Posts

Showing posts from December, 2020

Art Of Ecstasy

Image
ਗੋਹਲਾਂ ਦੇ ਭੁਲੇਖੇਵੱਸ ਰੱਤ ਪੀ ਗਏ, ਰੱਬਾ ਜ਼ਾਲਮ ਸੀ ਲੋਕ ਤੇਰੇ ਸ਼ਹਿਰ ਦੇ। ਅਸੀਂ ਰਾਜ਼ੀਨਾਮੇ ਲੈ ਕੇ ਘੁੰਮਦੇ ਰਹੇ, ਨਾਲ਼ੇ ਭੁੱਖੇ ਭਾਣੇ ਬੈਠੇ ਸੀ ਦੁਪਹਿਰ ਦੇ। ਮੁੱਕਦੀ ਤਰੀਕ ਉੱਤੇ ਫ਼ੈਸਲੇ ਸੁਣਾਏ, ਸਾਨੂੰ ਮਿਲ਼ ਗਏ ਖ਼ਿਤਾਬ ਪੱਕੀ ਕੈਦ ਦੇ, ਦੱਸ ਦੇ ਤਬੀਬਾ ਵੇ ਕਿੱਥੇ ਸਿਫ਼ਰਨਵੀਸ, ਜਿਹੜੇ ਘੜੀ ਮੁੜੀ ਸਬਰ ਚ ਠਹਿਰ ਦੇ। ਫ਼ਿਕਰਾਂ ਦਾ ਸ਼ਹਿਰ ਓਥੇ ਵੱਸਦਾ ਹੁਜ਼ੂਰ, ਸ਼ਿਕਰਾ ਦਿਲਾਂ ਦਾ ਸਾਨੂੰ ਹੱਸਦਾ ਜ਼ਰੂਰ। ਰੱਖਦੇ ਗੁਨਾਹਾਂ ਵਾਲ਼ੇ ਭੇਖ ਚੰਦਰੇ ਵੀ, ਪਰ ਸਿਖ਼ਰਾਂ ਦੀ ਗੱਲ ਚੇ ਵੱਸਦਾ ਗੁਰੂਰ। ਕਾਸ਼ਨੀ ਦੁਪੱਟੇ ਉੱਤੇ ਰੰਗ ਸੂਹਾ ਡੁੱਲ੍ਹਿਆ, ਵੇਖ ਲੈ ਆਦੀਬ ਅੱਜ ਤੇਰਾ ਬੂਹਾ ਭੁੱਲਿਆ। ਮੋੜਵੇਂ ਸੁਣਾ ਕੇ ਦੁੱਖ ਉਹਨੂੰ ਨਾ ਸਤਾਵੀਂ ਤੂੰ, ਡੰਗਦੇ ਸੱਪਾਂ ਦੇ ਜ਼ਹਿਰ ਗੇੜ ਖੂਹਾ ਝੁੱਲਿਆ। ਮੋੜਵੇਂ ਰੰਗਾਂ ਦੀ ਗੱਲ ਬੋਲ ਨਹੀਂਓਂ ਹੋਣੀ, ਗੱਲ ਤੇਰੀ ਕਿਸੇ ਮੂਹਰੇ ਖੋਲ ਨਹੀਓਂ ਹੋਣੀ। ਸਿਫ਼ਰਨਵੀਸਾ ਮੇਰੀ ਮੰਨ ਲੈ ਗੁਜ਼ਾਰਿਸ਼ਾਂ, ਨ੍ਹੀਂ ਤਾਂ ਤੇਰੀ ਦਗ਼ੇਬਾਜ਼ੀ ਤੋਲ ਨਹੀਓਂ ਹੋਣੀ। ਸਿਫ਼ਰਨਵੀਸ

Do We Need Homeland or We are Landmen ?

