Posts

ਸ਼ੇਖ਼ ਫ਼ਰੀਦ ਸ਼ਕਰਗੰਜ - ਚਿਰਾਗ਼ ਏ ਚਿਸ਼ਤੀਆ

  ਖ਼ੁਦਾ ਖ਼ੈਰ ਬਖ਼ਸ਼ੇ... ਤਸੱਵੁਫ਼ ਫ਼ੈਜ਼ ਹੋਵੇ               ਤਸੱਵੁਫ਼ ਦੀ ਇਬਾਰਤ ਨੂੰ ਸਮਝਣਾ ਬਹੁਤ ਵਡੇਰਾ ਦਰਸ ਹੈ, ਯਕੀਨਨ ਮੈਂ ਇਸ ਨੂੰ ਆਪਣੇ ਕਲਾਵੇ ਵਿੱਚ ਨਹੀਂ ਲੈਣਾ ਚਾਹੁੰਦਾ... ਇੱਕ ਰਵਾਨਗੀ ਨੂੰ ਅੱਗੇ ਵਧਾਉਣ ਦਾ ਜ਼ੋਰ ਹੈ, ਜਿਸਨੂੰ ਸੰਭਾਲ਼ ਨਹੀਂ ਸਕਦੇ, ਵਹਿੰਦੇ ਜਾਣਾ ਪਏਗਾ। ਕੁਝ ਤਕਨੀਕੀ ਗੱਲਾਂ ਨੂੰ ਸਭ ਤੋਂ ਪਹਿਲਾਂ ਹੀ ਲਿਖ ਦਈਏ ਤਾਂ ਜੋ ਪੜ੍ਹਣ ਵਾਲਿਆਂ ਨੂੰ ਸਮਝਣ ਵਿੱਚ ਕੋਈ ਪਰੇਸ਼ਾਨੀ ਨਾ ਆਵੇ, ਗੱਲ ਸੂਫ਼ੀਅਤ ਦੀ ਹੋਵੇ ਤਾਂ ਗੱਲ ਕੁਰਾਨ ਦੀ ਹੋਏਗੀ, ਕੁਰਾਨ-ਏ-ਪਾਕ ਦੀ ਤਸ਼ਬੀਹ ਅੰਦਰ ਮੁਕੱਦਸ ਤਸੱਵੁਫ਼ ਨੂੰ ਤਸਦੀਕ ਕਰਨਾ ਬਹੁਤ ਔਖਾ ਕੰਮ ਤਾਂ ਹੈ ਹੀ, ਪਰ ਕਿਉਂਕਿ ਬਾਬਾ ਫ਼ਰੀਦ ਦਾ ਥਾਂਉਂ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਸ ਮੁਤਾਬਿਕ ਇਹ ਗੰਭੀਰਤਾ ਹੋਰ ਵੀ ਵੱਧ ਜਾਂਦੀ ਹੈ ਕਿ ਇਸਲਾਮਿਕ ਥਾਂਉਂ ਤੋਂ ਨਿਕਲੀ ਧਾਰਾ ਨੂੰ ਜੇ ਗੁਰਬਾਣੀ ਦੇ ਦਰ ਪ੍ਰਵਾਣ ਕੀਤਾ ਤਾਂ ‘ਲੋਕਾਚਾਰ’ ਦੀ ਕੋਈ ਤਾਂ ਅਹਿਮੀਅਤ ਹੈ ਨਾ ਰੂਹਾਨੀਅਤ ਅੰਦਰ? ਇਹ ਗੱਲ ਖ਼ਾਸ ਧਿਆਨ ਰਹੇ ਕਿ ਸਿੱਖੀ ਉਸ ਅਧਿਆਤਮ ਨੂੰ ਇਸਲਾਮਿਕ ਦਰਸ਼ਨ ਵਾਂਗ ਨਹੀਂ ਵੇਖਦੀ ਤੇ ਸਾਡੇ ਲਈ ਦਰਸ਼ਨ ਦੀ ਵਿਆਖਿਆ ਬਹੁਤ ਵੱਡਾ ਸਵਾਲੀਆ ਚਿੰਨ੍ਹ ਬਣਿਆ ਹੋਇਆ ਹੈ ਜਿਸ ਵਿਚੋਂ ਵਿਲੱਖਣਤਾ ਦੀ ਹੋਂਦ ਤੇ ਸਾਂਝੀਵਾਲਤਾ ਦੀ ਤੰਦ ਦੋਵੇਂ ਪ੍ਰਤੱਖ ਹੋਣੀਆਂ ਹਨ। ਚਿਸ਼ਤੀ ਸਿਲਸਿਲੇ ਦੀ ਤਸਲੀਮ ਨੂੰ ਬਹੁਤ ਤਰਤੀਬਵਾਰ ਸਮਝਣਾ ਹੈ ਤਾਂ ਇਸ ...

