਸਲਾਹ ਮਸ਼ਵਰਾ ਕੀਤਾ ਜੋ ਬਾਦਸ਼ਾਹ ਦੇ ਰਾਜ ਚ ਦਰੋਗਾ ਸੀ ਜਿਸ ਦਾ ਭਾਈ ਨੰਦ ਲਾਲ ਦੇ ਨਾਲ ਬਹੁਤ ਪਿਆਰ ਸੀ ਗਿਆਸੁਦੀਨ ਨੇ ਭਾਈ ਸਾਹਿਬ ਨਾਲ ਜਾਣਾ ਚਾਹਿਆ ਪਰ ਗੋਯਾ ਨੇ ਕਿਹਾ ਕਿ ਜੇ ਅਸੀਂ ਇਕੱਠੇ ਗਏ ਤਾਂ ਸ਼ੱਕ ਹੋ ਜਾਵੇਗਾ ਤੂੰ ਕੁਝ ਦਿਨ ਰੁਕ ਕੇ ਲਾਹੌਰ ਆ ਜਾਵੀ ਅਸੀਂ ਤੇਰਾ ਓਥੇ ਇੰਤਜ਼ਾਰ ਕਰਾਂਗੇ ਤੇ ਨੰਦ ਲਾਲ ਨੇ ਆਗਰਾ ਨੂੰ ਅਲਵਿਦਾ ਕਹਿ ਹਫ਼ਤ ਰੋਜ਼ ਦਾ ਸਫਰ ਤਹਿ ਕਰਦੇ ਹੋਏ ਲਾਹੌਰ ਪਹੁੰਚ ਗਏ ਓਥੇ ਹੀ ਆਪਦਾ ਗ਼ਜ਼ਨੀ ਵਾਲਾ ਖ਼ਿਦਮਤਗਾਰ ਖ਼ੁਦਾ ਦੀ ਫਾਨੀ ਦੁਨੀਆ ਤੋਂ ਰੁਖ਼ਸਤ ਹੋ ਗਿਆ ਉਸਨੂੰ ਲਾਹੌਰ ਹੀ ਸਪੁਰਦ ਏ ਖ਼ਾਕ ਕਰ ਦਿੱਤਾ |
ਗਿਆਸੁਦੀਨ ਵੀ ਇਕ ਮਹੀਨੇ ਦੀ ਛੁੱਟੀ ਲੈ ਲਾਹੌਰ ਪਹੁੰਚ ਗਿਆ ਨੰਦ ਲਾਲ ਤੇ ਗਿਆਸੁਦੀਨ ਨੇ ਅਨੰਦਪੁਰ ਜਾਣ ਦਾ ਫੈਸਲਾ ਕੀਤਾ ਤੇ ਗੁਰੂ ਗੋਬਿੰਦ ਸਿੰਘ ਦੀ ਰੂਹਾਨੀਅਤ ਦੀ ਨਗਰੀ ਆਨੰਦਪੁਰ ਪਹੁੰਚ ਗਏ ਨੰਦ ਲਾਲ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਚ ਦਰਸ਼ਨ ਕੀਤੇ ਤੇ ਆਪਣੇ ਨਾਲ ਲਿਆਂਦੇ ਤੋਹਫ਼ੇ ਪੇਸ਼ ਏ ਹਜ਼ੂਰ ਕੀਤੇ ਗੁਰੂ ਸਾਹਿਬ ਅਤਿਅੰਤ ਪ੍ਰਸੰਨ ਹੋਏ ਤੇ ਗਿਆਸੁਦੀਨ ਨੇ ਪੰਜਾਹ ਮੋਹਰਾਂ ਭੇਂਟ ਕਰ ਗੁਰੂ ਕਲਗ਼ੀਧਰ ਦੇ ਦਰਸ਼ਨ ਕੀਤੇ ਦੋਨੋ ਬਹੁਤ ਖੁਸ਼ ਸਨ ਗੁਰੂ ਸਾਹਿਬ ਨੇ ਗਿਆਸੁਦੀਨ ਨੂੰ ਪੁੱਛਿਆ ਕਿ ਤੂੰ ਕਿਸਦਾ ਮੁਰੀਦ ਹੈਂ ਤਾ ਉਸ ਨੇ ਕਿਹਾ,''ਜੀ ਨੰਦ ਲਾਲ ਦਾ'' ਦਰਬਾਰ ਚ ਬੈਠੇ ਭਾਈ ਆਲਮ ਸਿੰਘ ਨੇ ਕਿਹਾ ਕਿ ਆਪ ਨੂੰ ਐਵੇ ਨਹੀਂ ਸੀ ਕਹਿਣਾ ਚਾਹੀਦਾ ਗੁਰੂ ਸਾਹਿਬ ਨੇ ਕਿਹਾ ਕੋਈ ਨਾ ਭਾਈ ਆਲਮ ਸਿੰਘ ਜੀ ਜੇ ਗਿਆਸੁਦੀਨ ਨੰਦ ਲਾਲ ਦਾ ਮੁਰੀਦ ਹੈ ਤਾਂ ਨੰਦ ਲਾਲ ਸਾਡਾ ਇਸ ਦਾ ਮਤਲਬ ਦੋਨੋਂ ਸਾਡੇ ਆਪਣੇ ਹੀ ਹੋਏ ਨਾ !!!
ਗੁਰੂ ਸਾਹਿਬ ਨੇ ਉਹਨਾਂ ਰਿਹਾਇਸ਼ ਦਾ ਹੁਕਮ ਕੀਤਾ ਤੇ ਕਿਹਾ ਕੇ ਜਾਉ ਸੰਗਤ ਦੀ ਸੇਵਾ ਕਰੋ ਚੰਦ ਰੋਜ਼ ਮਗਰੋਂ ਗਿਆਸੁੱਦੀਨ ਦੀ ਇਕ ਮਾਹ ਦੀ ਛੁੱਟੀ ਪੂਰੀ ਹੋ ਗਈ ਤੇ ਉਹ ਚਲਾ ਗਿਆ ਤੇ ਨੰਦ ਲਾਲ ਨੇ ਓਥੇ ਕਿ ਕ਼ਯਾਮ ਕਰ ਲਿਆ ਗੁਰੂ ਸਾਹਿਬ ਦਰਬਾਰ ਚ ਰੋਜ਼ ਸੰਗਤਾਂ ਸਨਮੁੱਖ ਹੁੰਦੇ ਤੇ ਤਾਕੀਦ ਕਰਦੇ ਕਿ ਇਲਮ ਤੋਂ ਬਿਨਾ ਗਿਆਨ ਦਾ ਪਸਾਰ ਨਹੀਂ ਹੋਵੇਗਾ ਗੁਰੂ ਸਾਹਿਬ ਧਾਰਮਿਕ ਤੇ ਸਿਆਸੀ ਮਾਮਲੇ ਸੁਲਝਾਉਂਦੇ |
ਭਾਈ ਨੰਦ ਲਾਲ ਨੇ ਉਥੇ ਸਿੱਖ ਦੀਨ ਦੀਆਂ ਕਿਤਾਬਾਂ ਦਾ ਮੁਤਾਲਿਆ ਕੀਤਾ ਅਨੰਦਪੁਰ ਰਹਿ ਕੇ ਉਹਨਾਂ ਰੂਹਾਨੀ ਫ਼ੈਜ਼ ਨੂੰ ਮਹਿਸੂਸ ਕੀਤਾ ਤੇ ਆਪਣੀ ਪਹਿਲੀ ਲਿਖਤ "ਬੰਦਗੀਨਾਮਾ" ਨੂੰ ਗੁਰੂ ਸਾਹਿਬ ਦੇ ਸਪੁਰਦ ਕੀਤਾ ਗੁਰੂ ਸਾਹਿਬ ਨੇ ਤਮਾਮ ਸ਼ਾਇਰੀ ਨੂੰ ਵਾਚਿਆ ਤੇ ਬਹੁਤ ਸਲਾਹਿਆ ਨਾਲ ਨੰਦ ਲਾਲ ਨੂੰ ਹੁਕਮ ਕੀਤਾ ਕਿ ਸੰਗਤਾਂ ਨੂੰ ਸਰਵਣ ਕਰਵਾਉਣ ਤੇ ਤਰਜੁਮਾ ਵੀ ਕਰਕੇ ਦੱਸਣ ਸਰਵਣ ਕਰਵਾਉਣ ਉਪਰੰਤ ਸਭ ਸੰਗਤ ਅਸ਼ ਅਸ਼ ਕਰ ਉਠੀ ਗੁਰੂ ਸਾਹਿਬ ਨੇ ਆਪਣੀ ਕਲਮ ਨਾਲ ਬੰਦਗੀਨਾਮੇ ਦਾ ਨਾਮ ਤਬਦੀਲ ਕਰਕੇ " ਜ਼ਿੰਦਗੀਨਾਮਾ " ਕਰ ਦਿੱਤਾ ਤੇ ਨੰਦ ਲਾਲ ਨੂੰ "ਭਾਈ ਸਾਹਿਬ" ਦੀ ਉਪਾਧੀ ਨਿਵਾਜਿਸ਼ ਕੀਤੀ ਹੁਣ ਮੀਰ ਮੁਨਸ਼ੀ ਨੰਦ ਲਾਲ ਨਹੀਂ ਭਾਈ ਨੰਦ ਲਾਲ ਹੋ ਗਏ ਸਨ |
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਥੇ ਧਾਰਮਿਕ, ਰੂਹਾਨੀ ਤੇ ਜੰਗਜੂ ਆਗੂ ਸਨ ਓਥੇ ਨਾਲ ਨਾਲ ਆਪ ਖੁਦ ਵੀ ਸ਼ਾਇਰ ਇਲਮ ਓ ਅਦਬ ਦੇ ਮਲਿਕ ਤੇ ਇਲਮ ਦਾਨ ਦੇ ਕਦਰਦਾਨ ਵੀ ਸਨ ਆਪ ਦੇ ਦਰਬਾਰ ਦੀ ਸੋਹਬਾ ਦਰਬਾਰ ਦੇ 52 ਨਗੀਨੇ ਭਾਵ 52 ਸਿਰਕੱਢ ਸ਼ਾਇਰ ਵਧਾਉਂਦੇ ਸਨ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਉਹਨਾਂ ਕੋਲੋਂ ਫਾਰਸੀ,ਅਰਬੀ, ਹਿੰਦੀ, ਬ੍ਰਜ, ਪੰਜਾਬੀ ਦੇ ਕ਼ਲਾਮ ਸੁਣਦੇ ਤੇ ਉਹਨਾਂ ਨੂੰ ਬੇਅੰਤ ਪਿਆਰ ਤੇ ਇਨਾਮ ਦੇ ਨਾਲ ਨਿਵਾਜ਼ਦੇ ਆਪ ਨੇ ਬਹੁਤ ਸਾਰੀਆਂ ਕਿਤਾਬਾਂ ਦਾ ਤੇ ਹਿੰਦੂ ਗ੍ਰੰਥ ਦਾ ਵੀ ਉਲੱਥਾ ਕਰਵਾਇਆ ਜਿਵੇ ਮਹਾਭਾਰਤ, ਰਮਾਇਣ ਆਦਿ ਆਪ ਨੇ ਸਿੱਖਾਂ ਨੂੰ ਸੰਸਕ੍ਰਿਤ ਭਾਸ਼ਾ ਦਾ ਇਲਮ ਹਾਸਿਲ ਕਰਨ ਲਈ ਸਿੱਖਾਂ ਨੂੰ ਬਨਾਰਸ ਵੀ ਭੇਜਿਆ ਤਾਂ ਜੋ ਉਹ ਚੰਗੇ ਆਲਿਮ ਬਣ ਸਕਣ ਗੁਰੂ ਸਾਹਿਬ ਵਿਦਿਆ ਦੇ ਪਸਾਰ ਲਈ ਬਹੁਤ ਯਤਨ ਸ਼ੀਲ ਰਹਿੰਦੇ ਸਨ |
