Art Of Ecstasy
ਗੋਹਲਾਂ ਦੇ ਭੁਲੇਖੇਵੱਸ ਰੱਤ ਪੀ ਗਏ,
ਰੱਬਾ ਜ਼ਾਲਮ ਸੀ ਲੋਕ ਤੇਰੇ ਸ਼ਹਿਰ ਦੇ।
ਅਸੀਂ ਰਾਜ਼ੀਨਾਮੇ ਲੈ ਕੇ ਘੁੰਮਦੇ ਰਹੇ,
ਨਾਲ਼ੇ ਭੁੱਖੇ ਭਾਣੇ ਬੈਠੇ ਸੀ ਦੁਪਹਿਰ ਦੇ।
ਮੁੱਕਦੀ ਤਰੀਕ ਉੱਤੇ ਫ਼ੈਸਲੇ ਸੁਣਾਏ,
ਸਾਨੂੰ ਮਿਲ਼ ਗਏ ਖ਼ਿਤਾਬ ਪੱਕੀ ਕੈਦ ਦੇ,
ਦੱਸ ਦੇ ਤਬੀਬਾ ਵੇ ਕਿੱਥੇ ਸਿਫ਼ਰਨਵੀਸ,
ਜਿਹੜੇ ਘੜੀ ਮੁੜੀ ਸਬਰ ਚ ਠਹਿਰ ਦੇ।
ਫ਼ਿਕਰਾਂ ਦਾ ਸ਼ਹਿਰ ਓਥੇ ਵੱਸਦਾ ਹੁਜ਼ੂਰ,
ਸ਼ਿਕਰਾ ਦਿਲਾਂ ਦਾ ਸਾਨੂੰ ਹੱਸਦਾ ਜ਼ਰੂਰ।
ਰੱਖਦੇ ਗੁਨਾਹਾਂ ਵਾਲ਼ੇ ਭੇਖ ਚੰਦਰੇ ਵੀ,
ਪਰ ਸਿਖ਼ਰਾਂ ਦੀ ਗੱਲ ਚੇ ਵੱਸਦਾ ਗੁਰੂਰ।
ਕਾਸ਼ਨੀ ਦੁਪੱਟੇ ਉੱਤੇ ਰੰਗ ਸੂਹਾ ਡੁੱਲ੍ਹਿਆ,
ਵੇਖ ਲੈ ਆਦੀਬ ਅੱਜ ਤੇਰਾ ਬੂਹਾ ਭੁੱਲਿਆ।
ਮੋੜਵੇਂ ਸੁਣਾ ਕੇ ਦੁੱਖ ਉਹਨੂੰ ਨਾ ਸਤਾਵੀਂ ਤੂੰ,
ਡੰਗਦੇ ਸੱਪਾਂ ਦੇ ਜ਼ਹਿਰ ਗੇੜ ਖੂਹਾ ਝੁੱਲਿਆ।
ਮੋੜਵੇਂ ਰੰਗਾਂ ਦੀ ਗੱਲ ਬੋਲ ਨਹੀਂਓਂ ਹੋਣੀ,
ਗੱਲ ਤੇਰੀ ਕਿਸੇ ਮੂਹਰੇ ਖੋਲ ਨਹੀਓਂ ਹੋਣੀ।
ਸਿਫ਼ਰਨਵੀਸਾ ਮੇਰੀ ਮੰਨ ਲੈ ਗੁਜ਼ਾਰਿਸ਼ਾਂ,
ਨ੍ਹੀਂ ਤਾਂ ਤੇਰੀ ਦਗ਼ੇਬਾਜ਼ੀ ਤੋਲ ਨਹੀਓਂ ਹੋਣੀ।
ਸਿਫ਼ਰਨਵੀਸ

Comments
Post a Comment