When A Writer Needs to Learn Reading Skill

Image
  ਕੇਂਦਰ ਬਿੰਦੂ- ਸਿਧਾਂਤ ਦਾ ਕੇਂਦਰ ਲੇਖਕ- ਪਰਮਿੰਦਰ ਸਿੰਘ ਸ਼ੌਂਕੀ              ‘ਕੇਂਦਰ ਬਿੰਦੂ’ ਇੱਕ ਜ਼ਿਹਨੀ ਅਵਿਵਸਥਿਤ ਸ਼ਸ਼ੋਪੰਜ ਨੂੰ ਕੇਂਦ੍ਰਿਤ ਹੋ ਕੇ ਇੱਕੋ ਨੁਕਤੇ ਨਾਲ ਚੀਰਣ ਵਾਲੀ ਰਚਨਾ ਦਾ ਨਾਮ ਹੈ। ਜੇ ਮੈਂ ਥੋੜਾ ਕੁ ਪਾਠਕ ਬਿਰਤੀ ਨੂੰ ਇਸ ਕਿਤਾਬ ਦੀ ਤਰਤੀਬ ਦੇ ਨਾਲ ਮੇਚਣ ਦੀ ਕੋਸ਼ਿਸ਼ ਕੀਤਾ ਤਾਂ ਮੇਰੇ ਅੱਗੇ ਕੁਝ ਅਜਿਹੇ ਬਿਖਰੇ ਕਣ ਆਏ ਜਿਸਨੂੰ ਇਕੱਤਰ ਕਰਨ ਲਈ ਸ਼ਾਇਦ ਪੜ੍ਹਣ ਵਾਲਿਆਂ ਨੂੰ ਬਹੁਤ ਬਾਰੀਕ ਤੰਦ ਸਮਝਣ ਦੀ ਲੋੜ ਪਏਗੀ... ਉਮੀਦ ਕਰਾਂਗਾ ਕੋਸ਼ਿਸ਼ ਵਜੋਂ ਹੀ ਸਹੀ ਕੋਈ ਇਸਨੂੰ ਸਮਝਣ ਦੀ ਜ਼ਰੂਰਤ ਸਮਝੇ: ਸਿਰਲੇਖ ਚੋਣ ਦਾ ਮਨੋਰਥ ਸਿਰਲੇਖ ਚੋਣ ਅਜਿਹਾ ਸੰਗੀਨ ਮਸਲਾ ਹੈ ਜਿਸਤੋਂ ਸਾਰੀ ਰਚਨਾ ਦਾ ਤੱਤਸਾਰ ਹੀ ਪੇਸ਼ ਨਹੀਂ ਕਰਨਾ ਹੁੰਦਾ ਉਸਦੇ ਨਾਲ ਆਪਣੇ ਅਸਲ ਮਨੋਰਥ ਨੂੰ ਵੀ ਪ੍ਰਗਟ ਕਰਨਾ ਹੁੰਦਾ ਹੈ। ਪਰਮਿੰਦਰ ਸਿੰਘ ਸ਼ੌਂਕੀ ਦੀ ਇਹ ਰਚਨਾ ਵਾਰਤਕ ਦੇ ਸੰਵਾਦੀ ਸੁਰ ਵਿਚ ਸਾਡੇ ਨਾਲ ਸਾਂਝੀ ਕੀਤੀ ਹੈ ਜਿਸਦਾ ਸਿੱਧਾ ਸਰਲ ਅਰਥ ਕੋਈ ਵਿਸ਼ੇਸ਼ ਮਨੋਰਥ ਵਾਲਾ ਹੋ ਸਕਦਾ ਸੀ; ਪਰ ਰਚਨਾ ਸੰਵਾਦ ਦਾ ਪਾਠਕ ਰਿਹਾ ਹੋਣ ਕਰਕੇ ਮੈਂ ਇਹ ਗੱਲ ਸੌਖਿਆਂ ਪਚਾਉਣ ਨੂੰ ਤਿਆਰ ਹੀ ਨਹੀਂ ਸੀ। ਕਿਸੇ ਵੀ ਕਿਤਾਬ, ਬਾਸ਼ਰਤੇ ਉਹ ਯੋਗ ਲਿਖਾਰੀ ਅਤੇ ਉੱਨਤ ਸੋਝੀ ਵਾਲੇ ਵੱਲੋਂ ਲਿਖੀ ਕਿਤਾਬ ਹੋਵੇ, ਉਸਦੇ ਸਿਰਲੇਖ ਉੱਪਰ ਮੁਕੰਮਲ ਬਹਿਸ ਛੇੜੀ ਜਾ ਸਕਦੀ ਹੈ ਕਿ ਆਖ਼ਰ ਇਹ ਨਾਂ ਯੋਗ ਸਮਰੱਥਾ ਰੱਖਦਾ...