Image
  ਉੱਜੜੇ ਨਾ ਖੇਤ ਹਾਲੇ, ਦੱਸਦੇ ਨਾ ਭੇਤ ਵੇ... ਕਣੀਆਂ ਦੀ ਅੱਗ ਬੁੱਲ੍ਹੇ ਕਿਰਦੇ ਨੇ ਰੇਤ ਵੇ ! ਬੰਦਈ ਖ਼ਾਲਸਾ ਫਿੱਕੀ ਚਾਹਣੀ ਦੇ ਵਿੱਚ ਘੋਲੇ ਰੱਤ ਬੰਦਾ, ਜੇ ਪਲੀ ਪਲੀ ਉਡਾਵੇ ਜਿੰਦੂ ਪੱਤ ਬੰਦਾ, ਮੁੱਖ ਉੱਜਲੇ ਚਿਲਕਣ ਰੰਗਦੇ ਕਾਹਤੋਂ, ਇਹੋ ਜਹੀ  ਗੱਲ ਵਿਸਾਰੇ ਨਾ ਵੱਤ ਬੰਦਾ ! ਫ਼ੇ ਧੂੜਾਂ ਉੱਡੀਆਂ ਕੱਲਰ ਮੱਤ ਦੀਆਂ ਜੀ, ਕਿਹੜੀ ਜੀਭ ਦੇ ਵਿੱਚ ਸਾਂਭੇ ਸੱਤ ਬੰਦਾ ! ਗੱਲ ਚੌਧਰ ਔਧਰ ਵੰਡ ਮੰਗੇ ਤਾਂ ਸਾਡੇ... ਗੱਲ ਵਿਕੇ ਜਿਉਂ ਛਲਕੇ ਭੈੜੀ ਗੱਤ ਬੰਦਾ !  ਕਿਹਨੇ ਦਹਿਕਣਾ ਚੜ੍ਹਦੇ ਆਫਤਾਬ ਵਾਂਗੂੰ, ਡੁੱਬੀ ਬੇੜੀ ਤੋਂ ਰੋਵੇ ਝਈਆਂ ਘੱਤ ਬੰਦਾ ! ਜੇ ਤੂੰ ਸਿਫ਼ਰ ਹੋਵੇਂ ਮੈਕੁੰ ਫਿਕਰ ਹੋਵੇ ਫਿਰ, ਕਿੱਸੇ ਆਉਂਦੇ ਨਾ ਸੁਣੇ ਲਿਖਦਾ ਖਤ ਬੰਦਾ ! ਬੰਦਾ ਬੰਦੇ ਦੀ ਬਣਦੀ ਨਾ ਜਾਤ ਨੂੰ ਜਾਣੇ, ਜਾਣੇ ਇੱਕੋ ਗੱਲ ਜੋ ਬਖਸ਼ੇ ਸੁਮੱਤ ਬੰਦਾ ! ਅਰਸੇ ਬਾਅਦ ਕਿਸੇ ਕਾਵਿ ਟੋਟੇ ਦੇ ਨਾਲ ਗੱਲ ਸ਼ੁਰੂ ਕਰਨ ਜਾ ਰਿਹਾ ਹਾਂ, ਵੈਸੇ ਗੱਲ ਬੇਹੱਦ ਸੰਜੀਦਾ ਹੈ, ਕਾਵਿ ਹਾਲੇ ਓਸ ਤਲ ਤੱਕ ਨਹੀਂ ਅੱਪੜਿਆ ਜਾਂ ਮੈਂ ਓਸ ਚੀਜ਼ ਵੱਲ ਜਾਣਾ ਨਹੀਂ ਚਾਹ ਰਿਹਾ ਕਿਉਂਕਿ ਗੱਲਾਂ ਜੇ ਕਾਵਿ ਵਿੱਚ ਹੀ ਸਮਝਣੀਆਂ ਹੁੰਦੀਆਂ ਤਾਂ ਗੁਰਬਾਣੀ ਨਾਲੋਂ ਬਿਹਤਰ ਕੋਈ ਨਹੀਂ ਪੇਸ਼ਕਸ਼ ਹੋ ਸਕੀ ਅੱਜ ਤੱਕ। ਪਰ ਖੈਰ ਇਹ ਸਭ ਲਈ ਫੇਰ ਵਿਚਾਰਾਂ ਸਹੀ, ਹੁਣ ਖਾਲਸਾ ਸ਼ਬਦ ਦੀ ਵਿਸ਼ਾਲਤਾ ਬਾਰੇ ਜੇਕਰ ਅਸੀਂ ਗੱਲ ਕਰਨੀ ਚਾਹੀਏ ਤਾਂ ਮੈਂ ਸਮਝਦਾਂ ਕਿ ਬਹੁਤ ਸਾਰਾ ਸਾਹਿਤ ਰਚਿਆ ਜਾ ਚੁੱਕਾ ਅਤੇ ਹਾਲੇ ਵੀ ਖਾਲਸਾ ਪ...

Is This Constitution Becoming Unconstitutional ?