ਭਾਈ ਨੰਦ ਲਾਲ ਗੋਯਾ ਦਾ ਕੁਝ ਵਕ਼ਤ ਅਨੰਦਪੁਰ ਸਾਹਿਬ ਗ਼ੁਜ਼ਾਰ ਚੁਕਿਆ ਸੀ ਤਾਂ ਮੁਲਤਾਨ ਤੋਂ ਕੋਈ ਭਾਈ ਨੰਦ ਲਾਲ ਸਾਹਿਬ ਦੇ ਪਰਿਵਾਰ ਦਾ ਸੁਨੇਹਾ ਲੈ ਕੇ ਪਹੁੰਚਿਆ ਖੈਰ ਖ਼ਬਰ ਮਿਲ਼ੀ ਉਸ ਨੇ ਦੱਸਿਆ ਕਿ ਉਹਨਾਂ ਦੇ ਧਰਮ ਪਤਨੀ ਆਪਣੇ ਪੇਕੇ ਘਰ ਰਹਿ ਰਹੀ ਹੈ ਜਦ ਇਹ ਖ਼ਬਰ ਗੁਰੂ ਸਾਹਿਬ ਨੂੰ ਲੱਗੀ ਤਾ ਉਹਨਾਂ ਨੇ ਭਾਈ ਨੰਦ ਲਾਲ ਨੂੰ ਕਿਹਾ ਕਿ ਅਸੀਂ ਕੁਛ ਖ਼ਜ਼ਾਨਾ ਭੇਜ ਦਿੰਦੇ ਹਾਂ ਤੇ ਨਾਲ ਹੀ ਸਿੱਖ ਸੰਗਤਾਂ ਨੂੰ ਹੁਕਮਨਾਮਾ ਭੇਜ ਦਿੰਦੇ ਹਾਂ ਕਿ ਆਪ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ ਉਹਨਾਂ ਦੇ ਇਹ ਸੇਵਾ ਗੁਰੂ ਘਰ ਚ ਮਨਜ਼ੂਰ ਹੋਵੇਗੀ ਤਾਂ ਜੋ ਉਹਨਾਂ ਦੇ ਹਯਾਤੀ ਗ਼ੁਜ਼ਾਰ ਚ ਕੋਈ ਮੁਸ਼ਕਲ ਨਾ ਆਵੇ ਪਰ ਭਾਈ ਸਾਹਿਬ ਨੇ ਇਹ ਮਨਾ ਕਰ ਦਿੱਤਾ ਤੇ ਆਪ ਨੇ ਫ਼ਰਮਾਇਆ ਕੇ ਮੈਂ ਨਵਾਬਾਂ ਦਾ ਨੌਕਰ ਰਿਹਾ ਹਾਂ ਉਨ੍ਹਾਂ ਕੁ ਮਾਲ ਅਸਬਾਬ ਪਿੱਛੇ ਛੱਡ ਕੇ ਆਇਆ ਹਾਂ ਕਿ ਉਹਨਾਂ ਦਾ ਗ਼ੁਜ਼ਰ ਚੰਗਾ ਹੋ ਸਕੇ ਆਪ ਦੀ ਨਦਰਿ ਚਾਹੁੰਦਾ ਹਾਂ ਤਾ ਜੋ ਸਦਾ ਪਰਿਵਾਰ ਮਿਹਨਤ ਦੇ ਰੋਟੀ ਕਮਾ ਕੇ ਖਾ ਸਕਾਂ ਗੁਰੂ ਗੋਬਿੰਦ ਸਿੰਘ ਜੀ ਇਹ ਗੱਲ ਸੁਣਕੇ ਖੁਸ਼ ਹੋਏ ਤੇ ਭਾਈ ਸਾਹਿਬ ਤੇ ਨਦਰਿ ਦੀ ਵਰਖਾ ਕੀਤੀ |