Footprints of Epic

Image
ਘੁਮੱਕੜ ਸ਼ਾਸਤਰ- ਇੱਕੀਵੀਂ ਸਦੀ ਦਾ ਧਰਾਤਲ ਰਾਹੁਲ ਸਾਂਕਰਤਿਆਯਨ             ‘ ਇਹ ਦੌਰ ਮੁਸਾਫ਼ਿਰੀ ਦਾ ਅੰਤਿਮ ਦੌਰ ਹੈ, ਵਿਰਲਾ ਟਾਵਾਂ ਹੀ ਕੋਈ ਸਾਧਕ ਮੁਸਾਫ਼ਿਰ ਬਣ ਸਕੇਗਾ।’ ਇਹ ਟਿੱਪਣੀ ਸਖ਼ਤ ਹੈ ਪਰ ਰਾਹੁਲ ਸਾਂਕਰਤਿਆਯਨ ਦੀ ਕਿਤਾਬ ਘੁਮੱਕੜ ਸ਼ਾਸਤਰ ਦਾ ਤੱਤ ਵੀ ਹੈ । ਧਰਤੀ ਉੱਤੇ ਜਦੋਂ ਨੰਗੀ ਤਲ਼ੀਆਂ ਦੀ ਛੋਹ ਲਗਦੀ ਹੈ ਓਦੋਂ ਇੱਕ ਕਸਕ ਜਿਹੀ ਉਭਰ ਕੇ ਆਉਂਦੀ ਹੈ ਕਿ ਜਿਹੜਾ ਇਹ ਜੁੜਾਅ ਧਰਤ ਨਾਲ ਸ਼ਰੀਰ ਦਾ ਹੋ ਰਿਹਾ ਓਸਨੂੰ ਵੀ ਅੱਖਰਾਂ ਵਿਚ ਪਰੋਇਆ ਜਾਵੇ। ਪਰ ਸਲੀਕੇ ਦੀ ਜਾਚ ਇਹ ਦੱਸਦੀ ਹੈ ਕਿ ਰੰਗ ਮਾਣੀਦੇ ਹੁੰਦੇ ਨੇ, ਜਾਣੀਦੇ ਨਹੀਂ। ਜਿੰਨੀ ਵੀ ਕਹਾਣੀ ਸਫ਼ਰ ਵਿਚ ਬੀਤਦੀ ਹੈ ਉਹ ਟਿਕਾਅ ਵਿਚ ਨਹੀਂ। ਜੇਕਰ ਅਜਿਹਾ ਨਾ ਹੁੰਦਾ ਤਾਂ ਅੱਧੇ ਤੋਂ ਵੱਧ ਸ਼ਾਇਰੀ ਮੁਸਾਫ਼ਰੀ ਦੇ ਵਕ਼ਤ ਦੀ ਨਾ ਸਾਹਮਣੇ ਆਉਂਦੀ। ਪਰ ਖ਼ੈਰ, ਗੱਲ ਲਮਕਾਉਣੀ ਨਹੀਂ ਆਪਾਂ, ਬਹੁਤ ਕੁਝ ਹੈ ਦੱਸਣ ਨੂੰ। ਆਖ਼ਰ ਲਿਖਾਰੀ ਨੇ ਆਪਣੇ ਇਸ ਲੇਖ ਨੂੰ ‘ਸ਼ਾਸਤਰ’ ਦਾ ਨਾਂ ਦੇਣ ਲੱਗਿਆਂ ਇਸਦੀ ਵਿਸ਼ਾਲਤਾ ਨੂੰ ਵੀ ਛੋਹਣ ਅੰਦਰ ਕਾਮਿਆਬੀ ਹਾਸਲ ਕਰਦਾ ਹੈ।             ਅਨੁਵਾਦ ਕਿਤਾਬ ਪੜ੍ਹਣ ਦਾ ਸਭ ਦਾ ਆਪੋ ਆਪਣਾ ਜ਼ਾਇਕਾ ਹੁੰਦਾ ਹੈ, ਮੈਨੂੰ ਅਕਸਰ ਸੁਭਾਅ ਹੈ ਵਿਸ਼ੇ ਵਸਤੂ ਅਤੇ ਉਸ ਮੌਲਿਕ ਸ਼ਖ਼ਸ ਬਾਰੇ ਹੀ ਗੱਲ ਕਰਨ ਵਿਚ, ਜਿਸਨੂੰ ਸਾਡੇ ਤੱਕ ਪਹੁੰਚਾਉਣ ਲਈ ...

Art Behind Religious Belief

Image
ਕਲਾ ਦੇ ਘਾਣ ਓਹਲੇ ਲੁਕਿਆ ਕਲਾਕਾਰ   ਸਿਫ਼ਰਨਾਮਾ ਜਦੋਂ ‘ਅੰਮ੍ਰਿਤ – ਭਾਵਨਾਵਾਂ ਦੀ ਅਫ਼ਵਾਹ’ ਸਿਰਲੇਖ ਸਿਰਜ ਰਿਹਾ ਸੀ ਉਸਦੀ ਤਸਦੀਕ ਅਫ਼ਵਾਹ ਵਜੋਂ ਤਾਂ ਨਜ਼ਰੀਂ ਆ ਜਾਂਦੀ ਸੀ, ਪਰ ‘ਅੰਮ੍ਰਿਤ’ ਕਿਧਰੇ ਸਮਝ ਨਹੀਂ ਸੀ ਆ ਰਿਹਾ! ਗੁਲਾਬੀ ਤਾਰੇ ਅੰਦਰ ਜਦੋਂ ਐਡਵੋਕੇਟ ਅਮਨਪ੍ਰੀਤ ਸਿੰਘ ਦੀ ਧੀ ਦਾ ਨਾਮ ਅੰਮ੍ਰਿਤਬੀਰ ਕੌਰ ਦੇ ਰੂਪ ਅੰਦਰ ਆਇਆ ਤਾਂ ਸਪਸ਼ਟ ਹੋਇਆ ਕਿ ਕਹਾਣੀ ਅੰਦਰ ਗੱਲ ਕਿਸੇ ਵਜੂਦ ਦੀ ਹੈ, ਪਰ ਗੁੰਝਲ ਹਾਲੇ ਵੀ ਬਰਕਰਾਰ ਹੈ! ਇਹ ਗੱਲ ਸਾਨੂੰ ਆਲੇ ਦੁਆਲਿਓਂ ਨਜ਼ਰੀਂ ਆ ਜਾਏਗੀ ਕਿ ਸਾਡੀ ਪਰਵਰਿਸ਼ ਦਾ ਆਧਾਰ ਤੇ ਬਾਲਪਣੇ ਨੂੰ ਕਿਵੇਂ ਸਿਰਜ ਰਹੇ ਹਾਂ ਇਸਦੀ ਦਾਸਤਾਨ ਘਰ ਘਰ ਦੇ ਦੁੱਖ ਦਾ ਕਾਰਨ ਬਣੀ ਹੋਈ ਹੈ. ਪੰਜਾਬ ਵਿਚ ਗੈਂਗਸਟਰ ਕਿਉਂ ਪਲਦੇ ਹਨ? ਇਹ ਸਵਾਲ ਦੇ ਨਾਲ ਮੇਰਾ ਸਵਾਲ ਆਪਣੇ ਕੋਲ ਸੰਭਾਲ ਕੇ ਰੱਖਿਓ ਕਿ ਪੰਜਾਬੋਂ ਬਾਹਰ ਇਹ ਸਭ ਨਹੀਂ? ਗੁਰਦੀਪ ਸਿੰਘ ਚੱਢਾ (ਪੌਂਟੀ ਚੱਢੇ) ਦਾ ਸ਼ਰਾਬ ਬਣਾਉਣ ਦਾ ਕਾਰਖਾਨਾ ਉਤਰ ਪ੍ਰਦੇਸ਼ ਵਿਚ ਹੀ ਲੱਗਿਆ ਸੀ, ਪੰਜਾਬ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੀ ਰਾਜਨੀਤੀ ਅੰਦਰ ਜੇਕਰ ਇਸਦੀ ਪੁੱਛ ਪ੍ਰਤੀਤ ਵਧੇਰੇ ਸੀ ਤਾਂ ਉਸਦੇ ਬਦਲੇ ਰੀਅਲ ਇਸਟੇਟ, ਵੇਵ ਸਿਨਮੇ, ਮਲਟੀਪਲੇਕਸ ਸਟੋਰ ਬਣੇ ਜਿਨ੍ਹਾਂ ਵਾਸਤੇ ਰਾਜਨੀਤਕ ਹੀ ਨਹੀਂ, ਸਮਾਜਿਕ ਅਤੇ ਮੀਡੀਆ ਹਾਊਸ ਦਾ ਮਕੜਜਾਲ ਫੈਲਿਆ ਉਸਤੋਂ ਬਾਅਦ ਪੰਥ ਅਤੇ ਪੰਜਾਬੀ ਸਿਨਮੇ ਅੰਦਰ ਅਜੀਬ ਕਸ਼ਮਕਸ਼ ਚੱਲੀ. 2012 ਨੂੰ ਉਸਦੇ ਕਤਲ ਤੋਂ ਬਾਅਦ ਸਵਾਲ ਨਹੀਂ ਮੁੱਕੇ, ਪਰ ਹਾਂ, ਪੱਤਰਕਾਰਤਾ...