Image
 ਅਰਾਜਕਤਾ ਇੰਨੀ ਸਹਿਜ ਨਹੀਂ !!! ਜਦੋਂ ਇਹ ਦੌਰ ੨੦੨੦ ਵਰ੍ਹੇ ਦੀ ਇਬਾਰਤ ਲਿਖ ਰਿਹਾ ਹੈ ਓਦੋਂ ਬਹੁਤ ਬਾਰੀਕੀ ਅਤੇ ਸਜਗਤਾ ਦੀ ਮੰਗ ਰੱਖਦਾ ਹੈ. ਮੌਸਮ ਕਾਫੀ ਅਜੀਬ ਚੱਲ ਰਿਹਾ ਬੀਤੇ ਕੁਝ ਵਰ੍ਹਿਆਂ ਦਾ,ਖਾਸਕਰ ੨੦੧੦ ਨੂੰ ਅਸੀਂ ਯਾਦ ਕਰੀਏ, ਜਦੋਂ ਬੈਠੇ ਬਿਠਾਏ ਭਾਰਤੀ ਉਪਮਹਾਂਦੀਪ ਨੂੰ ਵਖਤ ਪਾਇਆ ਸੀ ਅੰਨਾ ਹਜ਼ਾਰੇ ਦੇ ਵੱਲੋਂ ਚੁੱਕੇ ਅੰਦੋਲਨ ਨੇ, ਅਰਵਿੰਦ ਕੇਜਰੀਵਾਲ ਜੋਕਿ ਸੂਚਨਾ ਦਾ ਅਧਿਕਾਰ ਕਾਨੂੰਨ,੨੦੦੬ ਦਾ ਅਫਸਰ ਅਤੇ ਪ੍ਰਚਾਰਕ ਸੀ, ਕਿਰਨ ਬੇਦੀ ਸੀਨੀਅਰ ਸਾਬਕਾ ਪੁਲਿਸ ਅਫਸਰ, ਪੰਜਾਬ ਤੋਂ ਸਾਬਕਾ ਡੀਜੀਪੀ ਸ਼ਸ਼ੀਕਾੰਤ ਸਮੇਤ ਬਹੁਤ ਸਾਰੇ ਨਾਮ ਸਾਹਮਣੇ ਆਏ ਸਨ ਕਾਂਗਰਸ ਵਿਰੁੱਧ ਭ੍ਰਿਸ਼ਟਾਚਾਰ ਦਾ ਮਸਲਾ ਲੈ ਕੇ,ਘੋਟਾਲਿਆਂ ਦੀ ਰਾਜਨੀਤੀ ਉਭਰ ਕੇ ਸਾਹਮਣੇ ਆਈ ਸੀ, ਹਰ ਮਸਲਾ ਆਪਣੇ ਆਪ ਵਿੱਚ ਸਿਰਫ ਤੇ ਸਿਰਫ ਇੰਨਾ ਸੀ ਕਿ ਕਿਹੜੀ ਕਾਰਪੋਰੇਟ ਧਿਰ ਦਾ ਸੰਬੰਧ ਭਾਜਪਾ ਜਾਂ ਕਾਂਗਰਸ ਵਿੱਚੋਂ ਕਿਹੜੀ ਧਿਰ ਨਾਲ ਹੈ ਅਤੇ ਲਾਭ ਕਿਸਨੂੰ ਹੋ ਰਿਹਾ. ਗੁਜਰਾਤੀ ਵਪਾਰ ਦਾ ਪਸਾਰਾ ਆਪਣੀ ਸੁਨਹਿਰੀ ਚੜ੍ਹਤ ਦਾ ਸਬੱਬ ਬਣ ਬਣ ਉਭਰਦਾ ਪਿਆ ਸੀ ਅਤੇ ਦਿੱਲੀ ਦਾ ਬਣੀਆ, ਲਾਲਾ ਕੇਜਰੀਵਾਲ ਗੁਜਰਾਤੀ ਕਾਰਪੋਰੇਟ ਦੇ ਸਹਾਰੇ ਲਈ ਇੱਕ ਸੰਦ ਬਣ ਕੇ ਉੱਠਿਆ ਅਤੇ ਭ੍ਰਿਸ਼ਟਾਚਾਰ ਦਾ ਰੌਲਾ ਪਾਇਆ. ਚੇਤੇ ਰਹੇ ਹੁਣ ਇਹ ਕਹਾਣੀ ਬਹੁਤ ਅੰਦਰੂਨੀ ਸੀ, ਜਿਸਦਾ ਸੰਬੰਧ ਭਾਰਤੀ ਸਿਸਟਮ ਦੀ ਬਿਉਰੋਕਰੇਸੀ ਨਾਲ ਸੀ, ਭਾਰਤੀ ਬਿਉਰੋਕਰੇਸੀ ਆਰ.ਟੀ.ਆਈ. ਐਕਟ ਅਧੀਨ ਆਮ ਲੋਕਾਂ ਨੂੰ ਇਹ ਜਾਣਕਾਰੀ ਦੇ ਰਹੀ ਸ...