ਗੁਰੂ ਸਾਹਿਬ ਨੇ ਭਾਈ ਸਾਹਿਬ ਦੀ ਸ਼ਰਦਾ ਭਾਵਨਾ ਨੂੰ ਵੇਖਦਿਆਂ ਹੋਇਆ ਆਪ ਨੂੰ ਦੀਵਾਨੀ ਦਾ ਅਹੁਦਾ ਦੇਣਾ ਚਾਹਿਆ ਪਰ ਆਪ ਨੇ ਲੰਗਰ ਖ਼ਾਨੇ ਚ ਸੇਵਾ ਕਰਨੀ ਚਾਹੀ ਭਾਈ ਸਾਹਿਬ ਨੇ ਲੰਗਰ ਦੀ ਸੇਵਾ ਜੀ ਜਾਨ ਨਾਲ ਕੀਤੀ ਹਰ ਜ਼ਰੂਰਤਮੰਦ ਨੂੰ ਲੰਗਰ ਬਰਵਕ਼ਤ ਤਿਆਰ ਮਿਲਦਾ ਗੁਰੂ ਸਾਹਿਬ ਭੇਸ ਬਦਲ ਕੇ ਲੰਗਰ ਦਾ ਜਾਇਜ਼ਾ ਵੀ ਲੈਂਦੇ ਮਗਰ ਪ੍ਰਬੰਧ ਵੇਖ ਮੁਸਕਰਾ ਉਠਦੇ ਇਸੇ ਹੀ ਸੇਵਾ ਭਾਵਨਾ ਸੂਝ ਬੂਝ ਕਾਰਨ ਹੀ ਭਾਈ ਸਾਹਿਬ ਨੂੰ ਵਿਦਵਾਨਾਂ ਦਾ ਮੁਖੀ ਥਾਪਿਆ ਹੋਇਆ ਸੀ ਗੁਰੂ ਸਾਹਿਬ ਦੀ ਗੈਰ ਹਾਜ਼ਰੀ ਵਿੱਚ ਵਿਦਵਾਨਾਂ ਦਾ ਮਾਰਗ ਦਰਸ਼ਨ ਭਾਈ ਸਾਹਿਬ ਆਪ ਕਰਦੇ ਸਨ |
1705 ਈਸਵੀ ਤਕ ਭਾਈ ਨੰਦ ਲਾਲ ਗੋਯਾ ਅਨੰਦਪੁਰ ਸਾਹਿਬ ਹੀ ਰਹੇ ਬਾਅਦ ਵਿੱਚ ਹਿੰਦੂ ਪਹਾੜੀ ਰਾਜਿਆਂ ਦੇ ਅਨੰਦਪੁਰ ਸਾਹਿਬ ਤੇ ਹਮਲਾ ਕਰਨ ਉਪਰੰਤ ਆਪ ਸਰਸਾ ਨਦੀ ਤੇ ਜੱਥੇ ਨਾਲੋਂ ਵਿਛੜ ਗਏ ਬਾਅਦ ਵਿੱਚ ਪਤਾ ਚੱਲਿਆ ਕਿ ਆਪ 1707 ਵਿੱਚ ਬਹਾਦਰ ਸ਼ਾਹ ਕੋਲ ਚਲੇ ਗਏ ਉਸ ਵਕ਼ਤ ਬਹਾਦਰ ਸ਼ਾਹ ਤਖ਼ਤ ਨਸ਼ੀਨ ਸੀ ਜਦ ਬਹਾਦਰ ਸ਼ਾਹ ਦੇ ਭਰਾ ਆਜ਼ਮ ਨੇ ਬਗਾਵਤ ਕੀਤੀ ਤਾ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਮਦਦ ਲੈਣੀ ਚਾਹੀ ਤਾ ਭਾਈ ਨੰਦ ਲਾਲ ਗੋਯਾ ਜੀ ਉਹਨਾਂ ਦੀ ਦਰਖ਼ਾਸਤ ਲੈ ਗੁਰੂ ਸਾਹਿਬ ਕੋਲ ਗਏ ਗੁਰੂ ਸਾਹਿਬ ਨੇ ਔਰੰਗਜ਼ੇਬ ਦੇ ਜ਼ੁਲਮਾਂ ਨੂੰ ਭੁੱਲ ਕੇ ਦਿਲ ਖੋਲ ਕੇ ਮਦਦ ਕੀਤੀ 1710 ਵਿੱਚ ਬਹਾਦਰ ਸ਼ਾਹ ਦਾ ਇੰਤਕਾਲ ਹੋ ਗਿਆ ਤੇ ਕੁਝ ਹੀ ਸਮੇਂ ਪਿੱਛੋਂ 1712 ਭਾਈ ਸਾਹਿਬ ਮੁਲਤਾਨ ਆਪਣੇ ਘਰ ਚਲੇ ਗਏ ਓਥੇ ਜਾ ਕੇ ਉਹਨਾਂ ਨੇ ਤਾਲੀਮੀ ਅਦਾਰਾ ਖੋਲ ਲਿਆ ਜਿਥੇ ਆਪ ਨੇ ਅਰਬੀ ਫਾਰਸੀ ਦੀ ਚੰਗੀ ਤੋਂ ਚੰਗੀ ਤਾਲੀਮ ਦੇਣੀ ਸ਼ੁਰੂ ਕੀਤੀ ਇਹ ਅਦਾਰਾ ਭਾਈ ਸਾਹਿਬ ਦੀ ਪੀੜੀ ਦਰ ਪੀੜੀ 1849 ਈਸਵੀ ਤਕ ਚਲਦਾ ਰਿਹਾ ਤੇ ਅੰਤ ਆਪ ਦਾ 1713 ਵਿੱਚ ਗੁਰਪੁਰੀ ਬਿਰਾਜ ਗਏ |
- ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਮੁਗਲ ਬਾਦਸ਼ਾਹ ਦੇ ਮੁਖਬਿਰ ਵਜੋਂ ਆਏ ਸਨ ਅਤੇ ਸਫਲ ਵੀ ਹੋਏ.
- ਇੱਕ ਲਾਂਗਰੀ/ਰਸੋਈਆ ਕਵੀ ਕਿਵੇਂ ਹੋ ਸਕਦਾ ਹੈ ?
- ਭਾਈ ਨੰਦ ਲਾਲ ਨੇ ਖੰਡੇ ਬਾਟੇ ਦੀ ਪਾਹੁਲ ਕਿਉਂ ਨਹੀਂ ਸੀ ਲਈ ?
- ਭਾਈ ਨੰਦ ਲਾਲ ਦੀ ਰਚਨਾਵਾਂ ਹਕੀਕਤ ਤੋਂ ਬਾਹਰੀਆਂ ਅਤੇ ਚਾਪਲੂਸੀ ਕਿਸਮ ਦੀਆਂ ਹਨ.

ਬਹੁਤ ਵਧੀਆ ਸ਼ਬਦਾਂ ਵਿੱਚ ਮੌਡਰਨ ਪੰਥਕ ਠੇਕੇਦਾਰ ਅਨਪੜ੍ਹ ਟੋਲ਼ੇ ਦੇ ਟਕਾ ਕੇ ਚਪੇੜ੍ਹਾਂ ਮਾਰੀਆਂ ਹਨ ਸ਼੍ਰੀ ਮਾਨ ਜੀ,, ਜੇ ਇਹੀ ਲੇਖ ਸੋਸ਼ਲ਼ ਮੀਡੀਆ ਰਾਹੀਂ ਸੰਗਤਾਂ ਨੂੰ ਪੇਸ਼ ਏ ਖਿਦਮਤ ਕਰ ਦਿਓ ਤਾਂ ਚਪੇੜ੍ਹਾਂ ਦੀ ਗਿਣਤੀ ਵਿੱਚ ਹੋਰ ਵਾਧਾ ਹੋ ਸਕਦਾ!
ReplyDeleteDon't Worry ! All crew will be fished and smoke out.
Deleteਅੰਤ ਚ ਚੰਗੀਆਂ ਚਪੇੜਾਂ ਨੇ
ReplyDeleteਹੋਰ ਕੁਝ ਸਮਝ ਵੀ ਨਹੀਂ ਰਹੇ,ਰੱਬ ਜਾਣੇ ਕਿਹੜੀਆਂ ਕਹਾਣੀਆਂ ਉੱਤੇ ਸੁੱਟਣਾ ਕੌਮ ਨੂੰ !
Delete